ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਯੁਵਾ ਭਾਰਤ ਸਮੱਸਿਆਵਾਂ ਨੂੰ ਟਾਲਣਾ ਨਹੀਂ ਚਾਹੁੰਦਾ ਹੈ ਅਤੇ ਅਲਗਾਵਵਾਦ ਅਤੇ ਆਤੰਕਵਾਦ ਦਾ ਮੁਕਾਬਲਾ ਕਰਨਾ ਚਾਹੁੰਦਾ ਹੈ। ਸ਼੍ਰੀ ਮੋਦੀ ਅੱਜ ਨਵੀਂ ਦਿੱਲੀ ਵਿੱਚ ਐੱਨਸੀਸੀ ਰੈਲੀ ਨੂੰ ਸੰਬੋਧਨ ਕਰ ਰਹੇ ਹਨ।
ਦੇਸ਼ ਨੂੰ ਯੁਵਾ ਮਾਨਸਿਕਤਾ ਅਤੇ ਉਤਸ਼ਾਹ ਵਿਕਸਿਤ ਕਰਨ ਦੀ ਤਾਕੀਦ ਕਰਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ ਦੀ ਸਮੱਸਿਆ ਦਹਾਕਿਆਂ ਤੋਂ ਬਣੀ ਹੋਈ ਸੀ। ਉਨ੍ਹਾਂ ਨੇ ਕਿਹਾ, “ਸੁਤੰਤਰਤਾ ਪ੍ਰਾਪਤੀ ਦੇ ਬਾਅਦ ਤੋਂ ਹੀ ਜੰਮੂ ਅਤੇ ਕਸ਼ਮੀਰ ਦੀ ਸਮੱਸਿਆ ਚਲੀ ਆ ਰਹੀ ਸੀ। ਸਮੱਸਿਆ ਨੂੰ ਸੁਲਝਾਉਣ ਲਈ ਕੀ ਕੀਤਾ ਗਿਆ ਹੈ?”
ਉਨ੍ਹਾਂ ਕਿਹਾ, “ਤਿੰਨ-ਚਾਰ ਪਰਿਵਾਰ ਅਤੇ ਰਾਜਨੀਤਕ ਦਲ ਸਮੱਸਿਆ ਦੇ ਸਮਾਧਾਨ ਵਿੱਚ ਦਿਲਚਸਪੀ ਨਹੀਂ ਰੱਖਦੇ ਸਨ ਅਤੇ ਚਾਹੁੰਦੇ ਸਨ ਕਿ ਸਮੱਸਿਆ ਆਪਣੀ ਜਗ੍ਹਾ ਬਣੀ ਰਹੇ। ਇਸ ਦਾ ਨਤੀਜਾ ਇਹ ਹੋਇਆ ਕਿ ਨਿਰੰਤਰ ਆਤੰਕਵਾਦ ਨਾਲ ਕਸ਼ਮੀਰ ਬਰਬਾਦ ਹੋ ਗਿਆ ਅਤੇ ਹਜ਼ਾਰਾਂ ਬੇਗੁਨਾਹ ਲੋਕ ਮਾਰੇ ਗਏ। ਉਨ੍ਹਾਂ ਕਿਹਾ ਰਾਜ ਵਿੱਚ ਲੱਖਾਂ ਲੋਕਾਂ ਨੂੰ ਘਰਾਂ ਤੋਂ ਬਾਹਰ ਕਰ ਦਿੱਤਾ ਗਿਆ ਸੀ ਅਤੇ ਸਰਕਾਰ ਮੂਕ-ਦਰਸ਼ਕ ਦੀ ਤਰ੍ਹਾਂ ਦੇਖਦੀ ਰਹੀ ਸੀ।
ਧਾਰਾ 370 ਦੀ ਚਰਚਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਸਥਾਈ ਪ੍ਰਬੰਧ ਸੀ, ਲੇਕਿਨ ਕੁਝ ਰਾਜਨੀਤਕ ਦਲਾਂ ਦੀ ਵੋਟ ਬੈਂਕ ਦੀ ਰਾਜਨੀਤੀ ਦੇ ਕਾਰਨ ਇਹ ਸੱਤ ਦਹਕਿਆਂ ਤੱਕ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਕਸ਼ਮੀਰ ਦੇਸ਼ ਦਾ ਤਾਜ ਹੈ ਅਤੇ ਇਸ ਨੂੰ ਅਸ਼ਾਂਤੀ ਤੋਂ ਬਾਹਰ ਕੱਢਣਾ ਸਾਡੀ ਜ਼ਿੰਮੇਦਾਰੀ ਹੈ। ਉਨ੍ਹਾਂ ਨੇ ਕਿਹਾ ਕਿ ਧਾਰਾ 370 ਦੀ ਸਮਾਪਤੀ ਦਾ ਉਦੇਸ਼ ਜੰਮੂ ਅਤੇ ਕਸ਼ਮੀਰ ਦੀਆਂ ਪੁਰਾਣੀਆਂ ਸਮੱਸਿਆਵਾਂ ਨੂੰ ਸੁਲਝਾਉਣਾ ਹੈ।
ਦਹਿਸ਼ਤ ਦਾ ਮੁਕਾਬਲਾ ਕਰਨ ਲਈ ਸਰਜੀਕਲ ਸਟ੍ਰਾਈਕਸ ਅਤੇ ਏਅਰ ਸਟ੍ਰਾਈਕਸ
ਉਨ੍ਹਾਂ ਕਿਹਾ, “ਸਾਡੇ ਗੁਆਢੀਆਂ ਨੇ ਸਾਡੇ ਨਾਲ ਤਿੰਨ ਵਾਰੀ ਯੁੱਧ ਕੀਤਾ, ਮਗਰ ਸਾਡੇ ਬਲਾਂ ਨੇ ਇਸ ਨੂੰ ਸਾਰੇ ਯੁੱਧਾਂ ਵਿੱਚ ਹਰਾਇਆ। ਹੁਣ ਇਹ ਸਾਡੇ ਨਾਲ ਪ੍ਰੌਕਸੀ ਵਾਰ ਯੁੱਧ ਕਰ ਰਿਹਾ ਹੈ ਅਤੇ ਸਾਡੇ ਹਜ਼ਾਰਾਂ ਨਾਗਰਿਕ ਮਾਰੇ ਜਾ ਰਹੇ ਹਨ। ਪਰੰਤੁ ਪਹਿਲਾ ਇਸ ਵਿਸ਼ੇ ‘ਤੇ ਕੀ ਸੋਚ ਸੀ। ਇਸ ਨੂੰ ਕਾਨੂੰਨ ਅਤੇ ਵਿਵਸਥਾ ਦੀ ਸਮੱਸਿਆ ਵਜੋਂ ਦੇਖਿਆ ਜਾਂਦਾ ਸੀ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਸਮੱਸਿਆ ਨੂੰ ਲਟਕਾਈ ਰੱਖਿਆ ਗਿਆ ਅਤੇ ਸੁਰੱਖਿਆ ਬਲਾਂ ਨੂੰ ਕਾਰਵਾਈ ਕਰਨ ਦਾ ਕਦੇ ਮੌਕਾ ਨਹੀਂ ਦਿੱਤਾ ਗਿਆ।
“ਅੱਜ ਯੁਵਾ ਸੋਚ ਅਤੇ ਮਾਨਸਿਕਤਾ ਦੇ ਨਾਲ ਭਾਰਤ ਪ੍ਰਗਤੀ ਕਰ ਰਿਹਾ ਹੈ। ਇਸੇ ਕਾਰਨ ਭਾਰਤ ਸਰਜੀਕਲ ਸਟ੍ਰਾਈਕ ਏਅਰ ਸਟ੍ਰਾਈਕ ਅਤੇ ਆਤੰਕੀ ਕੈਪਾਂ ‘ਤੇ ਹਮਲਾ ਸਿੱਧਾ ਕਰਨ ਦੇ ਸਮਰੱਥ ਹੋਇਆ ।”
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੇ ਨਤੀਜੇ ਵਜੋਂ ਅੱਜ ਦੇਸ਼ ਵਿੱਚ ਸਾਰੇ ਪਾਸੇ ਸ਼ਾਂਤੀ ਹੈ ਅਤੇ ਆਤੰਕਵਾਦ ਵਿੱਚ ਕਾਫੀ ਕਮੀ ਆਈ ਹੈ।
आज युवा सोच है, युवा मन के साथ देश आगे बढ़ रहा है, इसलिए वो सर्जिकल स्ट्राइक करता है, एयर स्ट्राइक करता है और आतंक के सरपरस्तों को उनके घर में जाकर सबक सिखाता है: PM @narendramodipic.twitter.com/Scm7kxlY8d
— PMO India (@PMOIndia) January 28, 2020
ਰਾਸ਼ਟਰੀ ਯੁੱਧ ਸਮਾਰਕ
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਵਿੱਚ ਕੁਝ ਲੋਕ ਸ਼ਹੀਦਾਂ ਦਾ ਸਮਾਰਕ ਨਹੀਂ ਚਾਹੁੰਦੇ ਸਨ। ਉਨ੍ਹਾਂ ਕਿਹਾ, “ਸੁਰੱਖਿਆ ਬਲਾਂ ਦਾ ਮਨੋਬਲ ਉਪਰ ਚੁੱਕਣ ਦੀ ਬਜਾਏ ਸੁਰੱਖਿਆ ਬਲਾਂ ਦੇ ਗੌਰਵ ਨੂੰ ਠੇਸ ਪਹੁੰਚਾਣ ਦਾ ਪ੍ਰਯਤਨ ਕੀਤਾ ਜਾ ਰਿਹਾ ਸੀ।” ਉਨ੍ਹਾਂ ਕਿਹਾ ਕਿ ਯੁਵਾ ਭਾਰਤ ਦੀ ਇੱਛਾ ਦੇ ਅਨੁਸਾਰ ਅੱਜ ਨਵੀਂ ਦਿੱਲੀ ਵਿੱਚ ਰਾਸ਼ਟਰੀ ਯੁੱਧ ਸਮਾਰਕ ਅਤੇ ਰਾਸ਼ਟਰੀ ਪੁਲਿਸ ਸਮਾਰਕ ਦਾ ਨਿਰਮਾਣ ਕੀਤਾ ਗਿਆ ਹੈ।
आपकी युवा सोच, आपका युवा मन जो चाहता है, वही हमारी सरकार ने किया। आज दिल्ली में नेशनल वॉर मेमोरियल भी है और नेशनल पुलिस मेमोरियल भी: PM @narendramodi
— PMO India (@PMOIndia) January 28, 2020
ਚੀਫ਼ ਆਵ੍ ਡਿਫੈਂਸ ਸਟਾਫ
ਪ੍ਰਧਾਨ ਮੰਤਰੀ ਨੇ ਕਿਹਾ ਕਿ ਪੂਰੇ ਵਿਸ਼ਵ ਵਿੱਚ ਸਸ਼ਸਤ੍ਰ ਬਲਾਂ ਦਾ ਕਾਇਆ-ਕਲਪ ਹੋ ਰਿਹਾ ਹੈ ਅਤੇ ਸੈਨਾ, ਨੌਸੈਨਾ ਅਤੇ ਹਵਾਈ ਦਰਮਿਆਨ ਤਾਲਮੇਲ ‘ਤੇ ਬਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦਿਸ਼ਾ ਵਿੱਚ ਕਈ ਦਹਕਿਆਂ ਤੋਂ ਚੀਫ਼ ਆਵ੍ ਡਿਫੈਂਸ ਸਟਾਫ (ਸੀਡੀਐੱਸ) ਦੀ ਮੰਗ ਕੀਤੀ ਜਾ ਰਹੀ ਸੀ, ਲੇਕਿਨ ਬਦਕਿਸਮਤੀ ਅਨਿਸ਼ਚਿਤਤਾ ਦੀ ਸਥਿਤੀ ਬਣੀ ਰਹੀ। ਉਨ੍ਹਾਂ ਕਿਹਾ ਕਿ ਯੁਵਾ ਸੋਚ ਅਤੇ ਮਾਨਸਿਕਤਾ ਤੋਂ ਪ੍ਰੇਰਣਾ ਲੈਦੇ ਹੋਏ ਸਾਡੀ ਸਰਕਾਰ ਦੁਆਰਾ ਨਵੇਂ ਸੀਡੀਐੱਸ ਦੀ ਨਿਯੁਕਤੀ ਕੀਤੀ ਗਈ ਹੈ।
“ਉਨ੍ਹਾਂ ਕਿਹਾ, “ਸੀਡੀਐੱਸ ਦੀ ਪੋਸਟ ਦੀ ਸਿਰਜਣਾ ਅਤੇ ਨਵੇਂ ਸੀਡੀਐੱਸ ਦੀ ਨਿਯੁਕਤੀ ਸਾਡੀ ਸਰਕਾਰ ਦੁਆਰਾ ਕੀਤੀ ਗਈ ਹੈ।”
ਅਗਲੀ ਪੀੜੀ ਦੇ ਲੜਾਕੂ ਹਵਾਈ ਜਹਾਜ਼-ਰਾਫ਼ੇਲ ਨੂੰ ਸ਼ਾਮਲ ਕਰਨਾ
ਸਸ਼ਸਤ੍ਰ ਸੈਨਾ ਦੇ ਆਧੁਨਿਕੀਕਰਨ ਅਤੇ ਤਕਨੀਕੀ ਵਿਕਾਸ ਦੇ ਮੁੱਦੇ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਨਾਲ ਪਿਆਰ ਕਰਨ ਵਾਲਾ ਕੋਈ ਵੀ ਵਿਅਕਤੀ ਚਾਹੇਗਾ ਕਿ ਉਸ ਦੇ ਦੇਸ਼ ਦੇ ਸੁਰੱਖਿਆ ਬਲ ਆਧੁਨਿਕ ਅਤੇ ਵਿਕਸਿਤ ਉਨੰਤ ਹੋਣ।
ਉਨ੍ਹਾਂ ਨੇ ਇਸ ਗੱਲ ‘ਤੇ ਅਫਸੋਸ ਕੀਤਾ ਕਿ 30 ਸਾਲਾਂ ਦੇ ਬਾਅਦ ਵੀ ਭਾਰਤੀ ਹਵਾਈ ਅਗਲੀ ਪੀੜ੍ਹੀ ਦਾ ਇੱਕ ਵੀ ਹਵਾਈ ਜਹਾਜ਼ ਹਾਸਲ ਨਾ ਕਰ ਸਕੀ।
ਉਨ੍ਹਾਂ ਕਿਹਾ, ਸਾਡੇ ਹਵਾਈ ਜਹਾਜ਼ ਪੁਰਾਣੇ ਅਤੇ ਹਾਦਸੇ ਜੋਖਮ (ਐਕਸੀਡੈਂਟ ਪ੍ਰੋਨ) ਵਾਲੇ ਸਨ, ਸਾਡੇ ਯੋਧੇ ਪਾਇਲਟ ਸ਼ਹੀਦ ਹੋ ਰਹੇ ਸਨ।
ਉਨ੍ਹਾਂ ਕਿਹਾ, ਅਸੀਂ ਤਿੰਨ ਦਹਾਕਿਆਂ ਤੋਂ ਲੰਬਿਤ ਪਏ ਕਾਰਜ ਨੂੰ ਪੂਰਾ ਕਰ ਸਕੇ । ਅੱਜ ਮੈਨੂੰ ਖੁਸ਼ੀ ਹੈ ਕਿ ਤਿੰਨ ਦਹਾਕਿਆਂ ਦੀ ਉਡੀਕ ਤੋਂ ਬਾਅਦ ਭਾਰਤ ਵਾਯੂਸੈਨਾ ਨੂੰ ਅਗਲੀ ਪੀੜੀ ਦਾ ਲੜਾਕੂ ਵਿਮਾਨ-ਰਾਫੇਲ ਮਿਲ ਸਕਿਆ।
Delighted to be at the NCC Rally. Watch. https://t.co/kg1oedPscd
— Narendra Modi (@narendramodi) January 28, 2020
*******
ਵੀਆਰਆਰਕੇ/ਏਕੇਪੀ