Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੌਰਡਨ ਦੇ ਮਹਾਮਹਿਮ ਰਾਜਾ ਅਬਦੁੱਲ੍ਹਾ II (Abdullah II) ਨਾਲ ਗੱਲ ਕੀਤੀ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜੌਰਡਨ ਦੇ ਮਹਾਮਹਿਮ ਰਾਜਾ ਅਬਦੁੱਲ੍ਹਾ II ਨਾਲ ਗੱਲ ਕੀਤੀ ਹੈ। ਗੱਲਬਾਤ ਵਿੱਚ ਦੋਨਾਂ ਰਾਜਨੇਤਾਵਾਂ ਨੇ ਪੱਛਮ ਏਸ਼ੀਆ ਦੀਆਂ ਘਟਨਾਵਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਸ਼੍ਰੀ ਮੋਦੀ ਨੇ ਅੱਤਵਾਦ, ਹਿੰਸਾ ਅਤੇ ਲੋਕਾਂ ਦੀ ਮੌਤ ਬਾਰੇ ਵੀ ਸਾਂਝੀ ਚਿੰਤਾ ਵਿਅਕਤ ਕੀਤੀ ਅਤੇ ਸੁਰੱਖਿਆ ਤੇ ਮਨਵਤਾਵਾਦੀ ਸਥਿਤੀ ਦੇ ਜਲਦੀ ਸਮਾਧਾਨ ਦੇ ਲਈ ਠੋਸ ਪ੍ਰਯਤਨਾਂ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ।

 

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਪੋਸਟ ਕੀਤਾ:

“ਜੌਰਡਨ ਦੇ ਮਹਾਮਹਿਮ ਰਾਜਾ ਅਬਦੁੱਲ੍ਹਾ II ਨਾਲ ਗੱਲ ਕੀਤੀ। ਪੱਛਮ ਏਸ਼ੀਆ ਦੀਆਂ ਘਟਨਾਵਾਂ ‘ਤੇ ਵਿਚਾਰਾਂ ਦਾ ਅਦਾਨ-ਪ੍ਰਦਾਨ ਕੀਤਾ। ਅਸੀਂ ਅੱਤਵਾਦ, ਹਿੰਸਾ ਅਤੇ ਲੋਕਾਂ ਦੀ ਮੌਤ ਦੇ ਸਬੰਧ ਵਿੱਚ ਚਿੰਤਾਵਾਂ ਨੂੰ ਸਾਂਝਾ ਕਰਦੇ ਹਾਂ। ਸੁਰੱਖਿਆ ਅਤੇ ਮਨਵਤਾਵਾਦੀ ਸਥਿਤੀ ਦੇ ਜਲਦੀ ਸਮਾਧਾਨ ਦੇ ਲਈ ਠੋਸ ਪ੍ਰਯਤਨਾਂ ਦੀ ਜ਼ਰੂਰਤ ਹੈ।”

 

************

ਡੀਐੱਸ/ਟੀਐੱਸ