Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੇਪੀ ਮੌਰਗਨ ਇੰਟਰਨੈਸ਼ਨਲ ਕੌਂਸਲ ਦੇ ਮੈਂਬਰਾਂ ਨਾਲ ਮੀਟਿੰਗ ਕੀਤੀ


 

ਪ੍ਰਧਾਨ ਮੰਤਰੀ ਨੇ ਅੱਜ ਨਵੀਂ ਦਿੱਲੀ ਵਿੱਚ ਜੇਪੀ ਮੌਰਗਨ ਇੰਟਰਨੈਸ਼ਨਲ ਕੌਂਸਲ ਨਾਲ ਮੀਟਿੰਗ ਕੀਤੀ। 2007 ਤੋਂ ਬਾਅਦ ਇਹ ਪਹਿਲੀ ਵਾਰੀ ਹੈ ਜਦੋਂ ਇੰਟਰਨੈਸ਼ਨਲ ਕੌਂਸਲ ਦੀ ਮੀਟਿੰਗ, ਭਾਰਤ ਵਿੱਚ ਹੋਈ।

ਇੰਟਰਨੈਸ਼ਨਲ ਕੌਂਸਲ ਵਿੱਚ ਬ੍ਰਿਟੇਨ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਬਲੇਅਰ, ਆਸਟ੍ਰੇਲੀਅਨ ਦੇ ਸਾਬਕਾ ਪ੍ਰਧਾਨ ਮੰਤਰੀ ਜਾਨ ਹਾਵਰਡ, ਅਮਰੀਕਾ ਦੇ ਸਾਬਕਾ ਸੈਕਟਰੀ ਆਵ੍ ਸਟੇਟ ਹੈਨਰੀ ਕਿਸਿੰਜਰ ਅਤੇ ਕੌਂਡੋਲੀਜ਼ਾ ਰਾਈਸ, ਸਾਬਕਾ ਸੈਕਟਰੀ ਆਵ੍ ਡਿਫੈਂਸ ਰਾਬਰਟ ਗੇਟਸ ਵਰਗੇ ਗਲੋਬਲ ਸਟੇਟਸਮੈੱਨ ਦੇ ਨਾਲ-ਨਾਲ ਕਾਰੋਬਾਰ ਅਤੇ ਵਿੱਤ ਦੀ ਦੁਨੀਆ ਦੇ ਪ੍ਰਮੁੱਖ ਵਿਅਕਤੀ ਜਿਵੇਂ ਕਿ ਜੈਮੀ ਡਿਮੋਨ (ਜੇਪੀ ਮੌਰਗਨ ਚੇਜ਼), ਰਤਨ ਟਾਟਾ (ਟਾਟਾ ਗਰੁੱਪ) ਅਤੇ ਨੈਸਲੇ, ਅਲੀਬਾਬਾ, ਅਲਫਾ, ਇਬਰਡੋਲਾ, ਕਰਾਫਟ ਹੇਂਜ਼ ਆਦਿ ਗਲੋਬਲ ਕੰਪਨੀਆਂ ਦੇ ਪ੍ਰਮੁੱਖ ਪ੍ਰਤੀਨਿਧੀ ਸ਼ਾਮਲ ਹਨ।

ਭਾਰਤ ਵਿੱਚ ਗਰੁੱਪ ਦਾ ਸੁਆਗਤ ਕਰਦਿਆਂ ਪ੍ਰਧਾਨ ਮੰਤਰੀ ਨੇ 2024 ਤੱਕ ਭਾਰਤ ਨੂੰ 5 ਟ੍ਰਿਲੀਅਨ ਯੂਐੱਸ ਡਾਲਰ ਦੀ ਅਰਥਵਿਵਸਥਾ ਬਣਾਉਣ ਲਈ ਆਪਣੇ ਵਿਜ਼ਨ ’ਤੇ ਚਰਚਾ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਸ਼ਵ ਪੱਧਰੀ ਫਿਜ਼ੀਕਲ ਬੁਨਿਆਦੀ ਢਾਂਚੇ ਦਾ ਵਿਕਾਸ ਅਤੇ ਕਿਫਾਇਤੀ ਸਿਹਤ ਦੇਖਭਾਲ ਵਿੱਚ ਸੁਧਾਰ ਅਤੇ ਗੁਣਵੱਤਾ ਭਰਪੂਰ ਸਿੱਖਿਆ ਪ੍ਰਦਾਨ ਕਰਨਾ ਸਰਕਾਰ ਵਾਸਤੇ ਕੁਝ ਹੋਰ ਨੀਤੀ ਪ੍ਰਾਥਮਿਕਤਾਵਾਂ ਸਨ।

ਜਨ ਭਾਗੀਦਾਰੀ, ਸਰਕਾਰ ਦੇ ਲਈ ਨੀਤੀ ਬਣਾਉਣ ਦਾ ਇੱਕ ਮਾਰਗ ਦਰਸ਼ਕ ਸਿਧਾਂਤ ਰਿਹਾ। ਵਿਦੇਸ਼ ਨੀਤੀ ਦੇ ਮੋਰਚੇ ’ਤੇ ਭਾਰਤ ਨੇ ਆਪਣੇ ਰਣਨੀਤਕ ਸਾਂਝੇਦਾਰਾਂ ਅਤੇ ਕਰੀਬੀ ਗੁਆਂਢੀਆਂ ਨਾਲ ਮਿਲ ਕੇ ਇੱਕ ਨਿਰਪੱਖ ਅਤੇ ਨਿਆਂਸੰਗਤ ਬਹੁ-ਧਰੁਵੀ ਵਿਸ਼ਵ ਵਿਵਸਥਾ ਬਣਾਉਣ ਲਈ ਕੰਮ ਕਰਨਾ ਜਾਰੀ ਰੱਖਿਆ।

******

ਵੀਆਰਆਰਕੇ/ਐੱਸਐੱਚ