Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜੀ20 ਭ੍ਰਿਸ਼ਟਾਚਾਰ-ਵਿਰੋਦੀ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਜੀ20 ਭ੍ਰਿਸ਼ਟਾਚਾਰ-ਵਿਰੋਦੀ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਨ ਕੀਤਾ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਸੰਦੇਸ਼ ਦੇ ਜ਼ਰੀਏ ਕੋਲਕਾਤਾ ਵਿੱਚ ਆਯੋਜਿਤ ਜੀ20 ਭ੍ਰਿਸ਼ਟਾਚਾਰ-ਵਿਰੋਧੀ ਮੰਤਰੀ ਪੱਧਰੀ ਮੀਟਿੰਗ ਨੂੰ ਸੰਬੋਧਿਤ ਕੀਤਾ।

 

ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਨੋਬੇਲ ਪੁਰਸਕਾਰ ਜੇਤੂ ਗੁਰੂਦੇਵ ਰਵਿੰਦ੍ਰਨਾਥ ਟੈਗੋਰ ਦੇ ਸ਼ਹਿਰ, ਕੋਲਕਾਤਾ ਵਿੱਚ ਗਣਮਾਣ ਵਿਅਕਤੀਆਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਜੀ20 ਭ੍ਰਿਸ਼ਟਾਚਾਰ-ਵਿਰੋਧੀ ਮੰਤਰੀ ਪੱਧਰੀ ਮੀਟਿੰਗ ਵਾਸਤਵਿਕ ਤਰੀਕੇ ਨਾਲ ਹੋ ਰਹੀ ਹੈ। ਟੈਗੋਰ ਦੇ ਲੇਖਨ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਲਾਲਚ ਦੇ ਪ੍ਰਤੀ ਆਗਾਹ ਕੀਤਾ ਕਿਉਂਕਿ ਇਹ ਸਾਨੂੰ ਸੱਚਾਈ ਦਾ ਅਨੁਭਵ ਕਰਨ ਤੋਂ ਰੋਕਦਾ ਹੈ। ਉਨ੍ਹਾਂ ਨੇ ਪ੍ਰਾਚੀਨ ਭਾਰਤੀ ਉਪਨਿਸ਼ਦਾਂ ਦਾ ਵੀ ਜ਼ਿਕਰ ਕੀਤਾ, ਜੋ ‘ਮਾ ਗ੍ਰਿਧਾ’ ਦਾ ਸੰਦੇਸ਼ ਦਿੰਦੇ ਹਨ, ਜਿਸ ਦਾ ਅਰਥ ‘ਕੋਈ ਲਾਲਚ ਨਾ ਹੋਵੇ’ ਹੈ।

 

ਪ੍ਰਧਾਨ ਮੰਤਰੀ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭ੍ਰਿਸ਼ਟਾਚਾਰ ਦਾ ਸਭ ਤੋਂ ਵੱਧ ਪ੍ਰਭਾਵ ਗ਼ਰੀਬਾਂ ਅਤੇ ਹਾਸ਼ੀਏ ‘ਤੇ ਪਏ ਲੋਕਾਂ ‘ਤੇ ਪੈਂਦਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਇਹ ਸੰਸਾਧਨਾਂ ਦੇ ਉਪਯੋਗ ਨੂੰ ਪ੍ਰਭਾਵਿਤ ਕਰਦਾ ਹੈ, ਬਜ਼ਾਰਾਂ ਨੂੰ ਵਿਕ੍ਰਿਤ ਕਰਦਾ ਹੈ, ਸੇਵਾ ਵੰਡ ‘ਤੇ ਅਸਰ ਪਾਉਂਦਾ ਹੈ ਅਤੇ ਆਖਿਰ ਵਿੱਚ ਲੋਕਾਂ ਦੇ ਜੀਵਨ ਦੀ ਗੁਣਵੱਤਾ ਨੂੰ ਘੱਟ ਕਰਦਾ ਹੈ। ਕੌਟਿਲਯ ਦੇ ਅਰਥਸ਼ਾਸਤਰ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਪਣੇ ਲੋਕਾਂ ਦੀ ਜ਼ਿਆਦਾਤਰ ਭਲਾਈ ਸੁਨਿਸ਼ਚਿਤ ਕਰਨ ਦੇ ਲਈ ਰਾਜ ਦੇ ਸੰਸਾਧਨਾਂ ਨੂੰ ਵਧਾਉਣਾ ਸਰਕਾਰ ਦਾ ਕਰਤੱਵ ਹੈ। ਉਨ੍ਹਾਂ ਨੇ ਇਸ ਲਕਸ਼ ਨੂੰ ਹਾਸਲ ਕਰਨ ਦੇ ਲਈ ਭ੍ਰਿਸ਼ਟਾਚਾਰ ਨਾਲ ਨਿਪਟਣ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ ਅਤੇ ਕਿਹਾ ਕਿ ਇਹ ਆਪਣੇ ਲੋਕਾਂ ਦੇ ਪ੍ਰਤੀ ਸਰਕਾਰ ਦਾ ਪਵਿੱਤਰ ਕਰਤੱਵ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਭਾਰਤ ਵਿੱਚ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਜ਼ੀਰੋ ਟੌਲਰੈਂਸ ਦੀ ਸਖਤ ਨੀਤੀ ਹੈ।” ਉਨ੍ਹਾਂ ਨੇ ਇਸ ਤੱਥ ਨੂੰ ਰੇਖਾਂਕਿਤ ਕੀਤਾ ਕਿ ਭਾਰਤ ਇੱਕ ਪਾਰਦਰਸ਼ੀ ਅਤੇ ਜਵਾਬਦੇਹ ਈਕੋਸਿਸਟਮ ਬਣਾਉਣ ਦੇ ਲਈ ਟੈਕਨੋਲੋਜੀ ਤੇ ਈ-ਗਵਰਨੈਂਸ ਦਾ ਲਾਭ ਉਠਾ ਰਿਹਾ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਕਲਿਆਣਕਾਰੀ ਯੋਜਨਾਵਾਂ ਅਤੇ ਸਰਕਾਰੀ ਪ੍ਰੋਜੈਕਟਾਂ ਵਿੱਚ ਗੜਬੜੀਆਂ ਤੇ ਕਮੀਆਂ ਨੂੰ ਦੂਰ ਕੀਤਾ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਦੇ ਸਦਕਾ ਭਾਰਤ ਵਿੱਚ ਸੈਂਕੜੋਂ ਮਿਲੀਅਨ ਲੋਕਾਂ ਨੂੰ ਪ੍ਰਤੱਖ ਲਾਭ ਟ੍ਰਾਂਸਫਰ ਦੇ ਜ਼ਰੀਏ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ 360 ਬਿਲੀਅਨ ਡਾਲਰ ਤੋਂ ਅਧਿਕ ਦੀ ਰਾਸ਼ੀ ਪ੍ਰਾਪਤ ਹੋਈ ਹੈ ਅਤੇ 33 ਬਿਲੀਅਨ ਡਾਲਰ ਤੋਂ ਅਧਿਕ ਦੀ ਰਾਸ਼ੀ ਬਚਾਉਣ ਵਿੱਚ ਮਦਦ ਮਿਲੀ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਰਕਾਰ ਨੇ ਕਾਰੋਬਾਰ ਜਗਤ ਦੇ ਲਈ ਵਿਭਿੰਨ ਪ੍ਰਕਿਰਿਆਵਾਂ ਨੂੰ ਸਰਲ ਬਣਾਇਆ ਹੈ। ਉਨ੍ਹਾਂ ਨੇ ਸਰਕਾਰੀ ਸੇਵਾਵਾਂ ਦੇ ਸਵੈਚਾਲਨ ਤੇ ਡਿਜੀਟਲੀਕਰਨ ਦਾ ਉਦਾਹਰਣ ਦਿੱਤਾ ਜਿਸ ਨਾਲ ਕਿਰਾਏ ਦੀ ਮੰਗ ਕਰਨ ਦੇ ਅਵਸਰ ਸਮਾਪਤ ਹੋ ਗਏ ਹਨ। ਉਨ੍ਹਾਂ ਨੇ ਕਿਹਾ , “ਸਾਡੇ ਸਰਕਾਰੀ ਈ-ਮਾਰਕਿਟਪਲੇਸ ਜਾਂ ਜੀਈਐੱਮ ਪੋਰਟਲ ਨੇ ਸਰਕਾਰੀ ਖਰੀਦ ਵਿੱਚ ਅਧਿਕ ਪਾਰਦਰਸ਼ਿਤਾ ਲਿਆ ਦਿੱਤੀ ਹੈ।” ਵਰ੍ਹੇ 2018 ਵਿੱਚ ਆਰਥਿਕ ਅਪਰਾਧੀ ਐਕਟ ਬਾਰੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਤਤਪਰਤਾ ਨਾਲ ਆਰਥਿਕ ਅਪਰਾਧੀਆਂ ਦਾ ਪਿੱਛਾ ਕਰ ਰਹੀ ਹੈ ਅਤੇ ਆਰਥਿਕ ਅਪਰਾਧੀਆਂ ਤੇ ਭਗੋੜਿਆਂ ਤੋਂ 1.8 ਬਿਲੀਅਨ ਡਾਲਰ ਤੋਂ ਅਧਿਕ ਦੀ ਸੰਪੱਤੀ ਦੀ ਵਸੂਲੀ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਧਨਸ਼ੋਧਨ ਰੋਕਥਾਮ ਐਕਟ ਦਾ ਵੀ ਜ਼ਿਕਰ ਕੀਤਾ, ਜਿਸ ਨੇ 2014 ਤੋਂ ਅਪਰਾਧੀਆਂ ਦੀ 12 ਬਿਲੀਅਨ ਡਾਲਰ ਤੋਂ ਅਧਿਕ ਦੀ ਸੰਪੱਤੀ ਜ਼ਬਤ ਕਰਨ ਵਿੱਚ ਮਦਦ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ 2014 ਵਿੱਚ ਆਪਣੇ ਪਹਿਲੇ ਜੀ20 ਸਮਿਟ ਵਿੱਚ ਸਾਰੇ ਜੀ20 ਦੇਸ਼ਾਂ ਅਤੇ ਦੱਖਣੀ ਦੁਨੀਆ ਦੇ ਦੇਸ਼ਾਂ ਦੇ ਸਾਹਮਣੇ ਭਗੋੜੇ ਆਰਥਿਕ ਅਪਰਾਧੀਆਂ ਦੀਆਂ ਚੁਣੌਤੀਆਂ ਬਾਰੇ ਬੋਲਨ ਨੂੰ ਯਾਦ ਕੀਤਾ। ਉਨ੍ਹਾਂ ਨੇ 2018 ਵਿੱਚ ਆਯੋਜਿਤ ਜੀ20 ਸਮਿਟ ਵਿੱਚ ਭਗੋੜੇ ਆਰਥਿਕ ਅਪਰਾਧੀਆਂ ਦੇ ਖ਼ਿਲਾਫ਼ ਕਾਰਵਾਈ ਅਤੇ ਸੰਪੱਤੀ ਦੀ ਵਸੂਲੀ ਦੇ ਲਈ ਨੌ-ਸੂਤਰੀ ਏਜੰਡਾ ਪੇਸ਼ ਕਰਨ ਦਾ ਵੀ ਜ਼ਿਕਰ ਕੀਤਾ ਅਤੇ ਕਾਰਜ ਸਮੂਹ ਦੁਆਰਾ ਇਸ ਦਿਸ਼ਾ ਵਿੱਚ ਨਿਰਣਾਇਕ ਕਦਮ ਉਠਾਏ ਜਾਣ ‘ਤੇ ਖੁਸ਼ੀ ਵਿਅਕਤ ਕੀਤੀ। ਪ੍ਰਧਾਨ ਮੰਤਰੀ ਨੇ ਤਿੰਨ ਪ੍ਰਾਥਮਿਕਤਾ ਵਾਲੇ ਖੇਤਰਾਂ ਯਾਨੀ ਸੂਚਨਾ ਸਾਂਝਾ ਕਰਨ ਦੇ ਜ਼ਰੀਏ ਕਾਨੂੰਨ ਨੂੰ ਲਾਗੂ ਕਰਨ ਵਿੱਚ ਸਹਿਯੋਗ, ਸੰਪੱਤੀ ਵਸੂਲੀ ਈਕੋਸਿਸਟਮ ਨੂੰ ਮਜ਼ਬੂਤ ਕਰਨ ਅਤੇ ਭ੍ਰਿਸ਼ਟਾਚਾਰ ਵਿਰੋਧੀ ਅਧਿਕਾਰੀਆਂ ਦੀ ਇਮਾਨਦਾਰੀ ਤੇ ਪ੍ਰਭਾਵਸ਼ੀਲਤਾ ਨੂੰ ਵਧਾਉਣ ਦੇ ਮਾਮਲੇ ਵਿੱਚ ਕਾਰਵਾਈ ਮੁਕਤ ਉੱਚ ਪੱਧਰੀ ਸਿਧਾਂਤਾਂ ਦਾ ਸੁਆਗਤ ਕੀਤਾ।

 

ਉਨ੍ਹਾਂ ਨੇ ਇਸ ਗੱਲ ‘ਤੇ ਖੁਸ਼ੀ ਵਿਅਕਤ ਕੀਤੀ ਕਿ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦਰਮਿਆਨ ਰਸਮੀ ਸਹਿਯੋਗ ‘ਤੇ ਇੱਕ ਸਹਿਮਤੀ ਬਣੀ ਹੈ ਜੋ ਅਪਰਾਧੀਆਂ ਨੂੰ ਸੀਮਾ ਪਾਰ ਕਰਕੇ ਕਾਨੂੰਨੀ ਖਾਮੀਆਂ ਦਾ ਫਾਇਦਾ ਉਠਾਉਣ ਤੋਂ ਰੋਕੇਗੀ। ਸਮਾਂ ਰਹਿੰਦੇ ਸੰਪੱਤੀਆਂ ਦਾ ਪਤਾ ਲਗਾਉਣ ਅਤੇ ਅਪਰਾਧ ਤੋਂ ਪ੍ਰਾਪਤ ਆਮਦਨ ਦੀ ਪਹਿਚਾਣ ਕਰਨ ਦੇ ਮਹੱਤਵ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਸਾਰੇ ਦੇਸ਼ਾਂ ਨੂੰ ਆਪਣੇ ਘਰੇਲੂ ਸੰਪੱਤੀ ਵਸੂਲੀ ਮਕੈਨਿਜ਼ਮ ਨੂੰ ਉਨੰਤ ਕਰਨ ਲਈ ਪ੍ਰੋਤਸਾਹਿਤ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਸ਼੍ਰੀ ਮੋਦੀ ਨੇ ਸੁਝਾਅ ਦਿੱਤਾ ਕਿ ਜੀ20 ਦੇਸ਼ ਵਿਦੇਸ਼ੀ ਸੰਪੱਤੀਆਂ ਦੀ ਵਸੂਲੀ ਵਿੱਚ ਤੇਜ਼ੀ ਲਿਆਉਣ ਦੇ ਲਈ ਗ਼ੈਰ-ਦੋਸ਼ਸਿੱਧੀ-ਅਧਾਰਿਤ ਜ਼ਬਤੀ ਦਾ ਉਪਯੋਗ ਕਰਕੇ ਇੱਕ ਉਦਾਹਰਣ ਸਥਾਪਿਤ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਉਚਿਤ ਨਿਆਇਕ ਪ੍ਰਕਿਰਿਆ ਦੇ ਬਾਅਦ ਅਪਰਾਧੀਆਂ ਦੀ ਤੇਜ਼ ਵਾਪਸੀ ਅਤੇ ਹਵਾਲਗੀ ਸੁਨਿਸ਼ਚਿਤ ਕਰੇਗੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ, “ਇਹ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਸਾਡੀ ਸੰਯੁਕਤ ਲੜਾਈ ਬਾਰੇ ਇੱਕ ਮਜ਼ਬੂਤ ਸੰਕੇਤ ਦੇਵੇਗਾ।”

 

ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਜੀ20 ਦੇਸ਼ਾਂ ਦੇ ਸਮੂਹਿਕ ਪ੍ਰਯਾਸ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਵਿੱਚ ਮਹੱਤਵਪੂਰਨ ਸਹਿਯੋਗ ਪ੍ਰਦਾਨ ਕਰ ਸਕਦੇ ਹਨ ਅਤੇ ਅੰਤਰਰਾਸ਼ਟਰੀ ਸਹਿਯੋਗ ਵਧਾਉਣ ਤੇ ਭ੍ਰਿਸ਼ਟਾਚਾਰ ਦੇ ਮੂਲ ਕਾਰਨਾਂ ਦਾ ਸਮਾਧਾਨ ਕਰਨ ਵਾਲੇ ਮਜ਼ਬੂਤ ਉਪਾਵਾਂ ਦੇ ਲਾਗੂਕਰਨ ਦੇ ਜ਼ਰੀਏ ਇੱਕ ਵੱਡਾ ਅੰਤਰ ਲਿਆਇਆ ਜਾ ਸਕਦਾ ਹੈ। ਸ਼੍ਰੀ ਮੋਦੀ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਲੜਾਈ ਵਿੱਚ ਲੇਖਾ ਪ੍ਰੀਖਿਆ ਨਾਲ ਜੁੜੀਆਂ ਸੰਸਥਾਵਾਂ ਦੀ ਭੂਮਿਕਾ ‘ਤੇ ਵੀ ਚਾਨਣਾ ਪਾਇਆ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪਤਵੰਤਿਆਂ ਨੂੰ ਆਪਣੀ ਪ੍ਰਸ਼ਾਸਨਿਕ, ਨਿਆਂਇਕ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਦੇ ਨਾਲ-ਨਾਲ ਮੂਲ ਪ੍ਰਣਾਲੀਆਂ ਵਿੱਚ ਨੈਤਿਕਤਾ ਅਤੇ ਇਮਾਨਦਾਰੀ ਦੇ ਸੱਭਿਆਚਾਰ ਨੂੰ ਹੁਲਾਰਾ ਦੇਣ ਦੀ ਤਾਕੀਦ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ, “ਸਿਰਫ਼ ਅਜਿਹਾ ਕਰਕੇ ਹੀ ਅਸੀਂ ਨਵੇਂ ਨਿਆਂਪੂਰਨ ਅਤੇ ਟਿਕਾਊ ਸਮਾਜ ਦੀ ਨੀਂਹ ਰੱਖ ਸਕਦੇ ਹਾਂ। ਮੈਂ ਤੁਹਾਡੀ ਇਸ ਮੀਟਿੰਗ ਦੇ ਸਾਰਥਕ ਅਤੇ ਸਫ਼ਲ ਹੋਣ ਦੀ ਕਾਮਨਾ ਕਰਦਾ ਹਾਂ।”

 

************

ਡੀਐੱਸ/ਟੀਐੱਸ