Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਾਫਨਾ ਵਿੱਚ ਭਾਰਤੀ ਸਹਾਇਤਾ ਨਾਲ ਬਣਾਏ ਗਏ ਪ੍ਰਤਿਸ਼ਠਿਤ ਸੱਭਿਆਚਾਰਕ ਕੇਂਦਰ ਦਾ ਨਾਮ ‘ਤਿਰੁਵੱਲੁਵਰ ਸੱਭਿਆਚਾਰਕ ਕੇਂਦਰ’ ਰੱਖਣ ਦਾ ਸੁਆਗਤ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਾਫਨਾ ਵਿੱਚ ਭਾਰਤੀ ਸਹਾਇਤਾ ਨਾਲ ਬਣਾਏ ਗਏ ਪ੍ਰਤਿਸ਼ਠਿਤ ਸੱਭਿਆਚਾਰਕ ਕੇਂਦਰ ਦਾ ਨਾਮ ਤਿਰੁਵੱਲੁਵਰ ਸੱਭਿਆਚਾਰਕ ਕੇਂਦਰ ਰੱਖਣ ਦਾ ਸੁਆਗਤ ਕੀਤਾ।

ਐਕਸ (X) ‘ਤੇ ਇੰਡੀਆ ਇਨ ਸ੍ਰੀਲੰਕਾ ਹੈਂਡਲ (India In SriLanka handle) ਦੀ ਇੱਕ ਪੋਸਟ ਦਾ ਜਵਾਬ ਦਿੰਦੇ ਹੋਏ, ਸ਼੍ਰੀ ਮੋਦੀ ਨੇ ਲਿਖਿਆ:

 “ਜਾਫਨਾ ਵਿੱਚ ਭਾਰਤੀ ਸਹਾਇਤਾ ਨਾਲ ਬਣਾਏ ਗਏ ਪ੍ਰਤਿਸ਼ਠਿਤ ਸੱਭਿਆਚਾਰਕ ਕੇਂਦਰ ਦਾ ਨਾਮ ‘ਤਿਰੁਵੱਲੁਵਰ ਸੱਭਿਆਚਾਰਕ ਕੇਂਦਰ’ ਰੱਖਣ ਦਾ ਸੁਆਗਤ ਕਰਦਾ ਹਾਂ। ਮਹਾਨ ਤਿਰੁਵੱਲੁਵਰ ਨੂੰ ਸ਼ਰਧਾਂਜਲੀ ਦੇਣ ਦੇ ਇਲਾਵਾ, ਇਹ ਭਾਰਤ ਅਤੇ ਸ੍ਰੀਲੰਕਾ ਦੇ ਲੋਕਾਂ ਦੇ ਦਰਮਿਆਨ ਗਹਿਰੇ ਸੱਭਿਆਚਾਰਕ, ਭਾਸ਼ਾਈ, ਇਤਿਹਾਸਿਕ ਅਤੇ ਸੱਭਿਅਤਾਗਤ ਸਬੰਧਾਂ ਦਾ ਭੀ ਪ੍ਰਮਾਣ ਹੈ।”

************

ਐੱਮਜੇਪੀਐੱਸ/ਐੱਸਆਰ