Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਵਾਨਾਂ ਅਤੇ ਲੋਕਾਂ ਨਾਲ, ਹਿਮਾਚਲ ਪ੍ਰਦੇਸ਼ ‘ਚ ਭਾਰਤ-ਚੀਨ ਸਰਹੱਦ ਨੇੜੇ ਦੀਵਾਲੀ ਮਨਾਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਵਾਨਾਂ ਨਾਲ ਦੀਵਾਲੀ ਮਨਾਉਣ ਲਈ ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ‘ਚ ਭਾਰਤ-ਚੀਨ ਸਰਹੱਦ ਨੇੜੇ ਸਮਦੋ (Sumdo) ਦਾ ਦੌਰਾ ਕੀਤਾ।

ਪ੍ਰਧਾਨ ਮੰਤਰੀ ਨੇ ਆਈਟੀਬੀਪੀ ਅਤੇ ਭਾਰਤੀ ਫੌਜ ਦੇ ਜਵਾਨਾਂ ਨਾਲ ਗੱਲਬਾਤ ਕੀਤੀ, ਅਤੇ ਉਨ੍ਹਾਂ ਨੂੰ ਮਿਠਿਆਈਆਂ ਦਿੱਤੀਆਂ।

ਜਵਾਨਾਂ ਨੂੰ ਸੰਬੋਧਨ ਕਰਦਿਆਂ, ਉਨ੍ਹਾਂ ਨੇ ਕਿਹਾ ਕਿ ਉਹ 2001 ਤੋਂ ਦੀਵਾਲੀ ‘ਤੇ ਹਰ ਸਾਲ ਹਥਿਆਰਬੰਦ ਬਲਾਂ ਦੇ ਕਰਮਚਾਰੀਆਂ ਨੂੰ ਮਿਲ ਰਹੇ ਹਨ।

# Sandesh2Soldiers ਮੁਹਿੰਮ ਦੇ ਹਿੱਸੇ ਦੇ ਤੌਰ ‘ਤੇ ਸੈਨਿਕਾਂ ਨੂੰ ਸੰਦੇਸ਼ ਭੇਜਣ ਲਈ ਉਨ੍ਹਾਂ ਦੀ ਅਪੀਲ ਪ੍ਰਤੀ ਦੇਸ਼ ਭਰ ਤੋਂ ਲੋਕਾਂ ਦੇ ਜ਼ਬਰਦਸਤ ਹੁੰਗਾਰੇ ਦਾ ਉਨ੍ਹਾਂ ਨੇ ਜ਼ਿਕਰ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਫੌਜੀਆਂ ਨੂੰ ਇੱਕ ਰੈਂਕ ਇੱਕ ਪੈਨਸ਼ਨ(One Rank One Pension) ਦੇਣਾ ਉਨ੍ਹਾਂ ਇੱਕ ਵਾਅਦਾ ਕੀਤਾ ਸੀ , ਅਤੇ ਉਹ ਖੁਸ਼ ਹਨ ਕਿ ਉਹ ਇਸ ਨੂੰ ਪੂਰਾ ਕਰਨ ਦੇ ਸਮਰੱਥ ਹੋਏ।

ਫੌਜ ਦੇ ਮੁਖੀ, ਜਨਰਲ ਦਲਬੀਰ ਸਿੰਘ, ਇਸ ਮੌਕੇ ਮੌਜੂਦ ਸਨ।

ਸਮਦੋ ਤੋਂ ਵਾਪਸ ਆਉਂਦਿਆਂ, ਪ੍ਰਧਾਨ ਮੰਤਰੀ ਇੱਕ ਨੇੜਲੇ ਪਿੰਡ ਚਾਂਗੋ (Chango) ਥੋੜੀ ਦੇਰ ਲਈ ਰੁਕੇ ।

ਉੱਥੇ ਉਨ੍ਹਾਂ ਨੇ ਲੋਕਾਂ ਨਾਲ ਦੀਵਾਲੀ ਦੀਆਂ ਮੁਬਾਰਕਾਂ ਦਾ ਆਦਾਨ-ਪ੍ਰਦਾਨ ਕੀਤਾ, ਗੱਲਬਾਤ ਕੀਤੀ, ਅਤੇ ਬੱਚਿਆਂ ਨੂੰ ਮਠਿਆਈਆਂ ਦਿੱਤੀਆਂ।.

***