Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਉਤਸਵ ਨੂੰ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ

ਪ੍ਰਧਾਨ ਮੰਤਰੀ ਨੇ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਉਤਸਵ ਨੂੰ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ਜਲ ਉਤਸਵ ਨੂੰ ਇੱਕ ਵੀਡੀਓ ਸੰਦੇਸ਼ ਦੇ ਜ਼ਰੀਏ ਸੰਬੋਧਨ ਕੀਤਾ। ਇਹ ਸਮਾਗਮ ਗੋਆ ਦੇ ਪਣਜੀ ਵਿਖੇ ਹੋਇਆ।  ਇਸ ਮੌਕੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਪ੍ਰਮੋਦ ਸਾਵੰਤਕੇਂਦਰੀ ਮੰਤਰੀ ਸ਼੍ਰੀ ਗਜੇਂਦਰ ਸਿੰਘ ਸ਼ੇਖਾਵਤ ਮੌਜੂਦ ਸਨ। ਪ੍ਰਧਾਨ ਮੰਤਰੀ ਨੇ ਜਨਮ ਅਸ਼ਟਮੀ ਦੇ ਸ਼ੁਭ ਮੌਕੇ ਤੇ ਸ਼੍ਰੀ ਕ੍ਰਿਸ਼ਨ ਸ਼ਰਧਾਲੂਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਵਿੱਚ ਭਾਰਤ ਦੁਆਰਾ ਵਿਸ਼ਾਲ ਲਕਸ਼ਾਂ ਦੀ ਪ੍ਰਾਪਤੀ ਲਈ ਕੀਤੇ ਜਾ ਰਹੇ ਕੰਮਾਂ ਨਾਲ ਸਬੰਧਤ ਤਿੰਨ ਮਹੱਤਵਪੂਰਨ ਮੀਲ ਪੱਥਰਾਂ ਲਈ ਹਰੇਕ ਭਾਰਤੀ ਦੇ ਮਾਣ ਨੂੰ ਸਾਂਝਾ ਕੀਤਾਜੋ ਅੱਜ ਪੂਰੇ ਕੀਤੇ ਗਏ ਹਨ। ਉਨ੍ਹਾਂ ਕਿਹਾ, “ਪਹਿਲਾਅੱਜ ਦੇਸ਼ ਦੇ 10 ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਰਾਹੀਂ ਸਾਫ਼ ਪਾਣੀ ਦੀ ਸੁਵਿਧਾ ਨਾਲ ਜੋੜਿਆ ਗਿਆ ਹੈ। ਇਹ ਸਰਕਾਰ ਦੀ ਹਰ ਘਰ ਤੱਕ ਪਾਣੀ ਪਹੁੰਚਾਉਣ ਦੀ ਮੁਹਿੰਮ ਦੀ ਵੱਡੀ ਕਾਮਯਾਬੀ ਹੈ। ਇਹ ਸਬਕਾ ਪ੍ਰਯਾਸ‘ ਦੀ ਇੱਕ ਮਹਾਨ ਉਦਾਹਰਣ ਹੈ। ਦੂਸਰਾਉਨ੍ਹਾਂ ਨੇ ਗੋਆ ਨੂੰ ਪਹਿਲਾ ਹਰ ਘਰ ਜਲ ਪ੍ਰਮਾਣਿਤ ਰਾਜ ਬਣਨ ਲਈ ਵਧਾਈ ਦਿੱਤੀਜਿੱਥੇ ਹਰ ਘਰ ਪਾਈਪ ਰਾਹੀਂ ਪਾਣੀ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਨੇ ਦਾਦਰਾ ਨਗਰ ਹਵੇਲੀ ਅਤੇ ਦਮਨ ਤੇ ਦਿਊ ਦਾ ਇਹ ਉਪਲਬਧੀ ਹਾਸਲ ਕਰਨ ਵਾਲੇ ਪਹਿਲੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਜੋਂ ਵੀ ਵਿਸ਼ੇਸ਼ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਲੋਕਾਂਸਰਕਾਰ ਅਤੇ ਸਥਾਨਕ ਸਵੈ-ਸਰਕਾਰੀ ਸੰਸਥਾਵਾਂ ਦੀ ਉਨ੍ਹਾਂ ਦੇ ਯਤਨਾਂ ਲਈ ਸ਼ਲਾਘਾ ਕੀਤੀ। ਉਨ੍ਹਾਂ ਦੱਸਿਆ ਕਿ ਇਸ ਸੂਚੀ ਵਿੱਚ ਬਹੁਤ ਸਾਰੇ ਰਾਜ ਜਲਦੀ ਹੀ ਸ਼ਾਮਲ ਹੋਣ ਜਾ ਰਹੇ ਹਨ।

ਤੀਸਰੀ ਪ੍ਰਾਪਤੀ ਬਾਰੇ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਦੇ ਵੱਖ-ਵੱਖ ਰਾਜਾਂ ਦੇ ਇੱਕ ਲੱਖ ਪਿੰਡ ਓਡੀਐੱਫ ਪਲੱਸ ਬਣ ਗਏ ਹਨ। ਕੁਝ ਸਾਲ ਪਹਿਲਾਂ ਦੇਸ਼ ਨੂੰ ਖੁੱਲੇ ਵਿੱਚ ਸ਼ੌਚ ਮੁਕਤ (ਓਡੀਐੱਫ) ਐਲਾਨੇ ਜਾਣ ਤੋਂ ਬਾਅਦਅਗਲਾ ਪ੍ਰਸਤਾਵ ਪਿੰਡਾਂ ਲਈ ਓਡੀਐੱਫ ਪਲੱਸ ਦਰਜਾ ਪ੍ਰਾਪਤ ਕਰਨਾ ਸੀਭਾਵ ਉਨ੍ਹਾਂ ਵਿੱਚ ਕਮਿਊਨਿਟੀ ਟਾਇਲਟਸਪਲਾਸਟਿਕ ਵੇਸਟ ਮੈਨੇਜਮੈਂਟਗ੍ਰੇਅ ਵਾਟਰ ਮੈਨੇਜਮੈਂਟ ਅਤੇ ਗੋਬਰਧਨ ਪ੍ਰੋਜੈਕਟ ਹੋਣੇ ਚਾਹੀਦੇ ਹਨ।

ਜਲ ਸੁਰੱਖਿਆ ਦੀ ਚੁਣੌਤੀਜਿਸ ਦਾ ਵਿਸ਼ਵ ਸਾਹਮਣੇ ਸਾਹਮਣਾ ਕਰ ਰਿਹਾ ਹੈਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਡਿਵੈਲਪਡ ਇੰਡੀਆ – ਵਿਕਸਿਤ ਭਾਰਤ ਦੇ ਸੰਕਲਪ ਨੂੰ ਪੂਰਾ ਕਰਨ ਵਿੱਚ ਪਾਣੀ ਦੀ ਕਮੀ ਇੱਕ ਵੱਡੀ ਰੁਕਾਵਟ ਬਣ ਸਕਦੀ ਹੈ। ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਜਲ ਸੁਰੱਖਿਆ ਦੇ ਪ੍ਰੋਜੈਕਟਾਂ ਲਈ ਪਿਛਲੇ 8 ਸਾਲਾਂ ਤੋਂ ਲਗਾਤਾਰ ਕੰਮ ਕਰ ਰਹੀ ਹੈ। ਥੋੜ੍ਹੇ ਸਮੇਂ ਦੇ ਸੁਆਰਥੀ ਦ੍ਰਿਸ਼ਟੀਕੋਣ ਤੋਂ ਉੱਪਰ ਉੱਠ ਕੇ ਲੰਬੇ ਸਮੇਂ ਦੀ ਪਹੁੰਚ ਦੀ ਜ਼ਰੂਰਤ ਨੂੰ ਦੁਹਰਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਇਹ ਸੱਚ ਹੈ ਕਿ ਸਰਕਾਰ ਬਣਾਉਣ ਲਈਕਿਸੇ ਨੂੰ ਇੰਨੀ ਸਖ਼ਤ ਮਿਹਨਤ ਨਹੀਂ ਕਰਨੀ ਪੈਂਦੀਜਿੰਨੀ ਮਿਹਨਤ ਦੇਸ਼ ਨੂੰ ਬਣਾਉਣ ਲਈ ਕਰਨੀ ਪੈਂਦੀ ਹੈ। ਅਸੀਂ ਸਾਰਿਆਂ ਨੇ ਰਾਸ਼ਟਰ ਨਿਰਮਾਣ ਲਈ ਕੰਮ ਕਰਨ ਨੂੰ ਚੁਣਿਆ ਹੈ। ਇਸ ਲਈ ਅਸੀਂ ਵਰਤਮਾਨ ਅਤੇ ਭਵਿੱਖ ਦੀਆਂ ਚੁਣੌਤੀਆਂ ਤੇ ਕੰਮ ਕਰ ਰਹੇ ਹਾਂ। ਜਿਨ੍ਹਾਂ ਨੂੰ ਦੇਸ਼ ਦੀ ਕੋਈ ਪਰਵਾਹ ਨਹੀਂਉਨ੍ਹਾਂ ਨੂੰ ਦੇਸ਼ ਦਾ ਵਰਤਮਾਨ ਜਾਂ ਭਵਿੱਖ ਖਰਾਬ ਕਰਨ ਦੀ ਕੋਈ ਪ੍ਰਵਾਹ ਨਹੀਂ। ਅਜਿਹੇ ਲੋਕ ਬੇਸ਼ੱਕ ਵੱਡੀਆਂ-ਵੱਡੀਆਂ ਗੱਲਾਂ ਕਰ ਸਕਦੇ ਹਨਪਰ ਪਾਣੀ ਲਈ ਕਦੇ ਵੀ ਵੱਡੇ ਵਿਜ਼ਨ ਨਾਲ ਕੰਮ ਨਹੀਂ ਕਰ ਸਕਦੇ।

ਜਲ ਸੁਰੱਖਿਆ ਸੁਨਿਸ਼ਚਿਤ ਕਰਨ ਦੇ ਲਈ ਸਰਕਾਰ ਦੀ ਬਹੁ-ਪੱਖੀ ਪਹੁੰਚ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕੈਚ ਦ ਰੇਨ’, ਅਟਲ ਭੂ ਜਲ ਯੋਜਨਾਹਰ ਜ਼ਿਲ੍ਹੇ ਵਿੱਚ 75 ਅੰਮ੍ਰਿਤ ਸਰੋਵਰਨਦੀ ਜੋੜਨ ਅਤੇ ਜਲ ਜੀਵਨ ਮਿਸ਼ਨ ਜਿਹੀਆਂ ਪਹਿਲਾਂ ਨੂੰ ਸੂਚੀਬੱਧ ਕੀਤਾ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਰਾਮਸਰ ਵੈਟਲੈਂਡ ਸਥਾਨਾਂ ਦੀ ਗਿਣਤੀ 75 ਹੋ ਗਈ ਹੈਜਿਨ੍ਹਾਂ ਵਿੱਚੋਂ ਪਿਛਲੇ 8 ਸਾਲਾਂ ਵਿੱਚ 50 ਸਥਾਨਾਂ ਨੂੰ ਜੋੜਿਆ ਗਿਆ ਹੈ।

ਪ੍ਰਧਾਨ ਮੰਤਰੀ ਨੇ ਆਜ਼ਾਦੀ ਤੋਂ ਬਾਅਦ ਦੇ 7 ਦਹਾਕਿਆਂ ਵਿੱਚ ਸਿਰਫ਼ 3 ਕਰੋੜ ਪਰਿਵਾਰਾਂ ਦੇ ਮੁਕਾਬਲੇ ਸਿਰਫ਼ 3 ਸਾਲਾਂ ਵਿੱਚ ਕਰੋੜ ਗ੍ਰਾਮੀਣ ਪਰਿਵਾਰਾਂ ਨੂੰ ਪਾਈਪ ਰਾਹੀਂ ਪਾਣੀ ਨਾਲ ਜੋੜਨ ਦੇ ਕਾਰਨਾਮੇ ਦੀ ਸ਼ਲਾਘਾ ਕਰਦਿਆਂ ਕਿਹਾ, “ਅੰਮ੍ਰਿਤ ਕਾਲ ਦੀ ਇਸ ਤੋਂ ਵਧੀਆ ਸ਼ੁਰੂਆਤ ਨਹੀਂ ਹੋ ਸਕਦੀ।” ਉਨ੍ਹਾਂ ਕਿਹਾ, ”ਦੇਸ਼ ਚ ਲਗਭਗ 16 ਕਰੋੜ ਗ੍ਰਾਮੀਣ ਪਰਿਵਾਰ ਹਨਜਿਨ੍ਹਾਂ ਨੂੰ ਪਾਣੀ ਲਈ ਬਾਹਰੀ ਸਰੋਤਾਂ ਤੇ ਨਿਰਭਰ ਰਹਿਣਾ ਪੈਂਦਾ ਹੈ। ਅਸੀਂ ਪਿੰਡ ਦੀ ਇੰਨੀ ਵੱਡੀ ਆਬਾਦੀ ਨੂੰ ਇਸ ਮੁੱਢਲੀ ਜ਼ਰੂਰਤ ਲਈ ਲੜਦੇ ਨਹੀਂ ਛੱਡ ਸਕਦੇ ਸੀ। ਇਸੇ ਲਈ 3 ਸਾਲ ਪਹਿਲਾਂ ਮੈਂ ਲਾਲ ਕਿਲੇ ਤੋਂ ਐਲਾਨ ਕੀਤਾ ਸੀ ਕਿ ਹਰ ਘਰ ਨੂੰ ਪਾਈਪ ਰਾਹੀਂ ਪਾਣੀ ਮਿਲੇਗਾ। ਇਸ ਮੁਹਿੰਮ ਤੇ 3 ਲੱਖ 60 ਹਜ਼ਾਰ ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ। 100 ਸਾਲਾਂ ਦੀ ਸਭ ਤੋਂ ਵੱਡੀ ਮਹਾਮਾਰੀ ਕਾਰਨ ਆਈਆਂ ਰੁਕਾਵਟਾਂ ਦੇ ਬਾਵਜੂਦ ਇਸ ਮੁਹਿੰਮ ਦੀ ਰਫ਼ਤਾਰ ਮੱਠੀ ਨਹੀਂ ਪਈ। ਇਸ ਲਗਾਤਾਰ ਕੋਸ਼ਿਸ਼ ਦਾ ਨਤੀਜਾ ਹੈ ਕਿ ਦੇਸ਼ ਨੇ 7 ਦਹਾਕਿਆਂ ਚ ਕੀਤੇ ਗਏ ਕੰਮਾਂ ਨਾਲੋਂ ਸਿਰਫ਼ 3 ਸਾਲਾਂ ਚ ਦੁੱਗਣੇ ਤੋਂ ਵੀ ਜ਼ਿਆਦਾ ਕੰਮ ਕੀਤੇ ਹਨ। ਇਹ ਉਸ ਮਨੁੱਖ-ਕੇਂਦ੍ਰਿਤ ਵਿਕਾਸ ਦੀ ਇੱਕ ਉਦਾਹਰਣ ਹੈਜਿਸ ਦਾ ਮੈਂ ਇਸ ਵਾਰ ਲਾਲ ਕਿਲੇ ਤੋਂ ਜ਼ਿਕਰ ਕੀਤਾ ਸੀ।

ਪ੍ਰਧਾਨ ਮੰਤਰੀ ਨੇ ਭਵਿੱਖ ਦੀ ਪੀੜ੍ਹੀ ਅਤੇ ਮਹਿਲਾਵਾਂ ਲਈ ਹਰ ਘਰ ਜਲ ਦੇ ਲਾਭ ਨੂੰ ਉਜਾਗਰ ਕੀਤਾ। ਉਨ੍ਹਾਂ ਕਿਹਾ ਕਿ ਪਾਣੀ ਨਾਲ ਜੁੜੀਆਂ ਸਮੱਸਿਆਵਾਂ ਦੀ ਮੁੱਖ ਪੀੜਤ ਮਹਿਲਾਵਾਂ ਸਰਕਾਰ ਦੇ ਯਤਨਾਂ ਦੇ ਕੇਂਦਰ ਵਿੱਚ ਹਨ। ਇਹ ਮਹਿਲਾਵਾਂ ਲਈ ਜੀਵਨ ਦੀ ਸੌਖ ਵਿੱਚ ਸੁਧਾਰ ਕਰ ਰਿਹਾ ਹੈ ਅਤੇ ਉਨ੍ਹਾਂ ਨੂੰ ਪਾਣੀ ਦੇ ਪ੍ਰਬੰਧਨ ਵਿੱਚ ਮੁੱਖ ਭੂਮਿਕਾ ਪ੍ਰਦਾਨ ਕਰ ਰਿਹਾ ਹੈ। ਉਨ੍ਹਾਂ ਕਿਹਾ, “ਜਲ ਜੀਵਨ ਅਭਿਯਾਨ ਸਿਰਫ਼ ਇੱਕ ਸਰਕਾਰੀ ਸਕੀਮ ਨਹੀਂ ਹੈਬਲਕਿ ਇਹ ਸਮਾਜ ਦੁਆਰਾਸਮਾਜ ਲਈ ਚਲਾਈ ਜਾਂਦੀ ਇੱਕ ਯੋਜਨਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਲ ਜੀਵਨ ਮਿਸ਼ਨ ਦੀ ਸਫ਼ਲਤਾ ਦੇ ਅਧਾਰ ਤੇ ਚਾਰ ਥੰਮ੍ਹ ਹਨ ਜਿਨ੍ਹਾਂ ਵਿੱਚ ਲੋਕਾਂ ਦੀ ਭਾਗੀਦਾਰੀਹਿਤਧਾਰਕਾਂ ਦੀ ਭਾਗੀਦਾਰੀਰਾਜਨੀਤਿਕ ਇੱਛਾ ਸ਼ਕਤੀ ਅਤੇ ਸਰੋਤਾਂ ਦੀ ਸਰਵੋਤਮ ਵਰਤੋਂ ਸ਼ਾਮਲ ਹੈ। ਸਥਾਨਕ ਲੋਕਾਂ ਅਤੇ ਗ੍ਰਾਮ ਸਭਾਵਾਂ ਅਤੇ ਸਥਾਨਕ ਸ਼ਾਸਨ ਦੀਆਂ ਹੋਰ ਸੰਸਥਾਵਾਂ ਨੂੰ ਮੁਹਿੰਮ ਵਿੱਚ ਬੇਮਿਸਾਲ ਭੂਮਿਕਾ ਦਿੱਤੀ ਗਈ ਹੈ। ਸਥਾਨਕ ਔਰਤਾਂ ਨੂੰ ਪਾਣੀ ਦੀ ਜਾਂਚ ਲਈ ਟ੍ਰੇਨਿੰਗ ਦਿੱਤੀ ਜਾ ਰਹੀ ਹੈ ਅਤੇ ਉਹ ਪਾਣੀ ਸਮਿਤੀਆਂ‘ ਦੀਆਂ ਮੈਂਬਰ ਹਨ। ਪੰਚਾਇਤਾਂਗ਼ੈਰ-ਸਰਕਾਰੀ ਸੰਗਠਨਾਂਵਿਦਿਅਕ ਸੰਸਥਾਵਾਂ ਅਤੇ ਸਾਰੇ ਮੰਤਰਾਲਿਆਂ ਦੁਆਰਾ ਦਿਖਾਏ ਗਏ ਉਤਸ਼ਾਹ ਵਿੱਚ ਹਿਤਧਾਰਕਾਂ ਦੀ ਭਾਗੀਦਾਰੀ ਸਪਸ਼ਟ ਹੈ। ਇਸੇ ਤਰ੍ਹਾਂਪਿਛਲੇ 7 ਦਹਾਕਿਆਂ ਤੋਂ ਜੋ ਕੁਝ ਹਾਸਲ ਕੀਤਾ ਗਿਆ ਸੀਉਸ ਨਾਲੋਂ ਸਿਰਫ਼ 7 ਸਾਲਾਂ ਵਿੱਚ ਬਹੁਤ ਕੁਝ ਹਾਸਲ ਕਰਨਾ ਸਿਆਸੀ ਇੱਛਾ ਸ਼ਕਤੀ ਨੂੰ ਦਰਸਾਉਂਦਾ ਹੈ। ਸੰਸਾਧਨਾਂ ਦੀ ਸਰਵੋਤਮ ਵਰਤੋਂ ਮਨਰੇਗਾ ਜਿਹੀਆਂ ਸਕੀਮਾਂ ਨਾਲ ਤਾਲਮੇਲ ਵਿੱਚ ਝਲਕਦੀ ਹੈ। ਉਨ੍ਹਾਂ ਕਿਹਾ ਕਿ ਪਾਈਪ ਵਾਲੇ ਪਾਣੀ ਦੀ ਸੰਤ੍ਰਿਪਤਤਾ ਨਾਲ ਕਿਸੇ ਵੀ ਵਿਤਕਰੇ ਦੀ ਸੰਭਾਵਨਾ ਵੀ ਖਤਮ ਹੋ ਜਾਵੇਗੀ।

ਪਾਣੀ ਦੀ ਸਪਲਾਈ ਅਤੇ ਗੁਣਵੱਤਾ ਨਿਯੰਤਰਣ ਲਈ ਪਾਣੀ ਅਸਾਸਿਆਂ ਦੀ ਜੀਓ-ਟੈਗਿੰਗ ਅਤੇ ਇੰਟਰਨੈੱਟ ਆਵ੍ ਥਿੰਗਸ ਦੇ ਹੱਲ ਜਿਹੀਆਂ ਟੈਕਨੋਲੋਜੀ ਦੀ ਵਰਤੋਂ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਜਨ ਸ਼ਕਤੀਮਹਿਲਾ ਸ਼ਕਤੀ ਅਤੇ ਟੈਕਨੋਲੋਜੀ ਦੀ ਸ਼ਕਤੀ ਜਲ ਜੀਵਨ ਮਿਸ਼ਨ ਨੂੰ ਤਾਕਤ ਪ੍ਰਦਾਨ ਕਰ ਰਹੇ ਹਨ।

 

 

 

 ********

ਡੀਐੱਸ/ਟੀਐੱਸ