Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਰਮਨ ਗਾਇਕਾ ਕੈਸੈਂਡ੍ਰਾ ਮੈਇ ਸਪਿਟਮੰਨ (Cassandra Mae Spittmann) ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਪੱਲਡਮ ਵਿੱਚ ਜਰਮਨ ਗਾਇਕਾ ਕੈਸੈਂਡ੍ਰਾ ਮੈਇ ਸਪਿਟਮੰਨ (Cassandra Mae Spittmann)ਅਤੇ ਉਨ੍ਹਾਂ ਦੀ ਮਾਤਾ ਨਾਲ ਮੁਲਾਕਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਪਣੇ ਮਨ ਕੀ ਬਾਤ ਪ੍ਰੋਗਰਾਮ ਵਿੱਚ ਕੈਸੈਂਡ੍ਰਾ ਮੈਇ ਸਪਿਟਮੰਨ (Cassandra Mae Spittmann) ਦਾ ਜ਼ਿਕਰ ਕੀਤਾ ਸੀ। ਉਹ ਗੀਤ ਗਾਉਂਦੀ ਹੈ,ਖਾਸ ਤੌਰ ‘ਤੇ ਕਈ ਭਾਰਤੀ ਭਾਸ਼ਾਵਾਂ ਵਿੱਚ ਭਗਤੀ ਗੀਤ।

ਅੱਜ ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਸਾਹਮਣੇ ਅਚਯੁਤਮ ਕੇਸ਼ਵਮ ਅਤੇ ਇੱਕ ਤਮਿਲ ਗੀਤ ਗਾਇਆ।

ਪ੍ਰਧਾਨ ਮੰਤਰੀ ਨੇ ਐਕਸ  (X)‘ਤੇ ਪੋਸਟ ਕੀਤਾ:

 “ਭਾਰਤ ਦੇ ਪ੍ਰਤੀ ਕੈਸੈਂਡ੍ਰਾ ਮੈਇ ਸਪਿਟਮੰਨ (Cassandra Mae Spittmann) ਦਾ ਪ੍ਰੇਮ ਮਿਸਾਲੀ ਹੈ, ਜਿਵੇਂ ਕਿ ਸਾਡੀ ਗੱਲਬਾਤ ਵਿੱਚ ਦੇਖਿਆ ਗਿਆ ਹੈ। ਉਨ੍ਹਾਂ ਦੇ ਭਵਿੱਖ ਦੇ ਪ੍ਰਯਾਸਾਂ ਦੇ ਲਈ ਮੇਰੀਆਂ ਸ਼ੁਭਕਾਮਨਾਵਾਂ।”

 

 ************

ਡੀਐੱਸ