Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਯਾ ਸ੍ਰੀ ਮਹਾ ਬੋਧੀ ਮੰਦਿਰ ਦਾ ਦੌਰਾ ਕੀਤਾ

ਪ੍ਰਧਾਨ ਮੰਤਰੀ ਨੇ ਜਯਾ ਸ੍ਰੀ ਮਹਾ ਬੋਧੀ ਮੰਦਿਰ ਦਾ ਦੌਰਾ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਸ੍ਰੀਲੰਕਾ ਦੇ ਰਾਸ਼ਟਰਪਤੀ, ਮਹਾਮਹਿਮ ਅਨੁਰਾ ਕੁਮਾਰਾ ਦਿਸਾਨਾਯਕਾ (President of Sri Lanka, H.E. Anura Kumara Disanayaka) ਦੇ ਨਾਲ ਅਨੁਰਾਧਾਪੁਰਾ ਵਿੱਚ ਪਵਿੱਤਰ ਜਯਾ ਸ੍ਰੀ ਮਹਾ ਬੋਧੀ ਮੰਦਿਰ (sacred Jaya Sri Maha Bodhi temple) ਦਾ ਦੌਰਾ ਕੀਤਾ ਅਤੇ ਪੂਜਣਯੋਗ ਮਹਾਬੋਧੀ ਬਿਰਖ (revered Mahabodhi tree) ਦੀ ਪੂਜਾ ਕੀਤੀ।

 ਐਸਾ ਮੰਨਿਆ ਜਾਂਦਾ ਹੈ ਕਿ ਇਹ ਬਿਰਖ ਬੋ ਪੌਦੇ (Bo sapling) ਤੋਂ ਵਿਕਸਿਤ ਹੋਇਆ ਹੈ ਜਿਸ ਨੂੰ ਤੀਸਰੀ ਸ਼ਤਾਬਦੀ ਈਸਾ ਪੂਰਵ (3rd Century BCE) ਵਿੱਚ ਸੰਗਮਿਤਾ ਮਹਾਥੇਰੀ (Sangamitta Maha Theri) ਭਾਰਤ ਤੋਂ ਸ੍ਰੀਲੰਕਾ ਲਿਆਈ ਸੀ। ਇਹ ਮੰਦਿਰ ਮਜ਼ਬੂਤ ਸੱਭਿਅਤਾਗਤ ਸਬੰਧਾਂ ਦਾ ਪ੍ਰਮਾਣ ਹੈ ਜੋ ਨਿਕਟ ਭਾਰਤ-ਸ੍ਰੀਲੰਕਾ ਸਾਂਝੇਦਾਰੀ (close India-Sri Lanka partnership) ਦੀ ਨੀਂਹ ਰੱਖਦੇ ਹਨ।

 

****

ਐੱਮਜੇਪੀਐੱਸ/ਐੱਸਆਰ/ਐੱਸਕੇਐੱਸ