Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨ ਧਨ ਯੋਜਨਾ (Jan Dhan Yojana) ਦੇ 9 ਵਰ੍ਹੇ ਪੂਰੇ ਹੋਣ ‘ਤੇ ਇਸ ਪਰਿਵਰਤਨਕਾਰੀ ਯੋਜਨਾ ਦੇ ਲਾਭਾਰਥੀਆਂ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨ ਧਨ ਯੋਜਨਾ (Jan Dhan Yojana) ਦੇ ਅੱਜ 9 ਵਰ੍ਹੇ ਪੂਰੇ ਹੋਣ ‘ਤੇ ਇਸ ਦੇ ਲਾਭਾਰਥੀਆਂ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਉਨ੍ਹਾਂ ਲੋਕਾਂ ਦੀ ਭੀ ਸ਼ਲਾਘਾ ਕੀਤੀ, ਜਿਨ੍ਹਾਂ ਨੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਵਿੱਚ ਯੋਗਦਾਨ ਦਿੱਤਾ ਹੈ।

ਪ੍ਰਧਾਨ ਮੰਤਰੀ ਨੇ ਐਕਸ (X) ‘ਤੇ ਇੱਕ ਪੋਸਟ ਦੇ ਮਾਧਿਅਮ ਨਾਲ ਮਾਇਗੌਵ (MyGov) ਦੇ ਇੱਕ ਥ੍ਰੈੱਡ ‘ਤੇ ਦਿੱਤੀ ਪ੍ਰਤੀਕਿਰਿਆ ਵਿੱਚ ਕਿਹਾ:

“ਪੀਐੱਮ ਜਨ ਧਨ ਯੋਜਨਾ (PM Jan Dhan Yojana) ਦੇ 9 ਸਾਲ ਪੂਰੇ ਹੋ ਰਹੇ ਹਨ, ਐਸੇ ਵਿੱਚ ਮੈਂ ਇਸ ਯੋਜਨਾ ਤੋਂ ਲਾਭਵੰਦ ਹੋਣ ਵਾਲੇ ਸਾਰੇ ਲੋਕਾਂ ਨੂੰ ਵਧਾਈਆਂ ਦਿੰਦਾ ਹਾਂ ਅਤੇ ਇਸ ਯੋਜਨਾ ਨੂੰ ਸਫ਼ਲ ਬਣਾਉਣ ਦੇ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਦੀ ਸ਼ਲਾਘਾ ਕਰਦਾ ਹਾਂ। ਇਹ ਪ੍ਰਯਾਸ ਸਾਡੇ ਨਾਗਰਿਕਾਂ ਨੂੰ ਸਸ਼ਕਤ ਬਣਾਉਣ ਦੀ ਦਿਸ਼ਾ ਵਿੱਚ ਇੱਕ ਮੀਲ ਪੱਥਰ ਹੈ। ਇਸ ਪਹਿਲ ਦੇ ਜ਼ਰੀਏ, ਅਸੀਂ ਆਪਣੀ ਵਿਕਸਿਤ ਹੁੰਦੀ ਹੋਈ ਅਰਥਵਿਵਸਥਾ ਵਿੱਚ ਹਰੇਕ ਭਾਰਤੀ ਦੇ ਲਈ ਉਚਿਤ ਸਥਾਨ ਸੁਨਿਸ਼ਚਿਤ ਕਰਦੇ ਹੋਏ ਲੱਖਾਂ ਲੋਕਾਂ ਨੂੰ ਵਿੱਤੀ ਮੁੱਖ ਧਾਰਾ ਵਿੱਚ ਲੈ ਕੇ ਆਏ ਹਾਂ। #ਜਨਧਨ ਦੇ 9 ਵਰ੍ਹੇ ”( #9YearsofJanDhan)”

***

   ਡੀਐੱਸ