Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਜਨ ਧਨ ਖਾਤਿਆਂ ਵਿੱਚ ਮਹੱਤਵਪੂਰਨ ਉਪਲਬਧੀ ਪ੍ਰਾਪਤ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਜਨ ਧਨ ਖਾਤਿਆਂ ਵਿੱਚ ਪ੍ਰਾਪਤ ਕੀਤੀ ਮਹੱਤਵਪੂਰਨ ਉਪਲਬਧੀ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਜਨ ਜਨ ਖਾਤਿਆਂ ਦੀ ਸੰਖਿਆ 50 ਕਰੋੜ ਨੂੰ ਪਾਰ ਕਰ ਗਈ।

 ਸ਼੍ਰੀ ਮੋਦੀ ਨੇ ਕਿਹਾ ਕਿ ਇਹ ਦੇਖ ਕੇ ਪ੍ਰਸੰਨਤਾ ਦਾ ਅਨੁਭਵ ਹੋ ਰਿਹਾ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਅਧਿਕ ਖਾਤੇ ਸਾਡੀ ਨਾਰੀ ਸ਼ਕਤੀ (our Nari Shakti) ਦੇ ਹਨ।

 

ਪੀਆਈਬੀ ਇੰਡੀਆ ਦੇ ਇੱਕ ਟਵੀਟ ਦੇ ਉੱਤਰ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 “ਇਹ ਇੱਕ ਮਹੱਤਵਪੂਰਨ ਉਪਲਬਧੀ ਹੈ।

 

ਇਹ ਦੇਖ ਕੇ ਪ੍ਰਸੰਨਤਾ ਹੋ ਰਹੀ ਹੈ ਕਿ ਇਨ੍ਹਾਂ ਵਿੱਚੋਂ ਅੱਧੇ ਤੋਂ ਅਧਿਕ ਖਾਤੇ ਸਾਡੀ ਨਾਰੀ ਸ਼ਕਤੀ (our Nari Shakti) ਦੇ ਹਨ। ਗ੍ਰਾਮੀਣ ਅਤੇ ਅਰਧ-ਸ਼ਹਿਰੀ ਖੇਤਰਾਂ ਵਿੱਚ ਖੋਲ੍ਹੇ ਗਏ 67 ਪ੍ਰਤੀਸ਼ਤ ਖਾਤਿਆਂ ਦੇ ਨਾਲ, ਅਸੀਂ ਇਹ ਭੀ ਸੁਨਿਸ਼ਚਿਤ ਕਰ ਰਹੇ ਹਾਂ ਕਿ ਵਿੱਤੀ ਸਮਾਵੇਸ਼ਨ ਦਾ ਲਾਭ ਸਾਡੇ ਦੇਸ਼ ਦੇ ਹਰ ਕੋਣੇ ਤੱਕ ਪਹੁੰਚੇ।”

                                                 

*********

ਡੀਐੱਸ/ਐੱਸਟੀ