ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਲਗਭਗ 6,350 ਕਰੋੜ ਰੁਪਏ ਦੇ ਰੇਲ ਸੈਕਟਰ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕੀਤੇ। ਉਨ੍ਹਾਂ ਨੇ ਛੱਤੀਸਗੜ੍ਹ ਦੇ 9 ਜ਼ਿਲ੍ਹਿਆਂ ਵਿੱਚ 50 ਬਿਸਤਰਿਆਂ ਵਾਲੇ ‘ਕ੍ਰਿਟੀਕਲ ਕੇਅਰ ਬਲਾਕਸ’ (‘critical care blocks’) ਦਾ ਨੀਂਹ ਪੱਥਰ ਰੱਖਿਆ ਅਤੇ ਜਾਂਚ ਕੀਤੀ ਗਈ ਆਬਾਦੀ ਨੂੰ 1 ਲੱਖ ਸਿਕਲ ਸੈੱਲ ਕੌਂਸਲਿੰਗ ਕਾਰਡ (sickle cell counseling cards) ਵੰਡੇ। ਇਨ੍ਹਾਂ ਰੇਲ ਪ੍ਰੋਜੈਕਟਾਂ ਵਿੱਚ ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ, ਪੜਾਅ-I, ਚੰਪਾ ਤੋਂ ਜਮਗਾ (Champa to Jamga) ਦੇ ਦਰਮਿਆਨ ਤੀਸਰੀ ਰੇਲ ਲਾਈਨ, ਪੈਂਡਰਾ ਰੋਡ ਤੋਂ ਅਨੂਪਪੁਰ (Pendra Road to Anuppur) ਦੇ ਦਰਮਿਆਨ ਤੀਸਰੀ ਰੇਲ ਲਾਈਨ ਅਤੇ ਤਲਾਈਪੱਲੀ ਕੋਲਾ ਖਦਾਨ (Talaipalli Coal Mine) ਨੂੰ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ (NTPC Lara Super Thermal Power Station (STPS)) ਨਾਲ ਜੋੜਨ ਵਾਲਾ ਐੱਮਜੀਆਰ (ਮੇਰੀ-ਗੋ-ਰਾਊਂਡ) ਸਿਸਟਮ (MGR (Merry-Go-Round) system)ਸ਼ਾਮਲ ਹੈ।
ਇਕੱਠ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਛੱਤੀਸਗੜ੍ਹ ਵਿੱਚ 6,400 ਕਰੋੜ ਰੁਪਏ ਤੋਂ ਅਧਿਕ ਦੇ ਰੇਲਵੇ ਪ੍ਰੋਜੈਕਟਾਂ ਤੋਂ ਪਰਦਾ ਹਟਾਇਆ ਜਾ ਰਿਹਾ ਹੈ ਅਤੇ ਇਸੇ ਦੇ ਨਾਲ ਇਹ ਰਾਜ ਵਿਕਾਸ ਦੀ ਦਿਸ਼ਾ ਵਿੱਚ ਇੱਕ ਮਹੱਤਵਪੂਰਨ ਕਦਮ ਉਠਾ ਰਿਹਾ ਹੈ। ਉਨ੍ਹਾਂ ਨੇ ਦੱਸਿਆ ਕਿ ਰਾਜ ਦੀ ਊਰਜਾ ਉਤਪਾਦਨ ਸਮਰੱਥਾ ਦਾ ਵਿਸਤਾਰ ਕਰਨ ਅਤੇ ਸਿਹਤ ਸੇਵਾਵਾਂ ਵਿੱਚ ਸੁਧਾਰ ਦੇ ਲਈ ਅੱਜ ਵਿਭਿੰਨ ਨਵੇਂ ਪ੍ਰੋਜੈਕਟ ਸ਼ੂਰੂ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਇਸ ਅਵਸਰ ‘ਤੇ ਸਿਕਲ ਸੈੱਲ ਕੌਂਸਲਿੰਗ ਕਾਰਡਾਂ (Sickle Cell Counseling Cards) ਦੀ ਡਿਸਟ੍ਰੀਬਿਊਸ਼ਨ ਦਾ ਭੀ ਉਲੇਖ ਕੀਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਪੂਰੀ ਦੁਨੀਆ ਆਧੁਨਿਕ ਵਿਕਾਸ ਅਤੇ ਸਮਾਜਿਕ ਕਲਿਆਣ ਦੀ ਤੇਜ਼ ਰਫ਼ਤਾਰ ਦੇ ਭਾਰਤੀ ਮਾਡਲ ਨੂੰ ਨਾ ਕੇਵਲ ਦੇਖ ਰਹੀ ਹੈ ਬਲਕਿ ਇਸ ਦੀ ਸ਼ਲਾਘਾ ਭੀ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਨਵੀਂ ਦਿੱਲੀ ਵਿੱਚ ਜੀ20 ਸਮਿਟ ਦੌਰਾਨ ਵਿਸ਼ਵ ਨੇਤਾਵਾਂ ਦੀ ਮੇਜ਼ਬਾਨੀ ਨੂੰ ਯਾਦ ਕਰਦੇ ਹੋਏ ਜ਼ਿਕਰ ਕੀਤਾ ਕਿ ਉਹ ਭਾਰਤ ਦੇ ਵਿਕਾਸ ਅਤੇ ਸਮਾਜਿਕ ਕਲਿਆਣ ਤੋਂ ਬੇਹੱਦ ਪ੍ਰਭਾਵਿਤ ਸਨ। ਉਨ੍ਹਾਂ ਨੇ ਕਿਹਾ ਕਿ ਦੁਨੀਆ ਦੀਆਂ ਬੜੀਆਂ-ਬੜੀਆਂ ਸੰਸਥਾਵਾਂ ਭਾਰਤ ਦੀ ਸਫ਼ਲਤਾ ਤੋਂ ਸਿੱਖਣ ਦੀ ਬਾਤ ਕਰ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਇਸ ਉਪਲਬਧੀ ਦਾ ਕ੍ਰੈਡਿਟ ਦੇਸ਼ ਦੇ ਹਰ ਰਾਜ ਅਤੇ ਹਰ ਖੇਤਰ ਦੇ ਵਿਕਾਸ ਦੇ ਪ੍ਰਤੀ ਸਰਕਾਰ ਦੀ ਬਰਾਬਰ ਪ੍ਰਾਥਮਿਕਤਾ ਨੂੰ ਦਿੱਤਾ। ਪ੍ਰਧਾਨ ਮੰਤਰੀ ਨੇ ਅੱਜ ਦੇ ਪ੍ਰੋਜੈਕਟਾਂ ਦੇ ਲਈ ਨਾਗਰਿਕਾਂ ਨੂੰ ਵਧਾਈ ਦਿੰਦੇ ਹੋਏ ਕਿਹਾ, “ਛੱਤੀਸਗੜ੍ਹ ਅਤੇ ਰਾਏਗੜ੍ਹ ਦਾ ਇਹ ਖੇਤਰ ਭੀ ਇਸ ਦਾ ਸਾਖੀ ਹੈ।”
ਪ੍ਰਧਾਨ ਮੰਤਰੀ ਨੇ ਕਿਹਾ “ਛੱਤੀਸਗੜ੍ਹ ਦੇਸ਼ ਦੇ ਵਿਕਾਸ ਦਾ ਇੱਕ ਪਾਵਰ ਹਾਊਸ ਹੈ” ਅਤੇ ਕੋਈ ਭੀ ਦੇਸ਼ ਤਦੇ ਅੱਗੇ ਵਧਦਾ ਹੈ ਜਦੋਂ ਉਸ ਦੇ ਪਾਵਰ ਹਾਊਸ ਪੂਰੀ ਤਾਕਤ ਨਾਲ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਤੇ 9 ਵਰ੍ਹਿਆਂ ਵਿੱਚ ਕੇਂਦਰ ਸਰਕਾਰ ਨੇ ਛੱਤੀਸਗੜ੍ਹ ਦੇ ਬਹੁਮੁਖੀ ਵਿਕਾਸ ਦੇ ਲਈ ਲਗਾਤਾਰ ਕੰਮ ਕੀਤਾ ਹੈ ਅਤੇ ਉਨ੍ਹਾਂ ਦੇ ਵਿਜ਼ਨ ਅਤੇ ਨੀਤੀਆਂ ਦਾ ਪਰਿਣਾਮ ਅੱਜ ਇੱਥੇ ਦੇਖਿਆ ਜਾ ਸਕਦਾ ਹੈ। ਉਨ੍ਹਾਂ ਨੇ ਉਲੇਖ ਕੀਤਾ ਕਿ ਕੇਂਦਰ ਸਰਕਾਰ ਦੁਆਰਾ ਛੱਤੀਸਗੜ੍ਹ ਵਿੱਚ ਹਰ ਖੇਤਰ ਵਿੱਚ ਬੜੀਆਂ-ਬੜੀਆਂ ਯੋਜਨਾਵਾਂ ਸੰਚਾਲਿਤ ਕੀਤੀਆਂ ਜਾ ਰਹੀਆਂ ਹਨ ਅਤੇ ਨਵੇਂ-ਨਵੇਂ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਵਿਸ਼ਾਖਾਪੱਟਨਮ ਤੋਂ ਰਾਏਪੁਰ ਆਰਥਿਕ ਗਲਿਆਰੇ (Visakhapatnam to Raipur Economic Corridor) ਅਤੇ ਰਾਏਪੁਰ ਤੋਂ ਧਨਬਾਦ ਆਰਥਿਕ ਗਲਿਆਰੇ (Raipur to Dhanbad Economic Corridor) ਦੇ ਵਿਕਾਸ ਪ੍ਰੋਜੈਕਟਾਂ ਦੇ ਨੀਂਹ ਪੱਥਰ ਰੱਖਣ ਦੇ ਲਈ ਜੁਲਾਈ ਵਿੱਚ ਕੀਤੀ ਗਈ ਆਪਣੀ ਰਾਏਪੁਰ ਦੀ ਯਾਤਰਾ ਨੂੰ ਯਾਦ ਕੀਤਾ। ਉਨ੍ਹਾਂ ਨੇ ਰਾਜ ਨੂੰ ਪ੍ਰਦਾਨ ਕੀਤੇ ਗਏ ਵਿਭਿੰਨ ਮਹੱਤਵਪੂਰਨ ਰਾਸ਼ਟਰੀ ਰਾਜਮਾਰਗਾਂ ਦੀ ਭੀ ਜ਼ਿਕਰ ਕੀਤਾ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ “ਅੱਜ ਛੱਤੀਸਗੜ੍ਹ ਦੇ ਰੇਲਵੇ ਨੈੱਟਵਰਕ ਦੇ ਵਿਕਾਸ ਦਾ ਇੱਕ ਨਵਾਂ ਅਧਿਆਇ ਲਿਖਿਆ ਜਾ ਰਿਹਾ ਹੈ” ਅਤੇ ਇਹ ਸੁਧਰਿਆ ਹੋਇਆ ਰੇਲ ਨੈੱਟਵਰਕ ਬਿਲਾਸਪੁਰ-ਮੁੰਬਈ ਰੇਲ ਲਾਈਨ (Bilaspur-Mumbai rail line) ਦੇ ਝਾਰਸਗੁੜਾ ਬਿਲਾਸਪੁਰ ਸੈਕਸ਼ਨ (Jharsuguda Bilaspur section) ਵਿੱਚ ਵਿਅਸਤਤਾ ਨੂੰ ਘੱਟ ਕਰੇਗਾ। ਉਨ੍ਹਾਂ ਨੇ ਕਿਹਾ, ਇਸੇ ਤਰ੍ਹਾਂ ਜੋ ਹੋਰ ਰੇਲ ਲਾਈਨਾਂ ਸ਼ੁਰੂ ਹੋ ਰਹੀਆਂ ਹਨ ਅਤੇ ਜੋ ਰੇਲ ਕੌਰੀਡੋਰ ਬਣ ਰਹੇ ਹਨ, ਉਹ ਛੱਤੀਸਗੜ੍ਹ ਦੇ ਉਦਯੋਗਿਕ ਵਿਕਾਸ ਨੂੰ ਨਵੀਂ ਉਚਾਈ ਦੇਣਗੇ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਮਾਰਗਾਂ ਦੇ ਪੂਰਾ ਹੋਣ ‘ਤੇ ਨਾ ਕੇਵਲ ਛੱਤੀਸਗੜ੍ਹ ਦੇ ਲੋਕਾਂ ਨੂੰ ਸੁਵਿਧਾ ਮਿਲੇਗੀ ਬਲਕਿ ਇਸ ਇਲਾਕੇ ਵਿੱਚ ਰੋਜ਼ਗਾਰ ਅਤੇ ਆਮਦਨੀ ਦੇ ਨਵੇਂ ਅਵਸਰ ਭੀ ਸਿਰਜੇ ਜਾਣਗੇ।
ਪ੍ਰਧਾਨ ਮੰਤਰੀ ਨੇ ਇਸ ਬਾਤ ‘ਤੇ ਪ੍ਰਕਾਸ਼ ਪਾਇਆ ਕਿ ਕੋਲਾ ਖਦਾਨਾਂ (coalfields) ਤੋਂ ਬਿਜਲੀ ਪਲਾਂਟਾਂ ਤੱਕ ਕੋਲੇ ਦੀ ਟ੍ਰਾਂਸਪੋਰਟੇਸ਼ਨ ਦੀ ਲਾਗਤ ਅਤੇ ਸਮਾਂ ਹੁਣ ਘੱਟ ਹੋ ਜਾਣਗੇ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਘੱਟ ਲਾਗਤ ‘ਤੇ ਜ਼ਿਆਦਾ ਤੋਂ ਜ਼ਿਆਦਾ ਬਿਜਲੀ ਪੈਦਾ ਕਰਨ ਦੇ ਲਈ ਸਰਕਾਰ ਪਿਟ ਹੈੱਡ ਥਰਮਲ ਪਾਵਰ ਪਲਾਂਟ (Pit Head Thermal Power Plant) ਭੀ ਬਣਾ ਰਹੀ ਹੈ। ਉਨ੍ਹਾਂ ਨੇ ਤਲਾਈਪੱਲੀ ਖਦਾਨ (Talaipalli Mine) ਨੂੰ ਜੋੜਨ ਦੇ ਲਈ 65 ਕਿਲੋਮੀਟਰ ਲੰਬੇ ਮੈਰੀ-ਗੋ-ਰਾਊਂਡ ਪ੍ਰੋਜੈਕਟ(Merry-Go-Round project) ਦੇ ਉਦਘਾਟਨ ਦਾ ਭੀ ਜ਼ਿਕਰ ਕੀਤਾ ਅਤੇ ਕਿਹਾ ਕਿ ਦੇਸ਼ ਵਿੱਚ ਅਜਿਹੇ ਪ੍ਰੋਜੈਕਟਾਂ ਦੀ ਸੰਖਿਆ ਵਧੇਗੀ ਅਤੇ ਆਉਣ ਵਾਲੇ ਸਮੇਂ ਵਿੱਚ ਛੱਤੀਸਗੜ੍ਹ ਜਿਹੇ ਰਾਜਾਂ ਨੂੰ ਇਸ ਦਾ ਸਭ ਤੋਂ ਜ਼ਿਆਦਾ ਫਾਇਦਾ ਹੋਣ ਵਾਲਾ ਹੈ।
ਅੰਮ੍ਰਿਤ ਕਾਲ (Amrit Kaal) ਦੇ ਅਗਲੇ 25 ਵਰ੍ਹਿਆਂ ਵਿੱਚ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਵਿੱਚ ਪਰਿਵਰਤਿਤ ਕਰਨ ਦੇ ਆਪਣੇ ਸੰਕਲਪ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਵਿਕਾਸ ਦੇ ਲਈ ਹਰੇਕ ਨਾਗਰਿਕ ਦੀ ਬਰਾਬਰ ਭਾਗੀਦਾਰੀ ਦੀ ਜ਼ਰੂਰਤ ‘ਤੇ ਬਲ ਦਿੱਤਾ। ਉਨ੍ਹਾਂ ਨੇ ਵਾਤਾਵਰਣ ਦੀ ਸੰਭਾਲ਼ ਦੇ ਨਾਲ-ਨਾਲ ਦੇਸ਼ ਦੀਆਂ ਊਰਜਾ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਬਾਤ ਕੀਤੀ ਅਤੇ ਸੂਰਜਪੁਰ (Surajpur) ਜ਼ਿਲ੍ਹੇ ਵਿੱਚ ਬੰਦ ਪਈ ਕੋਲਾ ਖਦਾਨ ਦਾ ਜ਼ਿਕਰ ਕੀਤਾ, ਜਿਸ ਨੂੰ ਈਕੋ-ਟੂਰਿਜ਼ਮ (Eco-Tourism) ਦੇ ਹਿੱਸੇ ਦੇ ਰੂਪ ਵਿੱਚ ਵਿਕਸਿਤ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੋਰਵਾ ਵਿੱਚ ਭੀ ਅਜਿਹਾ ਹੀ ਈਕੋਪਾਰਕ (a similar eco-park in Korwa ) ਵਿਕਸਿਤ ਕਰਨ ਦਾ ਕੰਮ ਚਲ ਰਿਹਾ ਹੈ। ਇਸ ਖੇਤਰ ਦੇ ਜਨਜਾਤੀ ਵਰਗ ਨੂੰ ਮਿਲਣ ਵਾਲੇ ਲਾਭਾਂ ‘ਤੇ ਬਾਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਖਦਾਨਾਂ ਤੋਂ ਨਿਕਲਣ ਵਾਲੇ ਪਾਣੀ ਨਾਲ ਹਜ਼ਾਰਾਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿੰਚਾਈ ਅਤੇ ਪੇਅਜਲ ਸੁਵਿਧਾਵਾਂ ‘ਤੇ ਪ੍ਰਕਾਸ਼ ਪਾਇਆ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਵਣ ਸੰਪਦਾ ਦੇ ਜ਼ਰੀਏ ਸਮ੍ਰਿੱਧੀ ਦੇ ਨਵੇਂ ਰਸਤੇ ਖੋਲ੍ਹਣ ਦੇ ਨਾਲ-ਨਾਲ, ਵਣਾਂ ਅਤੇ ਭੂਮੀ ਦੀ ਰੱਖਿਆ ਕਰਨਾ ਭੀ ਸਰਕਾਰ ਦਾ ਸੰਕਲਪ ਹੈ। ਵਨਧਨ ਵਿਕਾਸ ਯੋਜਨਾ (Vandhan Vikas Yojana) ਦਾ ਜ਼ਿਕਰ ਕਰਦੇ ਹੋਏ, ਸ਼੍ਰੀ ਮੋਦੀ ਨੇ ਇਸ ਬਾਤ ‘ਤੇ ਬਲ ਦਿੱਤਾ ਕਿ ਇਸ ਯੋਜਨਾ ਨਾਲ ਲੱਖਾਂ ਆਦਿਵਾਸੀ ਨੌਜਵਾਨਾਂ ਨੂੰ ਲਾਭ ਹੋ ਰਿਹਾ ਹੈ। ਉਨ੍ਹਾਂ ਨੇ ਦੁਨੀਆ ਦੁਆਰਾ ਮਿਲਟ ਈਅਰ (Millet Year) ਮਨਾਏ ਜਾਣ ਦਾ ਭੀ ਜ਼ਿਕਰ ਕੀਤਾ ਅਤੇ ਆਉਣ ਵਾਲੇ ਵਰ੍ਹਿਆਂ ਵਿੱਚ ਸ਼੍ਰੀਅੰਨ(Shree Anna) ਜਾਂ ਮਿਲਟਸ ਮਾਰਕਿਟ ਦੀਆਂ ਵਧਦੀਆਂ ਸੰਭਾਵਨਾਵਾਂ ‘ਤੇ ਪ੍ਰਕਾਸ਼ ਪਾਇਆ। ਉਨ੍ਹਾਂ ਨੇ ਕਿਹਾ ਕਿ ਇੱਕ ਤਰਫ਼ ਜਿੱਥੇ ਦੇਸ਼ ਦੀ ਆਦਿਵਾਸੀ ਪਰੰਪਰਾ ਨੂੰ ਨਵੀਂ ਪਹਿਚਾਣ ਮਿਲ ਰਹੀ ਹੈ, ਉੱਥੇ ਹੀ ਦੂਸਰੀ ਤਰਫ਼ ਪ੍ਰਗਤੀ ਦੇ ਨਵੇਂ ਰਸਤੇ ਸਿਰਜੇ ਜਾ ਰਹੇ ਹਨ।
ਜਨਜਾਤੀ ਆਬਾਦੀ ‘ਤੇ ਸਿਕਲ ਸੈੱਲ ਅਨੀਮੀਆ ਦੇ ਪ੍ਰਭਾਵ ਦੇ ਸਬੰਧ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਿਕਲ ਸੈੱਲ ਕੌਂਸਲਿੰਗ ਕਾਰਡਾਂ ਦੀ ਵੰਡ (distribution of sickle cell counseling cards) ਆਦਿਵਾਸੀ ਸਮਾਜ ਦੇ ਲਈ ਇੱਕ ਬੜਾ ਕਦਮ ਹੈ ਕਿਉਂਕਿ ਜਾਣਕਾਰੀ ਦਾ ਪ੍ਰਸਾਰ ਕਰਨ ਨਾਲ ਇਸ ਰੋਗ ਨੂੰ ਨਿਯੰਤ੍ਰਿਤ ਕਰਨ ਵਿੱਚ ਮਦਦ ਮਿਲ ਸਕਦੀ ਹੈ। ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ‘ਸਬਕਾ ਸਾਥ, ਸਬਕਾ ਵਿਕਾਸ’ (‘Sabka Saath, Sabka Vikas’) ਦੇ ਸੰਕਲਪ ਦੇ ਨਾਲ ਅੱਗੇ ਵਧਣ ਦੀ ਜ਼ਰੂਰਤ ‘ਤੇ ਬਲ ਦਿੱਤਾ ਅਤੇ ਵਿਸ਼ਵਾਸ ਜਤਾਇਆ ਕਿ ਛੱਤੀਸਗੜ੍ਹ ਵਿਕਾਸ ਦੀਆਂ ਨਵੀਆਂ ਉਚਾਈਆਂ ਨੂੰ ਛੂਹੇਗਾ।
ਇਸ ਅਵਸਰ ‘ਤੇ ਹੋਰ ਲੋਕਾਂ ਦੇ ਨਾਲ-ਨਾਲ ਕੇਂਦਰੀ ਕਬਾਇਲੀ ਮਾਮਲੇ ਰਾਜ ਮੰਤਰੀ, ਸ਼੍ਰੀਮਤੀ ਰੇਣੁਕਾ ਸਿੰਘ ਸਰੁਤਾ ਅਤੇ ਛੱਤੀਸਗੜ੍ਹ ਦੇ ਉਪ ਮੁੱਖ ਮੰਤਰੀ ਸ਼੍ਰੀ ਟੀ ਐੱਸ ਸਿੰਘਦੇਵ (Shri T S Singhdeo) ਉਪਸਥਿਤ ਸਨ।
ਪਿਛੋਕੜ
ਰਾਏਗੜ੍ਹ ਵਿੱਚ ਇਸ ਜਨਤਕ ਪ੍ਰੋਗਰਾਮ ਵਿੱਚ ਲਗਭਗ 6,350 ਕਰੋੜ ਰੁਪਏ ਦੇ ਮਹੱਤਵਪੂਰਨ ਰੇਲ ਪ੍ਰੋਜੈਕਟ ਰਾਸ਼ਟਰ ਨੂੰ ਸਮਰਪਿਤ ਕਰਨ ਨਾਲ, ਦੇਸ਼ ਭਰ ਵਿੱਚ ਕਨੈਕਟੀਵਿਟੀ ਵਿੱਚ ਸੁਧਾਰ ‘ਤੇ ਪ੍ਰਧਾਨ ਮੰਤਰੀ ਦੇ ਜ਼ੋਰ ਨੂੰ ਹੁਲਾਰਾ ਮਿਲੇਗਾ। ਇਨ੍ਹਾਂ ਪ੍ਰੋਜੈਕਟਾਂ ਵਿੱਚ ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ ਫੇਜ਼-I(Chhattisgarh East Rail Project Phase-I), ਚੰਪਾ ਤੋਂ ਜਮਗਾ (Champa to Jamga) ਦੇ ਦਰਮਿਆਨ ਤੀਸਰੀ ਰੇਲ ਲਾਈਨ, ਪੈਂਡਰਾ ਰੋਡ ਤੋਂ ਅਨੂਪਪੁਰ ਦੇ ਦਰਮਿਆਨ ਤੀਸਰੀ ਰੇਲ ਲਾਈਨ ਅਤੇ ਤਲਾਈਪੱਲੀ ਕੋਲਾ ਖਦਾਨ (Talaipalli Coal Mine) ਨੂੰ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ (NTPC Lara Super Thermal Power Station (STPS)) ਨਾਲ ਜੋੜਨ ਵਾਲਾ ਐੱਮਜੀਆਰ (ਮੇਰੀ-ਗੋ-ਰਾਊਂਡ) ਸਿਸਟਮ ਸ਼ਾਮਲ ਹੈ। ਇਹ ਰੇਲ ਪ੍ਰੋਜੈਕਟ ਇਸ ਇਲਾਕੇ ਵਿੱਚ ਯਾਤਰੀਆਂ ਦੀ ਆਵਾਜਾਈ ਦੇ ਨਾਲ-ਨਾਲ ਮਾਲ ਢੁਆਈ ਨੂੰ ਸੁਗਮ ਬਣਾ ਕੇ ਸਮਾਜਿਕ ਆਰਥਿਕ ਵਿਕਾਸ ਨੂੰ ਗਤੀ ਪ੍ਰਦਾਨ ਕਰਨਗੇ।
ਛੱਤੀਸਗੜ੍ਹ ਪੂਰਬ ਰੇਲ ਪ੍ਰੋਜੈਕਟ ਦੇ ਫੇਜ਼-I (Chhattisgarh East Rail Project Phase-I) ਨੂੰ ਖ਼ਾਹਿਸ਼ੀ ਪੀਐੱਮ ਗਤੀਸ਼ਕਤੀ-ਮਲਟੀ-ਮੋਡਲ ਕਨੈਕਟੀਵਿਟੀ ਦੀ ਨੈਸ਼ਨਲ ਮਾਸਟਰ ਪਲਾਨ (PM GatiShakti – National Master Plan for multi-modal connectivity) ਦੇ ਤਹਿਤ ਵਿਕਸਿਤ ਕੀਤਾ ਜਾ ਰਿਹਾ ਹੈ ਅਤੇ ਇਸ ਵਿੱਚ ਖਰਸੀਆ ਤੋਂ ਧਰਮਜੈਗੜ੍ਹ (Kharsia to Dharamjaygarh) ਤੱਕ 124.8 ਕਿਲੋਮੀਟਰ ਦੀ ਰੇਲ ਲਾਈਨ ਸ਼ਾਮਲ ਹੈ। ਇਸ ਵਿੱਚ ਗੇਰ-ਪੇਲਮਾ ਦੇ ਲਈ ਇੱਕ ਸਪਰ ਲਾਈਨ (a spur line to Gare-Pelma) ਅਤੇ ਛਲ, ਬਰੌਦ, ਦੁਰਗਾਪੁਰ ਅਤੇ ਹੋਰ ਕੋਲਾ ਖਦਾਨਾਂ (Chhal, Baroud, Durgapur and other coal mines) ਨੂੰ ਜੋੜਨ ਵਾਲੀਆਂ ਤਿੰਨ ਫੀਡਰ ਲਾਈਨਾਂ (3 feeder lines) ਸ਼ਾਮਲ ਹਨ। ਲਗਭਗ 3,055 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਇਹ ਰੇਲ ਲਾਈਨ ਬਿਜਲੀਕ੍ਰਿਤ ਬ੍ਰੌਡ ਗੇਜ ਲੈਵਲ ਕ੍ਰੌਸਿੰਗ ਅਤੇ ਯਾਤਰੀ ਸੁਵਿਧਾਵਾਂ ਦੇ ਨਾਲ ਫ੍ਰੀ ਪਾਰਟ ਡਬਲ ਲਾਈਨ ਨਾਲ ਲੈਸ ਹੈ। ਇਹ ਛੱਤੀਸਗੜ੍ਹ ਦੇ ਰਾਏਗੜ੍ਹ ਵਿੱਚ ਸਥਿਤ ਮਾਂਡ-ਰਾਏਗੜ੍ਹ ਕੋਲਾ ਖੇਤਰਾਂ (Mand-Raigarh coalfields) ਤੋਂ ਕੋਲਾ ਟ੍ਰਾਂਸਪੋਰਟੇਸ਼ਨ ਦੇ ਲਈ ਰੇਲ ਕਨੈਕਟੀਵਿਟੀ ਪ੍ਰਦਾਨ ਕਰੇਗੀ।
ਪੈਂਡਰਾ ਰੋਡ ਤੋਂ ਅਨੂਪਪੁਰ (Pendra Road to Anuppur) ਦੇ ਦਰਮਿਆਨ ਤੀਸਰੀ ਰੇਲ ਲਾਈਨ 50 ਕਿਲੋਮੀਟਰ ਲੰਬੀ ਅਤੇ ਲਗਭਗ 516 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਗਈ ਹੈ। ਚਾਂਪਾ ਅਤੇ ਜਾਮਗਾ ਰੇਲ ਸੈਕਸ਼ਨ ਦੇ ਦਰਮਿਆਨ 98 ਕਿਲੋਮੀਟਰ ਲੰਬੀ ਤੀਸਰੀ ਲਾਈਨ ਲਗਭਗ 796 ਕਰੋੜ ਰੁਪਏ ਦੀ ਲਾਗਤ ਨਾਲ ਬਣੀ ਹੈ। ਨਵੀਆਂ ਰੇਲ ਲਾਈਨਾਂ ਨਾਲ ਇਸ ਇਲਾਕੇ ਵਿੱਚ ਕਨੈਕਟੀਵਿਟੀ ਬਿਹਤਰ ਹੋਵੇਗੀ ਅਤੇ ਟੂਰਿਜ਼ਮ ਤੇ ਰੋਜ਼ਗਾਰ ਦੇ ਅਵਸਰਾਂ ਵਿੱਚ ਵਾਧਾ ਹੋਵੇਗਾ।
65 ਕਿਲੋਮੀਟਰ ਲੰਬਾ ਬਿਜਲੀਕ੍ਰਿਤ ਐੱਮਜੀਆਰ (ਮੈਰੀ-ਗੋ-ਰਾਊਂਡ) ਸਿਸਟਮ (MGR (Merry-Go-Round) System) ਐੱਨਟੀਪੀਸੀ ਦੀ ਤਲਾਈਪੱਲੀ ਕੋਲਾ ਖਦਾਨ (NTPC’s Talaipalli coal mine) ਤੋਂ ਛੱਤੀਸਗੜ੍ਹ ਵਿੱਚ 1600 ਮੈਗਾਵਾਟ ਦੇ ਐੱਨਟੀਪੀਸੀ ਲਾਰਾ ਸੁਪਰ ਥਰਮਲ ਪਾਵਰ ਸਟੇਸ਼ਨ (NTPC Lara Super Thermal Power Station) ਤੱਕ ਘੱਟ ਲਾਗਤ ਵਿੱਚ ਉੱਚ ਸ਼੍ਰੇਣੀ ਦਾ ਕੋਲਾ ਲਿਆਉਣ ਦਾ ਕੰਮ ਕਰੇਗਾ। ਇਸ ਨਾਲ ਐੱਨਟੀਪੀਸੀ ਲਾਰਾ (NTPC Lara) ਤੋਂ ਘੱਟ ਲਾਗਤ ਦੇ ਅਤੇ ਭਰੋਸੇਯੋਗ ਬਿਜਲੀ ਉਤਪਾਦਨ ਨੂੰ ਹੁਲਾਰਾ ਮਿਲੇਗਾ, ਜਿਸ ਨਾਲ ਦੇਸ਼ ਦੀ ਊਰਜਾ ਸੁਰੱਖਿਆ ਮਜ਼ਬੂਤ ਹੋਵੇਗੀ। 2070 ਕਰੋੜ ਰੁਪਏ ਤੋਂ ਅਧਿਕ ਦੀ ਲਾਗਤ ਨਾਲ ਬਣਿਆ ਐੱਮਜੀਆਰ ਸਿਸਟਮ (MGR system), ਕੋਲਾ ਖਦਾਨਾਂ ਤੋਂ ਬਿਜਲੀ ਸਟੇਸ਼ਨਾਂ ਤੱਕ ਕੋਲਾ ਟ੍ਰਾਂਸਪੋਰਟੇਸ਼ਨ ਵਿੱਚ ਸੁਧਾਰ ਦੇ ਲਈ ਇੱਕ ਟੈਕਨੋਲੋਜੀਕਲ ਚਮਤਕਾਰ ਤੋਂ ਘੱਟ ਨਹੀਂ ਹੈ।
ਪ੍ਰੋਗਰਾਮ ਦੇ ਦੌਰਾਨ, ਪ੍ਰਧਾਨ ਮੰਤਰੀ ਨੇ ਛੱਤੀਸਗੜ੍ਹ ਦੇ 9 ਜ਼ਿਲ੍ਹਿਆਂ ਵਿੱਚ 50 ਬਿਸਤਰਿਆਂ ਵਾਲੇ ‘ਕ੍ਰਿਟੀਕਲ ਕੇਅਰ ਬਲਾਕਸ’ (‘critical care blocks’) ਦਾ ਨੀਂਹ ਪੱਥਰ ਭੀ ਰੱਖਿਆ। ਪ੍ਰਧਾਨ ਮੰਤਰੀ-ਆਯੁਸ਼ਮਾਨ ਭਾਰਤ ਹੈਲਥ ਇਨਫ੍ਰਾਸਟ੍ਰਕਚਰ ਮਿਸ਼ਨ (ਪੀਐੱਮ-ਏਬੀਐੱਚਆਈਐੱਮ) (Pradhan Mantri – Ayushman Bharat Health Infrastructure Mission (PM-ABHIM)) ਦੇ ਤਹਿਤ ਦੁਰਗ, ਕੋਂਡਾਗਾਓਂ, ਰਾਜਨਾਂਦਗਾਓਂ, ਗਰੀਆਬੰਦ, ਜਸ਼ਪੁਰ, ਸੂਰਜਪੁਰ, ਸਰਗੁਜਾ, ਬਸਤਰ ਅਤੇ ਰਾਏਗੜ੍ਹ ਜ਼ਿਲ੍ਹਿਆਂ (Durg, Kondagaon, Rajnandgaon, Gariaband, Jashpur, Surajpur, Surguja, Bastar & Raigarh Districts) ਵਿੱਚ ਨੌ ਕ੍ਰਿਟੀਕਲ ਕੇਅਰ ਬਲਾਕ ਬਣਾਏ ਜਾਣਗੇ, ਜਿਨ੍ਹਾਂ ਦੀ ਕੁਲ ਲਾਗਤ 210 ਕਰੋੜ ਰੁਪਏ ਹੋਵੇਗੀ।
ਜਨਜਾਤੀ ਆਬਾਦੀ ਦੇ ਦਰਮਿਆਨ ਵਿਸ਼ੇਸ਼ ਤੌਰ ‘ਤੇ ਹੋਣ ਵਾਲੇ ਸਿਕਲ ਸੈੱਲ ਰੋਗ ਤੋਂ ਉਪਜੀਆਂ ਸਿਹਤ ਸਮੱਸਿਆਵਾਂ ਦਾ ਸਮਾਧਾਨ ਕਰਨ ਦੇ ਉਦੇਸ਼ ਨਾਲ ਪ੍ਰਧਾਨ ਮੰਤਰੀ ਨੇ ਜਾਂਚੀ ਗਈ ਆਬਾਦੀ ਨੂੰ ਇੱਕ ਲੱਖ ਸਿਕਲ ਸੈੱਲ ਕੌਂਸਲਿੰਗ ਕਾਰਡ ਵੰਡੇ। ਸਿਕਲ ਸੈੱਲ ਕੌਂਸਲਿੰਗ ਕਾਰਡ ਦੀ ਵੰਡ ਰਾਸ਼ਟਰੀ ਸਿਕਲ ਸੈੱਲ ਅਨੀਮੀਆ ਐਲੀਮਿਨੇਸ਼ਨ ਮਿਸ਼ਨ (ਐੱਨਐੱਸਏਈਐੱਮ)( National Sickle Cell Anaemia Elimination Mission (NSAEM)) ਦੇ ਤਹਿਤ ਕੀਤਾ ਜਾ ਰਿਹਾ ਹੈ, ਜਿਸ ਦਾ ਸ਼ੁਭ-ਅਰੰਭ ਪ੍ਰਧਾਨ ਮੰਤਰੀ ਦੁਆਰਾ ਜੁਲਾਈ 2023 ਵਿੱਚ ਮੱਧ ਪ੍ਰਦੇਸ਼ ਦੇ ਸ਼ਹਡੋਲ ਵਿੱਚ ਕੀਤਾ ਗਿਆ ਸੀ।
https://twitter.com/narendramodi/status/1702275769643549145
https://twitter.com/PMOIndia/status/1702276593207660573
https://twitter.com/PMOIndia/status/1702276756542234929
https://twitter.com/PMOIndia/status/1702276907545563647
***
ਡੀਐੱਸ/ਟੀਐੱਸ
The railway and healthcare projects being launched in Chhattisgarh will give impetus to the state's socioeconomic development. https://t.co/EE8eIg9HQN
— Narendra Modi (@narendramodi) September 14, 2023
आधुनिक विकास की तेज रफ्तार के साथ ही गरीब कल्याण में भी तेज रफ्तार का भारतीय मॉडल आज पूरी दुनिया देख रही है, उसकी सराहना कर रही है। pic.twitter.com/oWp5T1jSJS
— PMO India (@PMOIndia) September 14, 2023
आज विकास में देश के हर राज्य को, हर इलाके को बराबर प्राथमिकता मिल रही है। pic.twitter.com/ShaA1zKOFf
— PMO India (@PMOIndia) September 14, 2023
बीते 9 वर्षों में हमने छत्तीसगढ़ के बहुमुखी विकास के लिए निरंतर काम किया है। pic.twitter.com/3VrChiUn49
— PMO India (@PMOIndia) September 14, 2023