Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੱਕਰਵਾਤੀ ਤੂਫ਼ਾਨ ‘ਅੰਫਾਨ’ ਤੋਂ ਬਚਾਅ ਲਈ ਤਿਆਰੀਆਂ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਨੇ ਅੱਜ ਬੰਗਾਲ ਦੀ ਖਾੜੀ ਚ ਵਿਕਸਿਤ ਹੋ ਰਹੇ ਚੱਕਰਵਾਤੀ ਤੂਫ਼ਾਨ ਅੰਫਾਨਤੋਂ ਬਚਾਅ ਲਈ ਕੀਤੇ ਜਾ ਰਹੇ ਉਪਾਵਾਂ ਦੀ ਸਮੀਖਿਆ ਕੀਤੀ।

PM India

ਪ੍ਰਧਾਨ ਮੰਤਰੀ ਨੇ ਪੂਰੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਰਾਸ਼ਟਰੀ ਆਪਦਾ ਪ੍ਰਤੀਕਿਰਿਆ ਬਲ’ (ਐੱਨਡੀਆਰਐੱਫ਼) ਵੱਲੋਂ ਪੇਸ਼ ਤੂਫ਼ਾਨ ਦੇ ਟਾਕਰੇ ਦੀਆਂ ਤਿਆਰੀਆਂ ਅਤੇ ਲੋਕਾਂ ਨੂੰ ਉੱਥੋਂ ਕੱਢਣ ਦੀ ਯੋਜਨਾ ਦੀ ਸਮੀਖਿਆ ਕੀਤੀ।

PM India

ਪ੍ਰਤੀਕਿਰਿਆ ਯੋਜਨਾ ਦੀ ਪੇਸ਼ਕਾਰੀ ਦੌਰਾਨ ਡਾਇਰੈਕਟਰ ਜਨਰਲ ਡੀਜੀ, ਐੱਨਡੀਆਰਐੱਫ਼ ਨੇ ਸੂਚਿਤ ਕੀਤਾ ਕਿ 25 ਐੱਨਡੀਆਰਐੱਫ਼ ਟੀਮਾਂ ਮੌਕਾ ਸੰਭਾਲਣ ਲਈ ਤੈਨਾਤ ਕੀਤੀਆਂ ਗਈਆਂ ਹਨ, ਜਦ ਕਿ 12 ਹੋਰ ਰਾਖਵੀਂਆਂ ਟੀਮਾਂ ਪੂਰੀ ਤਰ੍ਹਾਂ ਤਿਆਰ ਰੱਖੀਆਂ ਗਈਆਂ ਹਨ। ਇਸ ਦੇ ਨਾਲ ਹੀ 24 ਹੋਰ ਟੀਮਾਂ ਨੂੰ ਵੀ ਦੇਸ਼ ਦੇ ਵੱਖੋਵੱਖਰੇ ਹਿੱਸਿਆਂ ਵਿੱਚ ਤਿਆਰ ਰਹਿਣ ਲਈ ਆਖ ਦਿੱਤਾ ਗਿਆ ਹੈ।

PM India

ਇਸ ਮੀਟਿੰਗ ਵਿੱਚ ਭਾਰਤ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਤੋਂ ਇਲਾਵਾ ਕੇਂਦਰੀ ਗ੍ਰਹਿ ਮੰਤਰੀ ਸ਼੍ਰੀ ਅਮਿਤ ਸ਼ਾਹ; ਪ੍ਰਧਾਨ ਮੰਤਰੀ ਦੇ ਪ੍ਰਿੰਸੀਪਲ ਸਲਾਹਕਾਰ ਸ਼੍ਰੀ ਪੀਕੇ ਸਿਨਹਾ, ਕੈਬਨਿਟ ਸਕੱਤਰ ਸ਼੍ਰੀ ਰਾਜੀਵ ਗਾਬਾ ਨੇ ਵੀ ਹਿੱਸਾ ਲਿਆ।

*****

ਵੀਆਰਆਰਕੇ/ਐੱਸਐੱਚ