Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੋਟਿਲਾ ਵਿਖੇ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ, ਰਾਜਕੋਟ ਲਈ ਗਰੀਨਫੀਲਡ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ


ਪ੍ਰਧਾਨ ਮੰਤਰੀ, ਸ੍ਰੀ ਨਰੇਂਦਰ ਮੋਦੀ ਨੇ ਸੁਰੇਂਦਰਨਗਰ ਜ਼ਿਲੇ ਦੇ ਚੋਟਿਲਾ ਵਿਖੇ ਇੱਕ ਜਨਤਕ ਮੀਟਿੰਗ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਰਾਜਕੋਟ ਲਈ ਇੱਕ ਗਰੀਨਫੀਲਡ ਹਵਾਈ ਅੱਡੇ ਦਾ ਨੀਂਹ ਪੱਥਰ ਰੱਖਿਆ ਅਤੇ ਅਹਿਮਦਾਬਾਦ -ਰਾਜਕੋਟ ਨੈਸ਼ਨਲ ਹਾਈਵੇ ਦੀ ਸਿਕਸ ਲੇਨਿੰਗ, ਰਾਜਕੋਟ-ਮੋਰਬੀ ਸਟੇਟ ਹਾਈਵੇ ਦੀ ਫੋਰ ਲੇਨਿੰਗ ਦਾ ਵੀ ਨੀਂਹ ਪੱਥਰ ਰੱਖਿਆ। ਉਨ੍ਹਾਂ ਨੇ ਰਾਸ਼ਟਰ ਨੂੰ ਇੱਕ ਪੂਰੀ ਤਰ੍ਹਾਂ ਸਵੈਚਾਲਿਤ ਦੁੱਧ ਪ੍ਰੋਸੈਸਿੰਗ ਅਤੇ ਪੈਕੇਜਿੰਗ ਪਲਾਂਟ ਸਮਰਪਿਤ ਕੀਤਾ ਅਤੇ ਸੁਰੇਂਦਰਨਗਰ ਜ਼ਿਲੇ ਦੇ ਜੋਰਾਵਰਨਗਰ ਅਤੇ ਰਤਨਪੁਰ ਇਲਾਕਿਆਂ ਲਈ ਪੀਣ ਵਾਲਾ ਪਾਣੀ ਵੰਡਣ ਵਾਲੀ ਪਾਈਪਲਾਈਨ ਰਾਸ਼ਟਰ ਨੂੰ ਸਮਰਪਿਤ ਕੀਤੀ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰੇਂਦਰਨਗਰ ਜ਼ਿਲੇ ਲਈ ਇੱਕ ਹਵਾਈ ਅੱਡੇ ਬਾਰੇ ਸੋਚਣਾ ਵੀ ਮੁਸ਼ਕਿਲ ਸੀ। ਉਨ੍ਹਾਂ ਕਿਹਾ ਕਿ ਅਜਿਹੇ ਵਿਕਾਸ ਕੰਮਾਂ ਨਾਲ ਨਾਗਰਿਕਾਂ ਦੇ ਹੱਥ ਮਜ਼ਬੂਤ ਹੁੰਦੇ ਹਨ।

ਉਨ੍ਹਾਂ ਕਿਹਾ ਕਿ ਹਵਾਬਾਜ਼ੀ ਸਿਰਫ ਅਮੀਰ ਲੋਕਾਂ ਲਈ ਹੀ ਨਹੀਂ ਹੋ ਸਕਦੀ। ਅਸੀਂ ਜਹਾਜ਼ਰਾਣੀ ਨੂੰ ਘੱਟ ਸਹੂਲਤਾਂ ਪ੍ਰਾਪਤ ਲੋਕਾਂ ਦੀ ਪਹੁੰਚ ਤੱਕ ਵੀ ਲੈ ਆਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਵਿਕਾਸ ਦੀ ਪਰਿਭਾਸ਼ਾ ਬਦਲ ਗਈ ਹੈ। ਉਹ ਦਿਨ ਵੀ ਸਨ ਜਦੋਂ ਕਿ ਕਿਸੇ ਥਾਂ ਉੱਤੇ ਹੈਂਡਪੰਪ ਲੱਗ ਜਾਣਾ ਵਿਕਾਸ ਦੀ ਨਿਸ਼ਾਨੀ ਸਮਝਿਆ ਜਾਂਦਾ ਸੀ, ਪਰ ਅੱਜ ਨਰਮਦਾ ਦਰਿਆ ਦਾ ਪਾਣੀ ਹੀ ਲੋਕਾਂ ਦੀ ਭਲਾਈ ਲਈ ਲਿਆਂਦਾ ਗਿਆ ਹੈ। ਉਨ੍ਹਾਂ ਕਿਹਾ ਕਿ ਸੁਰੇਂਦਰਨਗਰ ਜ਼ਿਲੇ ਨੂੰ ਨਰਮਦਾ ਦੇ ਪਾਣੀ ਤੋਂ ਕਾਫੀ ਲਾਭ ਹਾਸਲ ਹੋਣ ਦੀ ਆਸ ਹੈ। ਉਨ੍ਹਾਂ ਲੋਕਾਂ ਨੂੰ ਤਾਕੀਦ ਕੀਤੀ ਕਿ ਉਹ ਪਾਣੀ ਦੀ ਵਰਤੋਂ ਜ਼ਿੰਮੇਵਾਰੀ ਨਾਲ ਕਰਨ ਅਤੇ ਇਸ ਦੀ ਹਰ ਬੂੰਦ ਬਚਾਉਣ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸੁਰਸਾਗਰ ਡੇਅਰੀ ਲੋਕਾਂ ਨੂੰ ਕਈ ਲਾਭ ਪ੍ਰਦਾਨ ਕਰੇਗੀ। ਉਨ੍ਹਾਂ ਇਹ ਵੀ ਯਾਦ ਕੀਤਾ ਕਿ ਕਿਵੇਂ ਸਾਬਕਾ ਮੁੱਖ ਮੰਤਰੀ ਕੇਸ਼ੂ ਭਾਈ ਪਟੇਲ ਨੇ ਵਧੀਆ ਅਤੇ ਸੁਰੱਖਿਅਤ ਸੜਕਾਂ ਬਣਵਾਉਣ ਲਈ ਮਿਹਨਤ ਕੀਤੀ।

***

AKT/SH