ਪ੍ਰਧਾਨ ਮੰਤਰੀ ਨਰੇਂਦਰ ਮੋਦੀ ਇੰਡੀਅਨ ਇੰਸਟੀਟਿਊਟ ਆਵ੍ ਟੈਕਨੋਲੋਜੀ, ਮਦਰਾਸ ਦੀ 56ਵੀਂ ਕਨਵੋਕੇਸ਼ਨ ਵਿੱਚ ਹਿੱਸਾ ਲੈਣ ਲਈ ਚੇਨਈ ਪਹੁੰਚੇ। ਉਨ੍ਹਾਂ ਨੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਉੱਤੇ ਮੀਡੀਆ ਨੂੰ ਸੰਬੋਧਨ ਕੀਤਾ।
ਇਸ ਅਵਸਰ ’ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ 2019 ਦੀਆਂ ਆਮ ਚੋਣਾਂ ਤੋਂ ਬਾਅਦ ਚੇਨਈ ਦੀ ਇਹ ਮੇਰੀ ਪਹਿਲੀ ਯਾਤਰਾ ਹੈ। ਮੈਂ ਆਈਆਈਟੀ ਮਦਰਾਸ ਦੇ ਡਾਇਮੰਡ ਜੁਬਲੀ ਸਮਾਰੋਹ ਵਿੱਚ ਹਿੱਸਾ ਲੈਣ ਆਇਆ ਹਾਂ, ਲੇਕਿਨ ਮੇਰੇ ਸੁਆਗਤ ਲਈ ਆਪ ਇਤਨੀ ਵੱਡੀ ਸੰਖਿਆ ਵਿੱਚ ਆਏ ਹੋ ਮੈਂ ਆਪ ਸਭ ਦਾ ਆਭਾਰ ਵਿਅਕਤ ਕਰਦਾ ਹਾਂ।
ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਜਦੋਂ ਆਪਣੀ ਅਮਰੀਕਾ ਦੀ ਯਾਤਰਾ ਦੌਰਾਨ ਮੈਂ ਉੱਥੇ ਭਾਰਤੀ ਭਾਈਚਾਰੇ ਨਾਲ ਤਮਿਲ ਵਿੱਚ ਬਾਤ ਕੀਤੀ ਅਤੇ ਕਿਹਾ ਕਿ ਤਮਿਲ ਦੁਨੀਆ ਦੀ ਸਭ ਤੋਂ ਪੁਰਾਣੀ ਭਾਸ਼ਾ ਹੈ। ਇਸ ਗੱਲ ਦੀ ਅਮਰੀਕਾ ਦੇ ਮੀਡੀਆ ਵਿੱਚ ਵਿਆਪਕ ਚਰਚਾ ਹੋਈ।
ਉਨ੍ਹਾਂ ਕਿਹਾ ਕਿ ਆਪਣੇ ਅਮਰੀਕਾ ਦੌਰੇ ਦੌਰਾਨ ਮੈਂ ਇਹ ਮਹਿਸੂਸ ਕੀਤਾ ਕਿ ਦੁਨੀਆ ਭਾਰਤ ਵੱਲ ਬਹੁਤ ਉਮੀਦਾਂ ਨਾਲ ਦੇਖ ਰਹੀ ਹੈ ਅਤੇ ਇਹ ਉਮੀਦਾਂ ਦਿਨੋਂ-ਦਿਨ ਵਧਦੀਆਂ ਜਾ ਰਹੀਆਂ ਹਨ। ਹੁਣ ਇਹ ਸਾਡੀ ਜ਼ਿੰਮੇਦਾਰੀ ਹੈ ਕਿ ਨਾ ਸਿਰਫ਼ ਭਾਰਤ ਨੂੰ ਇੱਕ ਮਹਾਨ ਰਾਸ਼ਟਰ ਹੀ ਬਣਾਈਏ, ਬਲਕਿ ਇਹ ਵੀ ਦੇਖੀਏ ਕਿ ਇਹ ਵਿਸ਼ਵ ਭਾਈਚਾਰੇ ਦੀਆਂ ਉਮੀਦਾਂ ਉੱਤੇ ਖਰਾ ਉਤਰੇ।
ਸ਼੍ਰੀ ਮੋਦੀ ਨੇ ਕਿਹਾ ਕਿ ਅਜਿਹਾ ਕਾਰਜ ਕੇਵਲ ਕੇਂਦਰ ਸਰਕਾਰ ਦੁਆਰਾ ਹੀ ਨਹੀਂ, ਬਲਕਿ 130 ਕਰੋੜ ਭਾਰਤੀਆਂ ਰਾਹੀਂ ਸੰਭਵ ਹੋ ਸਕਦਾ ਹੈ। ਅਜਿਹਾ ਦੇਸ਼ ਦੀ ਹਰ ਨੁੱਕਰ ’ਚ, ਦੇਸ਼ ਦੇ ਹਰ ਕੋਨੇ ਵਿੱਚ, ਹਰ ਭਾਰਤੀ ਚਾਹੇ ਉਹ ਅਮੀਰ ਹੋਵੇ ਜਾਂ ਗ਼ਰੀਬ ਹੋਵੇ, ਗ੍ਰਾਮੀਣ ਹੋਵੇ ਜਾਂ ਸ਼ਹਿਰੀ, ਯੁਵਾ ਹੋਵੇ ਜਾਂ ਬੁੱਢਾ ਹੋਵੇ, ਸਾਰਿਆਂ ਦੇ ਪ੍ਰਯਤਨ ਨਾਲ ਹੀ ਹੋ ਸਕਦਾ ਹੈ।
ਉਨ੍ਹਾਂ ਕਿਹਾ ਕਿ ਅਸੀਂ ਅਨੇਕ ਸਫ਼ਲਤਾਵਾਂ ਜਨ ਭਾਗੀਦਾਰੀ ਰਾਹੀਂ ਪ੍ਰਾਪਤ ਕੀਤੀਆਂ ਹਨ ਅਤੇ ਉਸੇ ਤਰ੍ਹਾਂ ਸਾਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਦੇਸ਼ ਨੂੰ ਛੁਟਕਾਰਾ ਦਿਵਾਉਣਾ ਚਾਹੀਦਾ ਹੈ। ਕੁਝ ਲੋਕ ਇਸ ਦੀ ਗਲਤ ਵਿਆਖਿਆ ਕਰ ਰਹੇ ਹਨ ਮੈਂ ਚਾਹੁੰਦਾ ਹਾਂ ਕਿ ਭਾਰਤ ਪਲਾਸਟਿਕ ਤੋਂ ਮੁਕਤ ਹੋ ਜਾਵੇ। ਮੈਂ ਅਜਿਹਾ ਨਹੀਂ ਕਿਹਾ, ਮੈਂ ਕੇਵਲ ਇਹ ਕਿਹਾ, “ਮੈਂ ਚਾਹੁੰਦਾ ਹਾਂ ਕਿ ਦੇਸ਼ ਨੂੰ ਸਿੰਗਲ ਯੂਜ਼ ਪਲਾਸਟਿਕ ਤੋਂ ਛੁਟਕਾਰਾ ਮਿਲਣਾ ਚਾਹੀਦਾ ਹੈ।” ਐਸੀ ਪਲਾਸਟਿਕ ਦਾ ਉਪਯੋਗ ਕੇਵਲ ਇੱਕ ਵਾਰ ਕੀਤਾ ਜਾ ਸਕਦਾ ਹੈ, ਲੇਕਿਨ ਇਹ ਬਾਅਦ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਕਰਦਾ ਹੈ।
ਉਨ੍ਹਾਂ ਕਿਹਾ 2 ਅਕਤੂਬਰ ਨੂੰ ਮਹਾਤਮਾ ਗਾਂਧੀ ਦੀ 150ਵੀਂ ਜਯੰਤੀ ’ਤੇ ਅਸੀਂ ਪਦ ਯਾਤਰਾਵਾਂ ਕਰਾਂਗੇ ਅਤੇ ਇਨ੍ਹਾਂ ਪਦ ਯਾਤਰਾਵਾਂ ਰਾਹੀਂ ਹੀ ਗਾਂਧੀ ਦੇ ਆਦਰਸ਼ਾਂ ਦਾ ਪ੍ਰਚਾਰ ਕਰਾਂਗੇ।
ਉਨ੍ਹਾਂ ਕਿਹਾ, “ਮੇਰੇ ਸੁਆਗਤ ਲਈ ਇਤਨੀ ਵੱਡੀ ਸੰਖਿਆ ਵਿੱਚ ਆਉਣ ਲਈ ਮੈਂ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦਾ ਹਾਂ।”
ਉਹ ਆਈਆਈਟੀ-ਐੱਮ ਰਿਸਰਚ ਪਾਰਕ ਵਿਖੇ ਸਿੰਗਾਪੁਰ-ਇੰਡੀਆ ਹੈਕਾਥੌਨ 2019 ਨੂੰ ਵੀ ਸੰਬੋਧਿਤ ਕਰਨਗੇ ਅਤੇ ਉੱਥੇ ਪੈਵੀਲੀਅਨ ਵਿਖੇ ਸਟਾਰਟਅੱਪਸ ਦਾ ਦੌਰਾ ਕਰਨਗੇ। ਉਹ ਸੰਸਥਾਨ ਦੇ ਸਟੂਡੈਂਟਸ ਐਕਟੀਵਿਟੀ ਸੈਂਟਰ ਵਿਖੇ ਕਨਵੋਕੇਸ਼ਨ ਸੰਬੋਧਨ ਦੇਣਗੇ।
******
ਵੀਆਰਆਰਕੇ/ਏਕੇ
Speaking at Chennai Airport. Watch. https://t.co/7qWBSkMO5R
— Narendra Modi (@narendramodi) September 30, 2019