Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੇਨਈ, ਤਮਿਲ ਨਾਡੂ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ

ਪ੍ਰਧਾਨ ਮੰਤਰੀ ਨੇ ਚੇਨਈ, ਤਮਿਲ ਨਾਡੂ ਵਿੱਚ ਵਿਭਿੰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ


 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਤਮਿਲ ਨਾਡੂ ਦੇ ਚੇਨਈ ਸਥਿਤ ਅਲਸਟ੍ਰੌਮ ਕ੍ਰਿਕੇਟ ਗਰਾਉਂਡ ਵਿੱਚ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਉਨ੍ਹਾਂ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨਵੇਂ ਏਕੀਕ੍ਰਿਤ ਟਰਮਿਨਲ ਭਵਨ (ਫੇਜ਼-1) ਦਾ ਉਦਘਾਟਨ ਕੀਤਾ ਅਤੇ ਚੇਨਈ ਵਿੱਚ ਚੇਨਈ-ਕੋਯੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ।

 

 

ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨਾਡੂ ਇਤਿਹਾਸ ਅਤੇ ਵਿਰਾਸਤ; ਭਾਸ਼ਾ ਅਤੇ ਸਾਹਿਤ ਦੀ ਭੂਮੀ ਹੈ। ਇਸ ਗੱਲ ‘ਤੇ ਚਾਨਣਾ ਪਾਉਂਦੇ ਹੋਏ ਕਿ ਸਾਡੇ ਕਈ ਸੁਤੰਤਰਤਾ ਸੈਨਾਨੀ ਤਮਿਲ ਨਾਡੂ ਤੋਂ ਹਨ, ਪ੍ਰਧਾਨ ਮੰਤਰੀ ਨੇ ਕਿਹਾ ਕਿ ਰਾਜ ਦੇਸ਼ ਭਗਤੀ ਅਤੇ ਰਸ਼ਟਰੀ ਚੇਤਨਾ ਦਾ ਕੇਂਦਰ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਤਮਿਲ ਨਾਡੂ ਵਿੱਚ ਪੁਥੰਡੁ ਆਉਣ ਵਾਲਾ ਹੈ ਅਤੇ ਇਹ ਨਵੀਂ ਊਰਜਾ, ਆਸ਼ਾ, ਆਕਾਂਖਿਆਵਾਂ ਅਤੇ ਨਵੀਂ ਸ਼ੁਰੂਆਤ ਦਾ ਸਮਾਂ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਕਈ ਨਵੇਂ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਅੱਜ ਤੋਂ ਲੋਕਾਂ ਦੀ ਸੇਵਾ ਦੇ ਲਈ ਸ਼ੁਰੂ ਹੋ ਰਹੇ ਹਨ, ਜਦਕਿ ਕੁਝ ਹੋਰ ਦੀ ਸ਼ੁਰੂਆਤ ਕੀਤੀ ਜਾਵੇਗੀ।” ਰੇਲਵੇ, ਸੜਕ ਪਰਿਵਹਨ ਅਤੇ ਹਵਾਈ ਮਾਰਗ ਨਾਲ ਸਬੰਧਿਤ ਨਵੇਂ ਪ੍ਰੋਜੈਕਟ ਨਵੇਂ ਸਾਲ ਦੇ ਉਤਸਵ ਵਿੱਚ ਸ਼ਾਮਲ ਹੋਣਗੇ।

 

ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਭਾਰਤ ਗਤੀ ਅਤੇ ਪੈਮਾਨੇ ਨਾਲ ਸੰਚਾਲਿਤ ਇੱਕ ਇਨਫ੍ਰਾਸਟ੍ਰਕਚਰ ਕ੍ਰਾਂਤੀ ਦੇਖ ਰਿਹਾ ਹੈ। ਪੈਮਾਨੇ ਦਾ ਜ਼ਿਕਰ ਕਰਦੇ ਹੋਏ, ਉਨ੍ਹਾਂ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ ਇਨਫ੍ਰਾਸਟ੍ਰਕਚਰ ਵਿਕਾਸ ਦੇ ਲਈ 10 ਲੱਖ ਕਰੋੜ ਰੁਪਏ ਨਿਰਧਾਰਿਤ ਕੀਤੇ ਗਏ ਹਨ, ਜੋ 2014 ਦੇ ਬਜਟ ਤੋਂ ਪੰਜ ਗੁਣਾ ਵੱਧ ਹਨ, ਜਦਕਿ ਰੇਲ ਇਨਫ੍ਰਾਸਟ੍ਰਕਚਰ ਦੇ ਲਈ ਫੰਡ ਦੀ ਵੰਡ ਰਿਕਾਰਡ ਪੱਧਰ ‘ਤੇ ਹੈ। ਗਤੀ ‘ਤੇ ਗੱਲ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ 2014 ਦੇ ਬਾਅਦ ਤੋਂ, ਰਾਸ਼ਟਰੀ ਰਾਜਮਾਰਗਾਂ ਦੇ ਪ੍ਰਤੀ ਵਰ੍ਹੇ ਵਿਸਤਾਰ ਦੀ ਦਰ ਦੁੱਗਣੀ ਹੋ ਗਈ ਹੈ, ਰੇਲ ਲਾਈਨਾਂ ਦਾ ਬਿਜਲੀਕਰਣ ਪ੍ਰਤੀ ਵਰ੍ਹੇ 600 ਮਾਰਗ ਕਿਲੋਮੀਟਰ ਤੋਂ ਵਧ ਕੇ 400 ਮਾਰਗ ਕਿਲੋਮੀਟਰ ਹੋ ਗਿਆ ਹੈ ਅਤੇ ਹਵਾਈ ਅੱਡਿਆਂ ਦੀ ਸੰਖਿਆ 74 ਤੋਂ ਵਧ ਕੇ ਲਗਭਗ 150 ਹੋ ਗਈ ਹੈ। ਵਪਾਰ ਦੇ ਲਈ ਲਾਭਦਾਇਕ ਤਮਿਲ ਨਾਡੂ ਦੀ ਵਿਸ਼ਾਲ ਤਟ-ਰੇਖਾ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ 2014 ਤੋਂ ਪੋਰਟਾਂ ਦੀ ਸਮਰੱਥਾ ਵਾਧੇ ਦੀ ਦਰ ਵੀ ਦੁੱਗਣੀ ਹੋ ਗਈ ਹੈ।

 

ਪ੍ਰਧਾਨ ਮੰਤਰੀ ਨੇ ਦੇਸ਼ ਦੀ ਸਮਾਜਿਕ ਅਤੇ ਡਿਜੀਟਲ ਇਨਫ੍ਰਾਸਟ੍ਰਕਚਰ ਬਾਰੇ ਕਿਹਾ ਕਿ ਦੇਸ਼ ਵਿੱਚ ਮੈਡੀਕਲ ਕਾਲਜਾਂ ਦੀ ਸੰਖਿਆ 2014 ਤੋਂ ਪਹਿਲਾਂ ਦੀ 380 ਤੋਂ ਵਧ ਕੇ ਅੱਜ 660 ਹੋ ਗਈ ਹੈ। ਪਿਛਲੇ ਨੌ ਵਰ੍ਹਿਆਂ ਵਿੱਚ, ਦੇਸ ਵਿੱਚ ਨਿਰਮਿਤ ਏਮਸ ਦੀ ਸੰਖਿਆ ਤਿੰਨ ਗੁਣਾ ਹੋ ਗਈ ਹੈ, ਡਿਜੀਟਲ ਲੈਣ-ਦੇਣ ਵਿੱਚ ਅਸੀਂ ਦੁਨੀਆ ਵਿੱਚ ਪਹਿਲੇ ਨੰਬਰ ‘ਤੇ ਹਾਂ, ਦੁਨੀਆ ਦੇ ਸਭ ਤੋਂ ਸਸਤੇ ਮੋਬਾਈਲ ਡੇਟਾ ਵਿੱਚੋਂ ਇੱਕ ਦੇਸ਼ ਵਿੱਚ ਮੌਜੂਦ ਹੈ ਅਤੇ ਕਰੀਬ ਦੋ ਲੱਖ ਗ੍ਰਾਮ ਪੰਚਾਇਤਾਂ ਨੂੰ ਜੋੜਦੇ ਹੋਏ 6 ਲੱਖ ਕਿਲੋਮੀਟਰ ਤੋਂ ਵੱਧ ਲੰਬਾਈ ਦੇ ਔਪਟਿਕ ਫਾਈਬਰ ਵਿਛਾਏ ਗਏ ਹਨ। ਉਨ੍ਹਾਂ ਨੇ ਕਿਹਾ, “ਅੱਜ, ਭਾਰਤ ਵਿੱਚ ਸ਼ਹਿਰੀ ਉਪਯੋਗਕਰਤਾਵਾਂ ਦੀ ਤੁਲਨਾ ਵਿੱਚ ਗ੍ਰਾਮੀਣ ਇੰਟਰਨੈੱਟ ਉਪਯੋਗਕਰਤਾ ਅਧਿਕ ਹਨ।”

 

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਕਾਰਾਤਮਕ ਪਰਿਵਰਤਨ, ਕਾਰਜ ਸੱਭਿਆਚਾਰ ਅਤੇ ਦ੍ਰਿਸ਼ਟੀ ਵਿੱਚ ਪਰਿਵਰਤਨ ਦਾ ਪਰਿਣਾਮ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ, ਇਨਫ੍ਰਾਸਟ੍ਰਕਚਰ ਯੋਜਨਾਵਾਂ ਦਾ ਅਰਥ ਵਿਲੰਬ ਸੀ, ਲੇਕਿਨ ਹੁਣ ਇਸ ਦਾ ਮਤਲਬ ਪੂਰਾ ਕਰਨਾ ਹੈ ਅਤੇ ਵਿਲੰਬ ਤੋਂ ਲੈ ਕੇ ਪੂਰਾ ਕਰਨ ਤੱਕ ਦੀ ਇਹ ਯਾਤਰਾ, ਕਾਰਜ ਸੱਭਿਆਚਾਰ ਦਾ ਪਰਿਣਾਮ ਹੈ। ਪ੍ਰਧਾਨ ਮੰਤਰੀ ਨੇ ਜੋਰ ਦੇ ਕੇ ਕਿਹਾ ਕਿ ਨਿਰਧਾਰਿਤ ਸਮੇਂ ਸੀਮਾ ਤੋਂ ਪਹਿਲਾਂ ਪਰਿਣਾਮ ਪ੍ਰਾਪਤ ਕਰਨ ਦੇ ਲਈ ਕੰਮ ਕਰਦੇ ਹੋਏ, ਸਰਕਾਰ ਟੈਕਸ ਪੇਅਰ ਦੁਆਰਾ ਜਮ੍ਹਾਂ ਕੀਤੇ ਗਏ ਹਰੇਕ ਰੁਪਏ ਦੇ ਲਈ ਜਵਾਬਦੇਹ ਮਹਿਸੂਸ ਕਰਦੀ ਹੈ। ਪਿਛਲੀਆਂ ਸਰਕਾਰਾਂ ਦੀ ਤੁਲਨਾ ਵਿੱਚ, ਦ੍ਰਿਸ਼ਟੀਕੋਣ ਵਿੱਚ ਅੰਤਰ ‘ਤੇ ਚਾਨਣਾ ਪਾਉਂਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਨਫ੍ਰਾਸਟ੍ਰਕਚਰ ਨੂੰ ਸਿਰਫ਼ ਕੰਕ੍ਰੀਟ, ਇੱਟ ਅਤੇ ਸੀਮੇਂਟ ਦੇ ਰੂਪ ਵਿੱਚ ਨਹੀਂ ਦੇਖਿਆ ਜਾਣਾ ਚਾਹੀਦਾ ਹੈ, ਬਲਕਿ ਇਨ੍ਹਾਂ ਨੂੰ ਇੱਕ ਮਨੁੱਖੀ ਦ੍ਰਿਸ਼ਟੀ ਨਾਲ ਦੇਖਣ ਦੀ ਜ਼ਰੂਰਤ ਹੈ, ਜੋ ਆਕਾਂਖਿਆ ਨੂੰ ਉਪਲਬਧੀ ਨਾਲ, ਲੋਕਾਂ ਨੂੰ ਸੰਭਾਵਨਾਵਾਂ ਨਾਲ ਅਤੇ ਸੁਪਨਿਆਂ ਨੂੰ ਵਾਸਤਵਿਕਤਾ ਨਾਲ ਜੋੜਦੀ ਹੈ।

 

ਅੱਜ ਦਾ ਪ੍ਰੋਜੈਕਟ ਦਾ ਉਦਾਹਰਣ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਚਾਨਣਾ ਪਾਉਂਦਾ ਕਿ ਸੜਕ ਪ੍ਰੋਜੈਕਟ ਵਿੱਚੋਂ ਇੱਕ ਵਿਰੁਧੁਨਗਰ ਅਤੇ ਤੇਨਕਾਸੀ ਦੇ ਕਪਾਹ ਕਿਸਾਨਾਂ ਨੂੰ ਹੋਰ ਬਜ਼ਾਰਾਂ ਨਾਲ ਜੋੜਦੀ ਹੈ, ਚੇਨਈ ਅਤੇ ਕੋਯੰਬਟੂਰ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਛੋਟੇ ਬਿਜ਼ਨਸਾਂ ਨੂੰ ਗ੍ਰਾਹਕਾਂ ਨਾਲ ਜੋੜਦੀ ਹੈ ਤੇ ਚੇਨਈ ਹਵਾਈ ਅੱਡੇ ਦਾ ਨਵਾਂ ਟਰਮਿਨਲ ਦੁਨੀਆ ਨੂੰ ਤਮਿਲ ਨਾਡੂ ਪਹੁੰਚਣ ਦੀ ਸੁਵਿਧਾ ਦਿੰਦਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਨਿਵੇਸ਼ ਲਿਆਵੇਗਾ, ਜੋ ਇੱਥੇ ਦੇ ਨੌਜਵਾਨਾਂ ਦੇ ਲਈ ਆਮਦਨ ਦੇ ਨਵੇਂ ਅਵਸਰ ਪੈਦਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਸਿਰਫ਼ ਵਾਹਨ ਹੀ ਗਤੀ ਪ੍ਰਾਪਤ ਨਹੀਂ ਕਰਦੇ ਹਨ, ਬਲਕਿ ਲੋਕਾਂ ਦੇ ਸੁਪਨੇ ਅਤੇ ਉੱਦਮ ਦੀ ਭਾਵਨਾ ਨੂੰ ਵੀ ਗਤੀ ਮਿਲਦੀ ਹੈ। ਅਰਥਵਿਵਸਥਾ ਨੂੰ ਹੁਲਾਰਾ ਮਿਲਦਾ ਹੈ।” ਹਰੇਕ ਇਨਫ੍ਰਾਸਟ੍ਰਕਚਰ ਪ੍ਰੋਜੈਕਟ ਕਰੋੜਾਂ ਪਰਿਵਾਰਾਂ ਦੇ ਜੀਵਨ ਨੂੰ ਬਦਲ ਦਿੰਦੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ, “ਤਮਿਲ ਨਾਡੂ ਦਾ ਵਿਕਾਸ ਸਰਕਾਰ ਦੇ ਲਈ ਵੱਡੀ ਪ੍ਰਾਥਮਿਕਤਾ ਹੈ।” ਉਨ੍ਹਾਂ ਨੇ ਦੱਸਿਆ ਕਿ ਇਸ ਸਾਲ ਦੇ ਬਜਟ ਵਿੱਚ ਰਾਜ ਦੀ ਰੇਲ ਇਨਫ੍ਰਾਸਟ੍ਰਕਚਰ ਦੇ ਲਈ 6,000 ਕਰੋੜ ਰੁਪਏ ਤੋਂ ਵੱਧ ਦੀ ਵੰਡ ਕੀਤੀ ਗਈ ਹੈ, ਜੋ ਹੁਣ ਤੱਕ ਦਾ ਸਭ ਤੋਂ ਅਧਿਕ ਹੈ। ਉਨ੍ਹਾਂ ਨੇ ਕਿਹਾ ਕਿ 2009-2014 ਦੇ ਦੌਰਾਨ ਪ੍ਰਤੀ ਵਰ੍ਹੇ ਅਲਾਟ ਔਸਤ ਧਨ ਰਾਸ਼ੀ 9000 ਕਰੋੜ ਰੁਪਏ ਤੋਂ ਘੱਟ ਸੀ। 2004 ਤੋਂ 2014 ਦਰਮਿਆਨ, ਤਮਿਲ ਨਾਡੂ ਵਿੱਚ ਜੋੜੇ ਗਏ ਰਾਜਮਾਰਗਾਂ ਦੀ ਲੰਬਾਈ ਲਗਭਗ 800 ਕਿਲੋਮੀਟਰ ਸੀ, ਲੇਕਿਨ 2014 ਤੋਂ 2023 ਦਰਮਿਆਨ ਲਗਭਗ 2000 ਕਿਲੋਮੀਟਰ ਰਾਸ਼ਟਰੀ ਰਾਜਮਾਰਗ ਜੋੜੇ ਗਏ। ਤਮਿਲ ਨਾਡੂ ਵਿੱਚ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ਅਤੇ ਰੱਖ-ਰਖਾਅ ਦੇ ਨਿਵੇਸ਼ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ 2014-15 ਵਿੱਚ ਲਗਭਗ 1200 ਕਰੋੜ ਰੁਪਏ ਖਰਚ ਕੀਤੇ ਗਏ ਸਨ, ਜਦਕਿ 2022-23 ਵਿੱਚ ਇਹ 6 ਗੁਣਾ ਵਧ ਕੇ 8200 ਕਰੋੜ ਰੁਪਏ ਤੋਂ ਅਧਿਕ ਹੋ ਗਿਆ ਹੈ।

 

ਪ੍ਰਧਾਨ ਮੰਤਰੀ ਨੇ ਪਿਛਲੇ ਕੁਝ ਵਰ੍ਹਿਆਂ ਵਿੱਚ ਤਮਿਲ ਨਾਡੂ ਦੇ ਕਈ ਮਹੱਤਵਪੂਰਨ ਪ੍ਰੋਜੈਕਟਾਂ ‘ਤੇ ਚਾਨਣਾ ਪਾਇਆ ਅਤੇ ਭਾਰਤ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਵਾਲੇ ਰੱਖਿਆ ਉਦਯੋਗਿਕ ਗਲਿਆਰੇ, ਪੀਐੱਮ ਮਿਤ੍ਰ ਮੈਗਾ ਟੈਕਸਟਾਈਲ ਪਾਰਕ ਅਤੇ ਬੰਗਲੁਰੂ-ਚੇਨਈ ਐਕਸਪ੍ਰੈੱਸਵੇਅ ਦੇ ਨੀਂਹ ਪੱਥਰ ਰੱਖਣ ਦਾ ਉਦਾਹਰਣ ਦਿੱਤਾ। ਉਨ੍ਹਾਂ ਨੇ ਕਿਹਾ ਕਿ ਚੇਨਈ ਦੇ ਕੋਲ ਇੱਕ ਮਲਟੀ-ਮੋਡਲ ਲੌਜਿਸਟਿਕਸ ਪਾਰਕ ਦਾ ਨਿਰਮਾਣ-ਕਾਰਜ ਵੀ ਚਲ ਰਿਹਾ ਹੈ, ਜਦਕਿ ਮਮੱਲਾਪੁਰਮ ਤੋਂ ਕਨਿਆਕੁਮਾਰੀ ਤੱਕ ਦੀ ਪੂਰੀ ਪੂਰਬੀ ਸਮੁੰਦਰ ਤਟ ਸੜਕ ਦਾ ਭਾਰਤਮਾਲਾ ਪ੍ਰੋਜੈਕਟ ਦੇ ਤਹਿਤ ਸੁਧਾਰ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਤਿੰਨ ਮਹੱਤਵਪੂਰਨ ਸ਼ਹਿਰ ਚੇਨਈ, ਮਦੁਰੈ ਅਤੇ ਕੋਯੰਬਟੂਰ, ਪ੍ਰੋਜੈਕਟਾਂ ਦੇ ਉਦਘਾਟਨ ਜਾਂ ਸ਼ੁਰੂ ਹੋਣ ਨਾਲ ਸਿੱਧਾ ਲਾਭਵੰਦ ਹੋ ਰਹੇ ਹਨ। ਉਨ੍ਹਾਂ ਨੇ ਚੇਨਈ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਦਘਾਟਨ ਕੀਤੇ ਗਏ ਨਵੇਂ ਏਕੀਕ੍ਰਿਤ ਟਰਮਿਨਲ ਭਵਨ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ ਇਹ ਵਧਦੇ ਯਾਤਰੀਆਂ ਦੀ ਮੰਗ ਨੂੰ ਪੂਰਾ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਵਾਈ ਅੱਡੇ ਦਾ ਡਿਜ਼ਾਈਨ, ਤਮਿਲ ਸੱਭਿਆਚਾਰ ਦੀ ਸੁੰਦਰਤਾ ਨੂੰ ਦਰਸਾਉਂਦਾ ਹੈ। “ਚਾਹੇ ਉਹ ਛੱਤ ਹੋਵੇ, ਫਰਸ਼ ਹੋਵੇ, ਅੰਦਰੂਨੀ ਛੱਤ ਹੋਵੇ ਜਾਂ ਕੰਧ-ਚਿੱਤਰ ਦਾ ਡਿਜ਼ਾਈਨ ਹੋਵੇ, ਇਨ੍ਹਾਂ ਵਿੱਚੋਂ ਹਰ ਇੱਕ ਤਾਮਿਲ ਨਾਡੂ ਦੀ ਯਾਦ ਦਿਵਾਉਂਦਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਜਿੱਥੇ ਪਰੰਪਰਾ ਹਵਾਈ ਅੱਡੇ ‘ਤੇ ਸਪਸ਼ਟ ਦਿਖਾਈ ਪੈਂਦੀ ਹੈ, ਉੱਥੇ ਇਸ ਨੂੰ ਟਿਕਾਊ ਵਿਕਾਸ ਦੀ ਆਧੁਨਿਕ ਜ਼ਰੂਰਤਾਂ ਦੇ ਲਈ ਵੀ ਬਣਾਇਆ ਗਿਆ ਹੈ।

 

ਉਨ੍ਹਾਂ ਨੇ ਜ਼ਿਕਰ ਕੀਤਾ ਕਿ ਇਸ ਨੂੰ ਵਾਤਾਵਰਣ ਦੇ ਅਨੁਕੂਲ ਸਮੱਗਰੀ ਦਾ ਉਪਯੋਗ ਕਰਕੇ ਬਣਾਇਆ ਗਿਆ ਹੈ ਅਤੇ ਇਸ ਵਿੱਚ ਐੱਲਈਡੀ ਲਾਈਟਿੰਗ ਅਤੇ ਸੌਰ ਊਰਜਾ ਜਿਹੀ ਕਈ ਹਰਿਤ ਤਕਨੀਕਾਂ ਦਾ ਵੀ ਉਪਯੋਗ ਕੀਤਾ ਗਿਆ ਹੈ। ਉਨ੍ਹਾਂ ਨੇ ਨਵੀਂ ਸ਼ੁਰੂ ਕੀਤੀ ਗਈ ਚੇਨਈ-ਕੋਯੰਬਟੂਰ ਵੰਦੇ ਭਾਰਤ ਐਕਸਪ੍ਰੈੱਸ ਦਾ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ‘ਮੇਡ ਇਨ ਇੰਡੀਆ’ ਦਾ ਇਹ ਮਾਣ, ਮਹਾਨ ਵੀਓ ਚਿੰਦਬਰਮ ਪਿਲੱਈ ਦੀ ਭੂਮੀ ਵਿੱਚ ਸੁਭਾਵਿਕ ਲਗਦਾ ਹੈ।

 

ਇਹ ਦੇਖਦੇ ਹੋਏ ਕਿ ਕੋਯੰਬਟੂਰ ਉਦਯੋਗ ਦੇ ਲਈ ਇੱਕ ਮਹੱਤਵਪੂਰਨ ਸਥਲ ਰਿਹਾ ਹੈ, ਚਾਹੇ ਉਹ ਕੱਪੜਾ ਖੇਤਰ ਹੋਵੇ, ਐੱਮਐੱਸਐੱਮਈ ਹੋਵੇ ਜਾਂ ਉਦਯੋਗ ਹੋਵੇ, ਪ੍ਰਧਾਨ ਮੰਤਰੀ ਨੇ ਕਿਹਾ ਕਿ ਆਧੁਨਿਕ ਕਨੈਕਟੀਵਿਟੀ, ਲੋਕਾਂ ਦੀ ਉਤਪਾਦਕਤਾ ਵਿੱਚ ਵਾਧਾ ਕਰੇਗੀ। ਉਨ੍ਹਾਂ ਨੇ ਦੱਸਿਆ ਕਿ ਚੇਨਈ ਅਤੇ ਕੋਯੰਬਟੂਰ ਦਰਮਿਆਨ ਦੀ ਯਾਤਰਾ ਸਿਰਫ਼ ਲਗਭਗ 6 ਘੰਟੇ ਵਿੱਚ ਪੂਰੀ ਹੋਵੇਗੀ। ਵੰਦੇ ਭਾਰਤ ਐਕਸਪ੍ਰੈੱਸ ਤੋਂ ਸਲੇਮ, ਇਰੋਡ ਅਤੇ ਤਿਰੂਪੁਰ ਜਿਹੇ ਕੱਪੜਾ ਅਤੇ ਉਦਯੋਗਿਕ ਕੇਂਦਰਾਂ ਨੂੰ ਵੀ ਲਾਭ ਹੋਵੇਗਾ। ਮਦੁਰੈ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸ਼ਹਿਰ ਤਮਿਲ ਨਾਡੂ ਦੀ ਸੱਭਿਆਚਾਰਕ ਰਾਜਧਾਨੀ ਹੈ ਅਤੇ ਦੁਨੀਆ ਦੇ ਸਭ ਤੋਂ ਪ੍ਰਾਚੀਨ ਸ਼ਹਿਰਾਂ ਵਿੱਚੋਂ ਇੱਕ ਹੈ। ਅੱਜ ਦੇ ਪ੍ਰੋਜੈਕਟ ਇਸ ਪ੍ਰਾਚੀਨ ਸ਼ਹਿਰ ਦੀ ਆਧੁਨਿਕ ਇਨਫ੍ਰਾਸਟ੍ਰਕਚਰ ਨੂੰ ਹੁਲਾਰਾ ਦੇਵੇਗੀ।

 

ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੋਹਰਾਇਆ ਕਿ ਤਮਿਲ ਨਾਡੂ ਭਾਰਤ ਦੇ ਵਿਕਾਸ ਇੰਜਣਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਉੱਚ ਗੁਣਵੱਤਾ ਵਾਲੇ ਇਨਫ੍ਰਾਸਟ੍ਰਕਚਰ ਇੱਥੇ ਰੋਜ਼ਗਾਰ ਸਿਰਜਦੇ ਹਨ, ਤਾਂ ਆਮਦਨ ਵਧਦੀ ਹੈ ਅਤੇ ਤਮਿਲ ਨਾਡੂ ਵਿਕਸਿਤ ਹੁੰਦਾ ਹੈ। ਜਦੋਂ ਤਮਿਲ ਨਾਡੂ ਵਿਕਸਿਤ ਹੁੰਦਾ ਹੈ, ਤਾਂ ਭਾਰਤ ਵਿਕਸਿਤ ਹੁੰਦਾ ਹੈ।”

 

ਤਮਿਲ ਨਾਡੂ ਦੇ ਰਾਜਪਾਲ ਸ਼੍ਰੀ ਆਰ ਐੱਨ ਰਵੀ, ਤਮਿਲ ਨਾਡੂ ਦੇ ਮੁੱਖ ਮੰਤਰੀ, ਸ਼੍ਰੀ ਐੱਮ ਕੇ ਸਟਾਲਿਨ, ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ, ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ, ਸ਼੍ਰੀ ਜਯੋਤੀਰਾਦਿੱਤਿਆ ਸਿੰਧੀਆ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਤੇ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ, ਸ਼੍ਰੀ ਐੱਲ ਮੁਰੂਗਨ, ਸ੍ਰੀਪੇਰੰਬਦੂਰ ਦੇ ਸਾਂਸਦ ਮੈਂਬਰ, ਸ਼੍ਰੀ ਟੀ ਆਰ ਬਾਲੂ, ਤਮਿਲ ਨਾਡੂ ਸਰਕਾਰ ਦੇ ਮੰਤਰੀ ਅਤੇ ਹੋਰ ਗਣਮਾਣ ਵਿਅਕਤੀ ਇਸ ਅਵਸਰ ‘ਤੇ ਮੌਜੂਦ ਸਨ।

 

ਪਿਛੋਕੜ

ਪ੍ਰਧਾਨ ਮੰਤਰੀ ਨੇ ਕਰੀਬ 3700 ਕਰੋੜ ਰੁਪਏ ਦੇ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰੱਖਿਆ। ਪ੍ਰਧਾਨ ਮੰਤਰੀ ਨੇ ਮਦੁਰੈ ਸ਼ਹਿਰ ਵਿੱਚ 7.3 ਕਿਲੋਮੀਟਰ ਲੰਬੇ ਐਲੀਵੇਟਿਡ ਕੌਰੀਡੋਰ ਅਤੇ ਰਾਸ਼ਟਰੀ ਰਾਜਮਾਰਗ 785 ਦੀ 24.4 ਕਿਲੋਮੀਟਰ ਲੰਬੀ ਚਾਰ ਲੇਨ ਵਾਲੀ ਸੜਕ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜਮਾਰਗ-744 ਦੇ ਸੜਕ ਪ੍ਰੋਜੈਕਟਾਂ ਦੇ ਨਿਰਮਾਣ ਦੀ ਨੀਂਹ ਵੀ ਰੱਖੀ। 2400 ਕਰੋੜ ਰੁਪਏ ਤੋਂ ਵੱਧ ਲਾਗਤ ਦੇ ਇਹ ਪ੍ਰੋਜੈਕਟ, ਤਮਿਲ ਨਾਡੂ ਅਤੇ ਕੇਰਲ ਦਰਮਿਆਨ ਇੰਟਰ-ਸਟੇਟ ਰੋਡ ਕਨੈਕਟੀਵਿਟੀ ਨੂੰ ਹੁਲਾਰਾ ਦੇਵੇਗੀ ਅਤੇ ਮਦੁਰੈ ਵਿੱਚ ਮੀਨਾਕਸ਼ੀ ਮੰਦਿਰ, ਸ੍ਰੀਵੱਲੀਪੁਥੁਰ ਵਿੱਚ ਅੰਡਾਲ ਮੰਦਿਰ ਅਤੇ ਕੇਰਲ ਵਿੱਚ ਸਬਰੀਮਾਲਾ ਜਾਣ ਵਾਲੇ ਤੀਰਥ ਯਾਤਰੀਆਂ ਦੇ ਲਈ ਸੁਵਿਧਾਜਨਕ ਯਾਤਰਾ ਸੁਨਿਸ਼ਚਿਤ ਕਰੇਗੀ।

 

ਪ੍ਰਧਾਨ ਮੰਤਰੀ ਨੇ ਥਿਰੂਥੁਰਈਪੂੰਡੀ ਅਤੇ ਅਗਸਥਿਅਮਪੱਲੀ (Thiruthuraipoondi and Agasthiyampalli) ਦਰਮਿਆਨ 37 ਕਿਲੋਮੀਟਰ ਦੇ ਰੇਲ-ਲਾਈਨ ਗੇਜ ਕਨਵਰਜ਼ਨ ਸੈਕਸ਼ਨ ਦਾ ਵੀ ਉਦਘਾਟਨ ਕੀਤਾ, ਜਿਸ ਨੂੰ 294 ਕਰੋੜ ਰੁਪਏ ਦੀ ਲਾਗਤ ਨਾਲ ਪੂਰਾ ਕੀਤਾ ਗਿਆ ਹੈ। ਇਸ ਨਾਲ ਨਾਗਪੱਟੀਨਮ ਜ਼ਿਲ੍ਹੇ ਦੇ ਅਗਸਥਿਆਮਪੱਲੀ ਤੋਂ ਖਾਣਯੋਗ ਅਤੇ ਉਦਯੋਗਿਕ ਨਮਕ ਦੇ ਪਰਿਵਹਨ ਵਿੱਚ ਲਾਭ ਹੋਵੇਗਾ।

 

ਪ੍ਰਧਾਨ ਮੰਤਰੀ ਨੇ ਤਾਂਬਰਮ ਅਤੇ ਸੇਨਗੋੱਟਈ ਦਰਮਿਆਨ ਐਕਸਪ੍ਰੈੱਸ ਸੇਵਾ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉਨ੍ਹਾਂ ਨੇ ਥਿਰੂਥੁਰਈਪੂੰਡੀ-ਅਗਸਥਿਅਮਪੱਲੀ ਦਰਮਿਆਨ ਇੱਕ ਡੀਜਲ ਇਲੈਕਟ੍ਰਿਕ ਮਲਟੀਪਲ ਯੂਨਿਟ (ਡੈਮੂ) ਸੇਵਾ ਨੂੰ ਵੀ ਝੰਡੀ ਦਿਖਾਈ, ਜਿਸ ਨਾਲ ਕੋਯੰਬਟੂਰ, ਤਿਰੂਵਰੂਰ ਅਤੇ ਨਾਗਪੱਟਨਮ ਜ਼ਿਲ੍ਹਿਆਂ ਦੇ ਯਾਤਰੀਆਂ ਨੂੰ ਲਾਭ ਹੋਵੇਗਾ।

***************

ਡੀਐੱਸ/ਟੀਐੱਸ