Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੀਨ ਵਿੱਚ ਆਯੋਜਿਤ 31ਵੀਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਭਾਰਤੀ ਐਥਲੀਟਾਂ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 31ਵੀਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ 11 ਗੋਲਡ, 5 ਸਿਲਵਰ ਅਤੇ 10 ਬ੍ਰੌਨਜ਼ ਸਮੇਤ 26 ਮੈਡਲਾਂ ਦੇ ਨਾਲ ਭਾਰਤੀ ਖਿਡਾਰੀਆਂ ਦੇ ਰਿਕਾਰਡ ਤੋੜ ਉਪਲਬਧੀ ਸਥਾਪਿਤ ਕਰਨ ਵਾਲੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਵਰ੍ਹੇ 1959 ਵਿੱਚ ਇਸ ਦੀ ਸ਼ੁਰੂਆਤ ਦੇ ਬਾਅਦ ਤੋਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਇਹ ਭਾਰਤ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ ਹੈ ਅਤੇ ਇਸ ਸਫ਼ਲਤਾ ਦੇ ਲਈ ਐਥਲੀਟਾਂ, ਉਨ੍ਹਾਂ ਦੇ ਪਰਿਵਾਰ ਅਤੇ ਕੋਚਾਂ ਨੂੰ ਵਧਾਈਆਂ ਦਿੱਤੀਆਂ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਇਨ੍ਹਾਂ ਖੇਡਾਂ ਵਿੱਚ ਅਜਿਹਾ ਪ੍ਰਦਰਸ਼ਨ ਜੋ ਹਰ ਭਾਰਤੀ ਨੂੰ ਮਾਣ ਦਿਵਾਏਗਾ!

 

31ਵੀਂ ਵਰਲਡ ਯੂਨੀਵਰਸਿਟੀ ਗੇਮਸ ਵਿੱਚ, ਭਾਰਤੀ ਐਥਲੀਟ 26 ਮੈਡਲਾਂ ਦਾ ਰਿਕਾਰ਼ਡ ਸਥਾਪਿਤ ਕਰਨ ਵਾਲੀ ਉਪਲਬਧੀ ਦੇ ਨਾਲ ਵਾਪਸ ਆਏ ਹਨ! ਸਾਡਾ ਹੁਣ ਤੱਕ ਦਾ ਸਰਬਸ਼੍ਰੇਸ਼ਠ ਪ੍ਰਦਰਸ਼ਨ, ਇਸ ਵਿੱਚ 11 ਗੋਲਡ, 5 ਸਿਲਵਰ ਅਤੇ 10ਬ੍ਰਾਊਂਜ਼ ਮੈਡਲ ਸ਼ਾਮਲ ਹਨ।

 

ਸਾਡੇ ਸ਼ਾਨਦਾਰ ਖਿਡਾਰੀਆਂ ਨੂੰ ਸਲਾਮ ਜਿਨ੍ਹਾਂ ਨੇ ਦੇਸ਼ ਦਾ ਗੌਰਵ ਵਧਾਇਆ ਅਤੇ ਉਭਰਦੇ ਖਿਡਾਰੀਆਂ ਨੂੰ ਪ੍ਰੇਰਿਤ ਕੀਤਾ ਹੈ।”

 

“ਖਾਸ ਤੌਰ ’ਤੇ ਖੁਸ਼ੀ ਦੀ ਗੱਲ ਇਹ ਹੈ ਕਿ ਭਾਰਤ ਨੇ ਵਰ੍ਹੇ 1959 ਵਿੱਚ ਇਨ੍ਹਾਂ ਖੇਡਾਂ ਦੀ ਸ਼ੁਰੂਆਤ ਦੇ ਬਾਅਦ ਤੋਂ ਹੁਣ ਤੱਕ ਵਰਲਡ ਯੂਨੀਵਰਸਿਟੀ ਗੇਮਸ ਵਿੱਚ ਕੁੱਲ 18 ਮੈਡਲ ਜਿੱਤੇ ਹਨ। ਇਸ ਤਰ੍ਹਾਂ, ਇਸ ਵਰ੍ਹੇ 26 ਮੈਡਲਾਂ ਦਾ ਮਿਸਾਲੀ ਪਰਿਣਾਮ ਅਸਲ ਵਿੱਚ ਜ਼ਿਕਰਯੋਗ ਹੈ।”

 

ਇਹ ਉਤਕ੍ਰਿਸ਼ਟ ਪ੍ਰਦਸ਼ਨ ਸਾਡੇ ਐਥਲੀਟਾਂ ਦੇ ਅਟੁੱਟ ਸਮਰਪਣ ਦਾ ਪ੍ਰਮਾਣ ਹੈ। ਮੈਂ ਇਸ ਸਫ਼ਲਤਾ ਦੇ ਲਈ ਐਥਲੀਟਾਂ, ਉਨ੍ਹਾਂ ਦੇ ਪਰਿਵਾਰਾਂ ਅਤੇ ਕੋਚਾਂ ਨੂੰ ਵਧਾਈ ਦਿੰਦਾ ਹਾਂ ਅਤੇ ਉਨ੍ਹਾਂ ਦੇ ਆਗਾਮੀ ਪ੍ਰਯਾਸਾਂ ਦੇ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ।”

 

 

 

 

*****

 

ਡੀਐੱਸ/ਟੀਐੱਸ