Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਚੀਨ ਰਵਾਨਾ ਹੋਣ ਤੋਂ ਪਹਿਲਾਂ ਬਿਆਨ ਜਾਰੀ ਕੀਤਾ


ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ 27-28 ਅਪ੍ਰੈਲ ਨੂੰ ਵੁਹਾਨ, ਚੀਨ ਜਾਣਗੇ। ਚੀਨ ਦੌਰੇ ‘ਤੇ ਰਵਾਨਾ ਹੋਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਨੇ ਹੇਠ ਲਿਖਿਆ ਬਿਆਨ ਜਾਰੀ ਕੀਤਾ ਹੈ—

”ਮੈਂ 27-28 ਅਪਰੈਲ 2018 ਨੂੰ ਚੀਨ ਗਣਰਾਜ ਦੇ ਰਾਸ਼ਟਰਪਤੀ ਮਾਣਯੋਗ ਸ੍ਰੀ ਸ਼ੀ ਜ਼ਿਨਪਿੰਗ ਨਾਲ ਗ਼ੈਰ ਰਸਮੀ ਸਿਖਰ ਮੀਟਿੰਗ ਕਰਨ ਲਈ ਵੁਹਾਨ, ਚੀਨ ਜਾ ਰਿਹਾ ਹਾਂ।

ਰਾਸ਼ਟਰਪਤੀ ਸ਼ੀ ਅਤੇ ਮੈਂ, ਦੁਵੱਲੇ ਅਤੇ ਅੰਤਰਰਾਸ਼ਟਰੀ ਮਹੱਤਵ ਵਾਲੇ ਅਨੇਕ ਮੁੱਦਿਆਂ ‘ਤੇ ਵਿਚਾਰ ਸਾਂਝੇ ਕਰਾਂਗੇ। ਅਸੀਂ ਰਾਸ਼ਟਰੀ ਵਿਕਾਸ ਲਈ ਆਪਣੇ ਵਿਜ਼ਨ ਅਤੇ ਪ੍ਰਾਥਮਿਕਤਾਵਾਂ, ਵਿਸ਼ੇਸ਼ ਕਰਕੇ ਵਰਤਮਾਨ ਅਤੇ ਭਵਿੱਖ ਦੀ ਅੰਤਰਰਾਸ਼ਟਰੀ ਸਥਿਤੀ ਬਾਰੇ ਗੱਲਬਾਤ ਕਰਾਂਗੇ।

ਅਸੀਂ ਰਣਨੀਤਕ ਅਤੇ ਦੀਰਘਕਾਲੀ ਸੰਦਰਭ ਵਿੱਚ ਭਾਰਤ-ਚੀਨ ਸਬੰਧਾਂ ਦੀ ਵੀ ਸਮੀਖਿਆ ਕਰਾਂਗੇ।”

***

ਏਕੇਟੀ/ਐੱਚਐੱਸ