ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਨਵਰਾਤ੍ਰਿਆਂ ਦੇ ਸ਼ੁਭ ਮੌਕੇ ‘ਤੇ ਗੱਬਰ ਤੀਰਥਲ ਵਿਖੇ ਮਹਾ ਆਰਤੀ ਵਿੱਚ ਹਿੱਸਾ ਲਿਆ। ਸ਼੍ਰੀ ਮੋਦੀ ਨੇ ਅੰਬਾਜੀ ਮੰਦਿਰ ਵਿੱਚ ਵੀ ਦਰਸ਼ਨ ਅਤੇ ਪੂਜਾ ਕੀਤੀ, ਜੋ ਗੁਜਰਾਤ ਵਿਚਲੇ 51 ਸ਼ਕਤੀਪੀਠਾਂ ਵਿੱਚੋਂ ਇੱਕ ਹੈ ਅਤੇ ਗੱਬਰ ਤੀਰਥਲ ਦੇ ਨੇੜੇ ਸਥਿਤ ਹੈ। ਮੰਦਰ ਦੇ ਆਚਾਰਿਯਾ ਦੁਆਰਾ ਮਹਾ ਆਰਤੀ ਕਰਵਾਈ ਗਈ ਅਤੇ ਇਸ ਮੌਕੇ ਲੇਜ਼ਰ ਲਾਈਟਾਂ ਦੀ ਮਦਦ ਨਾਲ ਮਾਊਂਟ ਅਬੂ ਪਰਬਤ ਲੜੀ ਦੀਆਂ ਪਹਾੜੀਆਂ ‘ਤੇ ਮਾਂ ਦੁਰਗਾ ਦੀ ਇੱਕ ਵਿਸ਼ਾਲ ਤਸਵੀਰ ਪੇਸ਼ ਕੀਤੀ ਗਈ। ਪ੍ਰਧਾਨ ਮੰਤਰੀ ਨੇ ਸੁਵਿਧਾਵਾਂ ਨੂੰ ਬਿਹਤਰ ਬਣਾਉਣ ਲਈ ਮੰਦਰ ਦੇ ਅਧਿਕਾਰੀਆਂ ਨਾਲ ਵੀ ਗੱਲਬਾਤ ਕੀਤੀ।
ਮਾਂ ਦੁਰਗਾ ਦੀ ਪੂਜਾ ਕਰਨ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਗੁਜਰਾਤ ਦੇ ਆਪਣੇ ਦੋ ਦਿਨਾਂ ਦੌਰੇ ਦੀ ਸਮਾਪਤੀ ਹੋਈ।
ਪ੍ਰਧਾਨ ਮੰਤਰੀ ਦੇ ਨਾਲ ਹੋਰਨਾਂ ਤੋਂ ਇਲਾਵਾ, ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲ ਅਤੇ ਕੇਂਦਰੀ ਰੇਲਵੇ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਵੀ ਮੌਜੂਦ ਸਨ।
***********
ਡੀਐੱਸ/ਟੀਐੱਸ