Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 20 ਨਵੰਬਰ ਨੂੰ ਗੁਯਾਨਾ ਵਿਖੇ ਜੌਰਜਟਾਊਨ ਵਿੱਚ ਦੂਜੇ ਭਾਰਤ-ਕੈਰੀਕੌਮ ਸੰਮੇਲਨ ਤੋਂ ਇਲਾਵਾ ਗ੍ਰੇਨੇਡਾ ਦੇ ਪ੍ਰਧਾਨ ਮੰਤਰੀ, ਮਹਾਮਹਿਮ ਸ਼੍ਰੀ ਡਿਕਨ ਮਿਸ਼ੇਲ (Mr. Dickon Mitchell) ਨਾਲ ਮੁਲਾਕਾਤ ਕੀਤੀ।

 

ਪ੍ਰਧਾਨ ਮੰਤਰੀ ਨੇ ਕੈਰੀਕੌਮ ਦੀ ਪ੍ਰਧਾਨਗੀ ਅਤੇ ਦੂਜੇ ਭਾਰਤ-ਕੈਰੀਕੌਮ ਸਮਿਟ  ਵਿੱਚ  ਪ੍ਰਭਾਵੀ ਚਰਚਾਵਾਂ ਦੇ ਲਈ ਪ੍ਰਧਾਨ ਮੰਤਰੀ ਮਿਸ਼ੇਲ ਨੂੰ ਵਧਾਈ ਦਿੱਤੀ।

 

ਬੈਠਕ ਦੌਰਾਨ, ਆਈਸੀਟੀ, ਸਿਹਤ ਸੰਭਾਲ, ਸਮਰੱਥਾ ਨਿਰਮਾਣ ਅਤੇ ਜਲਵਾਯੂ ਪਰਿਵਰਤਨ ਦੇ ਪ੍ਰਤੀ ਲਚੀਲੇਪਣ ਦੇ ਖੇਤਰਾਂ ਵਿੱਚ ਵਿਕਾਸ ਸਹਿਯੋਗ ’ਤੇ ਚਰਚਾ ਕੀਤੀ ਗਈ। ਪ੍ਰਧਾਨ ਮੰਤਰੀ ਮਿਸ਼ੇਲ ਨੇ ਮਹਾਮਾਰੀ ਦੌਰਾਨ ਟੀਕੇ ਦੀ ਸਹਾਇਤਾ ਲਈ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਗਲੋਬਲ ਸਾਊਥ ’ਤੇ ਦੱਖਣ ਵਿੱਚ ਭਾਰਤ ਦੀ ਅਗਵਾਈ ਦੀ ਸ਼ਲਾਘਾ ਕੀਤੀ।

********

ਐੱਮਜੇਪੀਐੱਸ/ ਐੱਸਆਰ