ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗ੍ਰੇਟਰ ਨੌਇਡਾ ਦੇ ਇੰਡੀਆ ਐਕਸਪੋ ਸੈਂਟਰ ਐਂਡ ਮਾਰਟ ਵਿੱਚ ਆਯੋਜਿਤ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਵਰਲਡ ਡੇਅਰੀ ਸਮਿਟ (ਆਈਡੀਐੱਫ ਡਬਲਿਊਡੀਐੱਸ) 2022 ਦਾ ਉਦਘਾਟਨ ਕੀਤਾ।
ਸਭਾ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜ਼ਾਹਰ ਕੀਤੀ ਕਿ ਡੇਅਰੀ ਦੀ ਦੁਨੀਆ ਦੇ ਸਾਰੇ ਪਤਵੰਤੇ ਅੱਜ ਭਾਰਤ ਵਿੱਚ ਇਕੱਠੇ ਹੋਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਵਰਲਡ ਡੇਅਰੀ ਸਮਿਟ ਵਿਚਾਰਾਂ ਦੇ ਅਦਾਨ-ਪ੍ਰਦਾਨ ਲਈ ਇੱਕ ਵਧੀਆ ਮਾਧਿਅਮ ਬਣਨ ਜਾ ਰਿਹਾ ਹੈ। ਉਨ੍ਹਾਂ ਕਿਹਾ, “ਡੇਅਰੀ ਸੈਕਟਰ ਦੀ ਸੰਭਾਵਨਾ ਨਾ ਸਿਰਫ਼ ਗ੍ਰਾਮੀਣ ਅਰਥਵਿਵਸਥਾ ਨੂੰ ਹੁਲਾਰਾ ਦਿੰਦੀ ਹੈ, ਸਗੋਂ ਦੁਨੀਆ ਭਰ ਦੇ ਕਰੋੜਾਂ ਲੋਕਾਂ ਲਈ ਰੋਜ਼ੀ-ਰੋਟੀ ਦਾ ਇੱਕ ਵੱਡਾ ਸਾਧਨ ਵੀ ਹੈ।”
ਪ੍ਰਧਾਨ ਮੰਤਰੀ ਨੇ ਭਾਰਤ ਦੇ ਸੱਭਿਆਚਾਰਕ ਦ੍ਰਿਸ਼ ਵਿੱਚ ‘ਪਸ਼ੂ ਧਨ’ ਅਤੇ ਦੁੱਧ ਨਾਲ ਸਬੰਧਿਤ ਕਾਰੋਬਾਰ ਦੀ ਕੇਂਦਰੀਅਤਾ ਨੂੰ ਰੇਖਾਂਕਿਤ ਕੀਤਾ। ਇਸ ਨੇ ਭਾਰਤ ਦੇ ਡੇਅਰੀ ਸੈਕਟਰ ਨੂੰ ਕਈ ਵਿਲੱਖਣ ਵਿਸ਼ੇਸ਼ਤਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ ਦੁਨੀਆ ਦੇ ਹੋਰ ਵਿਕਸਿਤ ਦੇਸ਼ਾਂ ਦੇ ਉਲਟ, ਭਾਰਤ ਵਿੱਚ ਡੇਅਰੀ ਖੇਤਰ ਦੀ ਚਲਾਇਮਾਨ ਤਾਕਤ ਛੋਟੇ ਕਿਸਾਨ ਹਨ। ਭਾਰਤ ਦੇ ਡੇਅਰੀ ਸੈਕਟਰ ਦੀ ਵਿਸ਼ੇਸ਼ਤਾ ‘ਵਧੇਰੇ ਉਤਪਾਦਨ‘ ਦੀ ਬਜਾਏ ‘ਵਧੇਰੇ ਲੋਕਾਂ ਦੁਆਰਾ ਉਤਪਾਦਨ‘ ਹੈ। ਇੱਕ, ਦੋ ਜਾਂ ਤਿੰਨ ਪਸ਼ੂਆਂ ਵਾਲੇ ਇਨ੍ਹਾਂ ਛੋਟੇ ਕਿਸਾਨਾਂ ਦੇ ਯਤਨਾਂ ਦੇ ਅਧਾਰ ‘ਤੇ ਭਾਰਤ ਸਭ ਤੋਂ ਵੱਡਾ ਦੁੱਧ ਉਤਪਾਦਕ ਦੇਸ਼ ਹੈ। ਉਨ੍ਹਾਂ ਦੱਸਿਆ ਕਿ ਇਹ ਖੇਤਰ ਦੇਸ਼ ਵਿੱਚ 8 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਰੋਜ਼ਗਾਰ ਪ੍ਰਦਾਨ ਕਰਦਾ ਹੈ।
ਭਾਰਤੀ ਡੇਅਰੀ ਪ੍ਰਣਾਲੀ ਦੀ ਦੂਜੀ ਵਿਲੱਖਣ ਵਿਸ਼ੇਸ਼ਤਾ ਦੀ ਵਿਆਖਿਆ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਵਿੱਚ ਡੇਅਰੀ ਸਹਿਕਾਰਤਾ ਦਾ ਬਹੁਤ ਵੱਡਾ ਨੈਟਵਰਕ ਹੈ ਅਤੇ ਪੂਰੀ ਦੁਨੀਆ ਵਿੱਚ ਅਜਿਹੀ ਮਿਸਾਲ ਹੋਰ ਕਿਤੇ ਨਹੀਂ ਮਿਲਦੀ। ਸ਼੍ਰੀ ਮੋਦੀ ਨੇ ਕਿਹਾ ਕਿ ਸਹਿਕਾਰੀ ਡੇਅਰੀਆਂ ਦੇਸ਼ ਦੇ ਦੋ ਲੱਖ ਤੋਂ ਵੱਧ ਪਿੰਡਾਂ ਵਿੱਚ ਲਗਭਗ ਦੋ ਕਰੋੜ ਕਿਸਾਨਾਂ ਤੋਂ ਦਿਨ ਵਿੱਚ ਦੋ ਵਾਰ ਦੁੱਧ ਇਕੱਠਾ ਕਰਦੀਆਂ ਅਤੇ ਗਾਹਕਾਂ ਤੱਕ ਪਹੁੰਚਾਉਂਦੀਆਂ ਹਨ। ਪ੍ਰਧਾਨ ਮੰਤਰੀ ਨੇ ਸਾਰਿਆਂ ਦਾ ਧਿਆਨ ਇਸ ਤੱਥ ਵੱਲ ਦਿਵਾਇਆ ਕਿ ਇਸ ਸਾਰੀ ਪ੍ਰਕਿਰਿਆ ਵਿੱਚ ਕੋਈ ਵਿਚੋਲਾ ਨਹੀਂ ਹੈ ਅਤੇ ਗਾਹਕਾਂ ਤੋਂ ਪ੍ਰਾਪਤ ਹੋਣ ਵਾਲੇ ਪੈਸੇ ਦਾ 70 ਪ੍ਰਤੀਸ਼ਤ ਤੋਂ ਵੱਧ ਹਿੱਸਾ ਸਿੱਧਾ ਕਿਸਾਨਾਂ ਦੀਆਂ ਜੇਬਾਂ ਵਿੱਚ ਜਾਂਦਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਪੂਰੀ ਦੁਨੀਆ ਵਿੱਚ ਕਿਸੇ ਹੋਰ ਦੇਸ਼ ਵਿੱਚ ਇਹ ਅਨੁਪਾਤ ਨਹੀਂ ਹੈ।” ਉਨ੍ਹਾਂ ਨੇ ਡੇਅਰੀ ਸੈਕਟਰ ਵਿੱਚ ਭੁਗਤਾਨ ਦੀ ਡਿਜੀਟਲ ਪ੍ਰਣਾਲੀ ਦੀ ਕੁਸ਼ਲਤਾ ਨੂੰ ਵੀ ਰੇਖਾਂਕਿਤ ਕੀਤਾ ਅਤੇ ਕਿਹਾ ਕਿ ਇਸ ਵਿੱਚ ਦੂਜੇ ਦੇਸ਼ਾਂ ਲਈ ਬਹੁਤ ਸਾਰੇ ਸਬਕ ਹਨ।
ਪ੍ਰਧਾਨ ਮੰਤਰੀ ਦੇ ਅਨੁਸਾਰ, ਇੱਕ ਹੋਰ ਵਿਲੱਖਣ ਵਿਸ਼ੇਸ਼ਤਾ, ਪਸ਼ੂਆਂ ਦੀਆਂ ਸਵਦੇਸ਼ੀ ਨਸਲਾਂ ਹਨ ਜੋ ਬਹੁਤ ਸਾਰੇ ਪ੍ਰਤੀਕੂਲ ਹਾਲਾਤਾਂ ਦਾ ਸਾਮ੍ਹਣਾ ਕਰ ਸਕਦੀਆਂ ਹਨ। ਉਨ੍ਹਾਂ ਨੇ ਗੁਜਰਾਤ ਦੇ ਕੱਛ ਖੇਤਰ ਦੀ ਬੰਨੀ ਮੱਝ ਦੀ ਕਰੜੀ ਨਸਲ ਦੀ ਉਦਾਹਰਣ ਦਿੱਤੀ। ਉਨ੍ਹਾਂ ਨੇ ਮੱਝਾਂ ਦੀਆਂ ਹੋਰ ਨਸਲਾਂ ਜਿਵੇਂ ਕਿ ਮੁਰ੍ਹਾ, ਮਹਿਸਾਣਾ, ਜਾਫਰਾਬਾਦੀ, ਨੀਲੀ ਰਾਵੀ ਅਤੇ ਪੰਧਰਪੁਰੀ ਬਾਰੇ ਵੀ ਗੱਲ ਕੀਤੀ; ਗਊਆਂ ਦੀਆਂ ਨਸਲਾਂ ਵਿੱਚ ਉਨ੍ਹਾਂ ਗੀਰ, ਸਾਹੀਵਾਲ, ਰਾਠੀ, ਕੰਕਰੇਜ, ਥਾਰਪਾਰਕਰ ਅਤੇ ਹਰਿਆਣਾ ਦਾ ਜ਼ਿਕਰ ਕੀਤਾ।
ਇੱਕ ਹੋਰ ਵਿਲੱਖਣ ਵਿਸ਼ੇਸ਼ਤਾ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਡੇਅਰੀ ਖੇਤਰ ਵਿੱਚ ਮਹਿਲਾਵਾਂ ਦੀ ਸ਼ਕਤੀ ਨੂੰ ਉਜਾਗਰ ਕੀਤਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਦੇ ਡੇਅਰੀ ਸੈਕਟਰ ਵਿੱਚ ਕਾਮਿਆਂ ਵਿੱਚ ਮਹਿਲਾਵਾਂ ਦੀ 70% ਪ੍ਰਤੀਨਿਧਤਾ ਹੈ। ਉਨ੍ਹਾਂ ਅੱਗੇ ਕਿਹਾ, “ਮਹਿਲਾਵਾਂ ਹੀ ਭਾਰਤ ਦੇ ਡੇਅਰੀ ਸੈਕਟਰ ਦੀਆਂ ਅਸਲ ਲੀਡਰ ਹਨ।” ਉਨ੍ਹਾਂ ਕਿਹਾ, “ਇੰਨਾ ਹੀ ਨਹੀਂ, ਭਾਰਤ ਵਿੱਚ ਡੇਅਰੀ ਸਹਿਕਾਰੀ ਸਭਾਵਾਂ ਦੀਆਂ ਇੱਕ ਤਿਹਾਈ ਤੋਂ ਵੱਧ ਮੈਂਬਰ ਮਹਿਲਾਵਾਂ ਹਨ।” ਉਨ੍ਹਾਂ ਕਿਹਾ ਕਿ ਸਾਢੇ ਅੱਠ ਲੱਖ ਕਰੋੜ ਰੁਪਏ ਤੋਂ ਵੱਧ ਦਾ ਡੇਅਰੀ ਸੈਕਟਰ ਕਣਕ ਅਤੇ ਚਾਵਲ ਦੇ ਉਤਪਾਦਨ ਦੇ ਕੁੱਲ ਮੁੱਲ ਤੋਂ ਵੀ ਵਧੇਰੇ ਹੈ। ਇਹ ਸਭ ਭਾਰਤ ਦੀ ਨਾਰੀ ਸ਼ਕਤੀ ਦੁਆਰਾ ਚਲਾਇਆ ਜਾਂਦਾ ਹੈ।
ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ ਕਿ ਸਰਕਾਰ ਨੇ 2014 ਤੋਂ ਭਾਰਤ ਦੇ ਡੇਅਰੀ ਸੈਕਟਰ ਦੀ ਸਮਰੱਥਾ ਨੂੰ ਵਧਾਉਣ ਲਈ ਲਗਾਤਾਰ ਕੰਮ ਕੀਤਾ ਹੈ। ਇਸ ਨਾਲ ਦੁੱਧ ਉਤਪਾਦਨ ਵਿੱਚ ਵਾਧਾ ਹੋਇਆ ਹੈ, ਜਿਸ ਨਾਲ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋਇਆ ਹੈ। ਪ੍ਰਧਾਨ ਮੰਤਰੀ ਨੇ ਚਿੰਨ੍ਹਤ ਕੀਤਾ ਕਿ “ਭਾਰਤ ਨੇ 2014 ਵਿੱਚ 146 ਮਿਲੀਅਨ ਟਨ ਦੁੱਧ ਦਾ ਉਤਪਾਦਨ ਕੀਤਾ ਸੀ। ਹੁਣ ਇਹ ਵਧ ਕੇ 210 ਮਿਲੀਅਨ ਟਨ ਹੋ ਗਿਆ ਹੈ। ਯਾਨੀ ਲਗਭਗ 44 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ।”ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਿਸ਼ਵ ਪੱਧਰ ‘ਤੇ ਦੁੱਧ ਉਤਪਾਦਨ ਦੀ ਵਾਧਾ ਦਰ 2 ਪ੍ਰਤੀਸ਼ਤ ਦੇ ਮੁਕਾਬਲੇ ਭਾਰਤ ਵਿੱਚ ਇਹ ਦਰ 6 ਪ੍ਰਤੀਸ਼ਤ ਤੋਂ ਵੀ ਜ਼ਿਆਦਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਬਲੈਂਚਡ ਡੇਅਰੀ ਈਕੋਸਿਸਟਮ ਨੂੰ ਵਿਕਸਿਤ ਕਰਨ ‘ਤੇ ਕੰਮ ਕਰ ਰਹੀ ਹੈ, ਜਿੱਥੇ ਉਤਪਾਦਨ ਵਧਾਉਣ ‘ਤੇ ਧਿਆਨ ਦੇਣ ਦੇ ਨਾਲ-ਨਾਲ ਸੈਕਟਰਾਂ ਦੀਆਂ ਚੁਣੌਤੀਆਂ ਦਾ ਹੱਲ ਕੀਤਾ ਜਾ ਰਿਹਾ ਹੈ। ਕਿਸਾਨਾਂ ਲਈ ਅਤਿਰਿਕਤ ਆਮਦਨ, ਗ਼ਰੀਬਾਂ ਦਾ ਸਸ਼ਕਤੀਕਰਣ, ਸਵੱਛਤਾ, ਰਸਾਇਣ ਮੁਕਤ ਖੇਤੀ, ਸ਼ੁੱਧ ਊਰਜਾ ਅਤੇ ਪਸ਼ੂਆਂ ਦੀ ਦੇਖਭਾਲ਼ ਇਸ ਈਕੋਸਿਸਟਮ ਵਿੱਚ ਆਪਸ ਵਿੱਚ ਜੁੜੇ ਹੋਏ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਪਸ਼ੂ ਪਾਲਣ ਅਤੇ ਡੇਅਰੀ ਨੂੰ ਪਿੰਡਾਂ ਵਿੱਚ ਹਰਿਆਲੀ ਅਤੇ ਟਿਕਾਊ ਵਿਕਾਸ ਦੇ ਇੱਕ ਸ਼ਕਤੀਸ਼ਾਲੀ ਮਾਧਿਅਮ ਵਜੋਂ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਰਾਸ਼ਟਰੀ ਗੋਕੁਲ ਮਿਸ਼ਨ, ਗੋਬਰਧਨ ਯੋਜਨਾ, ਡੇਅਰੀ ਸੈਕਟਰ ਦਾ ਡਿਜੀਟਲੀਕਰਣ ਅਤੇ ਪਸ਼ੂਆਂ ਦਾ ਵਿਆਪਕ ਟੀਕਾਕਰਣ ਜਿਹੀਆਂ ਯੋਜਨਾਵਾਂ ਦੇ ਨਾਲ-ਨਾਲ ਸਿੰਗਲ-ਯੂਜ਼ ਪਲਾਸਟਿਕ ‘ਤੇ ਪਾਬੰਦੀ ਲਗਾਉਣ ਜਿਹੇ ਕਦਮ ਵੀ ਉਸੇ ਦਿਸ਼ਾ ‘ਚ ਚੁੱਕੇ ਗਏ ਕਦਮ ਹਨ।
ਆਧੁਨਿਕ ਟੈਕਨੋਲੋਜੀ ਦੀ ਵਰਤੋਂ ‘ਤੇ ਜ਼ੋਰ ਦਿੰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤ ਡੇਅਰੀ ਪਸ਼ੂਆਂ ਦਾ ਸਭ ਤੋਂ ਵੱਡਾ ਡਾਟਾਬੇਸ ਬਣਾ ਰਿਹਾ ਹੈ ਅਤੇ ਡੇਅਰੀ ਖੇਤਰ ਨਾਲ ਜੁੜੇ ਹਰ ਜਾਨਵਰ ਨੂੰ ਟੈਗ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ, “ਅਸੀਂ ਜਾਨਵਰਾਂ ਦੀ ਬਾਇਓਮੈਟ੍ਰਿਕ ਪਹਿਚਾਣ ਕਰ ਰਹੇ ਹਾਂ। ਅਸੀਂ ਇਸ ਨੂੰ “ਪਸ਼ੂ ਆਧਾਰ” ਦਾ ਨਾਮ ਦਿੱਤਾ ਗਿਆ ਹੈ।”
ਸ਼੍ਰੀ ਮੋਦੀ ਨੇ ਐੱਫਪੀਏ ਅਤੇ ਮਹਿਲਾ ਸਵੈ-ਸਹਾਇਤਾ ਸਮੂਹਾਂ ਅਤੇ ਸਟਾਰਟਅੱਪਸ ਜਿਹੇ ਵਧ ਰਹੇ ਉੱਦਮੀ ਢਾਂਚੇ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸੈਕਟਰ ਵਿੱਚ ਹਾਲ ਹੀ ਦੇ ਸਮੇਂ ਵਿੱਚ 1000 ਤੋਂ ਵੱਧ ਸਟਾਰਟਅੱਪ ਆਏ ਹਨ। ਉਨ੍ਹਾਂ ਨੇ ਗੋਬਰਧਨ ਯੋਜਨਾ ਦੀ ਪ੍ਰਗਤੀ ਬਾਰੇ ਵੀ ਗੱਲ ਕੀਤੀ ਅਤੇ ਕਿਹਾ ਕਿ ਇਸਦਾ ਉਦੇਸ਼ ਅਜਿਹੀ ਸਥਿਤੀ ‘ਤੇ ਪਹੁੰਚਣਾ ਹੈ, ਜਿੱਥੇ ਡੇਅਰੀ ਪਲਾਂਟ ਗੋਬਰ ਤੋਂ ਆਪਣੀ ਖੁਦ ਦੀ ਬਿਜਲੀ ਪੈਦਾ ਕਰਨ। ਇਸ ਦੇ ਨਤੀਜੇ ਵਜੋਂ ਰੂੜੀ ਵੀ ਕਿਸਾਨਾਂ ਦੀ ਮਦਦ ਕਰੇਗੀ।
ਖੇਤੀ ਦੀ ਅਨੁਰੂਪਤਾ ਨੂੰ ਦਰਸਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਪਸ਼ੂ ਪਾਲਣ ਅਤੇ ਖੇਤੀ ਨੂੰ ਵਿਵਿਧਤਾ ਦੀ ਲੋੜ ਹੁੰਦੀ ਹੈ ਅਤੇ ਇੱਕ ਧੰਦੇ ਦਾ ਸੱਭਿਆਚਾਰ ਹੀ ਇੱਕੋ ਇੱਕ ਹੱਲ ਨਹੀਂ ਹੋ ਸਕਦਾ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਅੱਜ ਭਾਰਤ ਸਵਦੇਸ਼ੀ ਨਸਲਾਂ ਅਤੇ ਹਾਈਬ੍ਰਿਡ ਨਸਲਾਂ ਦੋਵਾਂ ‘ਤੇ ਬਰਾਬਰ ਧਿਆਨ ਦੇ ਰਿਹਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਇਸ ਨਾਲ ਜਲਵਾਯੂ ਤਬਦੀਲੀ ਕਾਰਨ ਹੋਣ ਵਾਲੇ ਨੁਕਸਾਨ ਦੇ ਖਤਰੇ ਨੂੰ ਵੀ ਘਟਾਇਆ ਜਾਵੇਗਾ।
ਪ੍ਰਧਾਨ ਮੰਤਰੀ ਨੇ ਇੱਕ ਹੋਰ ਵੱਡੀ ਸਮੱਸਿਆ ਜ਼ਿਕਰ ਕੀਤਾ ਜੋ ਕਿਸਾਨਾਂ ਦੀ ਆਮਦਨ ਨੂੰ ਪ੍ਰਭਾਵਿਤ ਕਰ ਰਹੀ ਹੈ, ਜੋ ਪਸ਼ੂਆਂ ਦੀਆਂ ਬਿਮਾਰੀਆਂ ਹਨ। ਉਨ੍ਹਾਂ ਕਿਹਾ, “ਜਦੋਂ ਪਸ਼ੂ ਬਿਮਾਰ ਹੁੰਦਾ ਹੈ ਤਾਂ ਇਹ ਕਿਸਾਨ ਦੇ ਜੀਵਨ ਨੂੰ ਪ੍ਰਭਾਵਿਤ ਕਰਦਾ ਹੈ, ਉਸ ਦੀ ਆਮਦਨ ਨੂੰ ਪ੍ਰਭਾਵਿਤ ਕਰਦਾ ਹੈ। ਇਹ ਜਾਨਵਰ ਦੀ ਕੁਸ਼ਲਤਾ, ਇਸ ਦੇ ਦੁੱਧ ਦੀ ਗੁਣਵੱਤਾ ਅਤੇ ਹੋਰ ਸਬੰਧਿਤ ਉਤਪਾਦਾਂ ਨੂੰ ਵੀ ਪ੍ਰਭਾਵਿਤ ਕਰਦਾ ਹੈ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਇਸ ਦਿਸ਼ਾ ਵਿੱਚ, ਭਾਰਤ ਪਸ਼ੂਆਂ ਦੇ ਵਿਆਪਕ ਟੀਕਾਕਰਣ ਵੱਲ ਕੰਮ ਕਰ ਰਿਹਾ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ, “2025 ਤੱਕ ਅਸੀਂ 100% ਪਸ਼ੂਆਂ ਨੂੰ ਮੂੰਹ-ਖ਼ੁਰ ਦੀ ਬਿਮਾਰੀ ਅਤੇ ਬਰੂਸੈਲੋਸਿਸ ਦੇ ਵਿਰੁੱਧ ਟੀਕਾਕਰਣ ਦਾ ਸੰਕਲਪ ਲਿਆ ਹੈ। ਅਸੀਂ ਇਸ ਦਹਾਕੇ ਦੇ ਅੰਤ ਤੱਕ ਇਨ੍ਹਾਂ ਬਿਮਾਰੀਆਂ ਤੋਂ ਪੂਰੀ ਤਰ੍ਹਾਂ ਮੁਕਤ ਹੋਣ ਦਾ ਲਕਸ਼ ਰੱਖਿਆ ਹੈ।”
ਪ੍ਰਧਾਨ ਮੰਤਰੀ ਨੇ ਮਹਿਸੂਸ ਕੀਤਾ ਕਿ ਹਾਲ ਹੀ ਵਿੱਚ ਭਾਰਤ ਦੇ ਕਈ ਰਾਜਾਂ ਵਿੱਚ ਲੰਪੀ ਸਕਿਨ ਨਾਮਕ ਬਿਮਾਰੀ ਕਾਰਨ ਪਸ਼ੂਆਂ ਦਾ ਨੁਕਸਾਨ ਹੋਇਆ ਹੈ ਅਤੇ ਉਨ੍ਹਾਂ ਸਾਰਿਆਂ ਨੂੰ ਭਰੋਸਾ ਦਿਵਾਇਆ ਕਿ ਕੇਂਦਰ ਸਰਕਾਰ, ਵੱਖ-ਵੱਖ ਰਾਜ ਸਰਕਾਰਾਂ ਦੇ ਨਾਲ-ਨਾਲ, ਇਸ ਦੀ ਰੋਕਥਾਮ ਲਈ ਆਪਣੇ ਪੱਧਰ ‘ਤੇ ਪੂਰੀ ਕੋਸ਼ਿਸ਼ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਸਾਡੇ ਵਿਗਿਆਨੀਆਂ ਨੇ ਲੰਪੀ ਸਕਿਨ ਰੋਗ ਲਈ ਸਵਦੇਸ਼ੀ ਵੈਕਸੀਨ ਵੀ ਤਿਆਰ ਕੀਤੀ ਹੈ”। ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਇਸ ਦੇ ਪ੍ਰਕੋਪ ਨੂੰ ਕਾਬੂ ਵਿੱਚ ਰੱਖਣ ਲਈ ਪਸ਼ੂਆਂ ਦੀ ਗਤੀਵਿਧੀ ਨੂੰ ਟਰੈਕ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਵੇਂ ਪਸ਼ੂਆਂ ਦਾ ਟੀਕਾਕਰਣ ਹੋਵੇ ਜਾਂ ਕੋਈ ਹੋਰ ਆਧੁਨਿਕ ਟੈਕਨੋਲੋਜੀ, ਭਾਰਤ ਆਪਣੇ ਭਾਈਵਾਲ ਦੇਸ਼ਾਂ ਤੋਂ ਸਿੱਖਣ ਦੀ ਕੋਸ਼ਿਸ਼ ਕਰਦੇ ਹੋਏ ਡੇਅਰੀ ਦੇ ਖੇਤਰ ਵਿੱਚ ਯੋਗਦਾਨ ਪਾਉਣ ਲਈ ਹਮੇਸ਼ਾ ਉਤਸੁਕ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਭਾਰਤ ਨੇ ਆਪਣੇ ਭੋਜਨ ਸੁਰੱਖਿਆ ਮਾਪਦੰਡਾਂ ‘ਤੇ ਤੇਜ਼ੀ ਨਾਲ ਕੰਮ ਕੀਤਾ ਹੈ।
ਸੰਬੋਧਨ ਦੀ ਸਮਾਪਤੀ ਵਿੱਚ ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਇੱਕ ਡਿਜੀਟਲ ਪ੍ਰਣਾਲੀ ‘ਤੇ ਕੰਮ ਕਰ ਰਿਹਾ ਹੈ ਜੋ ਪਸ਼ੂ ਧਨ ਖੇਤਰ ਦੀਆਂ ਸ਼ੁਰੂ ਤੋਂ ਅੰਤ ਤੱਕ ਦੀਆਂ ਗਤੀਵਿਧੀਆਂ ਨੂੰ ਸ਼ਾਮਲ ਕਰੇਗਾ। ਇਹ ਇਸ ਸੈਕਟਰ ਨੂੰ ਸੁਧਾਰਨ ਲਈ ਲੋੜੀਂਦੀ ਸਹੀ ਜਾਣਕਾਰੀ ਪ੍ਰਦਾਨ ਕਰੇਗਾ। ਇਹ ਸੰਮੇਲਨ ਅਜਿਹੀਆਂ ਕਈ ਤਕਨੀਕਾਂ ਨੂੰ ਲੈ ਕੇ ਦੁਨੀਆ ਭਰ ਵਿੱਚ ਕੀਤੇ ਜਾ ਰਹੇ ਕੰਮ ਨੂੰ ਅੱਗੇ ਰੱਖੇਗਾ। ਪ੍ਰਧਾਨ ਮੰਤਰੀ ਨੇ ਹਾਜ਼ਰ ਸਾਰਿਆਂ ਨੂੰ ਇਸ ਖੇਤਰ ਨਾਲ ਸਬੰਧਿਤ ਮੁਹਾਰਤ ਨੂੰ ਸਾਂਝਾ ਕਰਨ ਦੇ ਤਰੀਕੇ ਸੁਝਾਉਣ ਦੀ ਵੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਇਹ ਕਹਿੰਦਿਆਂ ਸਮਾਪਤੀ ਕੀਤੀ, “ਮੈਂ ਡੇਅਰੀ ਉਦਯੋਗ ਦੇ ਆਲਮੀ ਨੇਤਾਵਾਂ ਨੂੰ ਭਾਰਤ ਵਿੱਚ ਡੇਅਰੀ ਸੈਕਟਰ ਨੂੰ ਸਸ਼ਕਤ ਬਣਾਉਣ ਦੀ ਮੁਹਿੰਮ ਵਿੱਚ ਸ਼ਾਮਲ ਹੋਣ ਲਈ ਸੱਦਾ ਦਿੰਦਾ ਹਾਂ। ਮੈਂ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੀ ਉਹਨਾਂ ਦੇ ਸ਼ਾਨਦਾਰ ਕੰਮ ਅਤੇ ਯੋਗਦਾਨ ਲਈ ਵੀ ਸ਼ਲਾਘਾ ਕਰਦਾ ਹਾਂ।”
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਯੋਗੀ ਆਦਿੱਤਿਆਨਾਥ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰੀ ਸ਼੍ਰੀ ਪਰਸ਼ੋਤਮ ਰੁਪਾਲਾ, ਕੇਂਦਰੀ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਰਾਜ ਮੰਤਰੀ ਡਾ. ਐੱਲ ਮੁਰੂਗਨ, ਕੇਂਦਰੀ ਖੇਤੀਬਾੜੀ ਅਤੇ ਫੂਡ ਪ੍ਰੋਸੈੱਸਿੰਗ ਰਾਜ ਮੰਤਰੀ ਸ਼੍ਰੀ ਸੰਜੀਵ ਕੁਮਾਰ ਬਾਲਿਆਨ, ਸੰਸਦ ਮੈਂਬਰ ਸ਼੍ਰੀ ਸੁਰਿੰਦਰ ਸਿੰਘ ਨਾਗਰ ਅਤੇ ਡਾ. ਮਹੇਸ਼ ਸ਼ਰਮਾ, ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੇ ਪ੍ਰਧਾਨ ਸ਼੍ਰੀ ਪੀ ਬ੍ਰੇਜ਼ਲ ਅਤੇ ਇੰਟਰਨੈਸ਼ਨਲ ਡੇਅਰੀ ਫੈਡਰੇਸ਼ਨ ਦੀ ਡਾਇਰੈਕਟਰ ਜਨਰਲ ਸ਼੍ਰੀਮਤੀ ਕੈਰੋਲੀਨ ਈਮੰਡ ਵੀ ਇਸ ਮੌਕੇ ‘ਤੇ ਹਾਜ਼ਰ ਸਨ। 75 ਲੱਖ ਕਿਸਾਨ ਟੈਕਨੋਲੋਜੀ ਰਾਹੀਂ ਸਮਾਗਮ ਨਾਲ ਜੁੜੇ।
ਪਿਛੋਕੜ
12 ਤੋਂ 15 ਸਤੰਬਰ ਤੱਕ ਆਯੋਜਤ ਚਾਰ-ਦਿਨਾਂ ਦਾ ਆਈਡੀਐੱਫ ਡਬਲਿਊਡੀਐੱਸ 2022, ‘ਪੋਸ਼ਣ ਅਤੇ ਆਜੀਵਿਕਾ ਲਈ ਡੇਅਰੀ‘ ਦੇ ਥੀਮ ਦੇ ਆਲੇ-ਦੁਆਲੇ ਕੇਂਦਰਿਤ ਉਦਯੋਗ ਦੇ ਨੇਤਾਵਾਂ, ਮਾਹਰਾਂ, ਕਿਸਾਨਾਂ ਅਤੇ ਨੀਤੀ ਘਾੜਿਆਂ ਸਮੇਤ ਆਲਮੀ ਅਤੇ ਭਾਰਤੀ ਡੇਅਰੀ ਹਿਤਧਾਰਕਾਂ ਦਾ ਇੱਕ ਇਕੱਠ ਹੈ। ਆਈਡੀਐੱਫ ਡਬਲਿਊਡੀਐੱਸ 2022 ਵਿੱਚ 50 ਦੇਸ਼ਾਂ ਦੇ ਲਗਭਗ 1500 ਭਾਗੀਦਾਰਾਂ ਦੇ ਭਾਗ ਲੈਣ ਦੀ ਉਮੀਦ ਹੈ। ਆਖਰੀ ਅਜਿਹਾ ਸਿਖਰ ਸੰਮੇਲਨ ਲਗਭਗ ਅੱਧੀ ਸਦੀ ਪਹਿਲਾਂ 1974 ਵਿੱਚ ਭਾਰਤ ਵਿੱਚ ਆਯੋਜਿਤ ਕੀਤਾ ਗਿਆ ਸੀ।
ਭਾਰਤੀ ਡੇਅਰੀ ਉਦਯੋਗ ਵਿਲੱਖਣ ਹੈ ਕਿਉਂਕਿ ਇਹ ਇੱਕ ਸਹਿਕਾਰੀ ਮਾਡਲ ‘ਤੇ ਅਧਾਰਤ ਹੈ, ਜੋ ਛੋਟੇ ਅਤੇ ਸੀਮਾਂਤ ਡੇਅਰੀ ਕਿਸਾਨਾਂ, ਖਾਸ ਕਰਕੇ ਮਹਿਲਾਵਾਂ ਨੂੰ ਸਸ਼ਕਤ ਕਰਦਾ ਹੈ। ਪ੍ਰਧਾਨ ਮੰਤਰੀ ਦੇ ਵਿਜ਼ਨ ਨਾਲ ਸੰਚਾਲਿਤ, ਸਰਕਾਰ ਨੇ ਡੇਅਰੀ ਸੈਕਟਰ ਦੀ ਬਿਹਤਰੀ ਲਈ ਕਈ ਕਦਮ ਉਠਾਏ ਹਨ, ਜਿਸ ਦੇ ਨਤੀਜੇ ਵਜੋਂ ਪਿਛਲੇ ਅੱਠ ਸਾਲਾਂ ਵਿੱਚ ਦੁੱਧ ਦੇ ਉਤਪਾਦਨ ਵਿੱਚ 44% ਤੋਂ ਵੱਧ ਦਾ ਵਾਧਾ ਹੋਇਆ ਹੈ। ਭਾਰਤੀ ਡੇਅਰੀ ਉਦਯੋਗ ਦੀ ਸਫ਼ਲਤਾ ਦੀ ਕਹਾਣੀ, ਜੋ ਆਲਮੀ ਦੁੱਧ ਦਾ ਲਗਭਗ 23% ਹਿੱਸਾ, ਲਗਭਗ 210 ਮਿਲੀਅਨ ਟਨ ਸਲਾਨਾ ਉਤਪਾਦਨ ਅਤੇ 8 ਕਰੋੜ ਤੋਂ ਵੱਧ ਡੇਅਰੀ ਕਿਸਾਨਾਂ ਨੂੰ ਸਸ਼ਕਤ ਕਰਦਾ ਹੈ, ਨੂੰ ਆਈਡੀਐੱਫ ਡਬਲਿਊਡੀਐੱਸ 2022 ਵਿੱਚ ਪ੍ਰਦਰਸ਼ਿਤ ਕੀਤਾ ਜਾਵੇਗਾ। ਇਹ ਸੰਮੇਲਨ ਭਾਰਤੀ ਡੇਅਰੀ ਕਿਸਾਨਾਂ ਦੁਆਰਾ ਬਿਹਤਰੀਨ ਆਲਮੀ ਪਿਰਤਾਂ ਨੂੰ ਅਪਣਾਉਣ ਵਿੱਚ ਵੀ ਮਦਦ ਕਰੇਗਾ।
https://twitter.com/narendramodi/status/1569204587906867203
https://twitter.com/PMOIndia/status/1569205362615799808
https://twitter.com/PMOIndia/status/1569205899327344645
https://twitter.com/PMOIndia/status/1569206524328947712
https://twitter.com/PMOIndia/status/1569206526698737664
https://twitter.com/PMOIndia/status/1569207668744794114
https://twitter.com/PMOIndia/status/1569208197336145920
https://twitter.com/PMOIndia/status/1569208199223607305
https://twitter.com/PMOIndia/status/1569209096804667393
https://twitter.com/PMOIndia/status/1569209893906939904
https://twitter.com/PMOIndia/status/1569210224292298752
https://twitter.com/PMOIndia/status/1569210410099970049
**********
ਡੀਐੱਸ/ਟੀਐੱਸ
Speaking at inauguration of International Dairy Federation World Dairy Summit 2022 in Greater Noida. https://t.co/yGqQ2HNMU4
— Narendra Modi (@narendramodi) September 12, 2022
डेयरी सेक्टर का सामर्थ्य ना सिर्फ ग्रामीण अर्थव्यवस्था को गति देता है बल्कि ये दुनिया भर में करोड़ों लोगों की आजीविका का भी प्रमुख साधन है: PM @narendramodi
— PMO India (@PMOIndia) September 12, 2022
विश्व के अन्य विकसित देशों से अलग, भारत में डेयरी सेक्टर की असली ताकत छोटे किसान हैं।
— PMO India (@PMOIndia) September 12, 2022
भारत के डेयरी सेक्टर की पहचान “mass production” से ज्यादा “production by masses” की है: PM @narendramodi
आज भारत में Dairy Cooperative का एक ऐसा विशाल नेटवर्क है जिसकी मिसाल पूरी दुनिया में मिलना मुश्किल है।
— PMO India (@PMOIndia) September 12, 2022
ये डेयरी कॉपरेटिव्स देश के दो लाख से ज्यादा गांवों में, करीब-करीब दो करोड़ किसानों से दिन में दो बार दूध जमा करती हैं और उसे ग्राहकों तक पहुंचाती हैं: PM @narendramodi
इस पूरी प्रकिया में बीच में कोई मिडिल मैन नहीं होता, और ग्राहकों से जो पैसा मिलता है, उसका 70 प्रतिशत से ज्यादा किसानों की जेब में ही जाता है।
— PMO India (@PMOIndia) September 12, 2022
पूरे विश्व में इतना ज्यादा Ratio किसी और देश में नहीं है: PM @narendramodi
भारत के डेयरी सेक्टर में Women Power 70% workforce का प्रतिनिधित्व करती है।
— PMO India (@PMOIndia) September 12, 2022
भारत के डेयरी सेक्टर की असली कर्णधार Women हैं, महिलाएं हैं।
इतना ही नहीं, भारत के डेयरी कॉपरेटिव्स में भी एक तिहाई से ज्यादा सदस्य महिलाएं ही हैं: PM @narendramodi
2014 के बाद से हमारी सरकार ने भारत के डेयरी सेक्टर के सामर्थ्य को बढ़ाने के लिए निरंतर काम किया है।
— PMO India (@PMOIndia) September 12, 2022
आज इसका परिणाम Milk Production से लेकर किसानों की बढ़ी आय में भी नजर आ रहा है: PM @narendramodi
2014 में भारत में 146 मिलियन टन दूध का उत्पादन होता था।
— PMO India (@PMOIndia) September 12, 2022
अब ये बढ़कर 210 मिलियन टन तक पहुंच गया है। यानि करीब-करीब 44 प्रतिशत की वृद्धि: PM @narendramodi
भारत, डेयरी पशुओं का सबसे बड़ा डेटाबेस तैयार कर रहा है। डेयरी सेक्टर से जुड़े हर पशु की टैगिंग हो रही है।
— PMO India (@PMOIndia) September 12, 2022
आधुनिक टेक्नोल़ॉजी की मदद से हम पशुओं की बायोमीट्रिक पहचान कर रहे हैं। हमने इसे नाम दिया है- पशु आधार: PM @narendramodi
खेती में मोनोकल्चर ही समाधान नहीं है, बल्कि विविधता बहुत आवश्यकता है।
— PMO India (@PMOIndia) September 12, 2022
ये पशुपालन पर भी लागू होता है।
इसलिए आज भारत में देसी नस्लों और हाइब्रिड नस्लों, दोनों पर ध्यान दिया जा रहा है: PM @narendramodi
भारत में हम पशुओं के यूनिवर्सल वैक्सीनेशन पर भी बल दे रहे हैं।
— PMO India (@PMOIndia) September 12, 2022
हमने संकल्प लिया है कि 2025 तक हम शत प्रतिशत पशुओं को फुट एंड माउथ डिजीज़ और ब्रुसलॉसिस की वैक्सीन लगाएंगे।
हम इस दशक के अंत तक इन बीमारियों से पूरी तरह से मुक्ति का लक्ष्य लेकर चल रहे हैं: PM @narendramodi
पिछले कुछ समय में भारत के अनेक राज्यों में Lumpy नाम की बीमारी से पशुधन की क्षति हुई है।
— PMO India (@PMOIndia) September 12, 2022
विभिन्न राज्य सरकारों के साथ मिलकर केंद्र सरकार इसे कंट्रोल करने की कोशिश कर रही है।
हमारे वैज्ञानिकों ने Lumpy Skin Disease की स्वदेशी vaccine भी तैयार कर ली है: PM @narendramodi
The strength of India’s dairy sector are the small farmers. pic.twitter.com/1yD04xoNKA
— Narendra Modi (@narendramodi) September 12, 2022
A vibrant cooperatives sector has contributed to India’s strides in the dairy sector. pic.twitter.com/qlqKznOjqo
— Narendra Modi (@narendramodi) September 12, 2022
When the dairy sector flourishes, women empowerment is furthered. pic.twitter.com/RveQA19kny
— Narendra Modi (@narendramodi) September 12, 2022
भारत के पास गाय और भैंस की जो स्थानीय नस्लें हैं, वो कठिन से कठिन मौसम में भी Survive करने के लिए जानी जाती हैं। गुजरात की बन्नी भैंस इसका एक बेहतरीन उदाहरण है। pic.twitter.com/Rhi12A0cCW
— Narendra Modi (@narendramodi) September 12, 2022
हमारी सरकार ने देश के डेयरी सेक्टर के सामर्थ्य को बढ़ाने के लिए निरंतर काम किया है। सिंगल यूज प्लास्टिक बंद करने का जो अभियान चलाया गया है, उसमें पशुधन का कल्याण भी निहित है। pic.twitter.com/SnmJrjhoPr
— Narendra Modi (@narendramodi) September 12, 2022
विभिन्न राज्य सरकारों के साथ मिलकर केंद्र सरकार पशुधन को नुकसान पहुंचाने वाली लंपी बीमारी को कंट्रोल करने की कोशिश कर रही है। pic.twitter.com/4y5dw6i4i7
— Narendra Modi (@narendramodi) September 12, 2022
The Government of India is working with the states to control Lumpy Skin Disease among cattle. Our efforts also include developing a vaccine for it. pic.twitter.com/Vr309mARwy
— Narendra Modi (@narendramodi) September 12, 2022