ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੱਧ ਪ੍ਰਦੇਸ਼ ਵਿੱਚ ‘ਗ੍ਰਹਿ ਪ੍ਰਵੇਸ਼ਮ’ ਸਮਾਰੋਹ ਨੂੰ ਸੰਬੋਧਨ ਕੀਤਾ, ਜਿੱਥੇ 1.75 ਲੱਖ ਪਰਿਵਾਰਾਂ ਨੂੰ ‘ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ’ (ਪੀਐੱਮਏਵਾਈ–ਜੀ) ਦੇ ਤਹਿਤ ਪੱਕੇ ਮਕਾਨ ਦਿੱਤੇ ਗਏ ਹਨ।
ਸ਼੍ਰੀ ਨਰੇਂਦਰ ਮੋਦੀ ਨੇ ਮੱਧ ਪ੍ਰਦੇਸ਼ ਦੇ ‘ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ’ (ਪੀਐੱਮਏਵਾਈ–ਜੀ) ਦੇ ਲਾਭਾਰਥੀਆਂ ਨਾਲ ਗੱਲਬਾਤ ਵੀ ਕੀਤੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ 1.75 ਲੱਖ ਲਾਭਾਰਥੀ ਪਰਿਵਾਰਾਂ, ਜਿਹੜੇ ਆਪਣੇ ਨਵੇਂ ਮਕਾਨਾਂ ਵਿੱਚ ਜਾ ਰਹੇ ਹਨ, ਨੂੰ ਅੱਜ ਉਨ੍ਹਾਂ ਦੇ ਸੁਪਨਿਆਂ ਦਾ ਘਰ ਪ੍ਰਾਪਤ ਹੋਇਆ ਤੇ ਉਹ ਆਪਣੇ ਬੱਚਿਆਂ ਦੇ ਭਵਿੱਖ ਬਾਰੇ ਆਸਵੰਦ ਹੋਏ। ਉਨ੍ਹਾਂ ਕਿਹਾ ਕਿ ਜਿਹੜੇ ਲਾਭਾਰਥੀਆਂ ਨੂੰ ਅੱਜ ਮਕਾਨ ਮਿਲੇ ਹਨ, ਉਹ ਉਨ੍ਹਾਂ 2.25 ਕਰੋੜ ਪਰਿਵਾਰਾਂ ਵਿੱਚ ਸ਼ਾਮਲ ਹੋ ਗਏ ਹਨ, ਜਿਨ੍ਹਾਂ ਨੂੰ ਪਿਛਲੇ 6 ਸਾਲਾਂ ਦੌਰਾਨ ਆਪਣਾ ਖ਼ੁਦ ਦਾ ਘਰ ਮਿਲ ਚੁੱਕਿਆ ਹੈ ਤੇ ਹੁਣ ਉਹ ਕਿਸੇ ਕਿਰਾਏ ਦੇ ਮਕਾਨ ਜਾਂ ਕਿਸੇ ਝੁੱਗੀ ਜਾਂ ਕੱਚੇ ਮਕਾਨ ’ਚ ਰਹਿਣ ਦੀ ਥਾਂ ਆਪਣੇ ਖ਼ੁਦ ਦੇ ਮਕਾਨ ਵਿੱਚ ਰਹਿਣਗੇ। ਪ੍ਰਧਾਨ ਮੰਤਰੀ ਨੇ ਲਾਭਾਰਥੀਆਂ ਨੂੰ ਦੀਵਾਲੀ ਦੀਆਂ ਵਧਾਈਆਂ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਨ੍ਹਾਂ ਸਭ ਨੂੰ ਮਿਲ ਕੇ ਉਨ੍ਹਾਂ ਨਾਲ ਖ਼ੁਸ਼ੀਆਂ ਸਾਂਝੀਆਂ ਕਰਨੀਆਂ ਸਨ ਜੇ ਕਿਤੇ ਕੋਰੋਨਾ ਨਾ ਹੁੰਦਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਨਾ ਸਿਰਫ਼ 1.75 ਲੱਖ ਪਰਿਵਾਰਾਂ ਦੇ ਜੀਵਨਾਂ ਦਾ ਇੱਕ ਯਾਦਗਾਰੀ ਛਿਣ ਹੈ, ਬਲਕਿ ਇਹ ਦੇਸ਼ ਦੇ ਹਰੇਕ ਬੇਘਰ ਵਿਅਕਤੀ ਨੂੰ ਪੱਕਾ ਮਕਾਨ ਦੇਣ ਵੱਲ ਇੱਕ ਵੱਡਾ ਕਦਮ ਵੀ ਹੈ। ਉਨ੍ਹਾਂ ਕਿਹਾ ਕਿ ਇਸ ਨਾਲ ਜਿੱਥੇ ਦੇਸ਼ ਦੇ ਬੇਘਰ ਲੋਕਾਂ ਦੀ ਆਸ ਮਜ਼ਬੂਤ ਹੁੰਦੀ ਹੈ, ਉੱਥੇ ਇਸ ਤੋਂ ਇਹ ਵੀ ਸਿੱਧ ਹੁੰਦਾ ਹੈ ਕਿ ਸਰਕਾਰੀ ਯੋਜਨਾ ਕਿਵੇਂ ਸਹੀ ਰਣਨੀਤੀ ਤੇ ਮਨਸ਼ਾ ਨਾਲ ਸ਼ੁਰੂ ਕੀਤੀ ਗਈ ਸੀ ਤੇ ਉਹ ਟੀਚਾਗਤ ਲਾਭਾਰਥੀਆਂ ਤੱਕ ਪੁੱਜੀ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਰੋਨਾ–ਕਾਲ ਦੀਆਂ ਚੁਣੌਤੀਆਂ ਦੇ ਬਾਵਜੂਦ ‘ਪ੍ਰਧਾਨ ਮੰਤਰੀ ਆਵਾਸ ਯੋਜਨਾ–ਗ੍ਰਾਮੀਣ’ ਦੇ ਤਹਿਤ ਦੇਸ਼ ਭਰ ਵਿੱਚ 18 ਲੱਖ ਮਕਾਨਾਂ ਦੀ ਉਸਾਰੀ ਦਾ ਕੰਮ ਮੁਕੰਮਲ ਕੀਤਾ ਗਿਆ ਤੇ ਉਨ੍ਹਾਂ ਵਿੱਚੋਂ ਇਕੱਲੇ ਮੱਧ ਪ੍ਰਦੇਸ਼ ਵਿੱਚ 1.75 ਲੱਖ ਮਕਾਨ ਤਿਆਰ ਕੀਤੇ ਗਏ। ਉਨ੍ਹਾਂ ਕਿਹਾ ਕਿ ਇੱਕ ਆਮ ਮਕਾਨ ਤਿਆਰ ਕਰਨ ਵਿੱਚ ਔਸਤਨ ਲਗਭਗ 125 ਦਿਨ ਲਗਦੇ ਹਨ ਪਰ ਕੋਰੋਨਾ ਦੇ ਇਸ ਕਾਲ ਦੌਰਾਨ ਇੱਕ ਮਕਾਨ ਦੀ ਉਸਾਰੀ 45 ਤੋਂ 60 ਦਿਨਾਂ ਅੰਦਰ ਮੁਕੰਮਲ ਕਰ ਲਈ ਗਈ ਸੀ, ਜੋ ਕਿ ਆਪਣੇ–ਆਪ ਵਿੱਚ ਇੱਕ ਰਿਕਾਰਡ ਹੈ। ਉਨ੍ਹਾਂ ਕਿਹਾ ਕਿ ਅਜਿਹਾ ਸ਼ਹਿਰਾਂ ਤੋਂ ਪ੍ਰਵਾਸੀਆਂ ਦੇ ਆਪਣੇ ਪਿੰਡਾਂ ’ਚ ਪਰਤਣ ਕਰਕੇ ਸੰਭਵ ਹੋਇਆ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਕਿਸੇ ਚੁਣੌਤੀ ਨੂੰ ਇੱਕ ਮੌਕੇ ਵਿੱਚ ਤਬਦੀਲ ਕਰਨ ਦੀ ਇੱਕ ਮਹਾਨ ਮਿਸਾਲ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੇ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਦਾ ਪੂਰਾ ਲਾਹਾ ਲੈਂਦਿਆਂ ਆਪਣੇ ਪਰਿਵਾਰਾਂ ਦਾ ਪੂਰਾ ਖ਼ਿਆਲ ਰੱਖਿਆ ਅਤੇ ਨਾਲ ਹੀ ਆਪਣੇ ਗ਼ਰੀਬ ਭਰਾਵਾਂ ਲਈ ਮਕਾਨ ਬਣਾਉਣ ਵਾਸਤੇ ਵੀ ਕੰਮ ਕੀਤਾ।
ਪ੍ਰਧਾਨ ਮੰਤਰੀ ਨੇ ਤਸੱਲੀ ਪ੍ਰਗਟਾਈ ਕਿ ਮੱਧ ਪ੍ਰਦੇਸ਼ ਸਮੇਤ ਦੇਸ਼ ਦੇ ਬਹੁਤੇ ਰਾਜਾਂ ਵਿੱਚ ਲਗਭਗ 23 ਹਜ਼ਾਰ ਕਰੋੜ ਰੁਪਏ ਦੇ ਪ੍ਰੋਜੈਕਟ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅਭਿਯਾਨ’ ਦੇ ਤਹਿਤ ਮੁਕੰਮਲ ਹੋ ਚੁੱਕੇ ਹਨ। ਉਨ੍ਹਾ ਕਿਹਾ ਕਿ ਇਸ ਯੋਜਨਾ ਦੇ ਤਹਿਤ ਹਰੇਕ ਪਿੰਡ ਵਿੱਚ ਗ਼ਰੀਬਾਂ ਲਈ ਮਕਾਨ ਬਣਾਏ ਜਾ ਰਹੇ ਹਨ, ਹਰੇਕ ਘਰ ਤੱਕ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣ ਲਈ ਕੰਮ ਕੀਤੇ ਜਾ ਰਹੇ ਹਨ, ਆਂਗਨਵਾੜੀਆਂ ਤੇ ਪੰਚਾਇਤਾਂ ਲਈ ਇਮਾਰਤਾਂ ਦੇ ਨਾਲ–ਨਾਲ ਗਊਆਂ ਲਈ ਸ਼ੈੱਡਾਂ, ਤਾਲਾਬਾਂ, ਖੂਹਾਂ ਆਦਿ ਦੀ ਉਸਾਰੀ ਚਲ ਰਹੀ ਹੈ।
ਉਨ੍ਹਾਂ ਕਿਹਾ ਕ ਇਸ ਦੇ ਦੋ ਲਾਭ ਹੋਏ ਹਨ। ਇੱਕ ਤਾਂ ਜਿਹੜੇ ਕਰੋੜਾਂ ਪ੍ਰਵਾਸੀ ਮਜ਼ਦੂਰ ਸ਼ਹਿਰਾਂ ਤੋਂ ਆਪਣੇ ਪਿੰਡਾਂ ਨੂੰ ਪਰਤੇ ਸਨ, ਉਨ੍ਹਾਂ ਨੂੰ ਅਰਥਪੂਰਣ ਰੋਜਗਾਰ ਮਿਲਿਆ। ਅਤੇ ਦੂਜੇ – ਉਸਾਰੀ ਨਾਲ ਸਬੰਧਤ ਵਸਤਾਂ ਜਿਵੇਂ ਇੱਟਾਂ, ਸੀਮਿੰਟ, ਰੇਤਾ ਆਦਿ ਦੀ ਵਿਕਰੀ ਹੋਈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਇਸ ਔਖੇ ਸਮੇਂ ਪਿੰਡਾਂ ਦੀ ਅਰਥਵਿਵਸਥਾ ਲਈ ਇੱਕ ਵੱਡੀ ਮਦਦ ਬਣ ਕੇ ਬਹੁੜਿਆ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਦੇਸ਼ ਵਿੱਚ ਗ਼ਰੀਬਾਂ ਲਈ ਮਕਾਨ ਬਣਾਉਣ ਦੀਆਂ ਵਿਭਿੰਨ ਯੋਜਨਾਵਾਂ ਸ਼ੁਰੂ ਕੀਤੀਆਂ ਗਈਆਂ ਸਨ। ਪਰ ਕਰੋੜਾਂ ਗ਼ਰੀਬਾਂ ਨੂੰ ਇੱਕ ਸਨਮਾਨਿਤ ਜੀਵਨ ਅਤੇ ਮਕਾਨ ਦੇਣ ਦਾ ਟੀਚਾ ਪਹਿਲੇ ਕਦੇ ਹਾਸਲ ਨਹੀਂ ਕੀਤਾ ਗਿਆ। ਉਨ੍ਹਾਂ ਇਹ ਵੀ ਕਿਹਾ ਕਿ ਪਿਛਲੀਆਂ ਯੋਜਨਾਵਾਂ ਵਿੱਚ ਪਾਰਦਰਸ਼ਤਾ ਦੀ ਘਾਟ ਕਾਰਣ ਉਨ੍ਹਾਂ ਮਕਾਨਾਂ ਦਾ ਮਿਆਰ ਬਹੁਤ ਮਾੜਾ ਹੁੰਦਾ ਸੀ।
ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਸਾਲ 2014 ’ਚ ਪਿਛਲੇ ਅਨੁਭਵਾਂ ਦਾ ਮੁੱਲਾਂਕਣ ਕਰਨ ਤੋਂ ਬਾਅਦ ਇਸ ਯੋਜਨਾ ਵਿੱਚ ਸੋਧ ਕੀਤੀ ਗਈ ਸੀ ਤੇ ਇਸ ਨੂੰ ਨਵੀਂ ਰਣਨੀਤੀ ਨਾਲ ‘ਪ੍ਰਧਾਨ ਮੰਤਰੀ ਆਵਾਸ ਯੋਜਨਾ’ ਵਜੋਂ ਸ਼ੁਰੂ ਕੀਤਾ ਗਿਆ ਸੀ। ਲਾਭਾਰਥੀ ਦੀ ਚੋਣ ਤੋਂ ਲੈ ਕੇ ਮਕਾਨ ਸੌਂਪਣ ਤੱਕ ਦੀ ਸਮੁੱਚੀ ਪ੍ਰਕਿਰਿਆ ਨੂੰ ਪਾਰਦਰਸ਼ੀ ਰੱਖਿਆ ਗਿਆ ਸੀ। ਉਨ੍ਹਾਂ ਕਿਹਾ ਕਿ ਪਹਿਲਾਂ ਗ਼ਰੀਬਾਂ ਨੂੰ ਸਰਕਾਰ ਦੇ ਪਿੱਛੇ–ਪਿੱਛੇ ਭੱਜਣਾ ਪੈਂਦਾ ਸੀ ਪਰ ਹੁਣ ਸਰਕਾਰ ਲੋਕਾਂ ਤੱਕ ਪੁੱਜ ਰਹੀ ਹੈ। ਉਨ੍ਹਾਂ ਕਿਹਾ ਕਿ ਹੁਣ ਲਾਭਾਰਥੀਆਂ ਦੀ ਚੋਣ ਤੋਂ ਲੈ ਕੇ ਘਰ ਤਿਆਰ ਕਰਨ ਤੱਕ ਵਿਗਿਆਨਕ ਤੇ ਪਾਰਦਰਸ਼ੀ ਵਿਧੀਆਂ ਅਪਣਾਈਆਂ ਜਾ ਰਹੀਆਂ ਹਨ। ਇੰਨਾ ਹੀ ਨਹੀਂ ਮਕਾਨਾਂ ਦੀਆਂ ਸਮੱਗਰੀਆਂ ਤੋਂ ਲੈ ਕੇ ਉਨ੍ਹਾਂ ਦੇ ਨਿਰਮਾਣ ਤੱਕ ਸਥਾਨਕ ਪੱਧਰ ’ਤੇ ਉਪਲਬਧ ਤੇ ਪਰਖੀਆਂ ਵਸਤਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਮਕਾਨਾਂ ਦੇ ਡਿਜ਼ਾਈਨ ਵੀ ਸਥਾਨਕ ਜ਼ਰੂਰਤਾਂ ਤੇ ਸ਼ੈਲੀ ਮੁਤਾਬਕ ਹੀ ਤਿਆਰ ਕੀਤੇ ਜਾ ਰਹੇ ਹਨ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਮਕਾਨਾਂ ਦੀ ਉਸਾਰੀ ਦੇ ਹਰੇਕ ਗੇੜ ਉੱਤੇ ਮੁਕੰਮਲ ਨਜ਼ਰ ਰੱਖੀ ਜਾ ਰਹੀ ਹੈ। ਹਰੇਕ ਪੜਾਅ ਮੁਕੰਮਲ ਹੋਣ ਤੋਂ ਬਾਅਦ ਵੱਖੋ–ਵੱਖਰੀਆਂ ਕਿਸ਼ਤਾਂ ਵਿੱਚ ਧਨ ਜਾਰੀ ਕੀਤਾ ਜਾਂਦਾ ਹੈ।
ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬਾਂ ਨੂੰ ਨਾ ਸਿਰਫ਼ ਇੱਕ ਮਕਾਨ ਮਿਲ ਰਿਹਾ ਹੈ, ਬਲਕਿ ਉਨ੍ਹਾਂ ਨੂੰ ਪਖਾਨੇ, ਉੱਜਵਲਾ ਗੈਸ ਕਨੈਕਸ਼ਨ, ਸੌਭਾਗਯ ਯੋਜਨਾ, ਬਿਜਲੀ ਕਨੈਕਸ਼ਨ, ਐੱਲਈਡੀ ਬੱਲਬ ਤੇ ਪਾਣੀ ਕਨੈਕਸ਼ਨ ਵੀ ਨਾਲ ਦਿੱਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ, ਸਵੱਛ ਭਾਰਤ ਅਭਿਅਯਾਨ ਜਿਹੀਆਂ ਯੋਜਨਾਵਾਂ ਗ੍ਰਾਮੀਣ ਭੈਣਾਂ ਦੇ ਜੀਵਨ ਬਦਲਣ ਵਿੱਚ ਅਹਿਮ ਭੂਮਿਕਾ ਨਿਭਾ ਰਹੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਦੀਆਂ ਲਗਭਗ 27 ਕਲਿਆਣ ਯੋਜਨਾਵਾਂ ਨੂੰ ਪ੍ਰਧਾਨ ਮੰਤਰੀ ਆਵਾਸ ਯੋਜਨਾ ਨਾਲ ਜੋੜਿਆ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਅਧੀਨ ਤਿਆਰ ਕੀਤੇ ਗਏ ਜ਼ਿਆਦਾਤਰ ਮਕਾਨ ਮਹਿਲਾਵਾਂ ਦੇ ਨਾਮ ਉੱਤੇ ਰਜਿਸਟਰਡ ਹੋਏ ਹਨ ਜਾਂ ਪਰਿਵਾਰ ਦੀ ਮਹਿਲਾ ਨਾਲ ਸਾਂਝੇ ਤੌਰ ਉੱਤੇ ਰਜਿਸਟਰਡ ਹੋਏ ਹਨ। ਕੰਮ ਦੇ ਨਵੇਂ ਮੌਕੇ ਪੈਦਾ ਕੀਤੇ ਜਾ ਰਹੇ ਹਨ ਤੇ ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਇਹ ਮਕਾਨ ਤਿਆਰ ਕਰਨ ਲਈ ਮਹਿਲਾ ਰਾਜਗੀਰਾਂ ਦੀ ਵਰਤੋਂ ਕੀਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਇਕੱਲੇ ਮੱਧ ਪ੍ਰਦੇਸ਼ ਵਿੱਚ 50,000 ਵਿਅਕਤੀਆਂ ਨੂੰ ਰਾਜਗੀਰਾਂ ਦੀ ਸਿਖਲਾਈ ਦਿੱਤੀ ਗਈ ਹੈ, ਜਿਨ੍ਹਾਂ ਵਿੱਚੋਂ 9,000 ਰਾਜਗੀਰ ਮਹਿਲਾਵਾਂ ਹਨ। ਜਦੋਂ ਗ਼ਰੀਬਾਂ ਦੀ ਆਮਦਨ ਵਧਦੀ ਹੈ, ਤਾਂ ਉਨ੍ਹਾਂ ਦਾ ਆਤਮ–ਵਿਸ਼ਵਾਸ ਵਧਦਾ ਹੈ। ਇਸ ਲਈ ਇੱਕ ਆਤਮਨਿਰਭਰ ਭਾਰਤ ਦੀ ਉਸਾਰੀ ਦਾ ਸੰਕਲਪ ਵੀ ਮਜ਼ਬੂਤ ਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਆਤਮ–ਵਿਸ਼ਵਾਸ ਮਜ਼ਬੂਤ ਕਰਨ ਲਈ ਹਰੇਕ ਪਿੰਡ ਵਿੱਚ ਸਾਲ 2014 ਤੋਂ ਹੀ ਆਧੁਨਿਕ ਬੁਨਿਆਦੀ ਢਾਂਚਾ ਵਿਕਸਿਤ ਕੀਤਾ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ 15 ਅਗਸਤ, 2020 ਨੂੰ ਲਾਲ ਕਿਲੇ ਦੀ ਫ਼ਸੀਲ ਤੋਂ ਕੀਤਾ ਵਾਅਦਾ ਚੇਤੇ ਕੀਤਾ, ਜਿਸ ਵਿੱਚ ਉਨ੍ਹਾਂ ਅਗਲੇ 1,000 ਦਿਨਾਂ ਅੰਦਰ ਲਗਭਗ 6,000 ਪਿੰਡਾਂ ਵਿੱਚ ਆਪਟੀਕਲ ਫ਼ਾਈਬਰ ਕੇਬਲ ਦੀ ਵਿਛਾਈ ਕਰ ਲਈ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਦੇ ਇਸ ਸਮੇਂ ਦੇ ਬਾਵਜੂਦ ‘ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਰੋਜਗਾਰ ਅਭਿਯਾਨ’ ਅਧੀਨ ਇਹ ਕੰਮ ਤੇਜ਼ੀ ਨਾਲ ਅੱਗੇ ਵਧਿਆ ਹੈ। ਉਨ੍ਹਾਂ ਕਿਹਾ ਕਿ ਕੇਵਲ ਕੁਝ ਹਫ਼ਤਿਆਂ ਅੰਦਰ ਹੀ 5,000 ਕਿਲੋਮੀਟਰ ਤੋਂ ਵੱਧ ਆਪਟੀਕਲ ਫ਼ਾਈਬਰ 116 ਜ਼ਿਲ੍ਹਿਆਂ ਵਿੱਚ ਵਿਛਾ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕ 1,250 ਤੋਂ ਵੱਧ ਗ੍ਰਾਮ ਪੰਚਾਇਤਾਂ ਨੂੰ ਲਗਭਗ 19,000 ਆਪਟੀਕਲ ਫ਼ਾਈਬਰ ਕਨੈਕਸ਼ਨਾਂ ਨਾਲ ਜੋੜਿਆ ਗਿਆ ਹੈ ਤੇ ਲਗਭਗ 15,000 ਵਾਇ–ਫ਼ਾਇ ਹੌਟ–ਸਪੌਟ ਮੁਹੱਈਆ ਕਰਵਾਏ ਗਏ ਹਨ। ਉਨ੍ਹਾਂ ਕਿਹਾ ਕਿ ਜਦੋਂ ਬਿਹਤਰ ਤੇ ਤੇਜ਼–ਰਫ਼ਤਾਰ ਇੰਟਰਨੈੱਟ ਪਿੰਡਾਂ ਵਿੱਚ ਜਾਵੇਗਾ, ਤਾਂ ਪਿੰਡ ਦੇ ਬੱਚਿਆਂ ਨੂੰ ਸਿੱਖਿਆ ਦੇ ਬਿਹਤਰ ਮੌਕੇ ਮਿਲਣਗੇ ਤੇ ਨੌਜਵਾਨਾਂ ਨੂੰ ਕਾਰੋਬਾਰ ਦੇ ਬਿਹਤਰ ਮੌਕੇ ਹਾਸਲ ਹੋਣਗੇ। ਉਨ੍ਹਾਂ ਕਿਹਾ ਕਿ ਅੱਜ ਸਰਕਾਰ ਦੀ ਹਰੇਕ ਸੇਵਾ ਔਨਲਾਈਨ ਕਰ ਦਿੱਤੀ ਗਈ ਹੈ, ਤਾਂ ਜੋ ਲਾਭ ਵੀ ਤੇਜ਼ ਰਫ਼ਤਾਰ ਨਾਲ ਮਿਲਣ, ਕਿਤੇ ਕੋਈ ਭ੍ਰਿਸ਼ਟਾਚਾਰ ਨਹੀਂ ਹੈ ਅਤੇ ਪਿੰਡਾਂ ਦੇ ਵਾਸੀਆਂ ਨੂੰ ਛੋਟੇ–ਛੋਟੇ ਕੰਮਾਂ ਲਈ ਸ਼ਹਿਰਾਂ ਵੱਲ ਨੱਸਣ ਦੀ ਲੋੜ ਨਹੀਂ ਪੈਂਦੀ। ਉਨ੍ਹਾਂ ਕਿਹਾ ਕਿ ਪਿੰਡ ਤੇ ਗ਼ਰੀਬਾਂ ਨੂੰ ਸਸ਼ਕਤ ਬਣਾਉਣ ਲਈ, ਇਹ ਮੁਹਿੰਮ ਹੁਣ ਓਨੇ ਹੀ ਭਰੋਸੇ ਨਾਲ ਹੋਰ ਤੇਜ਼ ਹੋਵੇਗੀ।
*****
ਵੀਆਰਆਰਕੇ/ਏਕੇ
Ensuring housing for all. Watch. #PMGraminGrihaPravesh https://t.co/SlmgIR3kWt
— Narendra Modi (@narendramodi) September 12, 2020
अभी ऐसे साथियों से मेरी चर्चा हुई, जिनको आज अपना पक्का घर मिला है, अपने सपनों का घर मिला है।
— PMO India (@PMOIndia) September 12, 2020
अब मध्य प्रदेश के पौने 2 लाख ऐसे परिवार, जो आज अपने घर में प्रवेश कर रहे हैं, जिनका गृह-प्रवेश हो रहा है, उनको भी मैं बहुत बधाई देता हूं, शुभकामनाएं देता हूं: PM#PMGraminGrihaPravesh
इस बार आप सभी की दीवाली, आप सभी के त्योहारों की खुशियां कुछ और ही होंगी।
— PMO India (@PMOIndia) September 12, 2020
कोरोना काल नहीं होता तो आज आपके जीवन की इतनी बड़ी खुशी में शामिल होने के लिए, आपके घर का एक सदस्य, आपका प्रधानसेवक आपके बीच होता: PM#PMGraminGrihaPravesh
आज का ये दिन करोडों देशवासियों के उस विश्वास को भी मज़बूत करता है कि सही नीयत से बनाई गई सरकारी योजनाएं साकार भी होती हैं और उनके लाभार्थियों तक पहुंचती भी हैं।
— PMO India (@PMOIndia) September 12, 2020
जिन साथियों को आज अपना घर मिला है, उनके भीतर के संतोष, उनके आत्मविश्वास को मैं अनुभव कर सकता हूं: PM
सामान्य तौर पर प्रधानमंत्री आवास योजना के तहत एक घर बनाने में औसतन 125 दिन का समय लगता है।
— PMO India (@PMOIndia) September 12, 2020
कोरोना के इस काल में पीएम आवास योजना के तहत घरों को सिर्फ 45 से 60 दिन में ही बनाकर तैयार कर दिया गया है।
आपदा को अवसर में बदलने का ये बहुत ही उत्तम उदाहरण है: PM
इस तेज़ी में बहुत बड़ा योगदान रहा शहरों से लौटे हमारे श्रमिक साथियों का।
— PMO India (@PMOIndia) September 12, 2020
हमारे इन साथियों ने प्रधानमंत्री गरीब कल्याण रोज़गार अभियान का पूरा लाभ उठाते हुए अपने परिवार को संभाला और अपने गरीब भाई-बहनों के लिए घर भी तैयार करके दे दिया: PM#PMGraminGrihaPravesh
मुझे संतोष है कि पीएम गरीब कल्याण अभियान से मध्य प्रदेश सहित देश के अनेक राज्यों में करीब 23 हज़ार करोड़ रुपए के काम पूरे किए जा चुके हैं: PM#PMGraminGrihaPravesh
— PMO India (@PMOIndia) September 12, 2020
पीएम गरीब कल्याण अभियान के तहत
— PMO India (@PMOIndia) September 12, 2020
घर तो बन ही रहे हैं,
हर घर जल पहुंचाने का काम हो,
आंगनबाड़ी और पंचायत के भवनों का निर्माण हो,
पशुओं के लिए शेड बनाना हो,
तालाब और कुएं बनाना हो,
ग्रामीण सड़कों का काम हो,
गांव के विकास से जुड़े ऐसे अनेक काम तेज़ी से किए गए हैं: PM
2014 में पुराने अनुभवों का अध्ययन करके, पहले पुरानी योजना में सुधार किया गया और फिर प्रधानमंत्री आवास योजना के रूप में बिल्कुल नई सोच के साथ योजना लागू की गई।
— PMO India (@PMOIndia) September 12, 2020
इसमें लाभार्थी के चयन से लेकर गृह प्रवेश तक पारदर्शिता को प्राथमिकता दी गई: PM#PMGraminGrihaPravesh
पहले गरीब सरकार के पीछे दौड़ता था, अब सरकार लोगों के पास जा रही है।
— PMO India (@PMOIndia) September 12, 2020
अब किसी की इच्छा के अनुसार लिस्ट में नाम जोड़ा या घटाया नहीं जा सकता।
चयन से लेकर निर्माण तक वैज्ञानिक और पारदर्शी तरीका अपनाया जा रहा है: PM
मटीरियल से लेकर निर्माण तक, स्थानीय स्तर पर उपलब्ध और उपयोग होने वाले सामानों को भी प्राथमिकता दी जा रही है।
— PMO India (@PMOIndia) September 12, 2020
घर के डिजायन भी स्थानीय ज़रूरतों के मुताबिक तैयार और स्वीकार किए जा रहे हैं।
पूरी पारदर्शिता के साथ हर चरण की पूरी मॉनीटरिंग के साथ लाभार्थी खुद अपना घर बनाता है: PM
प्रधानमंत्री आवास योजना हो या स्वच्छ भारत अभियान के तहत बनने वाले शौचालय हों, इनसे गरीब को सुविधा तो मिल ही रही है, बल्कि ये रोज़गार और सशक्तिकरण का भी ये बड़ा माध्यम हैं।
— PMO India (@PMOIndia) September 12, 2020
विशेषतौर पर हमारी ग्रामीण बहनों के जीवन को बदलने में भी ये योजनाएं अहम भूमिका निभा रही हैं: PM
इसी 15 अगस्त को लाल किले से मैंने कहा था कि आने वाले 1 हज़ार दिनों में देश के करीब 6 लाख गांवों में ऑप्टिकल फाइबर बिछाने का काम पूरा किया जाएगा।
— PMO India (@PMOIndia) September 12, 2020
पहले देश की ढाई लाख पंचायतों तक फाइबर पहुंचाने का लक्ष्य रखा गया था, अब इसको गांव-गांव तक पहुंचाने का संकल्प लिया गया है: PM
जब गांव में भी जगह-जगह बेहतर और तेज़ इंटरनेट आएगा, जगह-जगह WiFI Hotspot बनेंगे, तो गांव के बच्चों को पढ़ाई और युवाओं को कमाई के बेहतर अवसर मिलेंगे।
— PMO India (@PMOIndia) September 12, 2020
यानि गांव अब WiFi के ही Hotspot से नहीं जुड़ेंगे, बल्कि आधुनिक गतिविधियों के, व्यापार-कारोबार के भी Hotspot बनेंगे: PM