Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੋਆ ਵਿੱਚ ਅਗੁਆਡਾ (Aguada) ਕਿਲ੍ਹੇ ਵਿੱਚ ਭਾਰਤੀ ਲਾਈਟਹਾਊਸ ਫੈਸਟੀਵਲ ਦੇ ਉਦਘਾਟਨ ‘ਤੇ ਖੁਸ਼ੀ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਉਨ੍ਹਾਂ ਨੂੰ ਪ੍ਰਮੁੱਖ ਟੂਰਿਸਟ ਸਥਾਨਾਂ ਦੇ ਰੂਪ ਵਿੱਚ ਲਾਈਟਹਾਊਸਾਂ ਪ੍ਰਤੀ ਵਧਦੇ ਉਤਸ਼ਾਹ ਨੂੰ ਦੇਖ ਕੇ ਖੁਸ਼ੀ ਹੋ ਰਹੀ ਹੈ। 

ਐਕਸ (X) ਪੋਸਟਾਂ ਦੀ ਇੱਕ ਲੜੀ ਵਿੱਚ, ਕੇਂਦਰੀ ਬੰਦਰਗਾਹ, ਜਹਾਜ਼ਰਾਨੀ ਅਤੇ ਜਲ ਮਾਰਗ ਮੰਤਰੀ, ਸ਼੍ਰੀ ਸਰਬਾਨੰਦ ਸੋਨੋਵਾਲ ਨੇ ਦੱਸਿਆ ਕਿ ਉਨ੍ਹਾਂ ਨੇ ਗੋਆ ਦੇ ਮੁੱਖ ਮੰਤਰੀ ਸ਼੍ਰੀ ਡਾਕਟਰ ਪ੍ਰਮੋਦ ਪੀ ਸਾਵੰਤ ਅਤੇ ਕੇਂਦਰੀ ਰਾਜ ਮੰਤਰੀ ਸ਼੍ਰੀਪਦ ਵਾਈ ਨਾਇਕ ਦੇ ਨਾਲ ਗੋਆ ਦੇ ਅਗੁਆਡਾ (Aguada) ਕਿਲ੍ਹੇ ਵਿੱਚ ਪਹਿਲੇ ਭਾਰਤੀ ਲਾਈਟਹਾਊਸ ਫੈਸਟੀਵਲ ਦਾ ਉਦਘਾਟਨ ਕੀਤਾ ਹੈ।

ਇੰਡੀਅਨ ਲਾਈਟ ਹਾਊਸ ਫੈਸਟੀਵਲ ਲਾਈਟਹਾਊਸਾਂ ਦਾ ਜਸ਼ਨ ਮਨਾਉਣ ਲਈ ਆਯੋਜਿਤ ਕੀਤਾ ਜਾ ਰਿਹਾ ਹੈ, ਜੋ ਕਿ ਸਮੁੰਦਰੀ ਨੈਵੀਗੇਸ਼ਨ ਦਾ ਇੱਕ ਜ਼ਰੂਰੀ ਹਿੱਸਾ ਹਨ ਅਤੇ ਵਿਲੱਖਣ ਬਣਤਰਾਂ ਹਨ ਜੋ ਕਿ ਪੁਰਾਤਨ ਸਮੇਂ ਤੋਂ ਹੀ ਸਮੁੰਦਰੀ ਜਹਾਜ਼ਾਂ ਅਤੇ ਸੈਲਾਨੀਆਂ ਨੂੰ ਆਪਣੇ ਰਹੱਸ ਅਤੇ ਕੁਦਰਤੀ ਸੁਹਜ ਨਾਲ ਆਕਰਸ਼ਿਤ ਕਰਦੇ ਰਹੇ ਹਨ।

ਕੇਂਦਰੀ ਮੰਤਰੀ ਦੇ ਐਕਸ (X) ਪੋਸਟਾਂ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ;

“ਪ੍ਰਮੁੱਖ ਟੂਰਿਸਟ ਸਥਾਨਾਂ ਵਜੋਂ ਲਾਈਟਹਾਊਸਾਂ ਪ੍ਰਤੀ ਵਧਦੇ ਉਤਸ਼ਾਹ ਨੂੰ ਦੇਖ ਕੇ ਖੁਸ਼ੀ ਹੋਈ। ਮੈਂ ਵਿਸ਼ੇ ‘ਤੇ #MannKiBaat ਦੌਰਾਨ ਗੱਲ ਵੀ ਕੀਤੀ ਸੀ।”

 ********

ਡੀਐੱਸ/ਐੱਸਟੀ