Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਸਰਕਾਰ ਦੇ ਸੈਮੀਕੰਡਟਰ ਅਤੇ ਡਿਸਪਲੇ ਫੈਬ ਦੇ ਨਿਰਮਾਣ ਦੇ ਲਈ ਵੇਦਾਂਤਾ-ਫੌਕਸਕੌਨ ਗਰੁੱਪ ਦੇ ਨਾਲ 1.54 ਲੱਖ ਕਰੋੜ ਰੁਪਏ ਦੇ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਸਰਕਾਰ ਦੇ ਸੈਮੀਕੰਡਟਰ ਅਤੇ ਡਿਸਪਲੇ ਫੈਬ ਦੇ ਨਿਰਮਾਣ ਦੇ ਲਈ ਵੇਦਾਂਤਾ-ਫੌਕਸਕੌਨ ਗਰੁੱਪ ਦੇ ਨਾਲ 1.54 ਲੱਖ ਕਰੋੜ ਰੁਪਏ ਦੇ ਸਹਿਮਤੀ ਪੱਤਰ ’ਤੇ ਹਸਤਾਖਰ ਕਰਨ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ।

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ  ਨਿਵੇਸ਼, ਅਰਥਵਿਵਸਥਾ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਦੇ ਨਾਲ-ਨਾਲ ਸਹਾਇਕ ਉਦਯੋਗਾਂ ਦੇ ਲਈ ਇੱਕ ਵਿਆਪਕ ਈਕੋਸਿਸਟਮ ਤਿਆਰ ਕਰਨ ਵਿੱਚ ਵੀ ਸਹਾਇਤਾ ਕਰੇਗਾ ਅਤੇ ਇਸ ਤਰ੍ਹਾਂ ਐੱਮਐੱਸਐੱਮਈ ਦੀ ਵੀ ਮਦਦ ਕਰੇਗਾ।

 

ਗੁਜਰਾਤ  ਦੇ ਮੁੱਖ ਮੰਤਰੀ, ਸ਼੍ਰੀ ਭੂਪੇਂਦਰ ਪਟੇਲ ਦੇ ਇੱਕ ਟਵੀਟ ਨੂੰ ਸਾਂਝਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਇਹ ਸਹਿਮਤੀ ਪੱਤਰ ਭਾਰਤ ਦੀਆਂ ਸੈਮੀ-ਕੰਡਕਟਰ ਨਿਰਮਾਣ ਆਕਾਂਖਿਆਵਾਂ ਨੂੰ ਗਤੀ ਪ੍ਰਦਾਨ ਕਰਨ ਵਾਲਾ ਇੱਕ ਮਹੱਤਵਪੂਰਨ ਕਦਮ ਹੈ। 1.54 ਲੱਖ ਕਰੋੜ ਰੁਪਏ  ਦਾ ਨਿਵੇਸ਼, ਅਰਥਵਿਵਸਥਾ ਅਤੇ ਰੋਜ਼ਗਾਰ ਸਿਰਜਣਾ ਨੂੰ ਹੁਲਾਰਾ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗਾ। ਇਹ ਸਹਾਇਕ ਉਦਯੋਗਾਂ ਦੇ ਲਈ ਇੱਕ ਵਿਸ਼ਾਲ ਈਕੋਸਿਸਟਮ  ਤਿਆਰ ਕਰਨ ਵਿੱਚ ਸਹਾਇਤਾ ਕਰੇਗਾ ਅਤੇ ਇਸ ਤਰ੍ਹਾਂ ਐੱਮਐੱਸਐੱਮਈ ਦੀ ਵੀ ਮਦਦ ਕਰੇਗਾ।”

 

 

 

*****

 

 

ਡੀਐੱਸ/ਟੀਐੱਸ