Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਡਾਂਡੀ ਵਿਖੇ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ (ਨੈਸ਼ਨਲ ਸਾਲਟ ਸੱਤਿਆਗ੍ਰਹਿ ਮੈਮੋਰੀਅਲ) ਰਾਸ਼ਟਰ ਨੂੰ ਸਮਰਪਿਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਡਾਂਡੀ ਯਾਦਗਾਰ ਮਹਾਤਮਾ ਗਾਂਧੀ ਦੇ ਆਗ੍ਰਹਿ, ਸਵੱਛਤਾਗ੍ਰਹਿ ਅਤੇ ਸੱਤਿਆਗ੍ਰਹਿ ਦੇ ਆਦਰਸ਼ਾਂ ਨੂੰ ਦਰਸਾਉਂਦੀ ਹੈ ਗ੍ਰਾਮ ਉਦੈ ਤੋਂ ਭਾਰਤ ਉਦੈ ਇੱਕ ਮਿਸ਼ਨ ਅਤੇ ਵਿਚਾਰ ਹੈ: ਪੀਐੱਮ

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਗੁਜਰਾਤ ਦੇ ਨਵਸਾਰੀ ਜ਼ਿਲ੍ਹਾ ਵਿੱਚ ਡਾਂਡੀ ਵਿਖੇ ਮਹਾਤਮਾ ਗਾਂਧੀ ਦੀ ਬਰਸੀ ਮੌਕੇ ਰਾਸ਼ਟਰੀ ਨਮਕ ਸੱਤਿਆਗ੍ਰਹਿ ਯਾਦਗਾਰ ਰਾਸ਼ਟਰ ਨੂੰ ਸਮਰਪਿਤ ਕੀਤੀ।

ਯਾਦਗਾਰ ਦੀ ਥਾਂ ‘ਤੇ ਉਨ੍ਹਾਂ ਨੇ ਮਹਾਤਮਾ ਗਾਂਧੀ ਅਤੇ 80 ਸੱਤਿਆਗ੍ਰਹੀਆਂ ਦੇ ਬੁੱਤਾਂ ਦਾ ਵੀ ਉਦਘਾਟਨ ਕੀਤਾ ਜਿਨ੍ਹਾਂ ਨੇ 1930 ਵਿੱਚ ਇਤਿਹਾਸਿਕ ਡਾਂਡੀ ਨਮਕ ਮਾਰਚ ਦੌਰਾਨ ਬ੍ਰਿਟਿਸ਼ ਕਾਨੂੰਨ ਵਿਰੁੱਧ ਸਮੁੰਦਰ ਦੇ ਪਾਣੀ ਤੋਂ ਨਮਕ ਬਣਾਉਣ ਲਈ ਉਨ੍ਹਾਂ ਨਾਲ ਮਾਰਚ ਕੀਤਾ ਸੀ। ਯਾਦਗਾਰ ਵਿੱਚ ਸੰਨ 1930 ਦੇ ਡਾਂਡੀ ਮਾਰਚ ਦੀਆਂ ਵਿਭਿੰਨ ਘਟਨਾਵਾਂ ਅਤੇ ਕਹਾਣੀਆਂ ਨੂੰ ਦਰਸਾਉਂਦੇ 24 ਬਿਰਤਾਂਤਕ ਕੰਧ-ਚਿੱਤਰ ਵੀ ਹਨ। ਯਾਦਗਾਰ ਕੈਂਪਸ ਦੀਆਂ ਊਰਜਾ ਲੋੜਾਂ ਨੂੰ ਪੂਰਾ ਕਰਨ ਲਈ ਸੌਰ ਟ੍ਰੀ ਲਗਾਏ ਗਏ ਹਨ। ਪ੍ਰਧਾਨ ਮੰਤਰੀ ਨੇ ਯਾਦਗਾਰ ਦਾ ਇੱਕ ਚੱਕਰ ਲਗਾਇਆ।

ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ, ਪ੍ਰਧਾਨ ਮੰਤਰੀ ਨੇ ਯਾਦਗਾਰ ਲਈ ਕੰਮ ਕਰਨ ਵਾਲੇ ਸਾਰੇ ਲੋਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ, ‘ਇਹ ਯਾਦਗਾਰ ਸਾਨੂੰ ਅਜ਼ਾਦੀ ਲਈ ਆਪਣੇ ਦੇਸ਼ ਦੇ ਲੋਕਾਂ ਦੇ ਮਹਾਨ ਬਲੀਦਾਨ ਨੂੰ ਯਾਦ ਕਰਾਉਂਦੀ ਹੈ।’ ਪ੍ਰਧਾਨ ਮੰਤਰੀ ਨੇ ਕਿਹਾ ਡਾਂਡੀ ਯਾਦਗਾਰ ਮਹਾਤਮਾ ਗਾਂਧੀ ਦੇ ਆਦਰਸ਼ਾਂ-ਸਵਦੇਸ਼ੀ ਲਈ ਆਗ੍ਰਹਿ, ਸਵੱਛਤਾਗ੍ਰਹਿ ਅਤੇ ਸੱਤਿਆਗ੍ਰਹਿ ਨੂੰ ਦਰਸਾਉਂਦੀ ਹੈ ਅਤੇ ਇਹ ਆਉਣ ਵਾਲੇ ਦਿਨਾਂ ਵਿੱਚ ਸੈਲਾਨੀਆਂ ਲਈ ਇੱਕ ਪ੍ਰਮੁੱਖ ਆਕਰਸ਼ਣ ਹੋਵੇਗੀ।

ਪ੍ਰਧਾਨ ਮੰਤਰੀ ਨੇ ਕਿਹਾ, ‘ਗਾਂਧੀ ਜੀ ਦੀ ਵਿਰਾਸਤ ਨੂੰ ਅੱਗੇ ਵਧਾਉਣ ਦੇ ਯਤਨਾਂ ਵਿੱਚ ਸਾਡੀ ਸਰਕਾਰ ਨੇ ਖਾਦੀ ਨਾਲ ਸਬੰਧਤ ਲਗਭਗ 2000 ਸੰਸਥਾਨਾਂ ਦਾ ਆਧੁਨਿਕੀਕਰਨ ਕੀਤਾ ਹੈ। ਇਸ ਨਾਲ ਲੱਖਾਂ ਪਰਿਵਾਰਾਂ ਅਤੇ ਮਜ਼ਦੂਰਾਂ ਨੂੰ ਲਾਭ ਹੋਇਆ ਹੈ। ਖਾਦੀ ਹੁਣ ਨਾ ਸਿਰਫ਼ ਇੱਕ ਫੈਸ਼ਨ ਸਟੇਟਮੈਂਟ ਹੈ, ਬਲਕਿ ਮਹਿਲਾ ਸਸ਼ਕਤੀਕਰਨ ਦਾ ਪ੍ਰਤੀਕ ਵੀ ਹੈ।’ ਸਵਦੇਸ਼ੀ ਨੇ ਅਜ਼ਾਦੀ ਸੰਗਰਾਮ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ, ਇਸੇ ਤਰ੍ਹਾਂ ਹੱਥਖੱਡੀ (ਹੈਂਡਲੂਮ) ਨੇ ਗ਼ਰੀਬੀ ‘ਤੇ ਕਾਬੂ ਪਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਖੱਡੀ ਨੂੰ ਪ੍ਰੋਤਸਾਹਨ ਦੇਣ ਲਈ ਹਰ ਸਾਲ 7 ਅਗਸਤ ਨੂੰ ਹੈਂਡਲੂਮ ਦਿਵਸ (ਖੱਡੀ ਦਿਵਸ) ਦੇ ਰੂਪ ਵਿੱਚ ਮਨਾਇਆ ਜਾਂਦਾ ਹੈ।

ਗਾਂਧੀ ਜੀ ਵੱਲੋਂ ਸਵੱਛਤਾ ਲਈ ਦਿੱਤੇ ਗਏ ਮਹੱਤਵ ਨੂੰ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਉਨ੍ਹਾਂ ਕਦਰਾਂ-ਕੀਮਤਾਂ ਨੂੰ ਆਤਮਸਾਤ ਕੀਤਾ ਹੈ ਜੋ ਇੱਕ ਸਵੱਛ ਭਾਰਤ ਦਾ ਨਿਰਮਾਣ ਕਰਦੀਆਂ ਹਨ। ਐੱਨਡੀਏ ਸਰਕਾਰ ਦੇ ਸੱਤਾ ਵਿੱਚ ਆਉਣ ਨਾਲ ਸਵੱਛ ਭਾਰਤ ਅਭਿਆਨ ਦਾ ਪ੍ਰਭਾਵ ਇਹ ਰਿਹਾ ਕਿ 2014 ਵਿੱਚ ਗ੍ਰਾਮੀਣ ਖੇਤਰ ਵਿੱਚ ਸਫ਼ਾਈ ਸਿਰਫ਼ 38% ਤੋਂ ਵਧ ਕੇ ਹੁਣ 98%ਹੋ ਗਈ ਹੈ।

ਪਿੰਡਾਂ ਵਿੱਚ ਬੁਨਿਆਦੀ ਸੁਵਿਧਾਵਾਂ, ਸਵੱਛ ਖਾਣਾ ਪਕਾਉਣ ਦੇ ਈਂਧਣ ਤੋਂ ਲੈ ਕੇ ਬਿਜਲੀ ਅਤੇ ਸਿਹਤ ਸੰਭਾਲ ਅਤੇ ਵਿੱਤੀ ਸੇਵਾਵਾਂ ਤੱਕ ਪਹੁੰਚਣ ਦੇ ਆਪਣੇ ਯਤਨਾਂ ਨੂੰ ਦੁਹਰਾਉਂਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਾਡੇ ਮਿਸ਼ਨ ਅਤੇ ਵਿਚਾਰ ‘ਗ੍ਰਾਮਉਦੈ ਤੋਂ ਭਾਰਤਉਦੈ’ ਦੇ ਅਨੁਰੂਪ ਹੈ।

ਪ੍ਰਧਾਨ ਮੰਤਰੀ ਗੁਜਰਾਤ ਦੇ ਇੱਕ ਦਿਨਾ ਦੌਰੇ ‘ਤੇ ਸਨ। ਇਸ ਤੋਂ ਪਹਿਲਾਂ ਦਿਨ ਵਿੱਚ ਪ੍ਰਧਾਨ ਮੰਤਰੀ ਨੇ ਸੂਰਤ ਏਅਰਪੋਰਟ ਦੇ ਟਰਮੀਨਲ ਬਿਲਡਿੰਗ ਦੇ ਵਿਸਤਾਰ ਲਈ ਨੀਂਹ ਪੱਥਰ ਰੱਖਿਆ ਅਤੇ ਸੂਰਤ ਵਿੱਚ ਵਿਭਿੰਨ ਵਿਕਾਸ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ। ਉਨ੍ਹਾਂ ਨੇ ਸਟੇਟ ਆਵ੍ ਦਾ ਆਰਟ ਰਾਸੀਲਾਬੇਨ ਸੇਵੰਤੀਲਾਲ ਵੀਨਸ ਹਸਪਤਾਲ’, ਸੂਰਤ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਪ੍ਰਧਾਨ ਮੰਤਰੀ ਨੇ ਸੂਰਤ ਵਿੱਚ ਨਿਊ ਇੰਡੀਆ ਯੁਵਾ ਸੰਮੇਲਨ ਨੂੰ ਵੀ ਸੰਬੋਧਨ ਕੀਤਾ।

****

ਏਕੇਟੀ/ਵੀਜੇ