ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ( Viksit Bharat Sankalp Yatra -VBSY) ਦੇ ਲਾਭਾਰਥੀਆਂ ਨਾਲ ਗੱਲਬਾਤ ਕੀਤੀ। ਸਰਕਾਰ ਦੀਆਂ ਪ੍ਰਮੁੱਖ ਯੋਜਨਾਵਾਂ ਦੀ ਪਰਿਪੂਰਨਤਾ ਪ੍ਰਾਪਤ ਕਰਨ ਦੇ ਲਈ ਦੇਸ਼ ਭਰ ਵਿੱਚ ਵਿਕਸਿਤ ਭਾਰਤ ਸੰਕਲਪ ਯਾਤਰਾ (Viksit Bharat Sankalp Yatra) ਕੀਤੀ ਜਾ ਰਹੀ ਹੈ ਜਿਸ ਨਾਲ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਇਨ੍ਹਾਂ ਯੋਜਨਾਵਾਂ ਦਾ ਲਾਭ ਸਾਰੇ ਲਕਸ਼ਿਤ ਲਾਭਾਰਥੀਆਂ ਤੱਕ ਸਮਾਂ-ਬੱਧ ਤਰੀਕੇ ਨਾਲ ਪਹੁੰਚ ਸਕੇ।
ਆਈਟੀਆਈ-ਪ੍ਰਮਾਣਿਤ ਕਿਸਾਨ (ITI-certified farmer) ਅਤੇ ਹਾਰਡਵੇਅਰ ਇੰਜੀਨੀਅਰਿੰਗ ਵਿੱਚ ਡਿਪਲੋਮਾ ਹੋਲਡਰ, ਗੁਜਰਾਤ ਦੇ ਭਰੂਚ ਦੇ ਵਿਕਸਿਤ ਭਾਰਤ ਸੰਕਲਪ ਯਾਤਰਾ (ਵੀਬੀਐੱਸਵਾਈ) ( Viksit Bharat Sankalp Yatra -VBSY) ਲਾਭਾਰਥੀ ਸ਼੍ਰੀ ਅਲਪੇਸ਼ਭਾਈ ਚੰਦੂਭਾਈ ਨਿਜ਼ਾਮਾ (Shri Alpeshbhai Chandubhai Nizama) ਨਾਲ ਬਾਤਚੀਤ ਦੇ ਬਾਅਦ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਖੇਤਰ ਵਿੱਚ ਸ਼ਾਮਲ ਹੋਣ ਦੇ ਉਨ੍ਹਾਂ ਦੇ ਨਿਰਣੇ ਬਾਰੇ ਪੁੱਛਗਿੱਛ ਕੀਤੀ। ਅਲਪੇਸ਼ਭਾਈ ਨੇ ਉੱਤਰ ਦਿੱਤਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਛੱਡਣ ਅਤੇ 40 ਏਕੜ ਦੀ ਆਪਣੀ ਜੱਦੀ ਭੂਮੀ ‘ਤੇ ਕਿਸਾਨ ਬਣਨ ਦਾ ਨਿਰਣਾ ਲਿਆ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਦੱਸਿਆ ਕਿ ਉਨ੍ਹਾਂ ਨੇ ਰਾਜ ਅਤੇ ਕੇਂਦਰ ਸਰਕਾਰ ਦੋਨਾਂ ਦੁਆਰਾ ਦਿੱਤੇ ਲਾਭਾਂ ਦਾ ਉਪਯੋਗ ਕੀਤਾ, ਜਿੱਥੇ ਉਨ੍ਹਾਂ ਨੇ ਰਿਆਇਤੀ ਕੀਮਤਾਂ ‘ਤੇ ਖੇਤੀਬਾੜੀ ਉਪਕਰਣ ਖਰੀਦੇ। ਉਨ੍ਹਾਂ ਨੇ ਇਹ ਭੀ ਕਿਹਾ ਕਿ ਉਨ੍ਹਾਂ ਨੇ ਡ੍ਰਿੱਪ ਸਿੰਚਾਈ ਤਕਨੀਕ ਵਿੱਚ 3 ਲੱਖ ਰੁਪਏ ਦੀ ਸਬਸਿਡੀ ਦਾ ਲਾਭ ਉਠਾਇਆ। ਪ੍ਰਧਾਨ ਮੰਤਰੀ ਨੇ ਕਿਹਾ, “ਤੁਹਾਡੀ ਉਮਰ ਵਿੱਚ ਮੈਨੂੰ ਨਹੀਂ ਪਤਾ ਸੀ ਕਿ ਲੱਖ ਰੁਪਏ ਕੈਸੇ ਦਿਖਦੇ ਹਨ ਅਤੇ ਤੁਸੀਂ ਲੱਖਾਂ ਬਾਰੇ ਬਾਤ ਕਰ ਰਹੇ ਹੋ। ਇਹੀ ਪਰਿਵਰਤਨ ਹੈ।”
ਪ੍ਰਧਾਨ ਮੰਤਰੀ ਨੇ ਅਲਪੇਸ਼ਭਾਈ ਨੂੰ ਪ੍ਰਾਪਤ ਸਬਸਿਡੀ ‘ਤੇ ਤਸੱਲੀ ਪ੍ਰਗਟਾਈ ਅਤੇ ਉਨ੍ਹਾਂ ਨੂੰ ਆਪਣੇ ਸਾਥੀ ਕਿਸਾਨਾਂ ਨੂੰ ਨਵੀਨਤਮ ਖੇਤੀਬਾੜੀ ਤਕਨੀਕਾਂ ਅਤੇ ਆਧੁਨਿਕ ਉਪਕਰਣਾਂ ਬਾਰੇ ਸਲਾਹ ਦੇਣ ਦੀ ਭੀ ਤਾਕੀਦ ਕੀਤੀ। ਸ਼੍ਰੀ ਅਲਪੇਸ਼ਭਾਈ ਨੇ 2008 ਤੋਂ ਏਟੀਐੱਮਏ-ਆਤਮਾ(ATMA) (ਐਗਰੀਕਲਚਰਲ ਟੈਕਨੋਲੋਜੀ ਮੈਨੇਜਮੈਂਟ ਏਜੰਸੀ) (ATMA-Agricultural Technology Management Agency) ਪ੍ਰੋਜੈਕਟ ਦੇ ਨਾਲ ਆਪਣੇ ਜੁੜਾਅ ਬਾਰੇ ਬਾਤ ਕੀਤੀ, ਜਿੱਥੇ ਉਨ੍ਹਾਂ ਨੇ ਹੋਰ ਖੇਤਰਾਂ ਅਤੇ ਰਾਜਾਂ ਦੀਆਂ ਖੇਤੀਬਾੜੀ ਤਕਨੀਕਾਂ ਬਾਰੇ ਗਿਆਨ ਪ੍ਰਾਪਤ ਕੀਤਾ। ਉਨ੍ਹਾਂ ਨੇ ਇਹ ਭੀ ਦੱਸਿਆ ਕਿ ਉਨ੍ਹਾਂ ਨੂੰ ਭਰੂਚ ਵਿੱਚ ਪ੍ਰਧਾਨ ਮੰਤਰੀ ਦੀ ਉਪਸਥਿਤੀ ਵਿੱਚ ਏਟੀਐੱਮਏ-ਆਤਮਾ(ATMA) ਦੁਆਰਾ ‘ਬੈਸਟ ਫਾਰਮਰ ਅਵਾਰਡ’(‘Best Farmer Award’) ਪ੍ਰਾਪਤ ਹੋਇਆ ਸੀ।
ਪ੍ਰਧਾਨ ਮੰਤਰੀ ਨੇ ਪਿਛੋਕੜ ਵਿੱਚ ਉਨ੍ਹਾਂ ਦੀ ਬੇਟੀ ਦੇ ਮੁਸਕੁਰਾਉਂਦੇ ਚਿਹਰੇ ‘ਤੇ ਧਿਆਨ ਦਿੱਤਾ ਅਤੇ ਉਨ੍ਹਾਂ ਨਾਲ ਬਾਤਚੀਤ ਭੀ ਕੀਤੀ ਅਤੇ ਉਨ੍ਹਾਂ ਨੂੰ ‘ਭਾਰਤ ਮਾਤਾ ਕੀ ਜੈ’ (‘Bharat Mata Ki Jai’) ਦੇ ਨਾਅਰੇ ਲਗਾਉਣ ਦੇ ਲਈ ਕਿਹਾ। ਇਸ ਸਦਕਾ, ਪੂਰੀ ਭੀੜ ਨੇ ਤਾਲੀਆਂ ਵਜਾਈਆਂ, ਜਿਸ ਨਾਲ ਪ੍ਰਧਾਨ ਮੰਤਰੀ ਨੂੰ ਅਤਿਅਧਿਕ ਪ੍ਰਸੰਨਤਾ ਹੋਈ।
ਪ੍ਰਧਾਨ ਮੰਤਰੀ ਨੇ ਇਹ ਉਲੇਖ ਕਰਦੇ ਹੋਏ ਸਮਾਪਨ ਕੀਤਾ ਕਿ ਸ਼੍ਰੀ ਅਲਪੇਸ਼ਭਾਈ ਜਿਹੇ ਲੋਕ ਉਨ੍ਹਾਂ ਨੌਜਵਾਨਾਂ ਦੇ ਲਈ ਪ੍ਰੇਰਣਾ ਹਨ ਜੋ ਖੇਤੀਬਾੜੀ ਦੀ ਤਰਫ਼ ਰੁਖ ਕਰ ਰਹੇ ਹਨ। ਉਨ੍ਹਾਂ ਨੇ ਕਿਸਾਨਾਂ ਨੂੰ ਆਧੁਨਿਕ ਤਕਨੀਕ, ਇਨੋਵੇਸ਼ਨ ਅਤੇ ਨਵੀਂ ਸੋਚ ਦੇ ਨਾਲ ਖੇਤ ਤੋਂ ਬਜ਼ਾਰ ਤੱਕ (ਬੀਜ ਸੇ ਬਜ਼ਾਰ ਤੱਕ) (Beej se Bazar tak) ਬਿਹਤਰ ਵਾਤਾਵਰਣ ਉਪਲਬਧ ਕਰਵਾਉਣ ਦਾ ਭਰੋਸਾ ਦਿੱਤਾ। ਉਨ੍ਹਾਂ ਨੇ ਕਿਹਾ, “ਸਿੱਖਿਅਤ ਨੌਜਵਾਨਾਂ ਦਾ ਖੇਤੀ ਵਿੱਚ ਪ੍ਰਵੇਸ਼ ਇਸ ਸੰਕਲਪ ਨੂੰ ਸ਼ਕਤੀ ਦਿੰਦਾ ਹੈ।” ਪ੍ਰਧਾਨ ਮੰਤਰੀ ਨੇ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਡ੍ਰੋਨ ਦਾ ਉਪਯੋਗ ਕਰਨ ਦੇ ਲਈ ਭੀ ਪ੍ਰੋਤਸਾਹਿਤ ਕੀਤਾ। ਸ਼੍ਰੀ ਮੋਦੀ ਨੇ ਕਿਸਾਨਾਂ ਨੂੰ ਅਗਲੇ 5 ਪਿੰਡਾਂ ਵਿੱਚ ‘ਮੋਦੀ ਕੀ ਗਰੰਟੀ’ ਵਾਹਨ (‘Modi Ki Guarantee’ vehicle) ਦੇ ਸ਼ਾਨਦਾਰ ਸੁਆਗਤ ਦੇ ਲਈ ਤਿਆਰ ਰਹਿਣ ਦੀ ਭੀ ਤਾਕੀਦ ਕੀਤੀ।
***
ਡੀਐੱਸ/ਟੀਐੱਸ
Viksit Bharat Sankalp Yatra focuses on saturating government benefits, making sure they reach citizens across India. https://t.co/24KMA2DSac
— Narendra Modi (@narendramodi) December 9, 2023