ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਏਕਤਾ ਨਗਰ ਵਿੱਚ ਭੂਲ ਭੁਲਈਆ (ਮੇਜ਼ ਗਾਰਡਨ) ਅਤੇ ਮਿਆਵਾਕੀ ਵਨ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਬੁੱਧ ਦੀ ਪ੍ਰਤਿਮਾ (ਮੂਰਤੀ) ਤੱਕ ਜਾਣ ਵਾਲੇ ਰਸਤੇ ਸਮੇਤ ਵਨ ਦੀ ਪਗਡੰਡੀ ਤੋਂ ਗੁਜ਼ਰੇ ਅਤੇ ਫਿਰ ਭੂਲ ਭੁਲਈਆ (ਮੇਜ਼ ਗਾਰਡਨ) ਦੇ ਲਈ ਰਵਾਨਾ ਹੋਏ। ਉਨ੍ਹਾਂ ਨੇ ਨਵੇਂ ਪ੍ਰਸ਼ਾਸਨਿਕ ਭਵਨ, ਵਿਸ਼ਰਾਮ ਗ੍ਰਹਿ ਅਤੇ ਓਯੋ ਹਾਊਸਬੋਟ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਭੂਲ ਭੁਲਈਆ (ਮੇਜ਼ ਗਾਰਡਨ) ਨੂੰ ਵੀ ਸੈਰ ਕਰਦੇ ਹੋਏ ਦੇਖਿਆ।
ਪਿਛੋਕੜ
ਮਿਆਵਾਕੀ ਫੋਰੈਸਟ ਅਤੇ ਭੂਲ ਭੁਲਈਆ (ਮੇਜ਼ ਗਾਰਡਨ), ਸਟੈਚੂ ਆਵ੍ ਯੂਨਿਟੀ ਦੇ ਨਵੇਂ ਆਕਰਸ਼ਣ ਹਨ। ਜਦੋਂ 4 ਸਾਲ ਪਹਿਲਾਂ ਸਟੈਚੂ ਆਵ੍ ਯੂਨਿਟੀ ਦਾ ਉਦਘਾਟਨ ਕੀਤਾ ਗਿਆ ਸੀ, ਤਾਂ ਪ੍ਰਧਾਨ ਮੰਤਰੀ ਦਾ ਵਿਜ਼ਨ ਸੀ – ਇਸ ਨੂੰ ਹਰ ਉਮਰ ਵਰਗ ਦੇ ਲਈ ਆਕਰਸ਼ਣ ਦੇ ਨਾਲ ਟੂਰਿਜ਼ਮ ਦੇ ਇੱਕ ਕੇਂਦਰ ਦੇ ਰੂਪ ਵਿੱਚ ਸਥਾਪਿਤ ਕਰਨਾ। ਨਤੀਜੇ ਵਜੋਂ, ਹੁਣ ਤੱਕ 8 ਮਿਲਿਅਨ ਤੋਂ ਅਧਿਕ ਲੋਕ ਸਟੈਚੂ ਆਵ੍ ਯੂਨਿਟੀ ਦੇਖਣ ਆ ਚੁੱਕੇ ਹਨ।
2,100 ਮੀਟਰ ਦੇ ਰਸਤੇ ਦੇ ਨਾਲ ਤਿੰਨ ਏਕੜ ਵਿੱਚ ਫੈਲਿਆ, ਇਹ ਦੇਸ਼ ਦਾ ਸਭ ਤੋਂ ਵੱਡਾ ਭੂਲ ਭੁਲਈਆ (ਮੇਜ਼ ਗਾਰਡਨ) ਹੈ, ਜਿਸ ਨੂੰ ਅੱਠ ਮਹੀਨਿਆਂ ਦੀ ਛੋਟੀ ਮਿਆਦ ਵਿੱਚ ਵਿਕਸਿਤ ਕੀਤਾ ਗਿਆ ਹੈ। ਕੇਵੜੀਆ ਸਥਿਤ ਭੂਲ ਭੁਲਈਆ (ਮੇਜ਼ ਗਾਰਡਨ) ਨੂੰ ‘ਯੰਤਰ’ ਦੇ ਆਕਾਰ ਵਿੱਚ ਬਣਾਇਆ ਗਿਆ ਹੈ, ਜੋ ਸਕਾਰਾਤਮਕ ਊਰਜਾ ਦਾ ਸੰਚਾਰ ਕਰਦਾ ਹੈ। ਇਸ ਡਿਜ਼ਾਇਨ ਦੀ ਚੋਣ ਦਾ ਮੁੱਖ ਉਦੇਸ਼ ਰਸਤਿਆਂ ਦੇ ਜਟਿਲ ਨੈੱਟਵਰਕ ਦੇ ਨਿਰਮਾਣ ‘ਤੇ ਧਿਆਨ ਕੇਂਦਰਿਤ ਕਰਦੇ ਹੋਏ ਸਮਰੂਪਤਾ ਲਿਆਉਣਾ ਸੀ। ਇਸ ਗਾਰਡਨ ਦੀ ਪਹੇਲੀਨੁਮਾ ਰਸਤਿਆਂ ਤੋਂ ਜਾਣਾ, ਟੂਰਿਸਟਾਂ ਦੇ ਮਨ, ਸਰੀਰ ਅਤੇ ਇੰਦਰੀਆਂ ਦੇ ਲਈ ਚੁਣੌਤੀਪੂਰਨ ਹੋਵੇਗਾ, ਜੋ ਉਨ੍ਹਾਂ ਨੂੰ ਰੋਮਾਂਚ ਦੀ ਭਾਵਨਾ ਦੇ ਨਾਲ ਰੁਕਾਵਟਾਂ ’ਤੇ ਵਿਜੈ (ਜਿੱਤ) ਦਾ ਅਹਿਸਾਸ ਦਿਲਾਵੇਗਾ।
ਇਸ ਭੂਲ ਭੁਲਈਆ (ਮੇਜ਼ ਗਾਰਡਨ) ਦੇ ਕੋਲ 1,80,000 ਬੂਟੇ ਲਗਾਏ ਗਏ ਹਨ, ਜਿਨ੍ਹਾਂ ਵਿੱਚੋਂ ਔਰੇਂਜ ਜੈਮਿਨੀ, ਮਧੂ ਕਾਮਿਨੀ, ਗਲੋਰੀ ਬੋਵਰ ਅਤੇ ਮਹਿੰਦੀ ਸ਼ਾਮਲ ਹਨ। ਭੂਲ ਭੁਲਈਆ (ਮੇਜ਼ ਗਾਰਡਨ) ਦੀ ਜਗ੍ਹਾ ਮੂਲ ਰੂਪ ਤੋਂ ਮਲਬੇ ਦਾ ਇੱਕ ਡੰਪਿੰਗ ਸਾਈਟ ਸੀ, ਜੋ ਹੁਣ ਇੱਕ ਹਰੇ-ਭਰੇ ਕੁਦਰਤੀ ਪਰਿਦ੍ਰਿਸ਼ (ਲੈਂਡਸਕੇਪ) ਵਿੱਚ ਬਦਲ ਗਿਆ ਹੈ। ਇਸ ਬੰਜਰ ਭੂਮੀ (ਜ਼ਮੀਨ) ਦੇ ਕਾਇਆਕਲਪ ਨੇ ਨਾ ਸਿਰਫ਼ ਪਰਿਵੇਸ਼ ਨੂੰ ਸੁਸ਼ੋਭਿਤ ਕੀਤਾ ਹੈ, ਬਲਕਿ ਇੱਕ ਜੀਵੰਤ ਪਾਰਿਸਥਿਤਕੀ (ਵਾਤਾਵਰਣ) ਤੰਤਰ ਸਥਾਪਿਤ ਕਰਨ ਵਿੱਚ ਵੀ ਮਦਦ ਕੀਤੀ ਹੈ, ਜੋ ਪੰਛੀਆਂ, ਤਿਤਲੀਆਂ ਅਤੇ ਮਧੂਮੱਖੀਆਂ ਦਾ ਸੁੰਦਰ ਬਸੇਰਾ ਹੋ ਸਕਦਾ ਹੈ।
ਇਸ ਵਨ ਦਾ ਨਾਂ ਇੱਕ ਜਪਾਨੀ ਬਨਸਪਤੀ ਸ਼ਾਸਤਰੀ ਅਤੇ ਪਾਰਿਤੰਤਰ (ਵਾਤਾਵਰਣ) ਵਿਗਿਆਨਿਕ ਡਾ. ਅਕੀਰਾ ਮਿਆਵਾਕੀ ਦੁਆਰਾ ਵਿਕਸਿਤ ਤਕਨੀਕ ਦੇ ਨਾਮ ‘ਤੇ ਰੱਖਿਆ ਗਿਆ ਹੈ, ਜਿਸ ਦੇ ਤਹਿਤ ਵਿਭਿੰਨ ਪ੍ਰਜਾਤੀਆਂ ਦੇ ਪੌਦੇ (ਬੂਟੇ) ਇੱਕ-ਦੂਸਰੇ ਦੇ ਕਰੀਬ ਲਗਾਏ ਜਾਂਦੇ ਹਨ, ਜੋ ਅੰਤ ਘਣੇ ਸ਼ਹਿਰੀ ਜੰਗਲ ਵਿੱਚ ਵਿਕਸਿਤ ਹੋ ਜਾਂਦੇ ਹਨ। ਇਸ ਵਿਧੀ ਦੀ ਵਰਤੋਂ ਨਾਲ ਪੌਦਿਆਂ ਦਾ ਵਾਧਾ ਦਸ ਗੁਣਾ ਤੇਜ਼ ਹੁੰਦਾ ਹੈ, ਜਿਸ ਦੇ ਨਤੀਜੇ ਵਜੋਂ ਵਿਕਸਿਤ ਵਣ ਤੀਹ ਗੁਣਾ ਅਧਿਕ ਸੰਘਣਾ ਹੁੰਦਾ ਹੈ।
ਮਿਆਵਾਕੀ ਪੱਧਤੀ ਦੇ ਮਾਧਿਅਮ ਰਾਹੀਂ ਇੱਕ ਵਨ ਨੂੰ ਸਿਰਫ਼ ਦੋ ਤੋਂ ਤਿੰਨ ਵਰ੍ਹਿਆਂ ਵਿੱਚ ਵਿਕਸਿਤ ਕੀਤਾ ਜਾ ਸਕਦਾ ਹੈ, ਜਦਕਿ ਪਾਰੰਪਰਿਕ ਪੱਧਤੀ ਤੋਂ ਇਸ ਵਿੱਚ ਘੱਟ ਤੋਂ ਘੱਟ 20 ਤੋਂ 30 ਸਾਲ ਲੱਗਦੇ ਹਨ। ਮਿਆਵਾਕੀ ਵਨ ਵਿੱਚ ਹੇਠਾਂ ਲਿਖੇ ਭਾਗ ਸ਼ਾਮਲ ਹੋਣਗੇ: ਦੇਸੀ ਫੁੱਲ ਬਾਗ਼, ਇਮਾਰਤੀ ਲਕੜੀ ਦਾ ਬਾਗ਼, ਫ਼ਲਾਂ ਦਾ ਬਾਗ਼, ਮੈਡੀਸਨਲ ਬਾਗ਼, ਮਿਕਸਡ ਸਪੀਸੀਜ਼ ਮਿਆਵਾਕੀ ਸੈਕਸ਼ਨ ਅਤੇ ਡਿਜ਼ੀਟਲ ਓਰੀਐਂਟੇਸ਼ਨ ਸੈਂਟਰ।
ਟੂਰਿਸਟਾਂ ਦੇ ਲਈ ਵੱਖ-ਵੱਖ ਆਕਰਸ਼ਣ ਕੇਂਦਰਾਂ ਨੂੰ ਪ੍ਰਧਾਨ ਮੰਤਰੀ ਦੇ ਵਿਜ਼ਨ ਦੇ ਅਨੁਸਾਰ ਵਿਕਸਿਤ ਕੀਤਾ ਗਿਆ ਹੈ ਤਾਂ ਜੋ ਉਨ੍ਹਾਂ ਨੂੰ ਯਾਤਰਾ ਦੇ ਦੌਰਾਨ ਇੱਕ ਸਮੱਗਰ ਅਨੁਭਵ ਪ੍ਰਦਾਨ ਕੀਤਾ ਜਾ ਸਕੇ, ਨਾ ਕਿ ਇਹ ਸਿਰਫ਼ ਇੱਕ-ਅਯਾਮੀ ਅਨੁਭਵ ਹੀ ਰਹਿ ਜਾਵੇ। ਕੁਦਰਤ ਦੇ ਨਾਲ ਇਨ੍ਹਾਂ ਆਕਰਸ਼ਣਾਂ ਦਾ ਗੂੜ੍ਹਾ ਸੰਬੰਧ ਵਾਤਾਵਰਣ ’ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਸਾਡੇ ਸੱਭਿਆਚਾਰ ਵਿੱਚ ਇਸ ਦੇ ਮਹੱਤਵ ਨੂੰ ਉਜਾਗਰ ਕਰਦਾ ਹੈ। ਇੱਕ ਵਿਸ਼ੇਸ਼ ਉਦਾਹਰਣ ਹਾਲ ਹੀ ਵਿੱਚ ਵਿਕਸਿਤ ਭੂਲ ਭੁਲਈਆ ਗਾਰਡਨ ਹੈ, ਜਿਸ ਦਾ ਡਿਜ਼ਾਈਨ ਸਾਡੇ ਸੱਭਿਆਚਾਰ ਦੇ ਅਨੁਰੂਪ ਹੈ। ਇਹ ਬਾਗ਼ ਦਿਖਾਉਂਦਾ ਹੈ ਕਿ ਕੁਦਰਤੀ ਸਕਾਰਾਤਮਕਤਾ ਫੈਲਾਉਣ ਦਾ ਇੱਕ ਸ਼ਕਤੀਸ਼ਾਲੀ ਮਾਧਿਅਮ ਹੈ।
ਸਟੈਚੂ ਆਵ੍ ਯੂਨਿਟੀ ਦੇ ਹੋਰ ਪ੍ਰਮੁੱਖ ਟੂਰਿਸਟ ਸਥਾਨਾਂ ਵਿੱਚ ਸ਼ਾਮਲ ਹੈ- ਟੈਂਟ ਸਿਟੀ; ਥੀਮ ਅਧਾਰਿਤ ਪਾਰਕ ਜਿਵੇਂ ਕਿ ਆਰੋਗਯ ਵਨ (ਹਰਬਲ ਗਾਰਡਨ), ਬਟਰਫਲਾਈ ਗਾਰਡਨ, ਕੈਕਟਸ ਗਾਰਡਨ, ਵਿਸ਼ਵ ਵਨ, ਫੁੱਲਾਂ ਦੀ ਘਾਟੀ (ਭਾਰਤ ਵੈਨ), ਯੂਨਿਟੀ ਗਲੋ ਗਾਰਡਨ, ਚਿਲਡ੍ਰਨ ਨਿਊਟ੍ਰਿਸ਼ਨ ਪਾਰਕ, ਜੰਗਲ ਸਫ਼ਾਰੀ (ਸਟੇਟ ਆਵ੍ ਦਾ ਆਰਟ ਜ਼ੂਲੋਜੀਕਲ ਪਾਰਕ) ਆਦਿ।
*****
ਡੀਐੱਸ/ਟੀਐੱਸ