Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਕਨਵੈਂਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਡਿਫੈਂਸ ਐਕਸਪੋ 22 (DefExpo22) ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਕਨਵੈਂਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਡਿਫੈਂਸ ਐਕਸਪੋ 22 (DefExpo22) ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗੁਜਰਾਤ ਦੇ ਗਾਂਧੀਨਗਰ ਵਿੱਚ ਮਹਾਤਮਾ ਮੰਦਿਰ ਕਨਵੈਂਸ਼ਨ ਐਂਡ ਐਗਜ਼ੀਬਿਸ਼ਨ ਸੈਂਟਰ ਵਿੱਚ ਡਿਫੈਂਸ ਐਕਸਪੋ 22 (DefExpo22) ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਨੇ ਇੰਡੀਆ ਪੈਵੇਲੀਅਨ ਵਿਖੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ ਦੁਆਰਾ ਡਿਜ਼ਾਈਨ ਕੀਤੇ ਗਏ ਸਵਦੇਸ਼ੀ ਟ੍ਰੇਨਰ ਏਅਰਕ੍ਰਾਫਟ ਐੱਚਟੀਟੀ-40 ਤੋਂ ਪਰਦਾ ਹਟਾਇਆ। ਪ੍ਰੋਗਰਾਮ ਦੌਰਾਨ ਪ੍ਰਧਾਨ ਮੰਤਰੀ ਨੇ ਮਿਸ਼ਨ ਡਿਫੈਂਸ ਸਪੇਸ ਦੀ ਸ਼ੁਰੂਆਤ ਕੀਤੀ ਅਤੇ ਗੁਜਰਾਤ ਵਿੱਚ ਡੀਸਾ ਏਅਰਫੀਲਡ ਦਾ ਨੀਂਹ ਪੱਥਰ ਵੀ ਰੱਖਿਆ।

ਸਭਾ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਪੀਐੱਮ ਅਤੇ ਗੁਜਰਾਤ ਦੇ ਸਪੂਤ ਵਜੋਂ ਸਮਰੱਥ ਅਤੇ ਆਤਮਨਿਰਭਰ ਭਾਰਤ ਦੇ ਇੱਕ ਸਮਾਗਮ ਵਿੱਚ ਪ੍ਰਤੀਨਿਧਾਂ ਦਾ ਸਵਾਗਤ ਕੀਤਾ।

ਡਿਫੈਂਸ ਐਕਸਪੋ 22 ਦੇ ਆਯੋਜਨ ਤੇ ਟਿੱਪਣੀ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਨਿਊ ਇੰਡੀਆ ਅਤੇ ਇਸ ਦੀਆਂ ਸਮਰੱਥਾਵਾਂ ਦੀ ਤਸਵੀਰ ਪੇਸ਼ ਕਰਦਾ ਹੈਜਿਸ ਦਾ ਸੰਕਲਪ ਅੰਮ੍ਰਿਤ ਵੇਲੇ ਘੜਿਆ ਜਾ ਰਿਹਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਹ ਦੇਸ਼ ਦੇ ਵਿਕਾਸ ਦੇ ਨਾਲ-ਨਾਲ ਰਾਜਾਂ ਦੇ ਸਹਿਯੋਗ ਦਾ ਵੀ ਸੁਮੇਲ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਵਿੱਚ ਨੌਜਵਾਨਾਂ ਦੀ ਸ਼ਕਤੀ ਅਤੇ ਸੁਪਨੇ ਹਨਇਸ ਵਿੱਚ ਨੌਜਵਾਨਾਂ ਦੀ ਸੰਕਲਪ ਅਤੇ ਸਮਰੱਥਾ ਹੈ। ਇਸ ਵਿੱਚ ਦੁਨੀਆ ਦੀਆਂ ਉਮੀਦਾਂ ਹਨ ਅਤੇ ਮਿੱਤਰ ਦੇਸ਼ਾਂ ਲਈ ਮੌਕੇ ਹਨ।

ਡਿਫੈਂਸ ਐਕਸਪੋ ਦੇ ਇਸ ਐਡੀਸ਼ਨ ਦੀ ਵਿਲੱਖਣਤਾ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਇਹ ਪਹਿਲਾ ਡਿਫੈਂਸ ਐਕਸਪੋ ਹੈਜਿੱਥੇ ਸਿਰਫ਼ ਭਾਰਤੀ ਕੰਪਨੀਆਂ ਹਿੱਸਾ ਲੈ ਰਹੀਆਂ ਹਨ ਅਤੇ ਇਸ ਦੀ ਵਿਸ਼ੇਸ਼ਤਾ ਸਿਰਫ਼ ਭਾਰਤ ਵਿੱਚ ਬਣਿਆ ਸਾਜ਼ੋ-ਸਮਾਨ ਹੈ।” ਉਨ੍ਹਾਂ ਨੇ ਘੋਸ਼ਣਾ ਕੀਤੀ, “ਲੋਹ ਪੁਰਸ਼ ਸਰਦਾਰ ਪਟੇਲ ਦੀ ਧਰਤੀ ਤੋਂ ਅਸੀਂ ਦੁਨੀਆ ਦੇ ਸਾਹਮਣੇ ਭਾਰਤ ਦੀਆਂ ਸਮਰੱਥਾਵਾਂ ਦੀ ਮਿਸਾਲ ਪੇਸ਼ ਕਰ ਰਹੇ ਹਾਂ। ਐਕਸਪੋ ਵਿੱਚ 1300 ਤੋਂ ਵੱਧ ਪ੍ਰਦਰਸ਼ਕ ਹਨਜਿਨ੍ਹਾਂ ਵਿੱਚ ਭਾਰਤ ਰੱਖਿਆ ਉਦਯੋਗਭਾਰਤੀ ਰੱਖਿਆ ਉਦਯੋਗ ਨਾਲ ਜੁੜੇ ਕੁਝ ਸਾਂਝੇ ਉੱਦਮਐੱਮਐੱਸਐੱਮਈ ਅਤੇ 100 ਤੋਂ ਵੱਧ ਸਟਾਰਟਅੱਪ ਸ਼ਾਮਲ ਹਨ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਇਹ ਇੱਕ ਸਿੰਗਲ ਫਰੇਮ ਵਿੱਚ ਭਾਰਤ ਦੀ ਸਮਰੱਥਾ ਅਤੇ ਸੰਭਾਵਨਾ ਦੀ ਝਲਕ ਪ੍ਰਦਾਨ ਕਰਦਾ ਹੈ। ਉਨ੍ਹਾਂ ਅੱਗੇ ਦੱਸਿਆ ਕਿ ਪਹਿਲੀ ਵਾਰ 400 ਤੋਂ ਵੱਧ ਸਮਝੌਤਿਆਂ ਤੇ ਦਸਤਖਤ ਕੀਤੇ ਜਾ ਰਹੇ ਹਨ।

ਵੱਖ-ਵੱਖ ਦੇਸ਼ਾਂ ਤੋਂ ਮਿਲੇ ਹਾਂ-ਪੱਖੀ ਹੁੰਗਾਰੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਖੁਸ਼ੀ ਪ੍ਰਗਟਾਈ ਕਿ ਜਦੋਂ ਭਾਰਤ ਆਪਣੇ ਸੁਪਨਿਆਂ ਨੂੰ ਸਾਕਾਰ ਕਰ ਰਿਹਾ ਹੈਤਾਂ ਅਫ਼ਰੀਕਾ ਦੇ 53 ਮਿੱਤਰ ਦੇਸ਼ ਸਾਡੇ ਨਾਲ ਆ ਰਹੇ ਹਨ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇਸ ਮੌਕੇ ਤੇ ਦੂਜੀ ਭਾਰਤ-ਅਫਰੀਕਾ ਰੱਖਿਆ ਵਾਰਤਾ ਵੀ ਹੋਵੇਗੀ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਭਾਰਤ ਅਤੇ ਅਫ਼ਰੀਕਾ ਦਰਮਿਆਨ ਸਬੰਧ ਸਮੇਂ ਦੇ ਕਸੌਟੀ ਤੇ ਖਰੇ ਉਤਰੇ ਹਨਜੋ ਸਮੇਂ ਦੇ ਬੀਤਣ ਨਾਲ ਹੋਰ ਡੂੰਘੇ ਅਤੇ ਨਵੀਆਂ ਬੁਲੰਦੀਆਂ ਨੂੰ ਛੂਹ ਰਹੇ ਹਨ।” ਅਫ਼ਰੀਕਾ ਅਤੇ ਗੁਜਰਾਤ ਦਰਮਿਆਨ ਪੁਰਾਣੇ ਸਬੰਧਾਂ ਤੇ ਧਿਆਨ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ ਅਫ਼ਰੀਕਾ ਵਿੱਚ ਪਹਿਲੀਆਂ ਰੇਲਵੇ ਲਾਈਨਾਂ ਵਿੱਚ ਕੱਛ ਦੇ ਲੋਕਾਂ ਦਾ ਯੋਗਦਾਨ ਸੀ। ਅਫ਼ਰੀਕਾ ਵਿੱਚ ਰੋਜ਼ਾਨਾ ਜੀਵਨ ਵਿੱਚ ਵਰਤੇ ਜਾਣ ਵਾਲੇ ਬਹੁਤ ਸਾਰੇ ਸ਼ਬਦਾਂ ਦਾ ਮੂਲ ਅਫ਼ਰੀਕਾ ਵਿਚਲੇ ਗੁਜਰਾਤੀ ਭਾਈਚਾਰੇ ਵਿੱਚ ਸਮਾਇਆ ਹੈ। ਮਹਾਤਮਾ ਗਾਂਧੀ ਜਿਹੇ ਵਿਸ਼ਵ ਨੇਤਾ ਲਈ ਵੀਜੇਕਰ ਗੁਜਰਾਤ ਉਨ੍ਹਾਂ ਦੀ ਜਨਮ ਭੂਮੀ ਸੀਤਾਂ ਅਫਰੀਕਾ ਉਨ੍ਹਾਂ ਦੀ ਪਹਿਲੀ ਕਰਮਭੂਮੀ‘ ਸੀ। ਅਫ਼ਰੀਕਾ ਲਈ ਇਹ ਪਿਆਰ ਅਜੇ ਵੀ ਭਾਰਤ ਦੀ ਵਿਦੇਸ਼ ਨੀਤੀ ਦਾ ਕੇਂਦਰ ਹੈ। ਕੋਰੋਨਾ ਦੇ ਸਮੇਂ ਦੌਰਾਨ ਜਦੋਂ ਪੂਰੀ ਦੁਨੀਆ ਵੈਕਸੀਨ ਨੂੰ ਲੈ ਕੇ ਚਿੰਤਤ ਸੀਭਾਰਤ ਨੇ ਅਫ਼ਰੀਕਾ ਵਿੱਚ ਆਪਣੇ ਮਿੱਤਰ ਦੇਸ਼ਾਂ ਨੂੰ ਪਹਿਲ ਦਿੰਦੇ ਹੋਏ ਵੈਕਸੀਨ ਉਪਲਬਧ ਕੀਤੀ।

ਐਕਸਪੋ ਦੌਰਾਨ ਦੂਜਾ ਹਿੰਦ ਮਹਾਸਾਗਰ ਖੇਤਰ+ (ਆਈਓਆਰ+) ਕਨਕਲੇਵ ਵੀ ਆਯੋਜਿਤ ਕੀਤਾ ਜਾਵੇਗਾਜੋ ਖੇਤਰ ਵਿੱਚ ਸਭ ਲਈ ਸੁਰੱਖਿਆ ਅਤੇ ਵਿਕਾਸ (ਸਾਗਰ) ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ ਦੇ ਅਨੁਸਾਰ ਸ਼ਾਂਤੀਵਿਕਾਸਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਆਈਓਆਰ+ ਦੇਸ਼ਾਂ ਵਿੱਚ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਗੱਲਬਾਤ ਲਈ ਇੱਕ ਮੰਚ ਪ੍ਰਦਾਨ ਕਰੇਗਾ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜਅੰਤਰਰਾਸ਼ਟਰੀ ਸੁਰੱਖਿਆ ਤੋਂ ਲੈ ਕੇ ਵਿਸ਼ਵ ਵਪਾਰ ਤੱਕਸਮੁੰਦਰੀ ਸੁਰੱਖਿਆ ਇੱਕ ਵਿਸ਼ਵਵਿਆਪੀ ਤਰਜੀਹ ਦੇ ਰੂਪ ਵਿੱਚ ਉਭਰੀ ਹੈ। ਵਿਸ਼ਵੀਕਰਨ ਦੇ ਦੌਰ ਵਿੱਚ ਮਰਚੈਂਟ ਨੇਵੀ ਦੀ ਭੂਮਿਕਾ ਦਾ ਵੀ ਵਿਸਤਾਰ ਹੋਇਆ ਹੈ।” ਉਨ੍ਹਾਂ ਅੱਗੇ ਕਿਹਾ, “ਭਾਰਤ ਤੋਂ ਦੁਨੀਆ ਦੀਆਂ ਉਮੀਦਾਂ ਵਧੀਆਂ ਹਨ ਅਤੇ ਮੈਂ ਵਿਸ਼ਵ ਭਾਈਚਾਰੇ ਨੂੰ ਭਰੋਸਾ ਦਿਵਾਉਂਦਾ ਹਾਂ ਕਿ ਭਾਰਤ ਉਨ੍ਹਾਂ ਉਮੀਦਾਂ ਨੂੰ ਪੂਰਾ ਕਰੇਗਾ। ਇਸ ਲਈ ਇਹ ਡਿਫੈਂਸ ਐਕਸਪੋ ਭਾਰਤ ਪ੍ਰਤੀ ਵਿਸ਼ਵ ਭਰੋਸੇ ਦਾ ਪ੍ਰਤੀਕ ਵੀ ਹੈ।

ਪ੍ਰਧਾਨ ਮੰਤਰੀ ਨੇ ਵਿਕਾਸ ਅਤੇ ਉਦਯੋਗਿਕ ਸਮਰੱਥਾਵਾਂ ਦੇ ਸਬੰਧ ਵਿੱਚ ਗੁਜਰਾਤ ਦੀ ਪਹਿਚਾਣ ਨੂੰ ਸਵੀਕਾਰ ਕੀਤਾ। ਉਨ੍ਹਾਂ ਨੇ ਕਿਹਾ, “ਇਹ ਡਿਫੈਂਸ ਐਕਸਪੋ ਇਸ ਪਹਿਚਾਣ ਨੂੰ ਇੱਕ ਨਵੀਂ ਉਚਾਈ ਪ੍ਰਦਾਨ ਕਰ ਰਿਹਾ ਹੈ।” ਉਨ੍ਹਾਂ ਅੱਗੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਗੁਜਰਾਤ ਰੱਖਿਆ ਉਦਯੋਗ ਦੇ ਇੱਕ ਪ੍ਰਮੁੱਖ ਕੇਂਦਰ ਵਜੋਂ ਉਭਰੇਗਾ।

ਪ੍ਰਧਾਨ ਮੰਤਰੀ ਜਿਨ੍ਹਾਂ ਨੇ ਗੁਜਰਾਤ ਵਿੱਚ ਡੀਸਾ ਏਅਰਫੀਲਡ ਦਾ ਨੀਂਹ ਪੱਥਰ ਵੀ ਰੱਖਿਆ ਅਤੇ  ਉਨ੍ਹਾਂ ਨੇ ਕਿਹਾ ਕਿ ਫਾਰਵਰਡ ਏਅਰਫੋਰਸ ਬੇਸ ਦੇਸ਼ ਦੇ ਸੁਰੱਖਿਆ ਢਾਂਚੇ ਵਿੱਚ ਵਾਧਾ ਕਰੇਗਾ। ਡੀਸਾ ਦੀ ਸਰਹੱਦ ਨਾਲ ਨੇੜਤਾ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਭਾਰਤ ਪੱਛਮੀ ਸਰਹੱਦਾਂ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਦਾ ਜਵਾਬ ਦੇਣ ਲਈ ਬਿਹਤਰ ਢੰਗ ਨਾਲ ਤਿਆਰ ਹੈ। ਸ਼੍ਰੀ ਮੋਦੀ ਨੇ ਅੱਗੇ ਕਿਹਾ, “ਸਰਕਾਰ ਵਿੱਚ ਆਉਣ ਤੋਂ ਬਾਅਦਅਸੀਂ ਡੀਸਾ ਵਿੱਚ ਇੱਕ ਸੰਚਾਲਨ ਬੇਸ ਸਥਾਪਿਤ ਕਰਨ ਦਾ ਫ਼ੈਸਲਾ ਕੀਤਾ ਅਤੇ ਸਾਡੀਆਂ ਫੌਜਾਂ ਦੀ ਇਹ ਆਸ ਅੱਜ ਪੂਰੀ ਹੋ ਰਹੀ ਹੈ। ਇਹ ਖੇਤਰ ਹੁਣ ਦੇਸ਼ ਦੀ ਸੁਰੱਖਿਆ ਦਾ ਇੱਕ ਪ੍ਰਭਾਵਸ਼ਾਲੀ ਕੇਂਦਰ ਬਣ ਜਾਵੇਗਾ।”

ਪ੍ਰਧਾਨ ਮੰਤਰੀ ਨੇ ਗੱਲ ਜਾਰੀ ਰੱਖਦਿਆਂ ਕਿਹਾ, “ਪੁਲਾੜ ਟੈਕਨੋਲੋਜੀ ਇੱਕ ਉਦਾਹਰਣ ਹੈ ਕਿ ਭਵਿੱਖ ਵਿੱਚ ਕਿਸੇ ਵੀ ਮਜ਼ਬੂਤ ਰਾਸ਼ਟਰ ਲਈ ਸੁਰੱਖਿਆ ਦੇ ਕੀ ਅਰਥ ਹੋਣਗੇ। ਤਿੰਨਾਂ ਸੈਨਾਵਾਂ ਦੁਆਰਾ ਇਸ ਖੇਤਰ ਵਿੱਚ ਵੱਖ-ਵੱਖ ਚੁਣੌਤੀਆਂ ਦੀ ਸਮੀਖਿਆ ਅਤੇ ਪਹਿਚਾਣ ਕੀਤੀ ਗਈ ਹੈ। ਸਾਨੂੰ ਇਨ੍ਹਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰਨਾ ਹੋਵੇਗਾ।” ਉਨ੍ਹਾਂ ਨੇ ਕਿਹਾ, “ਮਿਸ਼ਨ ਡਿਫੈਂਸ ਸਪੇਸ” ਨਾ ਸਿਰਫ਼ ਇਨੋਵੇਸ਼ਨ ਨੂੰ ਉਤਸ਼ਾਹਿਤ ਕਰੇਗਾ ਅਤੇ ਸਾਡੀਆਂ ਫੌਜਾਂ ਨੂੰ ਮਜ਼ਬੂਤ ਕਰੇਗਾ ਬਲਕਿ ਨਵੇਂ ਅਤੇ ਨਵਾਚਾਰੀ ਹੱਲ ਵੀ ਪ੍ਰਦਾਨ ਕਰੇਗਾ।” ਪ੍ਰਧਾਨ ਮੰਤਰੀ ਨੇ ਚਾਨਣਾ ਪਾਇਆ ਕਿ ਪੁਲਾੜ ਟੈਕਨੋਲੋਜੀ ਭਾਰਤ ਦੀ ਉਦਾਰ ਪੁਲਾੜ ਕੂਟਨੀਤੀ ਦੀਆਂ ਨਵੀਆਂ ਪਰਿਭਾਸ਼ਾਵਾਂ ਨੂੰ ਰੂਪ ਦੇ ਰਹੀ ਹੈਨਵੀਆਂ ਸੰਭਾਵਨਾਵਾਂ ਨੂੰ ਜਨਮ ਦੇ ਰਹੀ ਹੈ। ਉਨ੍ਹਾਂ ਅੱਗੇ ਕਿਹਾ, “ਕਈ ਅਫਰੀਕੀ ਦੇਸ਼ ਅਤੇ ਕਈ ਹੋਰ ਛੋਟੇ ਦੇਸ਼ ਇਸ ਤੋਂ ਲਾਭ ਉਠਾ ਰਹੇ ਹਨ।” ਪ੍ਰਧਾਨ ਮੰਤਰੀ ਨੇ ਦੱਸਿਆ ਕਿ 60 ਤੋਂ ਵੱਧ ਅਜਿਹੇ ਵਿਕਾਸਸ਼ੀਲ ਦੇਸ਼ ਹਨਜਿਨ੍ਹਾਂ ਨਾਲ ਭਾਰਤ ਆਪਣਾ ਪੁਲਾੜ ਵਿਗਿਆਨ ਸਾਂਝਾ ਕਰ ਰਿਹਾ ਹੈ। ਉਨ੍ਹਾਂ ਅੱਗੇ ਕਿਹਾ, “ਦੱਖਣੀ ਏਸ਼ੀਆ ਉਪਗ੍ਰਹਿ ਇਸ ਦੀ ਇੱਕ ਪ੍ਰਭਾਵਸ਼ਾਲੀ ਉਦਾਹਰਣ ਹੈ। ਅਗਲੇ ਸਾਲ ਤੱਕਆਸੀਆਨ ਦੇ 10 ਦੇਸ਼ਾਂ ਨੂੰ ਭਾਰਤ ਦੇ ਸੈਟੇਲਾਈਟ ਡੇਟਾ ਤੱਕ ਰੀਅਲ-ਟਾਈਮ ਪਹੁੰਚ ਵੀ ਮਿਲ ਜਾਵੇਗੀ। ਇੱਥੋਂ ਤੱਕ ਕਿ ਯੂਰਪ ਅਤੇ ਅਮਰੀਕਾ ਜਿਹੇ ਵਿਕਸਿਤ ਦੇਸ਼ ਵੀ ਸਾਡੇ ਸੈਟੇਲਾਈਟ ਡੇਟਾ ਦੀ ਵਰਤੋਂ ਕਰ ਰਹੇ ਹਨ।”

ਪ੍ਰਧਾਨ ਮੰਤਰੀ ਨੇ ਕਿਹਾ, “ਰੱਖਿਆ ਖੇਤਰ ਵਿੱਚ ਨਵਾਂ ਭਾਰਤ ਇਰਾਦੇਇਨੋਵੇਸ਼ਨ ਅਤੇ ਅਮਲ ਦੇ ਮੰਤਰ ਨਾਲ ਅੱਗੇ ਵਧ ਰਿਹਾ ਹੈ। 8 ਸਾਲ ਪਹਿਲਾਂ ਤੱਕ ਭਾਰਤ ਨੂੰ ਦੁਨੀਆ ਦਾ ਸਭ ਤੋਂ ਵੱਡਾ ਰੱਖਿਆ ਦਰਾਮਦਕਾਰ ਮੰਨਿਆ ਜਾਂਦਾ ਸੀ। ਪਰ ਨਿਊ ਇੰਡੀਆ ਨੇ ਇਰਾਦਾ ਦਿਖਾਇਆਇੱਛਾ ਸ਼ਕਤੀ ਦਿਖਾਈ ਅਤੇ ਮੇਕ ਇਨ ਇੰਡੀਆ‘ ਅੱਜ ਰੱਖਿਆ ਖੇਤਰ ਵਿੱਚ ਸਫ਼ਲਤਾ ਦੀ ਕਹਾਣੀ ਬਣ ਰਿਹਾ ਹੈ। ਉਨ੍ਹਾਂ ਨੇ ਕਿਹਾ, “ਪਿਛਲੇ 5 ਸਾਲਾਂ ਵਿੱਚ ਸਾਡੇ ਰੱਖਿਆ ਨਿਰਯਾਤ ਵਿੱਚ 8 ਗੁਣਾ ਵਾਧਾ ਹੋਇਆ ਹੈ। ਅਸੀਂ ਦੁਨੀਆ ਦੇ 75 ਤੋਂ ਵੱਧ ਦੇਸ਼ਾਂ ਨੂੰ ਰੱਖਿਆ ਸਮੱਗਰੀ ਅਤੇ ਉਪਕਰਣ ਨਿਰਯਾਤ ਕਰ ਰਹੇ ਹਾਂ। 2021-22 ਵਿੱਚ ਭਾਰਤ ਤੋਂ ਰੱਖਿਆ ਨਿਰਯਾਤ 1.59 ਬਿਲੀਅਨ ਡਾਲਰ ਯਾਨੀ ਲਗਭਗ 13 ਹਜ਼ਾਰ ਕਰੋੜ ਰੁਪਏ ਤੱਕ ਪਹੁੰਚ ਗਿਆ ਅਤੇ ਆਉਣ ਵਾਲੇ ਸਮੇਂ ਵਿੱਚ ਅਸੀਂ 5 ਬਿਲੀਅਨ ਡਾਲਰ ਯਾਨੀ 40 ਹਜ਼ਾਰ ਕਰੋੜ ਰੁਪਏ ਤੱਕ ਪਹੁੰਚਣ ਦਾ ਟੀਚਾ ਮਿਥਿਆ ਹੈ।

ਦੁਨੀਆ ਅੱਜ ਭਾਰਤ ਦੀ ਤਕਨੀਕ ਤੇ ਭਰੋਸਾ ਕਰ ਰਹੀ ਹੈ ਕਿਉਂਕਿ ਭਾਰਤ ਦੀਆਂ ਸੈਨਾਵਾਂ ਨੇ ਆਪਣੀ ਸਮਰੱਥਾ ਦਾ ਸਬੂਤ ਦਿੱਤਾ ਹੈ। ਭਾਰਤੀ ਨੌਸੈਨਾ ਨੇ ਆਪਣੇ ਬੇੜੇ ਵਿੱਚ ਆਈਐੱਨਐੱਸ-ਵਿਕਰਾਂਤ ਜਿਹੇ ਅਤਿ-ਆਧੁਨਿਕ ਏਅਰਕ੍ਰਾਫਟ ਕੈਰੀਅਰਾਂ ਨੂੰ ਸ਼ਾਮਲ ਕੀਤਾ ਹੈ। ਇਹ ਇੰਜੀਨੀਅਰਿੰਗ ਵਿਸ਼ਾਲ ਅਤੇ ਭਾਰੀ ਮਾਸਟਰਪੀਸ ਕੋਚੀਨ ਸ਼ਿਪਯਾਰਡ ਲਿਮਿਟਿਡ ਦੁਆਰਾ ਸਵਦੇਸ਼ੀ ਤਕਨੀਕ ਨਾਲ ਬਣਾਇਆ ਗਿਆ ਹੈ। ਉਨ੍ਹਾਂ ਨੇ ਕਿਹਾ, ‘ਭਾਰਤੀ ਵਾਯੂ ਸੈਨਾ ਦੁਆਰਾ ਮੇਕ ਇਨ ਇੰਡੀਆ‘ ਪਹਿਲਕਦਮੀ ਦੇ ਤਹਿਤ ਵਿਕਸਿਤ ਕੀਤੇ ਗਏ ਪ੍ਰਚੰਡ ਲਾਈਟ ਕੰਬੈਟ ਹੈਲੀਕਾਪਟਰਾਂ ਨੂੰ ਸ਼ਾਮਲ ਕਰਨਾ ਭਾਰਤ ਦੀ ਰੱਖਿਆ ਸਮਰੱਥਾ ਦੀ ਸਪੱਸ਼ਟ ਉਦਾਹਰਣ ਹੈ।”

ਭਾਰਤ ਦੇ ਰੱਖਿਆ ਖੇਤਰ ਨੂੰ ਆਤਮਨਿਰਭਰ ਬਣਾਉਣ ਤੇ ਰੌਸ਼ਨੀ ਪਾਉਂਦੇ ਹੋਏਪ੍ਰਧਾਨ ਮੰਤਰੀ ਨੇ ਉਜਾਗਰ ਕੀਤਾ ਕਿ ਸੈਨਾਵਾਂ ਨੇ ਸਾਜ਼ੋ-ਸਮਾਨ ਦੀਆਂ ਦੋ ਸੂਚੀਆਂ ਨੂੰ ਵੀ ਅੰਤਿਮ ਰੂਪ ਦਿੱਤਾ ਹੈਜੋ ਸਿਰਫ਼ ਦੇਸ਼ ਵਿੱਚੋਂ ਹੀ ਖਰੀਦੇ ਜਾਣਗੇ। ਅਜਿਹੇ 101 ਉਪਕਰਣਾਂ ਦੀ ਇਹ ਸੂਚੀ ਅੱਜ ਜਾਰੀ ਕੀਤੀ ਜਾ ਰਹੀ ਹੈ। ਇਹ ਫ਼ੈਸਲੇ ਆਤਮਨਿਰਭਰ ਭਾਰਤ ਦੀ ਸੰਭਾਵਨਾ ਨੂੰ ਵੀ ਦਰਸਾਉਂਦੇ ਹਨ। ਇਸ ਸੂਚੀ ਤੋਂ ਬਾਅਦ ਰੱਖਿਆ ਖੇਤਰ ਦੇ 411 ਅਜਿਹੇ ਉਪਕਰਣ ਅਤੇ ਸਾਜੋ ਸਮਾਨ ਹੋਵੇਗਾਜੋ ਸਿਰਫ਼ ਮੇਕ ਇਨ ਇੰਡੀਆ” ਦੇ ਤਹਿਤ ਖਰੀਦਿਆ ਜਾਵੇਗਾ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਇੰਨਾ ਵੱਡਾ ਬਜਟ ਭਾਰਤੀ ਕੰਪਨੀਆਂ ਦੀ ਨੀਂਹ ਨੂੰ ਮਜ਼ਬੂਤ ਕਰੇਗਾ ਅਤੇ ਉਨ੍ਹਾਂ ਨੂੰ ਨਵੀਆਂ ਉਚਾਈਆਂ ਤੇ ਲੈ ਜਾਵੇਗਾ। ਉਨ੍ਹਾਂ ਅੱਗੇ ਕਿਹਾ ਕਿ ਇਸ ਦਾ ਸਭ ਤੋਂ ਵੱਧ ਲਾਭ ਦੇਸ਼ ਦੇ ਨੌਜਵਾਨਾਂ ਨੂੰ ਮਿਲੇਗਾ।

ਪ੍ਰਧਾਨ ਮੰਤਰੀ ਨੇ ਇਸ ਗੱਲ ਤੇ ਵੀ ਚਾਨਣਾ ਪਾਇਆ ਕਿ ਰੱਖਿਆ ਸਪਲਾਈ ਦੇ ਖੇਤਰ ਵਿੱਚ ਕੁਝ ਕੰਪਨੀਆਂ ਦੁਆਰਾ ਬਣਾਏ ਗਏ ਏਕਾਧਿਕਾਰ ਦੇ ਬਦਲ ਲਈ ਭਰੋਸੇਯੋਗ ਵਿਕਲਪ ਹੁਣ ਵਧ ਰਹੇ ਹਨ।  ਸ਼੍ਰੀ ਮੋਦੀ ਨੇ ਕਿਹਾ, “ਭਾਰਤ ਦੇ ਨੌਜਵਾਨਾਂ ਨੇ ਰੱਖਿਆ ਉਦਯੋਗ ਵਿੱਚ ਇਸ ਏਕਾਧਿਕਾਰ ਨੂੰ ਤੋੜਨ ਦੀ ਸ਼ਕਤੀ ਦਿਖਾਈ ਹੈ ਅਤੇ ਸਾਡੇ ਨੌਜਵਾਨਾਂ ਦੀ ਇਹ ਕੋਸ਼ਿਸ਼ ਵਿਸ਼ਵ ਦੇ ਭਲੇ ਲਈ ਹੈ।” ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਦੁਨੀਆ ਦੇ ਛੋਟੇ ਦੇਸ਼ ਜੋ ਕਿ ਸਾਧਨਾਂ ਦੀ ਘਾਟ ਕਾਰਨ ਆਪਣੀ ਸੁਰੱਖਿਆ ਵਿੱਚ ਪਿੱਛੇ ਰਹਿ ਗਏ ਹਨਹੁਣ ਇਸ ਦਾ ਵੱਡਾ ਲਾਭ ਪ੍ਰਾਪਤ ਕਰਨਗੇ।”

ਪ੍ਰਧਾਨ ਮੰਤਰੀ ਨੇ ਰੇਖਾਂਕਿਤ ਕੀਤਾ, “ਭਾਰਤ ਰੱਖਿਆ ਖੇਤਰ ਨੂੰ ਮੌਕਿਆਂ ਦੇ ਅਨੰਤ ਅਸਮਾਨਸਕਾਰਾਤਮਕ ਸੰਭਾਵਨਾਵਾਂ ਵਜੋਂ ਦੇਖਦਾ ਹੈ।” ਰੱਖਿਆ ਖੇਤਰ ਵਿੱਚ ਨਿਵੇਸ਼ ਦੇ ਮੌਕਿਆਂ ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਾਰਤ ਯੂਪੀ ਅਤੇ ਤਾਮਿਲਨਾਡੂ ਵਿੱਚ ਦੋ ਰੱਖਿਆ ਗਲਿਆਰੇ ਬਣਾ ਰਿਹਾ ਹੈ ਅਤੇ ਦੁਨੀਆ ਦੀਆਂ ਕਈ ਵੱਡੀਆਂ ਕੰਪਨੀਆਂ ਭਾਰਤ ਵਿੱਚ ਨਿਵੇਸ਼ ਕਰਨ ਲਈ ਆ ਰਹੀਆਂ ਹਨ। ਉਨ੍ਹਾਂ ਰੱਖਿਆ ਸੈਕਟਰ ਵਿੱਚ ਐੱਮਐੱਸਐੱਮਈ ਦੀ ਤਾਕਤ ਨੂੰ ਵੀ ਉਜਾਗਰ ਕੀਤਾ ਅਤੇ ਦੱਸਿਆ ਕਿ ਇਨ੍ਹਾਂ ਵੱਡੀਆਂ ਕੰਪਨੀਆਂ ਨੂੰ ਇਸ ਨਿਵੇਸ਼ ਦੇ ਪਿੱਛੇ ਸਪਲਾਈ ਲੜੀ ਦਾ ਇੱਕ ਵੱਡਾ ਨੈਟਵਰਕ ਬਣਾਉਣ ਦੇ ਨਾਲ ਸਾਡੇ ਐੱਮਐੱਸਐੱਮਈ ਦੁਆਰਾ ਸਹਿਯੋਗ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਸ ਸੈਕਟਰ ਵਿੱਚ ਅਜਿਹੇ ਪੈਮਾਨੇ ਦੇ ਨਿਵੇਸ਼ ਨਾਲ ਉਨ੍ਹਾਂ ਖੇਤਰਾਂ ਵਿੱਚ ਨੌਜਵਾਨਾਂ ਲਈ ਰੁਜ਼ਗਾਰ ਦੇ ਵੱਡੇ ਮੌਕੇ ਪੈਦਾ ਹੋਣਗੇਜਿਨ੍ਹਾਂ ਬਾਰੇ ਪਹਿਲਾਂ ਸੋਚਿਆ ਵੀ ਨਹੀਂ ਗਿਆ ਸੀ।”

ਪ੍ਰਧਾਨ ਮੰਤਰੀ ਨੇ ਡਿਫੈਂਸ ਐਕਸਪੋ ਵਿੱਚ ਮੌਜੂਦ ਸਾਰੀਆਂ ਕੰਪਨੀਆਂ ਨੂੰ ਸੱਦਾ ਦਿੱਤਾ ਅਤੇ ਭਵਿੱਖ ਦੇ ਭਾਰਤ ਨੂੰ ਕੇਂਦਰ ਵਿੱਚ ਰੱਖਦੇ ਹੋਏ ਇਨ੍ਹਾਂ ਮੌਕਿਆਂ ਨੂੰ ਆਕਾਰ ਦੇਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ, “ਤੁਸੀਂ ਇਨੋਵੇਸ਼ਨ ਕਰੋਦੁਨੀਆ ਵਿੱਚ ਸਰਬੋਤਮ ਬਣਨ ਦਾ ਸੰਕਲਪ ਰੱਖੋ ਅਤੇ ਇੱਕ ਮਜ਼ਬੂਤ ਵਿਕਸਿਤ ਭਾਰਤ ਦੇ ਸੁਪਨੇ ਨੂੰ ਆਕਾਰ ਦਿਓ।” ਉਨ੍ਹਾਂ ਨੇ ਕਿਹਾ, “ਤੁਸੀਂ ਹਮੇਸ਼ਾ ਮੈਨੂੰ ਉੱਥੇ ਤੁਹਾਡਾ ਸਮਰਥਨ ਕਰਦੇ ਪਾਓਗੇ।”

ਇਸ ਮੌਕੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਪਟੇਲਗੁਜਰਾਤ ਦੇ ਰਾਜਪਾਲ ਸ਼੍ਰੀ ਆਚਾਰਿਆ ਦੇਵਵ੍ਰਤਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘਚੀਫ ਆਵ੍ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨਫੌਜ ਮੁਖੀ ਜਨਰਲ ਮਨੋਜ ਪਾਂਡੇਵਾਯੂ ਸੈਨਾ ਮੁਖੀ ਏਅਰ ਚੀਫ ਮਾਰਸ਼ਲ ਵੀ ਆਰ ਚੌਧਰੀਨੌਸੈਨਾ ਮੁਖੀ ਐਡਮਿਰਲ ਆਰ ਹਰੀ ਕੁਮਾਰ ਅਤੇ ਭਾਰਤ ਸਰਕਾਰ ਦੇ ਰੱਖਿਆ ਸਕੱਤਰ ਡਾ. ਅਜੇ ਕੁਮਾਰ ਵੀ ਹਾਜ਼ਰ ਸਨ।

ਪਿਛੋਕੜ

ਪ੍ਰਧਾਨ ਮੰਤਰੀ ਨੇ ਡਿਫੈਂਸ ਐਕਸਪੋ 22 ਦਾ ਉਦਘਾਟਨ ਕੀਤਾ। ਐਕਸਪੋ ਦਾ ਥੀਮ ਪਾਥ ਟੂ ਪ੍ਰਾਈਡ‘ ਹੈ। ਇਹ ਐਕਸਪੋ ਹੁਣ ਤੱਕ ਆਯੋਜਿਤ ਇੰਡੀਅਨ ਡਿਫੈਂਸ ਐਕਸਪੋ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਭਾਗੀਦਾਰੀ ਦਾ ਗਵਾਹ ਹੈ। ਪਹਿਲੀ ਵਾਰਇਹ ਵਿਸ਼ੇਸ਼ ਤੌਰ ਤੇ ਭਾਰਤੀ ਕੰਪਨੀਆਂ ਲਈ ਆਯੋਜਿਤ ਕੀਤੀ ਗਈ ਰੱਖਿਆ ਪ੍ਰਦਰਸ਼ਨੀ ਦਾ ਗਵਾਹ ਬਣੇਗਾਜਿਸ ਵਿੱਚ ਵਿਦੇਸ਼ੀ ਓਈਐੱਮ ਦੀਆਂ ਭਾਰਤੀ ਸਹਾਇਕ ਕੰਪਨੀਆਂਭਾਰਤ ਵਿੱਚ ਰਜਿਸਟਰਡ ਕੰਪਨੀ ਦੀ ਡਿਵੀਜ਼ਨਇੱਕ ਭਾਰਤੀ ਕੰਪਨੀ ਨਾਲ ਸਾਂਝੇ ਉੱਦਮ ਵਾਲੇ ਪ੍ਰਦਰਸ਼ਕ ਸ਼ਾਮਲ ਹਨ। ਇਹ ਸਮਾਗਮ ਭਾਰਤੀ ਰੱਖਿਆ ਨਿਰਮਾਣ ਸਮਰੱਥਾ ਦੇ ਵਿਆਪਕ ਦਾਇਰੇ ਅਤੇ ਪੈਮਾਨੇ ਨੂੰ ਪ੍ਰਦਰਸ਼ਿਤ ਕਰੇਗਾ। ਇਸ ਐਕਸਪੋ ਵਿੱਚ ਇੱਕ ਭਾਰਤੀ ਪੈਵੇਲੀਅਨ ਅਤੇ ਦਸ ਰਾਜ ਪੈਵੇਲੀਅਨ ਹੋਣਗੇ। ਇੰਡੀਆ ਪੈਵੇਲੀਅਨ ਵਿਖੇ ਪ੍ਰਧਾਨ ਮੰਤਰੀ ਨੇ ਹਿੰਦੁਸਤਾਨ ਏਅਰੋਨੌਟਿਕਸ ਲਿਮਿਟਿਡ ਦੁਆਰਾ ਡਿਜ਼ਾਈਨ ਕੀਤੇ ਇੱਕ ਸਵਦੇਸ਼ੀ ਟ੍ਰੇਨਰ ਜਹਾਜ਼ਐੱਚਟੀਟੀ-40 ਤੋਂ ਪਰਦਾ ਹਟਾਇਆ। ਇਸ ਜਹਾਜ਼ ਵਿੱਚ ਅਤਿ-ਆਧੁਨਿਕ ਪ੍ਰਣਾਲੀਆਂ ਹਨ ਅਤੇ ਪਾਇਲਟ-ਅਨੁਕੂਲ ਵਿਸ਼ੇਸ਼ਤਾਵਾਂ ਨਾਲ ਤਿਆਰ ਕੀਤਾ ਗਿਆ ਹੈ।

ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨੇ ਉਦਯੋਗ ਅਤੇ ਸਟਾਰਟਅੱਪਸ ਰਾਹੀਂ ਪੁਲਾੜ ਖੇਤਰ ਵਿੱਚ ਰੱਖਿਆ ਬਲਾਂ ਲਈ ਨਵਾਚਾਰੀ ਹੱਲ ਵਿਕਸਿਤ ਕਰਨ ਲਈ ਮਿਸ਼ਨ ਡਿਫੈਂਸ ਸਪੇਸ ਦੀ ਸ਼ੁਰੂਆਤ ਵੀ ਕੀਤੀ। ਪ੍ਰਧਾਨ ਮੰਤਰੀ ਨੇ ਗੁਜਰਾਤ ਵਿੱਚ ਡੀਸਾ ਏਅਰਫੀਲਡ ਦਾ ਨੀਂਹ ਪੱਥਰ ਵੀ ਰੱਖਿਆ। ਇਹ ਆਧੁਨਿਕ ਏਅਰਫੋਰਸ ਬੇਸ ਦੇਸ਼ ਦੇ ਸੁਰੱਖਿਆ ਢਾਂਚੇ ਵਿੱਚ ਵਾਧਾ ਕਰੇਗਾ।

ਇਹ ਐਕਸਪੋ ਭਾਰਤ-ਅਫਰੀਕਾ: ਰੱਖਿਆ ਅਤੇ ਸੁਰੱਖਿਆ ਸਹਿਯੋਗ ਦੇ ਤਾਲਮੇਲ ਲਈ ਰਣਨੀਤੀ ਅਪਣਾਉਣ‘ ਥੀਮ ਦੇ ਤਹਿਤ ਦੂਜੀ ਭਾਰਤ-ਅਫਰੀਕਾ ਰੱਖਿਆ ਸੰਵਾਦ ਦਾ ਗਵਾਹ ਬਣੇਗਾ। ਐਕਸਪੋ ਦੌਰਾਨ ਦੂਜੀ ਹਿੰਦ ਮਹਾਸਾਗਰ ਖੇਤਰ+ (ਆਈਓਆਰ+) ਕਾਨਫਰੰਸ ਵੀ ਆਯੋਜਿਤ ਕੀਤੀ ਜਾਵੇਗੀਜੋ ਕਿ ਖੇਤਰ ਵਿੱਚ ਸੁਰੱਖਿਆ ਅਤੇ ਵਿਕਾਸ ਦੇ ਪ੍ਰਧਾਨ ਮੰਤਰੀ ਦੇ ਦ੍ਰਿਸ਼ਟੀਕੋਣ (ਸਾਗਰ) ਦੇ ਅਨੁਸਾਰ ਸ਼ਾਂਤੀਵਿਕਾਸਸਥਿਰਤਾ ਅਤੇ ਖੁਸ਼ਹਾਲੀ ਨੂੰ ਉਤਸ਼ਾਹਿਤ ਕਰਨ ਲਈ ਇੱਕ ਆਈਓਆਰ+ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਆਪਕ ਗੱਲਬਾਤ ਲਈ ਇੱਕ ਮੰਚ ਪ੍ਰਦਾਨ ਕਰੇਗਾ। ਰੱਖਿਆ ਲਈ ਪਹਿਲੀ ਨਿਵੇਸ਼ਕ ਮੀਟਿੰਗ ਐਕਸਪੋ ਦੌਰਾਨ ਹੋਵੇਗੀ। ਡਿਫੈਂਸ ਇਨੋਵੇਸ਼ਨ ਪ੍ਰੋਗਰਾਮ ਆਈਡੇਕਸ (ਡਿਫੈਂਸ ਐਕਸੀਲੈਂਸ ਲਈ ਇਨੋਵੇਸ਼ਨ-ਰੱਖਿਆ ਉੱਤਮਤਾ ਲਈ ਇਨੋਵੇਸ਼ਨ)ਮੰਥਨ 2022 ਸੌ ਤੋਂ ਵੱਧ ਸਟਾਰਟਅੱਪਸ ਨੂੰ ਉਨ੍ਹਾਂ ਦੇ ਇਨੋਵੇਸ਼ਨਾਂ ਨੂੰ ਪ੍ਰਦਰਸ਼ਿਤ ਕਰਨ ਦਾ ਮੌਕਾ ਦੇਵੇਗਾ। ਇਸ ਆਯੋਜਨ ਵਿੱਚ ਬੰਧਨ‘ ਪ੍ਰੋਗਰਾਮ ਰਾਹੀਂ 451 ਸਾਂਝੇਦਾਰੀਆਂ/ਲਾਂਚ ਵੀ ਹੋਣਗੇ।

Addressing Defence Expo 2022 being held in Gandhinagar, Gujarat. https://t.co/YFaSC2xLKK

— Narendra Modi (@narendramodi) October 19, 2022

DefExpo-2022 का ये आयोजन नए भारत की ऐसी भव्य तस्वीर खींच रहा है, जिसका संकल्प हमने अमृतकाल में लिया है। pic.twitter.com/wcNIrq7SbL

— PMO India (@PMOIndia) October 19, 2022

It is the first DefExpo where only Indian companies are participating. pic.twitter.com/n80uQvZeni

— PMO India (@PMOIndia) October 19, 2022

कोरोनाकाल में जब वैक्सीन को लेकर पूरी दुनिया चिंता में थी, तब भारत ने हमारे अफ्रीकन मित्र देशों को प्राथमिकता देते हुये वैक्सीन पहुंचाई। pic.twitter.com/apEESLs1Hv

— PMO India (@PMOIndia) October 19, 2022

आज अंतर्राष्ट्रीय सुरक्षा से लेकर वैश्विक व्यापार तक, मेरीटाइम सेक्योरिटी एक ग्लोबल प्राथमिकता बनकर उभरा है। pic.twitter.com/xmQ9wOuO1u

— PMO India (@PMOIndia) October 19, 2022

सरकार में आने के बाद हमने डीसा में ऑपरेशनल बेस बनाने का फैसला लिया, और हमारी सेनाओं की ये अपेक्षा आज पूरी हो रही है। pic.twitter.com/2CaN337CZH

— PMO India (@PMOIndia) October 19, 2022

Mission Defence Space will encourage innovation and strengthen our forces. pic.twitter.com/y7bhn3PA4H

— PMO India (@PMOIndia) October 19, 2022

In the defence sector, new India is moving ahead with the mantra of Intent, Innovation and Implementation. pic.twitter.com/2vdCkdEFnD

— PMO India (@PMOIndia) October 19, 2022

Indian defence companies today are becoming a significant part of the global supply chain. pic.twitter.com/1LlRxSQaSm

— PMO India (@PMOIndia) October 19, 2022

भारत की टेक्नालजी पर आज दुनिया भरोसा कर रही है क्योंकि भारत की सेनाओं ने उनकी क्षमताओं को साबित किया है। pic.twitter.com/N01ZmnMKOT

— PMO India (@PMOIndia) October 19, 2022

Making India’s defence sector self-reliant. pic.twitter.com/UOrCl0xW9D

— PMO India (@PMOIndia) October 19, 2022

 

 

 ************

ਡੀਐੱਸ/ਟੀਐੱਸ