Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ

ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਸੋਮਨਾਥ ਵਿੱਚ ਨਵੇਂ ਸਰਕਟ ਹਾਊਸ ਦਾ ਉਦਘਾਟਨ ਕੀਤਾ। ਇਸ ਮੌਕੇ ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ, ਰਾਜ ਮੰਤਰੀ, ਸੰਸਦ ਮੈਂਬਰ, ਮੰਦਿਰ ਟਰੱਸਟ ਦੇ ਮੈਂਬਰ ਹਾਜ਼ਰ ਸਨ।

ਸਮਾਗਮ ਨੂੰ ਸੰਬੋਧਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਸੋਮਨਾਥ ਸਰਕਟ ਹਾਊਸ ਦੇ ਉਦਘਾਟਨ ਲਈ ਗੁਜਰਾਤ ਸਰਕਾਰ, ਸੋਮਨਾਥ ਮੰਦਿਰ ਟਰੱਸਟ ਅਤੇ ਸ਼ਰਧਾਲੂਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਕਿਹਾ ਕਿ ਮੰਦਿਰ ਦੇ ਸਿਖਰ ਅਤੇ ਚੋਟੀ ਤੇ ਸ਼ਰਧਾਲੂ ਸਮੇਂ ਦੀ ਮਾਰ ਝੱਲਣ ਦੇ ਬਾਵਜੂਦ ਭਾਰਤ ਦੀ ਚੇਤਨਾ ਤੇ ਮਾਣ ਮਹਿਸੂਸ ਕਰਨਗੇ। ਭਾਰਤੀ ਸੱਭਿਅਤਾ ਦੀ ਚੁਣੌਤੀਪੂਰਨ ਯਾਤਰਾ ਅਤੇ ਸੈਂਕੜੇ ਸਾਲਾਂ ਦੀ ਗ਼ੁਲਾਮੀ ਦੇ ਹਾਲਾਤ ਤੇ ਧਿਆਨ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਜਿਨ੍ਹਾਂ ਪਰਿਸਥਿਤੀਆਂ ਵਿੱਚ ਸੋਮਨਾਥ ਮੰਦਿਰ ਨੂੰ ਤਬਾਹ ਕੀਤਾ ਗਿਆ ਸੀ ਅਤੇ ਜਿਨ੍ਹਾਂ ਪਰਿਸਥਿਤੀਆਂ ਵਿੱਚ ਸਰਦਾਰ ਪਟੇਲ ਦੇ ਪ੍ਰਯਤਨਾਂ ਨਾਲ ਮੰਦਿਰ ਦੀ ਮੁਰੰਮਤ ਕੀਤੀ ਗਈ ਸੀ, ਉਹ ਦੋਵੇਂ ਹੀ ਇੱਕ ਵੱਡਾ ਸੰਦੇਸ਼ ਦਿੰਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਅੱਜ, ਜਦੋਂ ਅਜ਼ਾਦੀ ਕਾ ਅੰਮ੍ਰਿਤ ਮਹੋਤਸਵ ਵਿੱਚ, ਅਸੀਂ ਆਪਣੇ ਅਤੀਤ ਤੋਂ ਸਿੱਖਣਾ ਚਾਹੁੰਦੇ ਹਾਂ, ਸੋਮਨਾਥ ਜਿਹੇ ਸੱਭਿਆਚਾਰ ਅਤੇ ਵਿਸ਼ਵਾਸ ਦੇ ਸਥਾਨ ਇਸ ਦੇ ਕੇਂਦਰ ਵਿੱਚ ਹਨ।”

ਉਨ੍ਹਾਂ ਕਿਹਾ ਕਿ ਦੁਨੀਆ ਦੇ ਕਈ ਦੇਸ਼ਾਂ ਦੀ ਅਰਥਵਿਵਸਥਾ ਵਿੱਚ ਟੂਰਿਜ਼ਮ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਕਿਹਾ, “ਸਾਡੇ ਕੋਲ ਹਰ ਰਾਜ ਅਤੇ ਹਰ ਖੇਤਰ ਵਿੱਚ ਇਸ ਤਰ੍ਹਾਂ ਦੀਆਂ ਬੇਅੰਤ ਸੰਭਾਵਨਾਵਾਂ ਹਨ।” ਪ੍ਰਧਾਨ ਮੰਤਰੀ ਨੇ ਅਧਿਆਤਮਿਕ ਸਥਾਨਾਂ ਦਾ ਵਰਚੁਅਲ ਭਾਰਤ ਦਰਸ਼ਨ ਬਿਆਨ ਕੀਤਾ ਅਤੇ ਗੁਜਰਾਤ ਵਿੱਚ ਸੋਮਨਾਥ, ਦਵਾਰਕਾ, ਕੱਛ ਦੇ ਰਣ ਅਤੇ ਸਟੈਚੂ ਆਵ੍ ਯੂਨਿਟੀ; ਉੱਤਰ ਪ੍ਰਦੇਸ਼ ਵਿੱਚ ਅਯੁੱਧਿਆ, ਮਥੁਰਾ, ਕਾਸ਼ੀ, ਪ੍ਰਯਾਗ, ਕੁਸ਼ੀਨਗਰ ਅਤੇ ਵਿੰਧਿਆਚਲ ਜਿਹੇ ਸਥਾਨ; ਦੇਵਭੂਮੀ ਉੱਤਰਾਖੰਡ ਵਿੱਚ ਬਦਰੀਨਾਥ, ਕੇਦਾਰਨਾਥ; ਹਿਮਾਚਲ ਵਿੱਚ ਜਵਾਲਾ ਦੇਵੀ, ਨੈਣਾ ਦੇਵੀ; ਬ੍ਰਹਮਤਾ ਅਤੇ ਕੁਦਰਤੀ ਚਮਕ ਨਾਲ ਭਰਪੂਰ ਪੂਰਾ ਉੱਤਰ ਪੂਰਬ; ਤਮਿਲ ਨਾਡੂ ਵਿੱਚ ਰਾਮੇਸ਼ਵਰਮ; ਓਡੀਸ਼ਾ ਵਿੱਚ ਪੁਰੀ; ਆਂਧਰ ਪ੍ਰਦੇਸ਼ ਵਿੱਚ ਤਿਰੂਪਤੀ ਬਾਲਾਜੀ; ਮਹਾਰਾਸ਼ਟਰ ਵਿੱਚ ਸਿੱਧੀ ਵਿਨਾਇਕ; ਕੇਰਲ ਵਿੱਚ ਸਬਰੀਮਾਲਾ ਨੂੰ ਸੂਚੀਬੱਧ ਕੀਤਾ।ਇਹ ਸਥਾਨ ਸਾਡੀ ਰਾਸ਼ਟਰੀ ਏਕਤਾ ਅਤੇ ਏਕ ਭਾਰਤ, ਸ੍ਰੇਸ਼ਠ ਭਾਰਤ ਦੀ ਭਾਵਨਾ ਨੂੰ ਦਰਸਾਉਂਦੇ ਹਨ। ਅੱਜ ਦੇਸ਼ ਵੀ ਉਨ੍ਹਾਂ ਨੂੰ ਖੁਸ਼ਹਾਲੀ ਦੇ ਮਜ਼ਬੂਤ ​​ਸਰੋਤ ਵਜੋਂ ਦੇਖਦਾ ਹੈ। ਉਨ੍ਹਾਂ ਕਿਹਾ, “ਉਨ੍ਹਾਂ ਦੇ ਵਿਕਾਸ ਦੁਆਰਾ ਅਸੀਂ ਇੱਕ ਵੱਡੇ ਖੇਤਰ ਦੇ ਵਿਕਾਸ ਨੂੰ ਉਤਪ੍ਰੇਰਿਤ ਕਰ ਸਕਦੇ ਹਾਂ।

ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਪਿਛਲੇ 7 ਸਾਲਾਂ ਵਿੱਚ, ਦੇਸ਼ ਨੇ ਟੂਰਿਜ਼ਮ ਦੀ ਸੰਭਾਵਨਾ ਨੂੰ ਖੋਜਣ ਲਈ ਅਣਥੱਕ ਕੰਮ ਕੀਤਾ ਹੈ। ਅੱਜ, ਟੂਰਿਜ਼ਮ ਕੇਂਦਰਾਂ ਦਾ ਵਿਕਾਸ ਸਿਰਫ਼ ਸਰਕਾਰੀ ਯੋਜਨਾਵਾਂ ਦਾ ਹਿੱਸਾ ਨਹੀਂ ਹੈ, ਬਲਕਿ ਜਨ-ਭਾਗੀਦਾਰੀ ਦੀ ਮੁਹਿੰਮ ਹੈ। ਦੇਸ਼ ਦੇ ਵਿਰਾਸਤੀ ਸਥਲਾਂ ਅਤੇ ਸਾਡੀ ਸੱਭਿਆਚਾਰਕ ਵਿਰਾਸਤ ਦਾ ਵਿਕਾਸ ਇਸ ਦੀਆਂ ਵੱਡੀਆਂ ਉਦਾਹਰਣਾਂ ਹਨ। ਉਨ੍ਹਾਂ 15 ਵਿਸ਼ਾ ਅਧਾਰਿਤ ਟੂਰਿਸਟ ਸਰਕਟਾਂ ਜਿਹੇ ਉਪਾਵਾਂ ਨੂੰ ਸੂਚੀਬੱਧ ਕੀਤਾ। ਉਦਾਹਰਣ ਵਜੋਂ, ਰਾਮਾਇਣ ਸਰਕਟ ਵਿੱਚ, ਭਗਵਾਨ ਰਾਮ ਨਾਲ ਸਬੰਧਿਤ ਸਥਾਨਾਂ ਦਾ ਦੌਰਾ ਕੀਤਾ ਜਾ ਸਕਦਾ ਹੈ। ਸਪੈਸ਼ਲ ਟ੍ਰੇਨ ਚਲਾਈ ਗਈ ਹੈ। ਪ੍ਰਧਾਨ ਮੰਤਰੀ ਨੇ ਦੱਸਿਆ ਕਿ ਭਲਕੇ ਦਿਵਯ ਕਾਸ਼ੀ ਯਾਤਰਾ ਲਈ ਦਿੱਲੀ ਤੋਂ ਇੱਕ ਸਪੈਸ਼ਲ ਟ੍ਰੇਨ ਸ਼ੁਰੂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਬੁੱਧ ਸਰਕਟ ਭਗਵਾਨ ਬੁੱਧ ਨਾਲ ਸਬੰਧਿਤ ਸਥਾਨਾਂ ਦੀ ਯਾਤਰਾ ਨੂੰ ਅਸਾਨ ਬਣਾ ਰਿਹਾ ਹੈ। ਵਿਦੇਸ਼ੀ ਸੈਲਾਨੀਆਂ ਲਈ ਵੀਜ਼ਾ ਨਿਯਮਾਂ ਵਿੱਚ ਢਿੱਲ ਦਿੱਤੀ ਗਈ ਹੈ ਅਤੇ ਟੀਕਾਕਰਣ ਮੁਹਿੰਮ ਵਿੱਚ ਸੈਰ ਸਪਾਟਾ ਸਥਾਨਾਂ ਨੂੰ ਪਹਿਲ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਟੂਰਿਜ਼ਮ ਨੂੰ ਸੰਪੂਰਨ ਰੂਪ ਵਿੱਚ ਦੇਖ ਰਿਹਾ ਹੈ। ਅੱਜ ਦੇ ਸਮੇਂ ਵਿੱਚ ਟੂਰਿਜ਼ਮ ਨੂੰ ਵਿਕਸਿਤ ਕਰਨ ਲਈ ਚਾਰ ਚੀਜ਼ਾਂ ਜ਼ਰੂਰੀ ਹਨ। ਪਹਿਲੀ ਸਫ਼ਾਈ- ਪਹਿਲਾਂ ਸਾਡੇ ਟੂਰਿਜ਼ਮ ਸਥਾਨ, ਪਵਿੱਤਰ ਤੀਰਥ ਸਥਾਨ ਵੀ ਸਵੱਛ ਨਹੀਂ ਸਨ। ਅੱਜ ਸਵੱਛ ਭਾਰਤ ਅਭਿਯਾਨ ਨੇ ਇਹ ਤਸਵੀਰ ਬਦਲ ਦਿੱਤੀ ਹੈ। ਟੂਰਿਜ਼ਮ ਨੂੰ ਉਤਸ਼ਾਹਿਤ ਕਰਨ ਲਈ ਇੱਕ ਹੋਰ ਮਹੱਤਵਪੂਰਨ ਕਾਰਕ ਸੁਵਿਧਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਰ, ਸੁਵਿਧਾਵਾਂ ਦਾ ਦਾਇਰਾ ਸਿਰਫ਼ ਟੂਰਿਜ਼ਮ ਸਥਾਨਾਂ ਤੱਕ ਸੀਮਤ ਨਹੀਂ ਹੋਣਾ ਚਾਹੀਦਾ ਹੈ। ਟਰਾਂਸਪੋਰਟ, ਇੰਟਰਨੈੱਟ, ਸਹੀ ਜਾਣਕਾਰੀ, ਡਾਕਟਰੀ ਪ੍ਰਬੰਧ ਹਰ ਤਰ੍ਹਾਂ ਦੀਆਂ ਸੁਵਿਧਾਵਾਂ ਹੋਣੀਆਂ ਚਾਹੀਦੀਆਂ ਹਨ ਅਤੇ ਇਸ ਦਿਸ਼ਾ ਵਿੱਚ ਵੀ ਦੇਸ਼ ਵਿੱਚ ਸਰਬਪੱਖੀ ਕੰਮ ਕੀਤਾ ਜਾ ਰਿਹਾ ਹੈ। ਸਮਾਂ ਟੂਰਿਜ਼ਮ ਨੂੰ ਵਧਾਉਣ ਦਾ ਤੀਸਰਾ ਮਹੱਤਵਪੂਰਨ ਪਹਿਲੂ ਹੈ। ਇਸ ਯੁਗ ਵਿੱਚ, ਲੋਕ ਘੱਟ ਤੋਂ ਘੱਟ ਸਮੇਂ ਵਿੱਚ ਵੱਧ ਤੋਂ ਵੱਧ ਜਗ੍ਹਾ ਨੂੰ ਕਵਰ ਕਰਨਾ ਚਾਹੁੰਦੇ ਹਨ। ਟੂਰਿਜ਼ਮ ਨੂੰ ਵਧਾਉਣ ਲਈ ਚੌਥੀ ਅਤੇ ਬਹੁਤ ਜ਼ਰੂਰੀ ਕਾਰਕ ਸਾਡੀ ਸੋਚ ਹੈ। ਸਾਡੀ ਸੋਚ ਦਾ ਨਵੀਨ ਅਤੇ ਆਧੁਨਿਕ ਹੋਣਾ ਜ਼ਰੂਰੀ ਹੈ। ਪਰ ਇਸ ਦੇ ਨਾਲ ਹੀ ਸਾਨੂੰ ਆਪਣੀ ਪੁਰਾਤਨ ਵਿਰਾਸਤ ਤੇ ਕਿੰਨਾ ਮਾਣ ਹੈ, ਇਹ ਬਹੁਤ ਮਾਇਨੇ ਰੱਖਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਆਜ਼ਾਦੀ ਤੋਂ ਬਾਅਦ ਨਵਾਂ ਵਿਕਾਸ ਦਿੱਲੀ ਦੇ ਕੁਝ ਪਰਿਵਾਰਾਂ ਲਈ ਸੀ। ਪਰ ਅੱਜ ਦੇਸ਼ ਉਸ ਸੌੜੀ ਸੋਚ ਨੂੰ ਪਿੱਛੇ ਛੱਡ ਕੇ ਮਾਣ-ਸਨਮਾਨ ਦੀਆਂ ਨਵੀਆਂ ਬੁਲੰਦੀਆਂ ਉਸਾਰ ਰਿਹਾ ਹੈ ਅਤੇ ਉਨ੍ਹਾਂ ਨੂੰ ਸ਼ਾਨ ਪ੍ਰਦਾਨ ਕਰ ਰਿਹਾ ਹੈ। ਇਹ ਸਾਡੀ ਆਪਣੀ ਸਰਕਾਰ ਹੈ, ਜਿਸ ਨੇ ਦਿੱਲੀ ਵਿੱਚ ਬਾਬਾ ਸਾਹਿਬ ਮੈਮੋਰੀਅਲ, ਰਾਮੇਸ਼ਵਰਮ ਵਿੱਚ ਏਪੀਜੇ ਅਬਦੁਲ ਕਲਾਮ ਯਾਦਗਾਰ ਬਣਾਈ। ਇਸੇ ਤਰ੍ਹਾਂ ਨੇਤਾ ਜੀ ਸੁਭਾਸ਼ ਚੰਦਰ ਬੋਸ ਅਤੇ ਸ਼ਿਆਮ ਜੀ ਕ੍ਰਿਸ਼ਨ ਵਰਮਾ ਨਾਲ ਸਬੰਧਿਤ ਸਥਾਨਾਂ ਨੂੰ ਵੀ ਉਚੇਚਾ ਦਰਜਾ ਦਿੱਤਾ ਗਿਆ ਹੈ। ਪ੍ਰਧਾਨ ਮੰਤਰੀ ਨੇ ਦੱਸਿਆ, “ਸਾਡੇ ਆਦਿਵਾਸੀ ਸਮਾਜ ਦੇ ਗੌਰਵਮਈ ਇਤਿਹਾਸ ਨੂੰ ਸਾਹਮਣੇ ਲਿਆਉਣ ਲਈ ਦੇਸ਼ ਭਰ ਵਿੱਚ ਆਦਿਵਾਸੀ ਅਜਾਇਬ ਘਰ ਵੀ ਬਣਾਏ ਜਾ ਰਹੇ ਹਨਨਵੇਂ ਵਿਕਸਿਤ ਸਥਾਨਾਂ ਦੀ ਸੰਭਾਵਨਾ ਬਾਰੇ ਵਿਸਤਾਰ ਵਿੱਚ ਦੱਸਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮਹਾਮਾਰੀ ਦੇ ਬਾਵਜੂਦ 75 ਲੱਖ ਲੋਕ ਸਟੈਚੂ ਆਵ੍ ਯੂਨਿਟੀ ਨੂੰ ਦੇਖਣ ਲਈ ਆਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਸਥਾਨ ਟੂਰਿਜ਼ਮ ਦੇ ਨਾਲ-ਨਾਲ ਸਾਡੀ ਪਹਿਚਾਣ ਨੂੰ ਨਵੀਆਂ ਉਚਾਈਆਂ ਤੇ ਲੈ ਕੇ ਜਾਣਗੇ।

ਪ੍ਰਧਾਨ ਮੰਤਰੀ ਨੇ ਵੋਕਲ ਫੌਰ ਲੋਕਲਲਈ ਆਪਣੇ ਸੱਦੇ ਦੀ ਇੱਕ ਤੰਗ ਵਿਆਖਿਆ ਨਾ ਕਰਨ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਇਸ ਕਾਲ ਵਿੱਚ ਸਥਾਨਕ ਟੂਰਿਜ਼ਮ ਸ਼ਾਮਲ ਹੈ। ਉਨ੍ਹਾਂ ਵਿਦੇਸ਼ ਵਿੱਚ ਕਿਸੇ ਵੀ ਟੂਰਿਜ਼ਮ ਤੇ ਜਾਣ ਤੋਂ ਪਹਿਲਾਂ ਭਾਰਤ ਦੇ ਘੱਟੋ-ਘੱਟ 15-20 ਸਥਾਨਾਂ ਦੀ ਯਾਤਰਾ ਕਰਨ ਦੀ ਆਪਣੀ ਬੇਨਤੀ ਨੂੰ ਦੁਹਰਾਇਆ।

 

https://twitter.com/PMOIndia/status/1484404150930935810

https://twitter.com/PMOIndia/status/1484404460420210690

https://twitter.com/PMOIndia/status/1484404760195530756

https://twitter.com/PMOIndia/status/1484406155439144960

https://twitter.com/PMOIndia/status/1484406672517132293

https://twitter.com/PMOIndia/status/1484407475621462017

https://twitter.com/PMOIndia/status/1484407469397143558

https://twitter.com/PMOIndia/status/1484407807948750849

https://twitter.com/PMOIndia/status/1484408204373393409

https://twitter.com/PMOIndia/status/1484408605793480704

https://twitter.com/PMOIndia/status/1484408601766948867

 

https://youtu.be/rskPRvzolA8

 

 

**********

ਡੀਐੱਸ/ਏਕੇ