ਪ੍ਰਧਾਨ ਮੰਤਰੀ ਨੇ ਅੱਜ ਰਾਸ਼ਟਰਪਤੀ ਭਵਨ ਵਿੱਚ ਆਯੋਜਿਤ ਰਾਸ਼ਟਰੀ ਕਮੇਟੀ ਦੀ ਦੂਸਰੀ ਮੀਟਿੰਗ ਨੂੰ ਸੰਬੋਧਨ ਕੀਤਾ।
ਮੀਟਿੰਗ ਦੀ ਪ੍ਰਧਾਨਗੀ ਮਾਣਯੋਗ ਰਾਸ਼ਟਰਪਤੀ ਜੀ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਹਿੱਸਾ ਲੈਣ ਵਾਲਿਆਂ ਵਿੱਚ ਉਪ ਰਾਸ਼ਟਰਪਤੀ, ਕੇਂਦਰੀ ਮੰਤਰੀ ਮੰਡਲ ਦੇ ਮੈਂਬਰਸ, ਵੱਖ-ਵੱਖ ਰਾਜਾਂ ਦੇ ਮੁੱਖ ਮੰਤਰੀ, ਮੰਨੇ ਪ੍ਰਮੰਨੇ ਗਾਂਧੀਵਾਦੀ ਅਤੇ ਹੋਰ ਪਤਵੰਤੇ ਵੀ ਸ਼ਾਮਲ ਸਨ। ਪੁਰਤਗਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਐਂਟੋਨੀਓ ਕੋਸਤਾ (Mr. Antonio Costa) ਨੇ ਵੀ ਮੀਟਿੰਗ ਵਿੱਚ ਹਿੱਸਾ ਲਿਆ। ਸ਼੍ਰੀ ਕੋਸਤਾ ਇਕੱਲੇ ਵਿਦੇਸ਼ੀ ਪ੍ਰਧਾਨ ਮੰਤਰੀ ਹਨ, ਜਿਨ੍ਹਾਂ ਨੂੰ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ।
ਆਪਣੇ ਸੰਬੋਧਨ ਵਿੱਚ ਰਾਸ਼ਟਰਪਤੀ ਜੀ ਨੇ ਰਾਸ਼ਟਰਪਿਤਾ ਦੀ 150ਵੀਂ ਜਯੰਤੀ ਨੂੰ ਜਨ ਅੰਦੋਲਨ ਵਿੱਚ ਬਦਲਣ ਲਈ ਪ੍ਰਧਾਨ ਮੰਤਰੀ ਦੀ ਦੇਖਰੇਖ ਵਿੱਚ ਕੰਮ ਕਰ ਰਹੀ ਕਾਰਜਕਾਰੀ ਕਮੇਟੀ ਨੂੰ ਵਧਾਈ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਸਵੱਛ ਭਾਰਤ ਜਿਹੀਆਂ ਪਹਿਲਾਂ ਦੀ ਨਿਜੀ ਤੌਰ ’ਤੇ ਅਗਵਾਈ ਕਰ ਰਹੇ ਹਨ ਅਤੇ ਵਾਤਾਵਰਨ ਸੁਰੱਖਿਆ ਲਈ ਮਹਾਤਮਾ ਗਾਂਧੀ ਦੀਆਂ ਸਿੱਖਿਆਵਾਂ ਦਾ ਸਿੰਗਲ ਯੂਜ ਪਲਾਸਟਿਕ ਦਾ ਖਾਤਮਾ ਕਰਨ ਵਰਗੀਆਂ ਪਹਿਲਕਦਮੀਆਂ ਦੇ ਰਾਹੀਂ ਪ੍ਰਸਾਰ ਕਰ ਰਹੇ ਹਨ।
ਪ੍ਰਧਾਨ ਮੰਤਰੀ ਨੇ ਸੱਭਿਆਚਾਰ ਮੰਤਰਾਲੇ ਵੱਲ਼ੋਂ ਸੰਕਲਿਤ ਯਾਦਗਾਰੀ ਗਤੀਵਿਧੀਆਂ ’ਤੇ ਇੱਕ ਪੁਸਤਕ ਅਤੇ ਵਿਦੇਸ਼ ਮੰਤਰਾਲੇ ਵੱਲੋਂ ਸੰਕਲਿਤ ਗਾਂਧੀ ਜੀ ’ਤੇ ਇੱਕ ਸੰਗ੍ਰਹਿ (ਐਂਥੋਲੋਜੀ) ਦਾ ਵਿਮੋਚਨ ਕੀਤਾ ਅਤੇ ਉਸ ਨੂੰ ਰਾਸ਼ਟਰਪਤੀ ਨੂੰ ਭੇਂਟ ਕੀਤਾ। ਸੰਗ੍ਰਹਿ ਵਿੱਚ ਵਿਸ਼ਵ ਭਰ ਦੀਆਂ 126 ਪ੍ਰਸਿੱਧ ਹਸਤੀਆਂ ਨੇ ਗਾਂਧੀ ਜੀ ਦੀਆਂ ਸਿੱਖਿਆਵਾਂ ਨਾਲ ਉਨ੍ਹਾਂ ਦੇ ਅਨੁਭਵਾਂ ਦੇ ਬਾਰੇ ਵਿੱਚ ਲਿਖਿਆ ਹੈ। ਮੀਟਿੰਗ ਦੌਰਾਨ ‘ਗਾਂਧੀ@150’ ਦੇ ਗਲੋਬਲ ਸਮਾਰੋਹਾਂ ਦੇ ਹਿੱਸੇ ਵਜੋਂ ਕਰਾਈਆਂ ਜਾਣ ਵਾਲੀਆਂ ਯਾਦਗਾਰੀ ਗਤੀਵਿਧੀਆਂ ’ਤੇ ਇੱਕ ਲਘੂ ਫਿਲਮ ਵੀ ਦਿਖਾਈ ਗਈ ਸੀ।
ਇਸ ਮੌਕੇ ’ਤੇ ਪ੍ਰਧਾਨ ਮੰਤਰੀ ਨੇ ਪਹਿਲੀ ਮੀਟਿੰਗ ਵਿੱਚ ਮੈਂਬਰਸ ਵੱਲੋਂ ਦਿੱਤੇ ਗਏ ਸੁਝਾਵਾਂ ਨੂੰ ਮਨਜ਼ੂਰੀ ਪ੍ਰਦਾਨ ਕੀਤੀ, ਜਿਨ੍ਹਾਂ ਵਿੱਚ ਜਨ ਭਾਗੀਦਾਰੀ ਲਈ ਮਹਾਤਮਾ ਗਾਂਧੀ ਦੇ ਵਿਚਾਰਾਂ ਨੂੰ ਉਪਯੋਗ (ਵਰਤੋਂ) ਵਿੱਚ ਲਿਆਉਣ ਲਈ ਮੈਂਬਰਾਂ ਨੇ ਇੱਕ ਯਾਦਗਾਰੀ ਪ੍ਰੋਗਰਾਮ ਤਿਆਰ ਕਰਨ ਨੂੰ ਕਿਹਾ ਸੀ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੁਨੀਆ ਦੇ ਲੋਕ ਗਾਂਧੀ ਦੇ ਬਾਰੇ ਵਿੱਚ ਜਾਣਨ ਲਈ ਉਤਸੁਕ ਹਨ ਅਤੇ ਉਨ੍ਹਾਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ। ਇਸ ਲਈ ਇਹ ਭਾਰਤ ਦੀ ਜ਼ਿੰਮੇਵਾਰੀ ਹੈ ਕਿ ਉਹ ਮਹਾਤਮਾ ਅਤੇ ਉਨ੍ਹਾਂ ਦੀ ਦੂਰਦਰਸ਼ਿਤਾ ਦੀ ਪ੍ਰਾਸੰਗਿਕਤਾ ਨੂੰ ਅਪਣਾਉਣ ਦੀ ਯਾਦ ਦੁਨੀਆ ਨੂੰ ਦਿਵਾਉਂਦਾ ਰਹੇ।
ਪ੍ਰਧਾਨ ਮੰਤਰੀ ਨੇ ਭਾਰਤ ਅਤੇ ਪੁਰਤਗਾਲ ਦੋਹਾਂ ਵਿੱਚ ਯਾਦਗਾਰੀ ਕਾਰਜਾਂ ਨਾਲ ਨਿਜੀ ਤੌਰ ’ਤੇ ਜੁੜਨ ਲਈ ਪੂਰਾ ਸਾਲ ਸਮਾਂ ਕੱਢਣ ਵਾਸਤੇ ਪੁਰਤਗਾਲ ਦੇ ਪ੍ਰਧਾਨ ਮੰਤਰੀ ਦਾ ਧੰਨਵਾਦ ਕੀਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕਿਹਾ ਕਿ ‘ਗਾਂਧੀ@150’ ਕੇਵਲ ਇੱਕ ਸਾਲ ਦਾ ਪ੍ਰੋਗਰਾਮ ਨਹੀਂ ਹੈ। ਸਾਰੇ ਨਾਗਰਿਕਾਂ ਨੂੰ ਆਪਣੇ ਜੀਵਨ ਵਿੱਚ ਗਾਂਧੀ ਜੀ ਦੇ ਵਿਚਾਰਾਂ ਅਤੇ ਉਨ੍ਹਾਂ ਦੀ ਦੂਰਦਰਸ਼ਿਤਾ ਨੂੰ ਅਪਣਾਉਣ ਅਤੇ ਭਵਿੱਖ ਵਿੱਚ ਇਸ ਨੂੰ ਅੱਗੇ ਲੈ ਜਾਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਹਾਲਾਂਕਿ ਸਰਕਾਰ ਸ਼ਤਾਬਦੀ ਪ੍ਰੋਗਰਾਮ ਸਮੇਂ-ਸਮੇਂ ’ਤੇ ਆਯੋਜਿਤ ਕਰਦੀ ਰਹਿੰਦੀ ਹੈ, ‘ਗਾਂਧੀ@150’ ਯਾਦਗਾਰੀ ਸਮਾਰੋਹ, ਇੱਕ ਅਵਸਰ ਤੋਂ ਵੀ ਵਧ ਕੇ ਹਨ। ਇਹ ਜਨ ਸਧਾਰਨ ਦਾ ਇੱਕ ਪ੍ਰੋਗਰਾਮ ਬਣ ਚੁੱਕੇ ਹਨ ਅਤੇ ਸਾਰੇ ਭਾਰਤੀਆਂ ਲਈ ਮਾਣ ਦਾ ਵਿਸ਼ਾ ਹਨ।
ਪ੍ਰਧਾਨ ਮੰਤਰੀ ਨੇ ਲਾਲਕਿਲ੍ਹੇ ਤੋਂ ਦਿੱਤੇ ਗਏ ਆਪਣੇ ਪਹਿਲਾਂ ਦੇ ਸੰਦੇਸ਼ ਨੂੰ ਦੁਹਰਾਇਆ ਕਿ ਸਾਰੇ ਨਾਗਰਿਕ ਸਵਦੇਸ਼ੀ ਖਰੀਦਣ। ਗਾਂਧੀ ਜੀ ਦਾ ਇਹ ਮੂਲ ਦਰਸ਼ਨ, ਉੱਥਾਨ ਲਈ ਸੀ ਅਤੇ ਜਿਸ ਵਿੱਚ ਭਾਰਤ ਦੇ ਵਿਕਾਸ ਅਤੇ ਪ੍ਰਗਤੀ ਦੀ ਸੰਭਾਵਨਾ ਹੈ। ਉਨ੍ਹਾਂ ਨੇ ਸਾਰੇ ਨਾਗਰਿਕਾਂ ਨੂੰ ਤਾਕੀਦ ਕੀਤੀ ਕਿ ਉਹ 2022 ਤੱਕ ਇਸ ਸੰਦੇਸ਼ ਦੇ ਨਾਲ ਜੀਣ। ਜਦੋਂ ਦੇਸ਼ ਅਜ਼ਾਦੀ ਦੀ 75ਵੀਂ ਵਰ੍ਹੇਗੰਢ ਮਨਾਏਗਾ ਤਾਂ ਉਸ ਦੇ ਬਾਅਦ ਵੀ ਇਸ ਨੂੰ ਜੀਵਨ ਦਾ ਹਿੱਸਾ ਬਣਾਉਣ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਲਈ ਇਹ ਮਾਣ ਦਾ ਵਿਸ਼ਾ ਹੈ, ਜਦੋਂ ਰਾਜਸਭਾ ਦੇ ਹਾਲ ਵਿੱਚ ਸੰਪੰਨ 250ਵੇਂ ਸੈਸ਼ਨ ਦੌਰਾਨ ਮੈਂਬਰਾਂ ਨੂੰ ਪ੍ਰੋਤਸਾਹਿਤ ਕੀਤਾ ਗਿਆ ਅਤੇ ਉਹ ਉਨ੍ਹਾਂ ਦੀਆਂ ਸਥਾਨਕ ਭਾਸ਼ਾਵਾਂ ਵਿੱਚ ਬੋਲਣ ਦੇ ਲਈ ਅੱਗੇ ਆਏ। ਉਨ੍ਹਾਂ ਨੇ ਕਿਹਾ ਕਿ ਅਸੀਂ ਗਾਂਧੀ ਜੀ ਦੇ ਸੰਦੇਸ਼ ਨੂੰ ਵਿਸ਼ਵ ਭਰ ਵਿੱਚ ਫੈਲਾਉਣ ਲਈ ਕਾਰਜ ਕਰ ਰਹੇ ਹਾਂ। ਸਾਨੂੰ ਦੇਸ਼ਭਰ ਦੇ ਆਮ ਨਾਗਰਿਕਾਂ ਲਈ ਆਧੁਨਿਕ ਰੂਪ ਵਿੱਚ ਮਹਾਤਮਾ ਗਾਂਧੀ ਦੇ ਸੰਦੇਸ਼ ਨੂੰ ਪ੍ਰਾਸੰਗਿਕ ਬਣਾਈ ਰੱਖਣ ਲਈ ਕੰਮ ਕਰਨਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਨੇ ਜ਼ਿਕਰ ਕੀਤਾ ਕਿ ਕਿਸ ਤਰ੍ਹਾਂ ਗਾਂਧੀ ਜੀ ਦਾ ਮੰਨਣਾ ਸੀ ਕਿ ਰਾਸ਼ਟਰ ਅਤੇ ਇੱਕ-ਦੂਜੇ ਪ੍ਰਤੀ ਆਪਣੇ ਕਰਤੱਵ ਦਾ ਨਿਸ਼ਠਾ ਨਾਲ ਪਾਲਣ ਕਰਕੇ, ਇੱਕ ਮਨੁੱਖ ਆਪ ਇਹ ਸੁਨਿਸ਼ਚਿਤ ਕਰ ਦਿੰਦਾ ਹੈ ਕਿ ਹੋਰਨਾਂ ਦੇ ਮੌਲਿਕ ਅਧਿਕਾਰ ਸੁਨਿਸ਼ਚਿਤ ਹਨ। ਉਨ੍ਹਾਂ ਨੇ ਕਿਹਾ ਕਿ ਜੇਕਰ ਹਰੇਕ ਵਿਅਕਤੀ ਇਸ ਰਸਤੇ ’ਤੇ ਚੱਲੇਗਾ ਅਤੇ ਇਮਾਨਦਾਰੀ ਨਾਲ ਆਪਣੇ ਕਰਤੱਵ ਦਾ ਪਾਲਣ ਕਰੇਗਾ, ਭਾਰਤ ਦੇ ਸੁਪਨਿਆਂ ਨੂੰ ਪੂਰਾ ਕੀਤਾ ਜਾ ਸਕਦਾ ਹੈ।
#PresidentKovind, Vice President @MVenkaiahNaidu and PM @narendramodi with Prime Minister of Portugal @antoniocostapm at the second meeting of the National Committee of ‘Gandhi@150’ commemorations pic.twitter.com/cW5TeXyKfa
— PIB India (@PIB_India) December 19, 2019
*******
ਵੀਆਰਆਰਕੇ/ਵੀਜੇ/ਐੱਸਕੇਐੱਸ
Had excellent exchange of ideas at the second meeting of the National Committee of ‘Gandhi-150’ celebrations.
— Narendra Modi (@narendramodi) December 19, 2019
The meeting was further enriched by the insights of Mr. @antoniocostapm! https://t.co/juwJu5SUTd pic.twitter.com/R2zvlk6Qwl
Mahatma Gandhi’s ideals and principles give strength to the entire world. For us, Gandhi-150 is not merely a year long celebration. It inspires us to keep furthering the noble tenets of Gandhian philosophy, which have the potential to empower millions. pic.twitter.com/kdtL3s6yqE
— Narendra Modi (@narendramodi) December 19, 2019
We in India are deeply motivated by Gandhi Ji’s emphasis on duties in addition to rights as well as the importance he attached to encouraging products made by our hardworking fellow citizens. pic.twitter.com/b7gjKExFd2
— Narendra Modi (@narendramodi) December 19, 2019