ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਗਾਂਧੀਨਗਰ, ਗੁਜਰਾਤ ਵਿੱਚ ਮਹਾਤਮਾ ਮੰਦਿਰ ਵਿੱਚ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਉਦਘਾਟਨ ਕੀਤਾ। ਇਸ ਮੌਕੇ ‘ਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਕੁਮਾਰ ਜੁਗਨਾਥ ਅਤੇ ਵਿਸ਼ਵ ਸਿਹਤ ਸੰਗਠਨ (ਡਬਲਿਊਐੱਚਓ) ਦੇ ਡਾਇਰੈਕਟਰ-ਜਨਰਲ ਡਾ. ਟੇਡਰੋਸ ਗ਼ੈਬਰੇਯਸਸ ਮੌਜੂਦ ਸਨ। ਕੇਂਦਰੀ ਮੰਤਰੀ ਡਾ. ਮਨਸੁਖ ਮਾਂਡਵੀਯਾ, ਸ਼੍ਰੀ ਸਬਾਨੰਦ ਸੋਨੋਵਾਲ, ਸ਼੍ਰੀ ਮੁੰਜਪਾਰਾ ਮਹੇਂਦਰਭਾਈ ਅਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰਭਾਈ ਪਟੇਲ ਮੌਜੂਦ ਸਨ। 3 ਦਿਨ ਚੱਲਣ ਵਾਲੇ ਇਸ ਸੰਮੇਲਨ ਵਿੱਚ ਲਗਭਗ 90 ਉੱਘੇ ਬੁਲਾਰਿਆਂ ਅਤੇ 100 ਪ੍ਰਦਰਸ਼ਕਾਂ ਦੀ ਮੌਜੂਦਗੀ ਦੇ ਨਾਲ 5 ਪਲੈਨਰੀ ਸੈਸ਼ਨ, 8 ਗੋਲਮੇਜ਼, 6 ਵਰਕਸ਼ਾਪਾਂ ਅਤੇ 2 ਸਿੰਪੋਜ਼ੀਅਮ ਹੋਣਗੇ। ਇਹ ਸੰਮੇਲਨ ਨਿਵੇਸ਼ ਦੀ ਸੰਭਾਵਨਾ ਨੂੰ ਉਜਾਗਰ ਕਰਨ ਵਿੱਚ ਮਦਦ ਕਰੇਗਾ ਅਤੇ ਨਵੀਨਤਾ, ਖੋਜ ਅਤੇ ਵਿਕਾਸ, ਸਟਾਰਟ-ਅੱਪ ਈਕੋਸਿਸਟਮ ਅਤੇ ਵੈੱਲਨੈੱਸ ਉਦਯੋਗ ਨੂੰ ਹੁਲਾਰਾ ਦੇਵੇਗਾ। ਇਹ ਉਦਯੋਗ ਨੇਤਾਵਾਂ, ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਨੂੰ ਇਕੱਠੇ ਲਿਆਉਣ ਅਤੇ ਭਵਿੱਖ ਦੇ ਸਹਿਯੋਗ ਲਈ ਇੱਕ ਪਲੈਟਫੌਰਮ ਵਜੋਂ ਕੰਮ ਕਰਨ ਵਿੱਚ ਮਦਦ ਕਰੇਗਾ।
ਡਾ. ਟੇਡਰੋਸ ਗ਼ੈਬਰੇਯਸਸ ਨੇ ਮਹਾਤਮਾ ਗਾਂਧੀ ਦੇ ਰਾਜ ਅਤੇ ਦੇਸ਼ ਵਿੱਚ ਮੌਜੂਦ ਹੋਣ ‘ਤੇ ਆਪਣੀ ਖੁਸ਼ੀ ਜ਼ਾਹਰ ਕੀਤੀ, ਜਿਸ ਨੂੰ ਉਨ੍ਹਾਂ ਨੇ ‘ਸੰਸਾਰ ਦਾ ਮਾਣ‘ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ‘ਵਸੁਧੈਵ ਕੁਟੰਬਕਮ‘ ਦਾ ਭਾਰਤ ਦਾ ਫਲਸਫਾ ਕੱਲ੍ਹ ਜਾਮਨਗਰ ਵਿੱਚ ਡਬਲਿਊਐੱਚਓ ਗਲੋਬਲ ਸੈਂਟਰ ਫੌਰ ਟ੍ਰੈਡੀਸ਼ਨਲ ਮੈਡੀਸਿਨ (ਜੀਸੀਟੀਐੱਮ) ਦੀ ਸ਼ੁਰੂਆਤ ਦੀ ਚਾਲਕ ਸ਼ਕਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਦੀ ਸਥਾਪਨਾ ਇਤਿਹਾਸਿਕ ਹੈ ਅਤੇ ਇਹ ਗੇਮ ਚੇਂਜਰ ਸਾਬਤ ਹੋਵੇਗੀ। ਉਨ੍ਹਾਂ ਦੱਸਿਆ ਕਿ ਕੇਂਦਰ ਨੂੰ ਸਬੂਤ, ਡੇਟਾ ਅਤੇ ਸਥਿਰਤਾ ਅਤੇ ਰਵਾਇਤੀ ਦਵਾਈਆਂ ਦੀ ਵਰਤੋਂ ਦੇ ਅਨੁਕੂਲਤਾ ਦੇ ਏਜੰਡਾ ਨੂੰ ਚਲਾਉਣ ਲਈ ਨਵੀਨਤਾ ਦੇ ਇੰਜਣ ਵਜੋਂ ਤਿਆਰ ਕੀਤਾ ਗਿਆ ਹੈ। ਡੀਜੀ ਨੇ ਜਨਤਕ ਸਿਹਤ ਵਿੱਚ ਨਵੀਨਤਾ ਦੀ ਸ਼ਕਤੀ ਨੂੰ ਵਰਤਣ ਲਈ ਪ੍ਰਧਾਨ ਮੰਤਰੀ ਅਤੇ ਭਾਰਤ ਸਰਕਾਰ ਦੀ ਤਾਰੀਫ਼ ਕੀਤੀ। ਉਨ੍ਹਾਂ ਭਾਰਤੀ ਹਸਪਤਾਲਾਂ ਵਿੱਚ ਡੇਟਾ ਅਤੇ ਏਕੀਕ੍ਰਿਤ ਜਾਣਕਾਰੀ ਸਾਂਝਾਕਰਨ ਪ੍ਰਣਾਲੀਆਂ ਦੀ ਵਰਤੋਂ ਦੀ ਸ਼ਲਾਘਾ ਕੀਤੀ। ਉਨ੍ਹਾਂ ਰਵਾਇਤੀ ਦਵਾਈ ਵਿੱਚ ਖੋਜ ਲਈ ਡੇਟਾ ਇਕੱਠਾ ਕਰਨ ਦੀ ਭਾਵਨਾ ਨੂੰ ਉਤਸ਼ਾਹਤ ਕਰਨ ਲਈ ਆਯੁਸ਼ ਮੰਤਰਾਲੇ ਦੀ ਪ੍ਰਸ਼ੰਸਾ ਕੀਤੀ। ਆਯੁਸ਼ ਉਤਪਾਦਾਂ ਵਿੱਚ ਵਧਦੀ ਗਲੋਬਲ ਮੰਗ ਅਤੇ ਨਿਵੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਡੀਜੀ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਵਿੱਚ ਆ ਰਹੀ ਹੈ ਅਤੇ ਭਾਰਤ ਪੂਰੀ ਦੁਨੀਆ ਵਿੱਚ ਜਾ ਰਿਹਾ ਹੈ। ਉਨ੍ਹਾਂ ਆਮ ਤੌਰ ‘ਤੇ ਸਿਹਤ ਅਤੇ ਖਾਸ ਤੌਰ ‘ਤੇ ਪਰੰਪਰਾਗਤ ਦਵਾਈਆਂ ਵਿੱਚ ਨਵੀਨਤਾ ਈਕੋਸਿਸਟਮ; ਇਨੋਵੇਟਰਾਂ, ਉਦਯੋਗਾਂ ਅਤੇ ਸਰਕਾਰ ਦੁਆਰਾ ਵਾਤਾਵਰਣ ਦੇ ਟਿਕਾਊ ਅਤੇ ਬਰਾਬਰੀ ਵਾਲੇ ਢੰਗ ਨਾਲ ਰਵਾਇਤੀ ਦਵਾਈਆਂ ਦਾ ਵਿਕਾਸ ਕਰਨ ਵਿੱਚ ਲੰਬੇ ਸਮੇਂ ਦੇ ਨਿਵੇਸ਼ ‘ਤੇ ਜ਼ੋਰ ਦਿੱਤਾ ਅਤੇ ਜਦੋਂ ਇਹ ਦਵਾਈਆਂ ਬਜ਼ਾਰ ਵਿੱਚ ਆਉਂਦੀਆਂ ਹਨ, ਇਨ੍ਹਾਂ ਪਰੰਪਰਾਵਾਂ ਨੂੰ ਵਿਕਸਿਤ ਕਰਨ ਵਾਲੇ ਭਾਈਚਾਰਿਆਂ ਦੇ ਹਿਤਾਂ ਦੀ ਰੱਖਿਆ ਕਰਨ ਨਾਲ ਵੀ ਲਾਭ ਵੀ ਹੋਣਾ ਚਾਹੀਦਾ ਹੈ, ਜਿਸ ਵਿੱਚ ਬੌਧਿਕ ਸੰਪਤੀ ਦੇ ਲਾਭਾਂ ਨੂੰ ਸਾਂਝਾ ਕਰਨਾ ਸ਼ਾਮਲ ਹੈ। ਡੀਜੀ ਨੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰਦਿਆਂ ਭਾਸ਼ਣ ਦੀ ਸਮਾਪਤੀ ਕੀਤੀ। ਡੀਜੀ ਡਬਲਿਊਐੱਚਓ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਕਿਹਾ “ਇਸ ਮਹੱਤਵਪੂਰਨ ਪਹਿਲ ਦਾ ਸਮਰਥਨ ਕਰਨ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ। ਜਿਸ ਬਾਰੇ ਮੇਰਾ ਮੰਨਣਾ ਹੈ ਕਿ ਨਾ ਸਿਰਫ ਕੇਂਦਰ ਬਲਕਿ ਤੁਹਾਡਾ ਸਹਿਯੋਗ ਰਵਾਇਤੀ ਦਵਾਈਆਂ ਦੀ ਵਰਤੋਂ ਵਿੱਚ ਮਹੱਤਵਪੂਰਨ ਤਬਦੀਲੀ ਲਿਆਵੇਗਾ”। ਉਨ੍ਹਾਂ ਨੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ੍ਰੀ ਪ੍ਰਵਿੰਦ ਕੁਮਾਰ ਜੁਗਨਾਥ ਦੀ ਰਵਾਇਤੀ ਦਵਾਈ ਪ੍ਰਤੀ ਵਚਨਬੱਧਤਾ ਲਈ ਵੀ ਸ਼ਲਾਘਾ ਕੀਤੀ। ਉਨ੍ਹਾਂ ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਸਾਲ ਵਿੱਚ ਡਬਲਿਊਐੱਚਓ ਦੇ 75 ਸਾਲ ਦੇ ਹੋਣ ਦੇ ਖੁਸ਼ੀ ਵਾਲੇ ਸੰਜੋਗ ਦਾ ਵੀ ਜ਼ਿਕਰ ਕੀਤਾ।
ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਨੇ ਰਵਾਇਤੀ ਦਵਾਈਆਂ ਦੇ ਦਾਇਰੇ ਵਿੱਚ ਪਾਏ ਯੋਗਦਾਨ ਲਈ ਭਾਰਤ ਅਤੇ ਗੁਜਰਾਤ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਆਪਣੇ ਦੇਸ਼ ਵਿੱਚ ਸਿਹਤ ਦੇ ਖੇਤਰ ਵਿੱਚ ਭਾਰਤ ਦੇ ਸਮਰਥਨ ਦਾ ਵੀ ਜ਼ਿਕਰ ਕੀਤਾ। ਭਾਰਤ ਨਾਲ ਸਾਂਝੇ ਵੰਸ਼ ਨੂੰ ਧਿਆਨ ਵਿੱਚ ਰੱਖਦੇ ਹੋਏ, ਮਾਰੀਸ਼ਸ ਦੇ ਪ੍ਰਧਾਨ ਮੰਤਰੀ ਨੇ ਆਪਣੇ ਦੇਸ਼ ਵਿੱਚ ਆਯੁਰਵੇਦ ਨੂੰ ਦਿੱਤੇ ਗਏ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਮਾਰੀਸ਼ਸ ਵਿੱਚ ਇੱਕ ਆਯੁਰਵੈਦਿਕ ਹਸਪਤਾਲ ਦੀ ਸਥਾਪਨਾ ਬਾਰੇ ਜਾਣਕਾਰੀ ਦਿੱਤੀ ਅਤੇ ਪਹਿਲੇ ਲੌਕਡਾਊਨ ਦੌਰਾਨ ਰਵਾਇਤੀ ਦਵਾਈਆਂ ਦੇ ਦਾਨ ਲਈ ਭਾਰਤ ਦਾ ਧੰਨਵਾਦ ਕੀਤਾ। ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਨੇ ਕਿਹਾ, “ਇਹ ਏਕਤਾ ਦੇ ਕਈ ਸੰਕੇਤਾਂ ਵਿਚੋਂ ਇੱਕ ਹੈ, ਜਿਸ ਲਈ ਅਸੀਂ ਭਾਰਤ ਸਰਕਾਰ ਅਤੇ ਖਾਸ ਤੌਰ ‘ਤੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਦੇ ਸਦਾ ਧੰਨਵਾਦੀ ਹਾਂ।”
ਇਸ ਮੌਕੇ ‘ਤੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਗਲੋਬਲ ਆਯੁਸ਼ ਨਿਵੇਸ਼ ਅਤੇ ਨਵੀਨਤਾ ਸੰਮੇਲਨ ਦਾ ਵਿਚਾਰ ਉਨ੍ਹਾਂ ਨੂੰ ਮਹਾਮਾਰੀ ਦੇ ਸਮੇਂ ਵਿੱਚ ਆਇਆ ਜਦੋਂ ਆਯੁਸ਼ ਨੇ ਲੋਕਾਂ ਦੀ ਪ੍ਰਤੀਰੋਧਕ ਸ਼ਕਤੀ ਨੂੰ ਸੁਧਾਰਨ ਲਈ ਇੱਕ ਮਜ਼ਬੂਤ ਸਹਾਇਤਾ ਪ੍ਰਦਾਨ ਕੀਤੀ ਅਤੇ ਆਯੁਸ਼ ਉਤਪਾਦਾਂ ਵਿੱਚ ਦਿਲਚਸਪੀ ਅਤੇ ਮੰਗ ਵਿੱਚ ਵਾਧਾ ਹੋਇਆ। ਮਹਾਮਾਰੀ ਨਾਲ ਨਜਿੱਠਣ ਲਈ ਭਾਰਤੀ ਯਤਨਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਨੇ ਆਧੁਨਿਕ ਫੌਰਮਾ ਕੰਪਨੀਆਂ ਅਤੇ ਵੈਕਸੀਨ ਨਿਰਮਾਤਾਵਾਂ ਦੁਆਰਾ ਦਿੱਤੇ ਵਾਅਦੇ ਦਾ ਜ਼ਿਕਰ ਕੀਤਾ, ਜਿਨ੍ਹਾਂ ਨੂੰ ਸਹੀ ਸਮੇਂ ‘ਤੇ ਨਿਵੇਸ਼ ਪ੍ਰਾਪਤ ਹੋਇਆ। ਉਨ੍ਹਾਂ ਪੁੱਛਿਆ ਕਿ, “ਕੌਣ ਕਲਪਨਾ ਕਰ ਸਕਦਾ ਸੀ ਕਿ ਅਸੀਂ ਇੰਨੀ ਜਲਦੀ ਕੋਰੋਨਾ ਵੈਕਸੀਨ ਵਿਕਸਿਤ ਕਰਨ ਦੇ ਯੋਗ ਹੋਵਾਂਗੇ?”
ਆਯੁਸ਼ ਖੇਤਰ ਦੁਆਰਾ ਕੀਤੀਆਂ ਗਈਆਂ ਤਰੱਕੀਆਂ ਦਾ ਵਰਣਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ, “ਅਸੀਂ ਪਹਿਲਾਂ ਹੀ ਆਯੁਸ਼ ਦਵਾਈਆਂ, ਪੂਰਕਾਂ ਅਤੇ ਸ਼ਿੰਗਾਰ ਸਮੱਗਰੀ ਦੇ ਉਤਪਾਦਨ ਵਿੱਚ ਬੇਮਿਸਾਲ ਵਾਧਾ ਦੇਖ ਰਹੇ ਹਾਂ। 2014 ਵਿੱਚ, ਜਿੱਥੇ ਆਯੁਸ਼ ਖੇਤਰ $3 ਬਿਲੀਅਨ ਤੋਂ ਘੱਟ ਸੀ, ਅੱਜ ਇਹ ਵੱਧ ਕੇ $18 ਬਿਲੀਅਨ ਤੋਂ ਵੱਧ ਹੋ ਗਿਆ ਹੈ।” ਉਨ੍ਹਾਂ ਕਿਹਾ ਕਿ ਆਯੁਸ਼ ਮੰਤਰਾਲੇ ਨੇ ਰਵਾਇਤੀ ਦਵਾਈਆਂ ਦੇ ਖੇਤਰ ਵਿੱਚ ਸਟਾਰਟਅੱਪ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਕਈ ਵੱਡੇ ਕਦਮ ਚੁੱਕੇ ਹਨ। ਸ਼੍ਰੀ ਮੋਦੀ ਨੇ ਦੱਸਿਆ ਕਿ ਕੁਝ ਦਿਨ ਪਹਿਲਾਂ ਆਲ ਇੰਡੀਆ ਇੰਸਟੀਟਿਊਟ ਆਵ੍ ਆਯੁਰਵੇਦ ਦੁਆਰਾ ਵਿਕਸਿਤ ਇੱਕ ਇਨਕਿਊਬੇਸ਼ਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਮੌਜੂਦਾ ਯੁਗ ਦਾ ਯੂਨੀਕੌਰਨ ਦੇ ਯੁਗ ਦੇ ਤੌਰ ‘ਤੇ ਵਰਣਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਦੱਸਿਆ ਕਿ ਸਾਲ 2022 ਵਿੱਚ ਹੀ, ਹੁਣ ਤੱਕ ਭਾਰਤ ਤੋਂ 14 ਸਟਾਰਟ-ਅੱਪ ਯੂਨੀਕੌਰਨ ਕਲੱਬ ਵਿੱਚ ਸ਼ਾਮਲ ਹੋ ਚੁੱਕੇ ਹਨ। ਉਨ੍ਹਾਂ ਉਮੀਦ ਜਤਾਈ, “ਮੈਨੂੰ ਯਕੀਨ ਹੈ ਕਿ ਸਾਡੇ ਆਯੁਸ਼ ਸਟਾਰਟ-ਅੱਪਸ ਤੋਂ ਬਹੁਤ ਜਲਦੀ ਯੂਨੀਕੋਰਨ ਨਿਕਲਣਗੇ”। ਔਸ਼ਧੀ ਪੌਦਿਆਂ ਦਾ ਉਤਪਾਦਨ ਕਿਸਾਨਾਂ ਦੀ ਆਮਦਨ ਅਤੇ ਆਜੀਵਿਕਾ ਵਧਾਉਣ ਅਤੇ ਇਸ ਵਿੱਚ ਰੋਜ਼ਗਾਰ ਪੈਦਾ ਕਰਨ ਦਾ ਇੱਕ ਚੰਗਾ ਸਾਧਨ ਹੋ ਸਕਦਾ ਹੈ, ਬਾਰੇ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਇਸ ਵਿੱਚ ਸ਼ਾਮਲ ਕਿਸਾਨਾਂ ਲਈ ਮੰਡੀ ਨਾਲ ਅਸਾਨੀ ਨਾਲ ਜੁੜਨ ਦੀ ਸਹੂਲਤ ਦੀ ਮਹੱਤਤਾ ਨੂੰ ਉਜਾਗਰ ਕੀਤਾ। ਇਸ ਦੇ ਲਈ, ਸਰਕਾਰ ਆਯੁਸ਼ ਈ-ਮਾਰਕੀਟ ਸਥਾਨ ਦੇ ਆਧੁਨਿਕੀਕਰਨ ਅਤੇ ਵਿਸਤਾਰ ‘ਤੇ ਵੀ ਕੰਮ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ, “ਭਾਰਤ ਜੜੀ-ਬੂਟੀਆਂ ਦੇ ਪੌਦਿਆਂ ਦਾ ਖਜ਼ਾਨਾ ਹੈ, ਇਹ ਇੱਕ ਤਰ੍ਹਾਂ ਨਾਲ ਸਾਡਾ ‘ਗ੍ਰੀਨ ਗੋਲਡ’ ਹੈ।
ਪ੍ਰਧਾਨ ਮੰਤਰੀ ਨੇ ਆਯੁਸ਼ ਉਤਪਾਦਾਂ ਦੇ ਨਿਰਯਾਤ ਨੂੰ ਉਤਸ਼ਾਹਿਤ ਕਰਨ ਲਈ ਪਿਛਲੇ ਸਾਲਾਂ ਵਿੱਚ ਕੀਤੇ ਗਏ ਬੇਮਿਸਾਲ ਯਤਨਾਂ ਦਾ ਵਰਣਨ ਕੀਤਾ। ਦੂਜੇ ਦੇਸ਼ਾਂ ਨਾਲ ਆਯੁਸ਼ ਦਵਾਈਆਂ ਦੀ ਆਪਸੀ ਮਾਨਤਾ ‘ਤੇ ਜ਼ੋਰ ਦਿੱਤਾ ਗਿਆ ਹੈ। ਇਸ ਦੇ ਲਈ ਪਿਛਲੇ ਕੁਝ ਸਾਲਾਂ ਵਿੱਚ ਵੱਖ-ਵੱਖ ਦੇਸ਼ਾਂ ਨਾਲ 50 ਤੋਂ ਵੱਧ ਐੱਮਓਯੂ (ਸਹਿਮਤੀ ਪੱਤਰ) ਕੀਤੇ ਗਏ ਹਨ। ਉਨ੍ਹਾਂ ਕਿਹਾ, “ਸਾਡੇ ਆਯੁਸ਼ ਮਾਹਿਰ ਭਾਰਤੀ ਮਿਆਰ ਬਿਊਰੋ ਦੇ ਸਹਿਯੋਗ ਨਾਲ ਆਈਐੱਸਓ ਮਿਆਰਾਂ ਨੂੰ ਵਿਕਸਿਤ ਕਰ ਰਹੇ ਹਨ। ਇਹ 150 ਤੋਂ ਵੱਧ ਦੇਸ਼ਾਂ ਵਿੱਚ ਆਯੁਸ਼ ਲਈ ਇੱਕ ਵਿਸ਼ਾਲ ਨਿਰਯਾਤ ਬਜ਼ਾਰ ਖੋਲ੍ਹੇਗਾ।”
ਸ਼੍ਰੀ ਮੋਦੀ ਨੇ ਇਹ ਵੀ ਦੱਸਿਆ ਕਿ ਐੱਫਐੱਸਐੱਸਆਈ ਨੇ ਪਿਛਲੇ ਹਫਤੇ ਆਪਣੇ ਨਿਯਮਾਂ ਵਿੱਚ ‘ਆਯੁਸ਼ ਅਹਾਰ‘ ਨਾਮ ਦੀ ਇੱਕ ਨਵੀਂ ਸ਼੍ਰੇਣੀ ਦਾ ਐਲਾਨ ਕੀਤਾ ਹੈ। ਇਹ ਜੜੀ ਬੂਟੀਆਂ ਦੇ ਪੌਸ਼ਟਿਕ ਪੂਰਕਾਂ ਦੇ ਉਤਪਾਦਕਾਂ ਨੂੰ ਬਹੁਤ ਸਹੂਲਤ ਦੇਵੇਗਾ। ਇਸੇ ਤਰ੍ਹਾਂ ਭਾਰਤ ਵੀ ਇੱਕ ਵਿਸ਼ੇਸ਼ ਆਯੁਸ਼ ਚਿੰਨ੍ਹ ਬਣਾਉਣ ਜਾ ਰਿਹਾ ਹੈ। ਇਹ ਨਿਸ਼ਾਨ ਭਾਰਤ ਵਿੱਚ ਬਣੇ ਉੱਚਤਮ ਗੁਣਵੱਤਾ ਆਯੁਸ਼ ਉਤਪਾਦਾਂ ‘ਤੇ ਲਾਗੂ ਹੋਵੇਗਾ। ਇਹ ਆਯੁਸ਼ ਚਿੰਨ੍ਹ ਆਧੁਨਿਕ ਟੈਕਨੋਲੋਜੀ ਦੇ ਪ੍ਰਬੰਧਾਂ ਨਾਲ ਲੈਸ ਹੋਵੇਗਾ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਸ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਗੁਣਵੱਤਾ ਵਾਲੇ ਆਯੁਸ਼ ਉਤਪਾਦਾਂ ਦਾ ਭਰੋਸਾ ਮਿਲੇਗਾ।”
ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਕਿ ਸਰਕਾਰ ਦੇਸ਼ ਭਰ ਵਿੱਚ ਆਯੁਸ਼ ਉਤਪਾਦਾਂ ਦੇ ਪ੍ਰਚਾਰ, ਖੋਜ ਅਤੇ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਆਯੁਸ਼ ਪਾਰਕਾਂ ਦਾ ਇੱਕ ਨੈੱਟਵਰਕ ਵਿਕਸਿਤ ਕਰੇਗੀ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਆਯੁਸ਼ ਪਾਰਕ ਭਾਰਤ ਵਿੱਚ ਆਯੁਸ਼ ਨਿਰਮਾਣ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨਗੇ।
ਰਵਾਇਤੀ ਦਵਾਈਆਂ ਦੀ ਸੰਭਾਵਨਾ ਨੂੰ ਜਾਰੀ ਰੱਖਦੇ ਹੋਏ, ਪ੍ਰਧਾਨ ਮੰਤਰੀ ਨੇ ਕੇਰਲ ਦੇ ਟੂਰਿਜ਼ਮ ਨੂੰ ਵਧਾਉਣ ਵਿੱਚ ਰਵਾਇਤੀ ਦਵਾਈਆਂ ਦੀ ਭੂਮਿਕਾ ਦਾ ਜ਼ਿਕਰ ਕੀਤਾ। “ਇਹ ਸੰਭਾਵਨਾ ਭਾਰਤ ਦੇ ਹਰ ਕੋਨੇ ਵਿੱਚ ਹੈ। ‘ਹੀਲ ਇਨ ਇੰਡੀਆ‘ ਇਸ ਦਹਾਕੇ ਦਾ ਇੱਕ ਵੱਡਾ ਬ੍ਰਾਂਡ ਬਣ ਸਕਦਾ ਹੈ। ਉਨ੍ਹਾਂ ਕਿਹਾ ਕਿ ਆਯੁਰਵੇਦ, ਯੂਨਾਨੀ, ਸਿੱਧ ਆਦਿ ‘ਤੇ ਅਧਾਰਿਤ ਵੈੱਲਨੈੱਸ ਕੇਂਦਰ ਬਹੁਤ ਮਸ਼ਹੂਰ ਹੋ ਸਕਦੇ ਹਨ। ਇਸ ਨੂੰ ਹੋਰ ਅੱਗੇ ਵਧਾਉਣ ਲਈ, ਪ੍ਰਧਾਨ ਮੰਤਰੀ ਨੇ ਜਾਰੀ ਰੱਖਦਿਆਂ ਕਿਹਾ ਸਰਕਾਰ ਵਿਦੇਸ਼ੀ ਨਾਗਰਿਕਾਂ ਲਈ ਇੱਕ ਹੋਰ ਪਹਿਲ ਕਰ ਰਹੀ ਹੈ, ਜੋ ਆਯੁਸ਼ ਥੈਰੇਪੀ ਦਾ ਲਾਭ ਲੈਣ ਲਈ ਭਾਰਤ ਆਉਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨੇ ਐਲਾਨ ਕੀਤਾ, “ਬਹੁਤ ਜਲਦੀ, ਭਾਰਤ ਇੱਕ ਵਿਸ਼ੇਸ਼ ਆਯੁਸ਼ ਵੀਜ਼ਾ ਸ਼੍ਰੇਣੀ ਸ਼ੁਰੂ ਕਰਨ ਜਾ ਰਿਹਾ ਹੈ। ਇਸ ਨਾਲ ਲੋਕਾਂ ਨੂੰ ਆਯੁਸ਼ ਥੈਰੇਪੀ ਲਈ ਭਾਰਤ ਦੀ ਯਾਤਰਾ ਕਰਨ ਦੀ ਸਹੂਲਤ ਮਿਲੇਗੀ।”
ਪ੍ਰਧਾਨ ਮੰਤਰੀ ਨੇ ਕੀਨੀਆ ਦੇ ਸਾਬਕਾ ਪ੍ਰਧਾਨ ਮੰਤਰੀ, ਰਾਇਲਾ ਓਡਿੰਗਾ ਦੀ ਬੇਟੀ ਰੋਜ਼ਮੇਰੀ ਓਡਿੰਗਾ ਦੀ ਆਯੁਸ਼ ਦੇ ਇਲਾਜ ਤੋਂ ਬਾਅਦ ਅੱਖਾਂ ਦੀ ਰੋਸ਼ਨੀ ਮੁੜ ਪ੍ਰਾਪਤ ਕਰਨ ਦੀ ਆਯੁਰਵੇਦ ਦੀ ਸਫਲਤਾ ਦੀ ਕਹਾਣੀ ਵੀ ਸੁਣਾਈ। ਰੋਜ਼ਮੇਰੀ ਓਡਿੰਗਾ ਹਾਜ਼ਰੀਨ ਵਿੱਚ ਮੌਜੂਦ ਸੀ ਅਤੇ ਪ੍ਰਧਾਨ ਮੰਤਰੀ ਨੇ ਉਨ੍ਹਾਂ ਦੀ ਜਾਣ-ਪਛਾਣ ਕਰਵਾਈ ਅਤੇ ਇਕੱਠ ਨੇ ਉਨ੍ਹਾਂ ਦੀ ਤਾੜੀਆਂ ਵਜਾ ਕੇ ਤਾਰੀਫ਼ ਕੀਤੀ। ਉਨ੍ਹਾਂ ਨੇ ਅੱਗੇ ਕਿਹਾ ਕਿ 21ਵੀਂ ਸਦੀ ਦਾ ਭਾਰਤ ਦੁਨੀਆ ਨਾਲ ਆਪਣੇ ਅਨੁਭਵ ਅਤੇ ਗਿਆਨ ਨੂੰ ਸਾਂਝਾ ਕਰਕੇ ਅੱਗੇ ਵਧਣਾ ਚਾਹੁੰਦਾ ਹੈ। ਉਨ੍ਹਾਂ ਕਿਹਾ, “ਸਾਡੀ ਪਰੰਪਰਾ ਸਮੁੱਚੀ ਮਨੁੱਖਤਾ ਲਈ ਵਿਰਾਸਤ ਵਾਂਗ ਹੈ।” ਪ੍ਰਧਾਨ ਮੰਤਰੀ ਨੇ ਜ਼ੋਰ ਦੇ ਕੇ ਕਿਹਾ ਕਿ ਆਯੁਰਵੇਦ ਦੀ ਸਮ੍ਰਿੱਧੀ ਦੇ ਪਿੱਛੇ ਇੱਕ ਮੁੱਖ ਕਾਰਨ ਇਸ ਦਾ ਖੁੱਲ੍ਹਾ ਸ੍ਰੋਤ ਮਾਡਲ ਰਿਹਾ ਹੈ। ਆਈਟੀ ਸੈਕਟਰ ਵਿੱਚ ਓਪਨ-ਸੋਰਸ ਮੁਹਿੰਮ ਨਾਲ ਇਸ ਦੀ ਤੁਲਨਾ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਆਯੁਰਵੇਦ ਰਵਾਇਤੀ ਗਿਆਨ ਦੀ ਵੰਡ ਨਾਲ ਮਜ਼ਬੂਤੀ ਤੋਂ ਮਜ਼ਬੂਤ ਹੁੰਦੀ ਗਈ। ਉਨ੍ਹਾਂ ਨੇ ਸਾਡੇ ਪੂਰਵਜਾਂ ਤੋਂ ਪ੍ਰੇਰਣਾ ਲੈਂਦੇ ਹੋਏ ਓਪਨ ਸੋਰਸ ਦੀ ਉਸੇ ਭਾਵਨਾ ਨਾਲ ਕੰਮ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ। ਉਨ੍ਹਾਂ ਆਸ ਪ੍ਰਗਟਾਈ ਕਿ ਨਵਾਂ ਅੰਮ੍ਰਿਤ ਕਾਲ ਰਵਾਇਤੀ ਦਵਾਈਆਂ ਦਾ ਸੁਨਹਿਰੀ ਦੌਰ ਹੋਵੇਗਾ।
ਪ੍ਰਧਾਨ ਮੰਤਰੀ ਦਾ ਸੰਬੋਧਨ ਬਹੁਤ ਹੀ ਨਿਜੀ ਅਤੇ ਦਿਲਚਸਪ ਨੋਟ ‘ਤੇ ਸਮਾਪਤ ਹੋਇਆ। ਡਾ. ਟੇਡਰੋਸ ਗ਼ੈਬਰੇਯਸਸ ਦੇ ਭਾਰਤ ਲਈ ਪਿਆਰ ਅਤੇ ਆਪਣੇ ਭਾਰਤੀ ਅਧਿਆਪਕਾਂ ਲਈ ਉਨ੍ਹਾਂ ਸਤਿਕਾਰ ਅਤੇ ਗੁਜਰਾਤ ਲਈ ਉਨ੍ਹਾਂ ਦੇ ਪਿਆਰ ਦਾ ਵਰਣਨ ਕਰਦੇ ਹੋਏ, ਸ਼੍ਰੀ ਮੋਦੀ ਨੇ ਉਨ੍ਹਾਂ ਨੂੰ ‘ਤੁਲਸੀ ਭਾਈ‘ ਦਾ ਇੱਕ ਗੁਜਰਾਤੀ ਨਾਮ ਦਿੱਤਾ। ਉਨ੍ਹਾਂ ਹਾਜ਼ਰੀਨ ਅਤੇ ਡਬਲਿਊਐੱਚਓ ਡੀਜੀ ਨੂੰ ਭਾਰਤੀ ਪ੍ਰੰਪਰਾ ਵਿੱਚ ਤੁਲਸੀ ਦੀ ਸ਼ੁਭ ਅਤੇ ਉੱਚੀ ਸਥਿਤੀ ਬਾਰੇ ਦੱਸਿਆ ਅਤੇ ਉਨ੍ਹਾਂ ਦੀ ਮੌਜੂਦਗੀ ਲਈ ਉਨ੍ਹਾਂ ਦਾ ਅਤੇ ਮਾਰੀਸ਼ਸ ਦੇ ਪ੍ਰਧਾਨ ਮੰਤਰੀ ਸ਼੍ਰੀ ਪ੍ਰਵਿੰਦ ਕੁਮਾਰ ਜੁਗਨਾਥ ਦਾ ਧੰਨਵਾਦ ਕੀਤਾ।
https://twitter.com/narendramodi/status/1516661197277642756
https://twitter.com/PMOIndia/status/1516662404901670912
https://twitter.com/PMOIndia/status/1516662777347457024
https://twitter.com/PMOIndia/status/1516663417775738880
https://twitter.com/PMOIndia/status/1516663526169149440
https://twitter.com/PMOIndia/status/1516663901244760068
https://twitter.com/PMOIndia/status/1516664363738103810
https://twitter.com/PMOIndia/status/1516664434445676547
https://twitter.com/PMOIndia/status/1516665080267816963
https://twitter.com/PMOIndia/status/1516666146250178563
****
ਡੀਐੱਸ
Speaking at the Global AYUSH & Innovation Summit in Gandhinagar. https://t.co/RMhuRNRpBx
— Narendra Modi (@narendramodi) April 20, 2022
हमने देखा कि जो मॉर्डन फार्मा कंपनियां हैं, वैक्सीन मैन्यूफैक्चर्स हैं, उन्हें उचित समय पर निवेश मिलने पर उन्होंने कितना बड़ा कमाल करके दिखाया।
— PMO India (@PMOIndia) April 20, 2022
कौन कल्पना कर सकता था कि इतनी जल्दी हम कोरोना की वैक्सीन विकसित कर पाएंगे: PM @narendramodi
आयुष के क्षेत्र में Investment और Innovation की संभावनाएं असीमित हैं।
— PMO India (@PMOIndia) April 20, 2022
आयुष दवाओं, supplements और कॉस्मेटिक्स के उत्पादन में हम पहले ही अभूतपूर्व तेज़ी देख रहे हैं।
2014 में जहां आयुष सेक्टर 3 बिलियन डॉलर से भी कम का था।
आज ये बढ़कर 18 बिलियन डॉलर के भी पार हो गया है: PM
आयुष मंत्रालय ने ट्रेडिशनल मेडिसिन्स क्षेत्र में startup culture को प्रोत्साहन देने के लिए कई बड़े कदम उठाएं हैं।
— PMO India (@PMOIndia) April 20, 2022
कुछ दिन पहले ही All India Institute of Ayurveda के द्वारा विकसित एक incubation centre का उद्घाटन किया गया है: PM @narendramodi
भारत में तो ये यूनिकॉर्न्स का दौर है।
— PMO India (@PMOIndia) April 20, 2022
साल 2022 में ही अब तक भारत के 14 स्टार्ट-अप्स, यूनिकॉर्न क्लब में जुड चुके हैं।
मुझे पूरा विश्वास है कि बहुत ही जल्द आयुष के हमारे स्टार्ट अप्स से भी यूनिकॉर्न उभर कर सामने आएंगे: PM @narendramodi
बहुत जरूरी है कि मेडिसिनल प्लांट्स की पैदावार से जुड़े किसानों को आसानी से मार्केट से जुड़ने की सहूलियत मिले।
— PMO India (@PMOIndia) April 20, 2022
इसके लिए सरकार आयुष ई-मार्केट प्लेस के आधुनिकीकरण और उसके विस्तार पर भी काम कर रही है: PM @narendramodi
FSSAI ने भी पिछले ही हफ्ते अपने regulations में ‘आयुष आहार’ नाम की एक नयी category घोषित की है।
— PMO India (@PMOIndia) April 20, 2022
इससे हर्बल nutritional supplements के उत्पादकों को बहुत सुविधा मिलेगी: PM @narendramodi
भारत एक स्पेशल आयुष मार्क भी बनाने जा रहा है।
— PMO India (@PMOIndia) April 20, 2022
भारत में बने उच्चतम गुणवत्ता के आयुष प्रॉडक्ट्स पर ये मार्क लगाया जाएगा। ये आयुष मार्क आधुनिक टेक्नोलॉजी के प्रावधानों से युक्त होगा।
इससे विश्व भर के लोगों को क्वालिटी आयुष प्रॉडक्ट्स का भरोसा मिलेगा: PM @narendramodi
केरला के tourism को बढ़ाने में Traditional Medicine ने मदद की।
— PMO India (@PMOIndia) April 20, 2022
ये सामर्थ्य पूरे भारत में है, भारत के हर कोने में है।
‘Heal in India’ इस दशक का बहुत बड़ा brand बन सकता है।
आयुर्वेद, यूनानी, सिद्धा आदि विद्याओं पर आधारित wellness centres बहुत प्रचलित हो सकते हैं: PM
जो विदेशी नागरिक, भारत में आकर आयुष चिकित्सा का लाभ लेना चाहते हैं, उनके लिए सरकार एक और पहल कर रही है।
— PMO India (@PMOIndia) April 20, 2022
शीघ्र ही, भारत एक विशेष आयुष वीजा कैटेगरी शुरू करने जा रहा है।
इससे लोगों को आयुष चिकित्सा के लिए भारत आने-जाने में सहूलियत होगी: PM @narendramodi