ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਸਰਦਾਰਧਾਮ ਦੁਆਰਾ ਆਯੋਜਿਤ ਕੀਤੇ ਜਾ ਰਹੇ ਗਲੋਬਲ ਪਾਟੀਦਾਰ ਬਿਜ਼ਨਸ ਸਮਿਟ (ਜੀਪੀਬੀਐੱਸ) ਦਾ ਉਦਘਾਟਨ ਕੀਤਾ। ਇਸ ਮੌਕੇ ’ਤੇ ਗੁਜਰਾਤ ਦੇ ਮੁੱਖ ਮੰਤਰੀ ਸ਼੍ਰੀ ਭੂਪੇਂਦਰ ਭਾਈ ਪਟੇਲ ਅਤੇ ਕੇਂਦਰੀ ਮੰਤਰੀ ਅਤੇ ਉਦਯੋਗਿਕ ਆਗੂ ਮੌਜੂਦ ਸਨ।
ਇਸ ਮੌਕੇ ’ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਸੂਰਤ ਸ਼ਹਿਰ ਦੀ ਸਥਿਤੀ ਨੂੰ ਦੁਨੀਆ ਦੇ ਸਭ ਤੋਂ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਵਜੋਂ ਨੋਟ ਕੀਤਾ। ਸਰਦਾਰ ਪਟੇਲ ਦੇ ਸ਼ਬਦਾਂ ਨੂੰ ਯਾਦ ਕਰਦਿਆਂ ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਕਿਹਾ ਕਿ ਅੱਜ ਭਾਰਤ ਕੋਲ ਬਹੁਤ ਕੁਝ ਹੈ। “ਸਾਨੂੰ ਸਿਰਫ਼ ਆਪਣੇ ਆਤਮ-ਵਿਸ਼ਵਾਸ, ਆਤਮਨਿਰਭਰਤਾ ਦੀ ਭਾਵਨਾ ਨੂੰ ਮਜ਼ਬੂਤ ਕਰਨਾ ਪਵੇਗਾ। ਇਹ ਭਰੋਸਾ ਤਾਂ ਹੀ ਆਵੇਗਾ, ਜਦੋਂ ਵਿਕਾਸ ਵਿੱਚ ਸਾਰਿਆਂ ਦੀ ਸ਼ਮੂਲੀਅਤ ਹੋਵੇਗੀ, ਸਾਰਿਆਂ ਦੀ ਕੋਸ਼ਿਸ਼ ਸ਼ਾਮਲ ਹੋਵੇਗੀ।
ਦੇਸ਼ ਵਿੱਚ ਉੱਦਮਸ਼ੀਲਤਾ ਦੀ ਭਾਵਨਾ ਨੂੰ ਵਧਾਉਣ ’ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਰਕਾਰ ਦੀ ਲਗਾਤਾਰ ਕੋਸ਼ਿਸ਼ ਹੈ ਕਿ ਆਪਣੀਆਂ ਨੀਤੀਆਂ ਅਤੇ ਇਸ ਦੀ ਕਾਰਵਾਈ ਨਾਲ ਦੇਸ਼ ਵਿੱਚ ਅਜਿਹਾ ਮਾਹੌਲ ਸਿਰਜਿਆ ਜਾਵੇ ਕਿ ਆਮ ਪਰਿਵਾਰਾਂ ਦੇ ਨੌਜਵਾਨ ਵੀ ਉੱਦਮੀ ਬਣ ਸਕਣ ਅਤੇ ਉੱਦਮੀ ਬਣਨ ਦੇ ਸੁਪਨੇ ਸਾਕਾਰ ਕਰਨ ਅਤੇ ਮਾਣ ਮਹਿਸੂਸ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮੁਦਰਾ ਯੋਜਨਾ ਜਿਹੀਆਂ ਯੋਜਨਾਵਾਂ ਉਨ੍ਹਾਂ ਲੋਕਾਂ ਨੂੰ ਕਾਰੋਬਾਰ ਕਰਨ ਦੀ ਤਾਕਤ ਦੇ ਰਹੀਆਂ ਹਨ, ਜਿਨ੍ਹਾਂ ਨੇ ਅਜਿਹਾ ਕਰਨ ਦਾ ਕਦੇ ਸੁਪਨਾ ਵੀ ਨਹੀਂ ਦੇਖਿਆ ਸੀ। ਇਸੇ ਤਰ੍ਹਾਂ, ਸਟਾਰਟ ਅੱਪ ਇੰਡੀਆ ਨਵੀਨਤਾ, ਪ੍ਰਤਿਭਾ ਅਤੇ ਯੂਨੀਕੋਰਨ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਮਦਦ ਕਰ ਰਿਹਾ ਹੈ ਜੋ ਪਹਿਲਾਂ ਪਹੁੰਚ ਤੋਂ ਬਾਹਰ ਸੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪ੍ਰੋਡਕਸ਼ਨ ਲਿੰਕਡ ਇਨਸੈਂਟਿਵ, ਰਵਾਇਤੀ ਖੇਤਰਾਂ ਵਿੱਚ ਨਵੀਂ ਊਰਜਾ ਦਾ ਸੰਚਾਰ ਕਰ ਰਿਹਾ ਹੈ ਅਤੇ ਨਵੇਂ ਖੇਤਰਾਂ ਵਿੱਚ ਨਵੀਆਂ ਸੰਭਾਵਨਾਵਾਂ ਪੈਦਾ ਕਰ ਰਿਹਾ ਹੈ। ਮਹਾਮਾਰੀ ਦੀਆਂ ਚੁਣੌਤੀਆਂ ਦੇ ਬਾਵਜੂਦ, ਉਨ੍ਹਾਂ ਨੇ ਦੱਸਿਆ ਕਿ ਦੇਸ਼ ਦਾ ਐੱਮਐੱਸਐੱਮਈ ਸੈਕਟਰ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ। ਵੱਡੀ ਵਿੱਤੀ ਸਹਾਇਤਾ ਨਾਲ ਇਸ ਸੈਕਟਰ ਵਿੱਚ ਲੱਖਾਂ ਰੋਜ਼ਗਾਰ ਸੁਰੱਖਿਅਤ ਕੀਤੇ ਗਏ ਸਨ ਅਤੇ ਹੁਣ ਇਹ ਖੇਤਰ ਰੋਜ਼ਗਾਰ ਦੇ ਬਹੁਤ ਸਾਰੇ ਮੌਕੇ ਪੈਦਾ ਕਰ ਰਿਹਾ ਹੈ। ਪੀਐੱਮ-ਸਵਨਿਧੀ ਸਕੀਮ ਨੇ ਗਲੀਆਂ ਦੇ ਵਿਕਰੇਤਾਵਾਂ ਨੂੰ ਰਸਮੀ ਬੈਂਕਿੰਗ ਅਤੇ ਵਿੱਤ ਤੱਕ ਪਹੁੰਚ ਦੇ ਕੇ ਵਿਕਾਸ ਦੀ ਕਹਾਣੀ ਵਿੱਚ ਜੋੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਯੋਜਨਾ ਨੂੰ ਹਾਲ ਹੀ ਵਿੱਚ ਦਸੰਬਰ 2024 ਤੱਕ ਵਧਾ ਦਿੱਤਾ ਗਿਆ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਛੋਟਾ-ਵੱਡਾ ਕਾਰੋਬਾਰ ਦੇਸ਼ ਦੀ ਤਰੱਕੀ ਵਿੱਚ ਯੋਗਦਾਨ ਪਾ ਰਿਹਾ ਹੈ ਅਤੇ ਸਬਕਾ ਪ੍ਰਯਾਸ ਦੀ ਇਹ ਭਾਵਨਾ ਅੰਮ੍ਰਿਤ ਕਾਲ ਵਿੱਚ ਨਵੇਂ ਭਾਰਤ ਦੀ ਤਾਕਤ ਬਣ ਰਹੀ ਹੈ। ਉਨ੍ਹਾਂ ਇਸ ਗੱਲ ’ਤੇ ਖੁਸ਼ੀ ਜ਼ਾਹਰ ਕੀਤੀ ਕਿ ਇਸ ਸਾਲ ਸੰਮੇਲਨ ਇਸ ਪਹਿਲੂ ’ਤੇ ਵਿਸਤਾਰ ਨਾਲ ਚਰਚਾ ਕਰ ਰਿਹਾ ਹੈ।
ਗੁਜਰਾਤੀਆਂ ਵੱਲ ਰੁਖ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਭਾਈਚਾਰੇ ਨੂੰ ਕਿਹਾ ਕਿ ਉਹ ਤਜ਼ਰਬੇਕਾਰ ਅਤੇ ਨੌਜਵਾਨ ਮੈਂਬਰਾਂ ਵਾਲੇ ਸਮੂਹ ਬਣਾਉਣ ਅਤੇ ਨੌਜਵਾਨਾਂ ਨੂੰ ਰਾਸ਼ਟਰੀ ਹਿੱਤਾਂ ਦੇ ਮੁੱਦਿਆਂ ’ਤੇ ਕੰਮ ਕਰਨ ਅਤੇ ਦਸਤਾਵੇਜ਼ੀ ਵਿਚਾਰਾਂ, ਵਿਸ਼ਵਵਿਆਪੀ ਚੰਗੇ ਅਮਲਾਂ ਅਤੇ ਸਰਕਾਰੀ ਨੀਤੀਆਂ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਵੀ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਸਰਕਾਰ ਅਤੇ ਅਕਾਦਮਿਕ ਖੇਤਰ ਵਿੱਚ ਦਖਲਅੰਦਾਜ਼ੀ ਦਾ ਸੁਝਾਅ ਦੇਣ ਲਈ ਫਿਨਟੈਕ, ਹੁਨਰ ਵਿਕਾਸ, ਵਿੱਤੀ ਸਮਾਵੇਸ਼ ਆਦਿ ਵਿਸ਼ੇ ਲਏ ਜਾ ਸਕਦੇ ਹਨ। ਇਸੇ ਤਰ੍ਹਾਂ, ਰਾਸ਼ਟਰੀ ਸਿੱਖਿਆ ਨੀਤੀ ਨੂੰ ਪੂਰੀ ਤਰ੍ਹਾਂ ਨਾਲ ਲਾਗੂ ਕਰਨ ਦੇ ਸਭ ਤੋਂ ਵਧੀਆ ਢੰਗਾਂ ਦੀ ਖੋਜ ਕਰਨ ਅਤੇ ਹਰ ਪੱਧਰ ’ਤੇ ਉਪਯੋਗੀ ਦਖਲਅੰਦਾਜ਼ੀ ਦਾ ਸੁਝਾਅ ਦੇਣ ਲਈ ਵੀ ਲਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਸੰਮੇਲਨ ਨੂੰ ਖੇਤੀਬਾੜੀ ਦੇ ਆਧੁਨਿਕੀਕਰਨ ਅਤੇ ਖੇਤੀਬਾੜੀ ਵਿੱਚ ਨਿਵੇਸ਼ ਲਿਆਉਣ ਦੇ ਤਰੀਕਿਆਂ ਦੀ ਖੋਜ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਖੇਤੀ ਦੇ ਨਵੇਂ ਤਰੀਕੇ ਅਤੇ ਨਵੀਆਂ ਫ਼ਸਲਾਂ ਸੁਝਾਉਣ ਲਈ ਗੁਜਰਾਤ ਦੀ ਜ਼ਮੀਨ ਦਾ ਅਧਿਐਨ ਕਰਨ ਲਈ ਟੀਮਾਂ ਬਣਾਈਆਂ ਜਾ ਸਕਦੀਆਂ ਹਨ। ਉਨ੍ਹਾਂ ਨੇ ਕੁਝ ਦਹਾਕੇ ਪਹਿਲਾਂ ਗੁਜਰਾਤ ਵਿੱਚ ਡੇਅਰੀ ਅੰਦੋਲਨ ਦੀ ਧਾਰਨਾ ਦੀ ਉਦਾਹਰਣ ਦਿੱਤੀ ਜਿਸ ਨੇ ਗੁਜਰਾਤ ਦੇ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਬਦਲ ਦਿੱਤਾ ਸੀ। ਉਨ੍ਹਾਂ ਨੇ ਕਿਹਾ ਕਿ ਸਾਨੂੰ ਖੇਤੀ ਅਧਾਰਿਤ ਉਦਯੋਗਾਂ ਨੂੰ ਉਤਸ਼ਾਹਿਤ ਕਰਨ ਦੇ ਤਰੀਕੇ ਲੱਭਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਅਜਿਹੇ ਉਪਰਾਲੇ ਖਾਣ ਵਾਲੇ ਤੇਲ ਦੇ ਆਯਾਤ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ ਅਤੇ ਫੂਡ ਪ੍ਰੋਸੈੱਸਿੰਗ ਉਦਯੋਗ ਵਿੱਚ ਸੰਭਾਵਨਾਵਾਂ ਵੱਲ ਜ਼ੋਰ ਦਿੱਤਾ। ਉਨ੍ਹਾਂ ਨੇ ਮੌਜੂਦਾ ਸਰੋਤਿਆਂ ਨੂੰ ਉੱਭਰ ਰਹੇ ਐੱਫਪੀਓਜ਼ ਨੂੰ ਦੇਖਣ ਲਈ ਵੀ ਕਿਹਾ ਕਿਉਂਕਿ ਇਨ੍ਹਾਂ ਸੰਸਥਾਵਾਂ ਦੇ ਆਉਣ ਨਾਲ ਬਹੁਤ ਸਾਰੇ ਨਵੇਂ ਮੌਕੇ ਉੱਭਰ ਰਹੇ ਹਨ। ਪ੍ਰਧਾਨ ਮੰਤਰੀ ਨੇ ਕੁਦਰਤੀ ਖੇਤੀ ਦੇ ਖੇਤਰ ਵਿੱਚ ਕੰਮ ਕਰਨ ਲਈ ਵੀ ਕਿਹਾ। ਪ੍ਰਧਾਨ ਮੰਤਰੀ ਮੋਦੀ ਨੇ ਸੋਲਰ ਪੈਨਲ ਲਈ ਖੇਤਾਂ ਵਿੱਚ ਖਾਲੀ ਥਾਵਾਂ ਦੀ ਵਰਤੋਂ ਕਰਨ ਦੀਆਂ ਸੰਭਾਵਨਾਵਾਂ ’ਤੇ ਜ਼ੋਰ ਦਿੱਤਾ। ਉਨ੍ਹਾਂ ਨੇ ਹਾਲ ਹੀ ਵਿੱਚ ਸ਼ੁਰੂ ਕੀਤੇ ਅੰਮ੍ਰਿਤ ਸਰੋਵਰ ਅਭਿਯਾਨ ਵਿੱਚ ਯੋਗਦਾਨ ਪਾਉਣ ਲਈ ਵੀ ਕਿਹਾ। ਹਾਲ ਹੀ ਵਿੱਚ ਆਯੋਜਿਤ ਆਯੁਰਵੇਦ ਸੰਮੇਲਨ ਬਾਰੇ ਗੱਲ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰਬਲ ਅਤੇ ਆਯੂਸ਼ ਖੇਤਰ ਵਿੱਚ ਨਵੀਆਂ ਸੰਭਾਵਨਾਵਾਂ ਨੂੰ ਦੇਖਿਆ ਜਾ ਸਕਦਾ ਹੈ।
ਪ੍ਰਧਾਨ ਮੰਤਰੀ ਨੇ ਵਿੱਤੀ ਸਾਮਰਾਜਾਂ ਪ੍ਰਤੀ ਇੱਕ ਨਵੇਂ ਨਜ਼ਰੀਏ ਦੀ ਮੰਗ ਕੀਤੀ। ਉਨ੍ਹਾਂ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਫ਼ੈਸਲਾ ਲਿਆ ਜਾ ਸਕਦਾ ਹੈ ਕਿ ਉਦਯੋਗਾਂ ਨੂੰ ਵੱਡੇ ਸ਼ਹਿਰਾਂ ਦੀ ਬਜਾਏ ਛੋਟੇ ਸ਼ਹਿਰਾਂ ਵਿੱਚ ਲਗਾਇਆ ਜਾ ਸਕਦਾ ਹੈ। ਉਨ੍ਹਾਂ ਨੇ ਜਯੋਤਿਰਗ੍ਰਾਮ ਯੋਜਨਾ ਦੀ ਉਦਾਹਰਣ ਦਿੱਤੀ ਜਿਸ ਕਰਕੇ ਪਿੰਡਾਂ ਵਿੱਚ ਉਦਯੋਗਿਕ ਗਤੀਵਿਧੀਆਂ ਸ਼ੁਰੂ ਹੋਈਆਂ। ਉਨ੍ਹਾਂ ਨੇ ਕਿਹਾ ਕਿ ਹੁਣ ਅਜਿਹੇ ਕੰਮ ਛੋਟੇ ਕਸਬਿਆਂ ਅਤੇ ਸ਼ਹਿਰਾਂ ਲਈ ਕੀਤੇ ਜਾ ਸਕਦੇ ਹਨ।
ਪਾਟੀਦਾਰ ਭਾਈਚਾਰੇ ਦੇ ਸਮਾਜਿਕ-ਆਰਥਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਸਰਦਾਰਧਾਮ ‘ਮਿਸ਼ਨ 2026’ਦੇ ਤਹਿਤ ਜੀਪੀਬੀਐੱਸ ਦਾ ਆਯੋਜਨ ਕਰ ਰਿਹਾ ਹੈ। ਇਹ ਸੰਮੇਲਨ ਹਰ ਦੋ ਸਾਲ ਬਾਅਦ ਆਯੋਜਿਤ ਕੀਤਾ ਜਾਂਦਾ ਹੈ। ਪਹਿਲੇ ਦੋ ਸਿਖਰ ਸੰਮੇਲਨ 2018 ਅਤੇ 2020 ਵਿੱਚ ਗਾਂਧੀਨਗਰ ਵਿੱਚ ਹੋਏ ਸਨ, ਅਤੇ ਇਹ ਮੌਜੂਦਾ ਸਮਿਟ ਹੁਣ ਸੂਰਤ ਵਿੱਚ ਹੋ ਰਿਹਾ ਹੈ। ਜੀਪੀਬੀਐੱਸ 2022 ਦਾ ਮੁੱਖ ਵਿਸ਼ਾ ਹੈ “ਆਤਮਨਿਰਭਰ ਕਮਿਊਨਿਟੀ ਤੋਂ ਆਤਮਨਿਰਭਰ ਗੁਜਰਾਤ ਅਤੇ ਭਾਰਤ”। ਸੰਮੇਲਨ ਦਾ ਉਦੇਸ਼ ਸਮਾਜ ਦੇ ਅੰਦਰ ਛੋਟੇ, ਮੱਧਮ ਅਤੇ ਵੱਡੇ ਉੱਦਮਾਂ ਨੂੰ ਇਕੱਠਾ ਕਰਨਾ; ਨਵੇਂ ਉੱਦਮੀਆਂ ਦਾ ਪਾਲਣ ਪੋਸ਼ਣ ਅਤੇ ਸਮਰਥਨ ਕਰਨਾ ਅਤੇ ਪੜ੍ਹੇ-ਲਿਖੇ ਨੌਜਵਾਨਾਂ ਨੂੰ ਟ੍ਰੇਨਿੰਗ ਅਤੇ ਰੋਜ਼ਗਾਰ ਸਹਾਇਤਾ ਪ੍ਰਦਾਨ ਕਰਨਾਹੈ। 29 ਅਪ੍ਰੈਲ ਤੋਂ 1 ਮਈ ਤੱਕ ਆਯੋਜਿਤ ਕੀਤੇ ਜਾ ਰਹੇ ਇਸ ਤਿੰਨ ਦਿਨਾਂ ਸੰਮੇਲਨ ਵਿੱਚ ਸਰਕਾਰੀ ਉਦਯੋਗਿਕ ਨੀਤੀ, ਐੱਮਐੱਸਐੱਮਈ, ਸਟਾਰਟ-ਅੱਪਸ, ਇਨੋਵੇਸ਼ਨ ਆਦਿ ਦੇ ਵੱਖ-ਵੱਖ ਪਹਿਲੂ ਸ਼ਾਮਲ ਹਨ।
https://twitter.com/narendramodi/status/1519932422359375875
https://twitter.com/PMOIndia/status/1519933486043656192
https://twitter.com/PMOIndia/status/1519934031051509760
https://twitter.com/PMOIndia/status/1519934474343321600
https://twitter.com/PMOIndia/status/1519934478164303872
****
Speaking at the Global Patidar Business Summit. https://t.co/S2KDxpYTSJ
— Narendra Modi (@narendramodi) April 29, 2022
आज भारत के पास इतना कुछ है।
— PMO India (@PMOIndia) April 29, 2022
हमें बस अपने आत्मविश्वास को, आत्मनिर्भरता के अपने जज्बे को मज़बूत करना है।
ये आत्मविश्वास तभी आएगा जब विकास में सबकी भागीदारी होगा, सबका प्रयास लगेगा: PM @narendramodi
अपनी नीतियों, अपने एक्शन के माध्यम से सरकार का ये निरंतर प्रयास है कि देश में ऐसा माहौल बने कि सामान्य से सामान्य परिवार का युवा भी entrepreneur बने, उसके लिए के सपने देखे, entrepreneurship पर गर्व करे: PM @narendramodi
— PMO India (@PMOIndia) April 29, 2022
मुद्रा योजना आज देश के उन लोगों को भी अपना बिजनेस करने का हौसला दे रही है, जो कभी इसके बारे में सोचते भी नहीं थे।
— PMO India (@PMOIndia) April 29, 2022
स्टार्ट अप इंडिया से वो इनोवेशन, वो टैलेंट भी आज यूनिकॉर्न के सपने साकार होते देख रहा है, जिसको कभी रास्ता नहीं दिखता था: PM @narendramodi
Production Linked incentive यानि PLI योजना ने पुराने सेक्टरों में तो मेक इन इंडिया का उत्साह तो भरा ही है, सेमीकंडक्टर जैसे नए सेक्टर्स के विकास की संभावनाएं भी बनी हैं: PM @narendramodi
— PMO India (@PMOIndia) April 29, 2022