Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਗਣਤੰਤਰ ਦਿਵਸ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ


ਗਣਤੰਤਰ ਦਿਵਸ ਦੇ ਅਵਸਰ ‘ਤੇ ਸਾਰਿਆਂ ਨੂੰ ਸ਼ੁਭਕਾਮਨਾਵਾਂ ਦਿੰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਕਿ ਅੱਜ ਅਸੀਂ ਗੌਰਵਸ਼ਾਲੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ।

ਐਕਸ (X) ‘ਤੇ ਅਲੱਗ-ਅਲੱਗ ਪੋਸਟਾਂ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ:

ਗਣਤੰਤਰ ਦਿਵਸ ਦੀਆਂ ਸ਼ੁਭਕਾਮਨਾਵਾਂ! (Happy Republic Day.)

ਅੱਜ ਅਸੀਂ ਆਪਣੇ ਗੌਰਵਸ਼ਾਲੀ ਗਣਤੰਤਰ ਦੀ 75ਵੀਂ ਵਰ੍ਹੇਗੰਢ ਮਨਾ ਰਹੇ ਹਾਂ। ਇਸ ਅਵਸਰ ‘ਤੇ ਅਸੀਂ ਉਨ੍ਹਾਂ ਸਾਰੇ ਮਹਾਨ ਵਿਭੂਤੀਆਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਸਾਡਾ ਸੰਵਿਧਾਨ ਬਣਾ ਕੇ ਇਹ ਸੁਨਿਸ਼ਚਿਤ ਕੀਤਾ ਕਿ ਸਾਡੀ ਵਿਕਾਸ ਯਾਤਰਾ ਲੋਕਤੰਤਰ, ਗਰਿਮਾ (ਮਹਿਮਾ) ਅਤੇ ਏਕਤਾ (democracy, dignity and unity) ‘ਤੇ ਅਧਾਰਿਤ ਹੋਵੇ। ਇਹ ਰਾਸ਼ਟਰੀ ਉਤਸਵ ਸਾਡੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਨੂੰ ਸੰਭਾਲਣ ਦੇ ਨਾਲ ਹੀ ਇੱਕ ਸਸ਼ਕਤ ਅਤੇ ਸਮ੍ਰਿੱਧ ਭਾਰਤ ਬਣਾਉਣ ਦੀ ਦਿਸ਼ਾ ਵਿੱਚ ਸਾਡੇ ਪ੍ਰਯਾਸਾਂ ਨੂੰ ਹੋਰ ਮਜ਼ਬੂਤ ਕਰੇ, ਇਹੀ ਕਾਮਨਾ ਹੈ।

 

 

 

***

ਐੱਮਜੇਪੀਐੱਸ/ਐੱਸਆਰ