Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਖੋ ਖੋ ਵਰਲਡ ਕੱਪ ਜਿੱਤਣ ‘ਤੇ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ ਦਿੱਤੀਆਂ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਭਾਰਤੀ ਮਹਿਲਾ ਟੀਮ ਨੂੰ ਪਹਿਲਾ ਖੋ ਖੋ ਵਰਲਡ ਕੱਪ ਜਿੱਤਣ ‘ਤੇ ਵਧਾਈਆਂ ਦਿੱਤੀਆਂ।

ਉਨ੍ਹਾਂ ਨੇ ਐਕਸ (X)‘ਤੇ ਇੱਕ ਪੋਸਟ ਵਿੱਚ ਲਿਖਿਆ:

ਭਾਰਤੀ ਮਹਿਲਾ ਟੀਮ ਨੂੰ ਪਹਿਲਾ ਖੋ ਖੋ ਵਰਲਡ ਕੱਪ ਜਿੱਤਣ ‘ਤੇ ਵਧਾਈਆਂ! ਇਹ ਇਤਿਹਾਸਿਕ ਜਿੱਤ ਉਨ੍ਹਾਂ ਦੇ ਬੇਜੋੜ ਕੌਸ਼ਲ, ਦ੍ਰਿੜ੍ਹ ਸੰਕਲਪ ਅਤੇ ਟੀਮ ਵਰਕ ਦਾ ਪਰਿਣਾਮ ਹੈ। ਇਸ ਜਿੱਤ ਨੇ ਭਾਰਤ ਦੀਆਂ ਸਭ ਤੋਂ ਪੁਰਾਣੀਆਂ ਪਰੰਪਰਾਗਤ ਖੇਡਾਂ ਵਿੱਚੋਂ ਇੱਕ ਇਸ ਖੇਡ ਨੂੰ ਹੋਰ ਅਧਿਕ ਪ੍ਰਸਿੱਧੀ ਦਿਵਾਈ ਹੈ, ਜਿਸ ਨਾਲ ਰਾਸ਼ਟਰ ਭਰ ਵਿੱਚ ਅਣਗਿਣਤ ਯੁਵਾ ਐਥਲੀਟਾਂ ਨੂੰ ਪ੍ਰੇਰਣਾ ਮਿਲੀ ਹੈ। ਉਮੀਦ ਹੈ ਕਿ ਇਹ ਉਪਲਬਧੀ ਆਉਣ ਵਾਲੇ ਸਮੇਂ ਵਿੱਚ ਹੋਰ ਅਧਿਕ ਨੌਜਵਾਨਾਂ ਦੇ ਲਈ ਇਸ ਖੇਡ ਨੂੰ ਅਪਣਾਉਣ ਦਾ ਰਾਹ ਪੱਧਰਾ ਕਰੇਗੀ।

 

 

***

ਐੱਮਜੇਪੀਐੱਸ/ਐੱਸਆਰ