ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਖੇਤੀਬਾੜੀ ਅਤੇ ਸਹਿਕਾਰਿਤਾ’ ‘ਤੇ ਅੱਜ ਪੋਸਟ-ਬਜਟ ਵੈਬੀਨਾਰ ਨੂੰ ਸੰਬੋਧਿਤ ਕੀਤਾ। ਕੇਂਦਰੀ ਬਜਟ 2023 ਵਿੱਚ ਐਲਾਨ ਹੋਣ ਵਾਲੀਆਂ ਪਹਿਲਾ ਦੇ ਕਾਰਗਰ ਲਾਗੂਕਰਨ ਦੇ ਲਈ ਸੁਝਾਅ ਅਤੇ ਵਿਚਾਰ ਸ਼ਾਮਲ ਕਰਨ ਦੇ ਕ੍ਰਮ ਵਿੱਚ ਸਰਕਾਰ ਦੁਆਰਾ ਆਯੋਜਿਤ 12 ਪੋਸਟ-ਬਜਟ ਵੈਬੀਨਾਰਾਂ ਵਿੱਚੋਂ ਇਹ ਦੂਸਰਾ ਵੈਬੀਨਾਰ ਹੈ।
ਇਕੱਠ ਨੂੰ ਸੰਬੋਧਿਤ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਇਸ ਵਰ੍ਹੇ ਦੇ ਬਜਟ ਵਿੱਚ ਖੇਤੀਬਾੜੀ ਸੈਕਟਰ ਨੂੰ ਦਿੱਤੇ ਜਾਣ ਵਾਲੇ ਮਹੱਤਵ ਦੇ ਨਾਲ ਪਿਛਲੇ 8-9 ਵਰ੍ਹਿਆਂ ਦੇ ਬਜਟਾਂ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ। ਉਨ੍ਹਾਂ ਨੇ ਦੱਸਿਆ ਕਿ ਖੇਤੀਬਾੜੀ ਉਪਜ, ਜੋ 2014 ਵਿੱਚ 25 ਹਜ਼ਾਰ ਕਰੋੜ ਤੋਂ ਘੱਟ ਸੀ, ਉਹ ਅੱਜ ਵਧ ਕੇ 1 ਲੱਖ 25 ਹਜ਼ਾਰ ਕਰੋੜ ਤੋਂ ਵੀ ਅਧਿਕ ਹੋ ਗਈ ਹੈ। ਸ਼੍ਰੀ ਮੋਦੀ ਨੇ ਕਿਹਾ, “ਹਾਲ ਦੇ ਵਰ੍ਹਿਆਂ ਵਿੱਚ ਹਰ ਬਜਟ ਨੂੰ ਪਿੰਡ, ਗ਼ਰੀਬ ਅਤੇ ਕਿਸਾਨ ਦੇ ਲਈ ਬਜਟ ਕਿਹਾ ਜਾਂਦਾ ਹੈ।”
ਸੁਤੰਤਰਤਾ ਦੇ ਬਾਅਦ ਤੋਂ ਹੀ ਭਾਰਤ ਦੀ ਖੇਤੀਬਾੜੀ ਸੈਕਟਰ ਲੰਬੇ ਸਮੇਂ ਤੱਕ ਦਬਾਅ ਵਿੱਚ ਰਿਹਾ ਹੈ, ਜਿਸ ਦਾ ਜ਼ਿਕਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਖੁਰਾਕ ਸੁਰੱਖਿਆ ਦੇ ਲਈ ਬਾਹਰੀ ਦੁਨੀਆ ‘ਤੇ ਦੇਸ਼ ਦੀ ਨਿਰਭਰਤਾ ਦੀ ਤਰਫ਼ ਇਸ਼ਾਰਾ ਕੀਤਾ। ਉਨ੍ਹਾਂ ਨੇ ਰੇਖਾਂਕਿਤ ਕੀਤਾ ਕਿ ਭਾਰਤ ਦੇ ਕਿਸਾਨਾਂ ਨੇ ਨਾ ਸਿਰਫ਼ ਦੇਸ਼ ਨੂੰ ਆਤਮਨਿਰਭਰ ਬਣਾ ਕੇ, ਬਲਕਿ ਅਨਾਜ ਦਾ ਨਿਰਯਾਤ ਕਰਨ ਵਿੱਚ ਦੇਸ਼ ਨੂੰ ਸਮਰੱਥ ਬਣਾ ਕੇ ਕਿਵੇਂ ਇਸ ਸਥਿਤੀ ਨੂੰ ਬਦਲ ਦਿੱਤਾ। ਪ੍ਰਧਾਨ ਮੰਤਰੀ ਨੇ ਘਰੇਲੂ ਅਤੇ ਅੰਤਰਰਾਸ਼ਟਰੀ ਬਜ਼ਾਰਾਂ ਤੱਕ ਕਿਸਾਨਾਂ ਦੀ ਪਹੁੰਚ ਬਣਾਉਣ ਦੇ ਸਰਕਾਰੀ ਪ੍ਰਯਤਨਾਂ ‘ਤੇ ਚਾਨਣਾ ਪਾਉਂਦੇ ਹੋਏ ਕਿਹਾ, “ਅੱਜ ਭਾਰਤ ਅਨੇਕ ਪ੍ਰਕਾਰ ਦੇ ਖੇਤੀਬਾੜੀ ਉਤਪਾਦਾਂ ਦਾ ਨਿਰਯਾਤ ਕਰ ਰਿਹਾ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਕਿ ਜਦੋਂ ਆਤਮਨਿਰਭਰਤਾ ਜਾਂ ਨਿਰਯਾਤ ਦੀ ਬਾਤ ਹੋਵੇ, ਤਾਂ ਭਾਰਤ ਦਾ ਲਕਸ਼ ਸਿਰਫ਼ ਚਾਵਲ ਜਾਂ ਗੇਂਹੂ (ਕਣਕ) ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਹੈ।
ਖੇਤੀਬਾੜੀ ਸੈਕਟਰ ਵਿੱਚ ਆਯਾਤਾਂ ਨੂੰ ਰੇਖਾਂਕਿਤ ਕਰਦੇ ਹੋਏ ਪ੍ਰਧਾਨ ਮੰਤਰੀ ਨੇ 2001-22 ਵਿੱਚ ਦਾਲ਼ਾਂ ਦੇ ਆਯਾਤ ਦੇ ਲਈ 17,000 ਕਰੋੜ ਰੁਪਏ, ਮੁੱਲ ਸੰਵਰਧਿਤ ਖੁਰਾਕ ਉਤਪਾਦਾਂ ਦੇ ਆਯਾਤ ਦੇ ਲਈ 25,000 ਕਰੋੜ ਰੁਪਏ ਅਤੇ 2021-22 ਵਿੱਚ ਖੁਰਾਕ ਤੇਲ ਦੇ ਆਯਾਤ ‘ਤੇ 1.5 ਲੱਖ ਕਰੋੜ ਰੁਪਏ ਖਰਚ ਕੀਤੇ ਜਾਣ ਦਾ ਹਵਾਲਾ ਦਿੱਤਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਮੁੱਚੇ ਖੇਤੀਬਾੜੀ ਆਯਾਤਾਂ ਦਾ ਕੁੱਲ ਹਿਸਾਬ ਲਗਭਗ ਦੋ ਲੱਖ ਕਰੋੜ ਰੁਪਏ ਸੀ। ਪ੍ਰਧਾਨ ਮੰਤਰੀ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਖੇਤੀਬਾੜੀ ਸੈਕਟਰ ਨੂੰ ਪ੍ਰੋਤਸਾਹਿਤ ਕਰਨ ਦੇ ਲਈ ਲਗਾਤਾਰ ਅਨੇਕ ਫ਼ੈਸਲੇ ਲਏ ਜਾ ਰਹੇ ਹਨ, ਤਾਕਿ ਰਾਸ਼ਟਰ ‘ਆਤਮਨਿਰਭਰ’ ਬਣ ਸਕੇ ਤੇ ਆਯਾਤ ਦੇ ਲਈ ਇਸਤੇਮਾਲ ਹੋਣ ਵਾਲਾ ਧਨ ਕਿਸਾਨਾਂ ਤੱਕ ਪਹੁੰਚ ਸਕੇ। ਉਨ੍ਹਾਂ ਨੇ ਨਿਊਨਤਮ ਸਮਰਥਨ ਮੁੱਲ ਵਿੱਚ ਵਾਧਾ, ਦਾਲ਼ਾ ਦੇ ਉਤਪਾਦਨ ਨੂੰ ਪ੍ਰੋਤਸਾਹਨ, ਫੂਡ ਪ੍ਰੋਸੈੱਸਿੰਗ ਪਾਰਕਾਂ ਦੀ ਸੰਖਿਆ ਵਿੱਚ ਵਾਧਾ ਅਤੇ ਖੁਰਾਕ ਤੇਲ ਦੇ ਸਿਲਸਿਲੇ ਵਿੱਚ ਪੂਰੀ ਤਰ੍ਹਾਂ ਆਤਮਨਿਰਭਰ ਬਨਣ ਦੇ ਲਈ ਮਿਸ਼ਨ ਮੋਡ ‘ਤੇ ਹੋਣ ਵਾਲੇ ਕੰਮਾਂ ਦਾ ਉਦਾਹਰਣ ਦਿੱਤਾ।
ਪ੍ਰਧਾਨ ਮੰਤਰੀ ਨੇ ਜ਼ੋਰ ਦਿੱਤਾ ਕਿ ਸੰਪੂਰਨ ਵਿਕਾਸ ਦਾ ਲਕਸ਼ ਜਦੋਂ ਤੱਕ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਦੋਂ ਤੱਕ ਖੇਤੀਬਾੜੀ ਸੈਕਟਰ ਨਾਲ ਜੁੜੀ ਚੁਣੌਤੀਆਂ ਦਾ ਸਫਾਇਆ ਨਾ ਹੋ ਜਾਵੇ। ਉਨ੍ਹਾਂ ਨੇ ਗੌਰ ਕੀਤਾ ਕਿ ਨਿਜੀ ਇਨੋਵੇਸ਼ਨ ਅਤੇ ਨਿਵੇਸ਼ ਇਸ ਸੈਕਟਰ ਤੋਂ ਦੂਰੀ ਬਣਾਏ ਹੋਏ ਹਨ, ਜਿਸ ਦੇ ਕਾਰਨ ਹੋਰ ਸੈਕਟਰਾਂ ਦੀ ਤੁਲਨਾ ਵਿੱਚ ਇਸ ਸੈਕਟਰ ਵਿੱਚ ਭਾਰਤ ਦੇ ਨੌਜਵਾਨਾਂ ਦੀ ਭਾਗੀਦਾਰੀ ਘੱਟ ਹੈ, ਜਦੋਂ ਕਿ ਹੋਰ ਸੈਕਟਰਾਂ ਵਿੱਚ ਉਨ੍ਹਾਂ ਦੀ ਸਰਗਰਮ ਭਾਗੀਦਾਰੀ ਹੋ ਰਹੀ ਹੈ ਤੇ ਉਨ੍ਹਾਂ ਸੈਕਟਰਾਂ ਦਾ ਵਿਕਾਸ ਵੀ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਇਸ ਖਾਮੀ ਨੂੰ ਦੂਰ ਕਰਨ ਦੇ ਲਈ ਇਸ ਵਰ੍ਹੇ ਦੇ ਬਜਟ ਵਿੱਚ ਅਨੇਕ ਐਲਾਨ ਕੀਤੇ ਗਏ ਹਨ। ਯੂਪੀਆਈ ਦੇ ਖੁੱਲੇ ਪਲੈਟਫਾਰਮ ਦਾ ਉਦਾਹਰਣ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਖੇਤੀਬਾੜੀ ਸੈਕਟਰ ਵਿੱਚ ਡਿਜੀਟਲ ਇਨਫ੍ਰਾਸਟ੍ਰਕਚਰ ਪਲੈਟਫਾਰਮ ਦਾ ਜ਼ਿਕਰ ਕੀਤਾ ਤੇ ਇਸ ਬਾਤ ‘ਤੇ ਮਾਣ ਕੀਤਾ ਕਿ ਐਗ੍ਰੀ-ਟੈੱਕ ਖੇਤਰਾਂ ਵਿੱਚ ਨਿਵੇਸ਼ ਤੇ ਇਨੋਵੇਸ਼ਨ ਦੀ ਅਪਾਰ ਸੰਭਾਵਨਾਵਾਂ ਹਨ।
ਪ੍ਰਧਾਨ ਮੰਤਰੀ ਨੇ ਲੌਜਿਸਟਿਕਸ ਵਿੱਚ ਸੁਧਾਰ, ਬੜੇ ਬਜ਼ਾਰਾਂ ਨੂੰ ਹੋਰ ਸੁਗਮ ਬਣਾਉਣ, ਟੈਕਨੋਲੋਜੀ ਦੇ ਜ਼ਰੀਏ ਡ੍ਰਿਪ ਸਿੰਚਾਈ ਨੂੰ ਪ੍ਰੋਤਸਾਹਨ, ਮੈਡੀਕਲ ਲੈਬਾਂ ਦੀ ਤਰ੍ਹਾਂ ਹੀ ਮਿੱਟੀ ਦੀ ਜਾਂਚ ਕਰਨ ਦੇ ਲਈ ਲੈਂਬਾਂ ਦੀ ਸਥਾਪਨਾ ਜਿਹੇ ਅਵਸਰਾਂ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਨੌਜਵਾਨਾਂ ਨੂੰ ਤਾਕੀਦ ਵੀ ਕੀਤੀ ਕਿ ਉਹ ਆਪਣੇ ਇਨੋਵੇਸ਼ਨਾਂ ਬਾਰੇ ਸਰਕਾਰ ਅਤੇ ਕਿਸਾਨ ਦਰਮਿਆਨ ਸੂਚਨਾ-ਪੁਲ਼ ਬਣਾਉਂਦੇ ਸਮੇਂ ਸਹੀ ਸਮੇਂ ‘ਤੇ ਸਹੀ ਸਲਾਹ ਦੇਣ ਦੀ ਦਿਸ਼ਾ ਵਿੱਚ ਕੰਮ ਕਰਨ ਤੇ ਨੀਤੀ ਨਿਰਮਾਣ ਵਿੱਚ ਵੀ ਸਹਾਇਤਾ ਕਰਨ। ਪ੍ਰਧਾਨ ਮੰਤਰੀ ਨੇ ਮੌਸਮੀ ਬਦਲਾਵਾਂ ਬਾਰੇ ਰੀਅਲ ਟਾਈਮ ‘ਤੇ ਸੂਚਨਾ ਉਪਲਬਧ ਕਰਵਾਉਣ ਦੇ ਨਾਲ-ਨਾਲ ਫਸਲ ਦਾ ਆਕਲਨ ਕਰਨ ਦੇ ਲਈ ਡ੍ਰੋਨ ਦੇ ਇਸਤੇਮਾਲ ‘ਤੇ ਵੀ ਚਰਚਾ ਕੀਤੀ।
ਪ੍ਰਧਾਨ ਮੰਤਰੀ ਨੇ ਐਗ੍ਰੀ-ਟੈੱਕ ਸਟਾਰਟ-ਅੱਪਸ ਦੇ ਲਈ ਉਤਪ੍ਰੇਰਕ ਨਿਧੀਆਂ ਦੇ ਸ਼ੁਰੂ ਕੀਤੇ ਜਾਣ ਦੇ ਵਿਸ਼ੇ ਵਿੱਚ ਦੱਸਿਆ ਅਤੇ ਕਿਹਾ ਕਿ ਸਰਕਾਰ ਨਾ ਸਿਰਫ਼ ਡਿਜੀਟਲ ਇਨਫ੍ਰਾਸਟ੍ਰਕਚਰ ਬਣਾ ਰਹੀ ਹੈ, ਬਲਕਿ ਉਹ ਵਿੱਤ ਪੋਸ਼ਣ ਦੇ ਤਰੀਕਿਆਂ ਨੂੰ ਵੀ ਤਿਆਰ ਕਰ ਰਹੀ ਹੈ। ਉਨ੍ਹਾਂ ਨੇ ਨੌਜਵਾਨਾਂ ਅਤੇ ਯੁਵਾ ਉੱਦਮੀਆਂ ਨੂੰ ਤਾਕੀਦ ਕੀਤੀ ਕਿ ਉਹ ਅੱਗੇ ਵਧ ਕੇ ਆਪਣੇ ਲਕਸ਼ਾਂ ਨੂੰ ਹਾਸਲ ਕਰਨ। ਪ੍ਰਧਾਨ ਮੰਤਰੀ ਨੇ ਕਿਹਾ ਕਿ 9 ਵਰ੍ਹੇ ਪਹਿਲਾਂ ਐਗ੍ਰੀ-ਸਟਾਰਟਅੱਪਸ ਨਾ ਦੇ ਬਰਾਬਰ ਸੀ, ਉਸ ਦੀ ਤੁਲਨਾ ਵਿੱਚ ਅੱਜ ਭਾਰਤ ਵਿੱਚ 3000 ਤੋਂ ਵੱਧ ਐਗ੍ਰੀ-ਸਟਾਰਟਅੱਪ ਹੋ ਗਏ ਹਨ।
ਪ੍ਰਧਾਨ ਮੰਤਰੀ ਨੇ ਅੰਤਰਰਾਸ਼ਟਰੀ ਪੋਸ਼ਕ ਅਨਾਜ ਵਰ੍ਹੇ ਦੀ ਚਰਚਾ ਕਰਦੇ ਹੋਏ ਕਿਹਾ ਕਿ ਇਸ ਦੀ ਅੰਤਰਰਾਸ਼ਟਰੀ ਪਹਿਚਾਣ ਭਾਰਤੀ ਕਿਸਾਨਾਂ ਦੇ ਲਈ ਵਿਸ਼ਵ ਬਜ਼ਾਰ ਦੇ ਦਰਵਾਜ਼ੇ ਖੋਲ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਬਜਟ ਵਿੱਚ ਦੇਸ਼ ਨੇ ਮੋਟੇ ਅਨਾਜ ਨੂੰ ਹੁਣ ਸ਼੍ਰੀ ਅੰਨ ਦੀ ਪਹਿਚਾਣ ਦੇ ਦਿੱਤੀ ਹੈ।” ਉਨ੍ਹਾਂ ਨੇ ਕਿਹਾ ਕਿ ਸ਼੍ਰੀ ਅੰਨ ਨੂੰ ਨਾ ਸਿਰਫ਼ ਸਾਡੇ ਛੋਟੇ ਕਿਸਾਨਾਂ ਦੇ ਲਾਭ ਦੇ ਲਈ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਬਲਕਿ ਇਸ ਲਈ ਵੀ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ, ਤਾਕਿ ਇਸ ਸੈਕਟਰ ਵਿੱਚ ਸਟਾਰਟ-ਅੱਪਸ ਦੇ ਵਿਕਾਸ ਦੀਆਂ ਸੰਭਾਵਨਾਵਾਂ ਵੀ ਵਧਣ।
“ਭਾਰਤ ਦੇ ਸਹਿਕਾਰੀ ਸੈਕਟਰ ਵਿੱਚ ਇੱਕ ਨਵੀਂ ਕ੍ਰਾਂਤੀ ਹੋ ਰਹੀ ਹੈ”, ਪ੍ਰਧਾਨ ਮੰਤਰੀ ਨੇ ਇਹ ਰੇਖਾਂਕਿਤ ਕਰਦੇ ਹੋਏ ਕਿਹਾ ਕਿ ਹੁਣ ਦੇਸ਼ ਦੇ ਕੁਝ ਰਾਜਾਂ ਅਤੇ ਕੁਝ ਇਲਾਕਿਆਂ ਤੱਕ ਸੀਮਤ ਨਹੀਂ ਰਹਿ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਇਸ ਵਰ੍ਹੇ ਦੇ ਬਜਟ ਵਿੱਚ ਸਹਿਕਾਰਿਤਾ ਸੈਕਟਰ ਨੂੰ ਟੈਕਸ ਨਾਲ ਜੁੜੀ ਰਾਹਤ ਦਿੱਤੀ ਗਈ ਹੈ, ਜਿਸ ਨਾਲ ਨਿਰਮਾਣ ਕਾਰਜ ਵਿੱਚ ਲਗੀ ਨਵੀਂ ਸਹਿਕਾਰੀ ਸੋਸਾਇਟੀਆਂ ਨੂੰ ਲਾਭ ਹੋਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਸਹਿਕਾਰੀ ਸੋਸਾਇਟੀਆਂ ਦੁਆਰਾ ਤਿੰਨ ਕਰੋੜ ਰੁਪਏ ਤੱਕ ਦੀ ਨਕਦ ਨਿਕਾਸੀ ‘ਤੇ ਟੀਡੀਐੱਸ ਨਹੀਂ ਲਗੇਗਾ। ਪ੍ਰਧਾਨ ਮੰਤਰੀ ਨੇ 2016-17 ਦੇ ਪਹਿਲੇ ਚੀਨੀ ਨਾਲ ਜੁੜੀ ਸਹਿਕਾਰੀਆਂ ਦੁਆਰਾ ਕੀਤੇ ਗਏ ਭੁਗਤਾਨ ‘ਤੇ ਟੈਕਸ ਛੋਟ ਦੇ ਮਹੱਤਵਪੂਰਨ ਫੈਸਲੇ ਦੀ ਵੀ ਜ਼ਿਕਰ ਕੀਤਾ ਅਤੇ ਕਿਹਾ ਕਿ ਇਸ ਨਾਲ ਚੀਨੀ ਨਾਲ ਜੁੜੇ ਸਹਿਕਾਰੀਆਂ ਨੂੰ 10 ਹਜ਼ਾਰ ਕਰੋੜ ਰੁਪਏ ਦਾ ਫਾਇਦਾ ਹੋਵੇਗਾ।
ਪ੍ਰਧਾਨ ਮੰਤਰੀ ਨੇ ਡੇਅਰੀ ਅਤੇ ਮੱਛੀ ਪਾਲਨ ਜਿਹੇ ਸੈਕਟਰਾਂ ‘ਤੇ ਜ਼ੋਰ ਦਿੱਤਾ, ਜਿੱਥੇ ਪਹਿਲਾਂ ਸਹਿਕਾਰੀਆਂ ਕੰਮ ਨਹੀਂ ਕਰਦੀਆਂ ਸਨ, ਲੇਕਿਨ ਅੱਜ ਉਨ੍ਹਾਂ ਨੂੰ ਬਹੁਤ ਲਾਭ ਹੋਵੇਗਾ। ਮੱਛੀ ਪਾਲਨ ਖੇਤਰ ਵਿੱਚ ਮਛੁਆਰਿਆਂ ਦੇ ਲਈ ਉਪਲਬਧ ਬੜੇ ਅਵਸਰਾਂ ‘ਤੇ ਚਾਨਣਾ ਪਾਉਂਦੇ ਹੋਏ ਪ੍ਰਧਾਨ ਮੰਤਰੀ ਨੇ ਦੱਸਿਆ ਕਿ ਦੇਸ਼ ਵਿੱਚ ਮੱਛੀ ਉਤਪਾਦਨ ਪਿਛਲੇ 8-9 ਵਰ੍ਹਿਆਂ ਵਿੱਚ ਲਗਭਗ 70 ਲੱਖ ਮੀਟ੍ਰਇਕ ਟਨ ਤੱਕ ਵਧ ਗਿਆ ਹੈ। ਉਨ੍ਹਾਂ ਨੇ ਪੀਐੱਮ ਮਤਸਯ ਸੰਪਦਾ ਯੋਜਨਾ ਦੇ ਤਹਿਤ ਐਲਾਨ ਇੱਕ ਨਵੇਂ ਉਪ-ਘਟਕ ਦਾ ਵੀ ਜ਼ਿਕਰ ਕੀਤਾ। ਇਸ ਦੇ ਤਹਿਤ 6000 ਕਰੋੜ ਰੁਪਏ ਰੱਖੇ ਗਏ ਹਨ, ਜਿਸ ਨਾਲ ਮਤਸਯ ਵੈਲਿਊ ਚੇਨ ਤੇ ਬਜ਼ਾਰ ਨੂੰ ਹੁਲਾਰਾ ਮਿਲੇਗਾ।
ਆਪਣੇ ਸੰਬੋਧਨ ਦਾ ਸਮਾਪਨ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਪੀਐੱਮ ਪ੍ਰਣਾਮ ਯੋਜਨਾ ਅਤੇ ਗੋਬਰਧਨ ਯੋਜਨਾ ਦੀ ਚਰਚਾ ਕੀਤੀ, ਜਿਨ੍ਹਾਂ ਦੇ ਤਹਿਤ ਸਰਕਾਰ ਕੁਦਰਤੀ ਖੇਤੀ ਨੂੰ ਪ੍ਰੋਤਸਾਹਿਤ ਕਰਨ ਅਤੇ ਰਸਾਇਣ ਅਧਾਰਿਤ ਖੇਤੀ ਨੂੰ ਘੱਟ ਕਰਨ ਦੇ ਲਈ ਕੰਮ ਕਰ ਰਹੀ ਹੈ।
https://twitter.com/narendramodi/status/1629000345514029056
https://twitter.com/PMOIndia/status/1629001368286683136
https://twitter.com/PMOIndia/status/1629002154823532545
https://twitter.com/PMOIndia/status/1629003181903720448
https://twitter.com/PMOIndia/status/1629003507998277634
************
ਡੀਐੱਸ/ਟੀਐੱਸ
Amrit Kaal Budget is aimed at strengthening the agriculture as well as cooperative sectors. Addressing a post-budget webinar. https://t.co/AhP2Wes1lN
— Narendra Modi (@narendramodi) February 24, 2023
आज भारत कई तरह के कृषि उत्पादों को निर्यात कर रहा है। pic.twitter.com/u7V3ad3yNY
— PMO India (@PMOIndia) February 24, 2023
हमने MSP में बढ़ोतरी की, दलहन उत्पादन को बढ़ावा दिया, फूड प्रोसेसिंग करने वाले फूड पार्कों की संख्या बढ़ाई गई। pic.twitter.com/IIDHRFhEkO
— PMO India (@PMOIndia) February 24, 2023
इस बार के बजट में एक और महत्वपूर्ण घोषणा हुई है। pic.twitter.com/vVde5APjqY
— PMO India (@PMOIndia) February 24, 2023
भारत के सहकारिता सेक्टर में एक नया revolution हो रहा है। pic.twitter.com/j0LbpVh6eX
— PMO India (@PMOIndia) February 24, 2023