Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

  ਪ੍ਰਧਾਨ ਮੰਤਰੀ ਨੇ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤਪੋਸ਼ਣ ਸੁਵਿਧਾ ਲਾਂਚ ਕੀਤੀ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਤਹਿਤ 1 ਲੱਖ ਕਰੋੜ ਰੁਪਏ ਦੀ ਵਿੱਤਪੋਸ਼ਣ ਸੁਵਿਧਾ ਦੀ ਇੱਕ ਨਵੀਂ ਸੈਂਟਰਲ ਸੈਕਟਰ ਸਕੀਮ ਲਾਂਚ ਕੀਤੀ। ਇਹ ਸਕੀਮ ਕਿਸਾਨਾਂ, ਪੀਏਸੀਐੱਸ, ਐੱਫਪੀਓ’ਜ਼, ਖੇਤੀ ਉੱਦਮੀਆਂ ਆਦਿ ਦੀ ਸਮੁਦਾਇਕ ਖੇਤੀ ਅਸਾਸੇ ਅਤੇ ਫਸਲ ਕਟਾਈ ਦੇ ਬਾਅਦ ਦੇ ਖੇਤੀਬਾੜੀ ਢਾਂਚੇ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕਰੇਗੀ। ਇਹ ਅਸਾਸੇ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਜ਼ਿਆਦਾ ਮੁੱਲ ਪ੍ਰਾਪਤ ਕਰਨ ਦੇ ਸਮਰੱਥ ਬਣਾਉਣਗੀਆਂ ਕਿਉਂਕਿ ਉਹ ਉੱਚ ਮੁੱਲਾਂ ’ਤੇ ਭੰਡਾਰਣ ਅਤੇ ਵਿਕਰੀ ਕਰਨ, ਬਰਬਾਦੀ ਨੂੰ ਘੱਟ ਕਰਨ ਅਤੇ ਪ੍ਰੋਸੈੱਸਿੰਗ ਅਤੇ ਵੈਲਿਊ ਐਡੀਸ਼ਨ ਕਰਨ ਦੇ ਸਮਰੱਥ ਹੋਣਗੇ।

 

ਮੰਤਰੀ ਮੰਡਲ ਦੁਆਰਾ ਪ੍ਰਵਾਨਿਤ ਸਕੀਮ ਦੇ ਸਿਰਫ਼ 30 ਦਿਨਾਂ ਦੇ ਬਾਅਦ ਅੱਜ 2280 ਕਿਸਾਨ ਸੁਸਾਇਟੀਆਂ ਨੂੰ 1000 ਕਰੋੜ ਰੁਪਏ ਤੋਂ ਜ਼ਿਆਦਾ ਦੀ ਪਹਿਲੀ ਪ੍ਰਵਾਨਗੀ ਦਿੱਤੀ ਗਈ ਹੈ। ਇਹ ਪ੍ਰੋਗਰਾਮ ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਕੀਤਾ ਗਿਆ ਸੀ ਅਤੇ ਇਸ ਵਿੱਚ ਲੱਖਾਂ ਕਿਸਾਨਾਂ, ਐੱਫਪੀਓ’ਜ਼, ਸਹਿਕਾਰੀ ਸੁਸਾਇਟੀਆਂ, ਪੀਏਸੀਐੱਸ ਅਤੇ ਦੇਸ਼ ਭਰ ਤੋਂ ਨਾਗਰਿਕਾਂ ਨੇ ਹਿੱਸਾ ਲਿਆ। ਇਸੀ ਪ੍ਰੋਗਰਾਮ ਵਿੱਚ ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ ਸਕੀਮ ਤਹਿਤ ਲਗਭਗ 8.5 ਕਰੋੜ ਕਿਸਾਨਾਂ ਲਈ 17,000 ਕਰੋੜ ਰੁਪਏ ਦੀ 6ਵੀਂ ਕਿਸ਼ਤ ਜਾਰੀ ਕੀਤੀ। ਨਕਦ ਲਾਭ ਸਿੱਧਾ ਇੱਕ ਬਟਨ ਦਬਾ ਕੇ ਉਨ੍ਹਾਂ ਦੇ ਆਧਾਰ ਨਾਲ ਲਿੰਕ ਬੈਂਕ ਖਾਤਿਆਂ ਵਿੱਚ ਟਰਾਂਸਫਰ ਕੀਤਾ ਗਿਆ ਸੀ। ਇਸ ਟਰਾਂਸਫਰ ਨਾਲ ਇਸ ਸਕੀਮ ਨੇ 01 ਦਸੰਬਰ, 2018 ਨੂੰ ਸ਼ੁਰੂ ਹੋਣ ਤੋਂ ਬਾਅਦ 10 ਕਰੋੜ ਤੋਂ ਜ਼ਿਆਦਾ ਕਿਸਾਨਾਂ ਦੇ ਹੱਥਾਂ ਵਿੱਚ 90,000 ਕਰੋੜ ਦੋਂ ਜ਼ਿਆਦਾ ਪ੍ਰਦਾਨ ਕੀਤੇ ਹਨ।

 

ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਆਂ ਨਾਲ ਗੱਲਬਾਤ

 

ਪ੍ਰਧਾਨ ਮੰਤਰੀ ਨੇ ਕਰਨਾਟਕ, ਗੁਜਰਾਤ ਅਤੇ ਮੱਧ ਪ੍ਰਦੇਸ਼ ਦੀਆਂ 3 ਪ੍ਰਾਇਮਰੀ ਐਗਰੀਕਲਚਰ ਸੁਸਾਇਟੀਆਂ ਨਾਲ ਵਿਸਤ੍ਰਿਤ ਗੱਲਬਾਤ ਕੀਤੀ ਜੋ ਇਸ ਸਕੀਮ ਦੇ ਸ਼ੁਰੂਆਤੀ ਲਾਭਾਰਥੀਆਂ ਵਿੱਚੋਂ ਹਨ। ਪ੍ਰਧਾਨ ਮੰਤਰੀ ਨੇ ਇਨ੍ਹਾਂ ਸਮਾਜਾਂ ਦੇ ਪ੍ਰਤੀਨਿਧੀਆਂ ਦੇ ਨਾਲ ਉਨ੍ਹਾਂ ਦੇ ਮੌਜੂਦਾ ਕਾਰਜਾਂ ਨੂੰ ਸਮਝਣ ਲਈ ਅਤੇ ਕਰਜ਼ ਦਾ ਉਪਯੋਗ ਕਰਨ ਦੀ ਸਕੀਮ ਬਾਰੇ ਵਧੀਆ ਵਿਚਾਰ ਚਰਚਾ ਕੀਤੀ। ਸੁਸਾਇਟੀਆਂ ਨੇ ਪ੍ਰਧਾਨ ਮੰਤਰੀ ਨੂੰ ਗੁਦਾਮਾਂ, ਗ੍ਰੇਡਿੰਗ ਸਥਾਪਿਤ ਕਰਨ ਅਤੇ ਛਾਂਟੀ ਇਕਾਈਆਂ ਦੇ ਨਿਰਮਾਣ ਦੀਆਂ ਉਨ੍ਹਾਂ ਦੀਆਂ ਸਕੀਮਵਾਂ ਬਾਰੇ ਸੂਚਿਤ ਕੀਤਾ ਜੋ ਮੈਂਬਰ ਕਿਸਾਨਾਂ ਨੂੰ ਉਨ੍ਹਾਂ ਦੀ ਉਪਜ ਲਈ ਉੱਚ ਮੁੱਲ ਸੁਰੱਖਿਅਤ ਕਰਨ ਵਿੱਚ ਮਦਦ ਕਰਨਗੀਆਂ।

ਰਾਸ਼ਟਰ ਨੂੰ ਸੰਬੋਧਨ

 

ਪ੍ਰਾਇਮਰੀ ਐਗਰੀਕਲਚਰ ਕ੍ਰੈਡਿਟ ਸੁਸਾਇਟੀਆਂ ਨਾਲ ਗੱਲਬਾਤ ਤੋਂ ਬਾਅਦ ਆਪਣੇ ਰਾਸ਼ਟਰ ਦੇ ਨਾਮ ਸੰਬੋਧਨ ਵਿੱਚ ਪ੍ਰਧਾਨ ਮੰਤਰੀ ਨੇ ਵਿਸ਼ਵਾਸ ਪ੍ਰਗਟਾਇਆ ਕਿ ਕਿਵੇਂ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਇਸ ਸਕੀਮ ਨਾਲ ਲਾਭ ਮਿਲੇਗਾ। ਉਨ੍ਹਾਂ ਨੇ ਕਿਹਾ ਕਿ ਇਹ ਸਕੀਮ ਕਿਸਾਨਾਂ ਅਤੇ ਖੇਤੀਬਾੜੀ ਖੇਤਰ ਨੂੰ ਵਿੱਤੀ ਪ੍ਰੋਤਸਾਹਨ ਦੇਵੇਗੀ ਅਤੇ ਆਲਮੀ ਮੰਚ ’ਤੇ ਮੁਕਾਬਲੇਬਾਜ਼ੀ ਕਰਨ ਦੀ ਭਾਰਤ ਦੀ ਸਮਰੱਥਾ ਨੂੰ ਵਧਾਏਗੀ।  

 

ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਭਾਰਤ ਪਾਸ ਫਸਲ ਕਟਾਈ ਤੋਂ ਬਾਅਦ ਦੇ ਪ੍ਰਬੰਧਨ ਦੇ ਹੱਲ ਜਿਵੇਂ ਭੰਡਾਰਨ, ਕੋਲਡ ਚੇਨ ਅਤੇ ਫੂਡ ਪ੍ਰੋਸੈੱਸਿੰਗ ਵਿੱਚ ਨਿਵੇਸ਼ ਕਰਨ ਅਤੇ ਜੈਵਿਕ ਅਤੇ ਫੋਰਟੀਫਾਈਡ ਫੂਡ ਪਦਾਰਥਾਂ ਜਿਹੇ ਖੇਤਰਾਂ ਵਿੱਚ ਆਲਮੀ ਮੌਜੂਦਗੀ ਦਰਜ ਕਰਵਾਉਣ ਦਾ ਵੱਡਾ ਅਵਸਰ ਹੈ। ਉਨ੍ਹਾਂ ਨੇ ਇਹ ਵੀ ਜ਼ਿਕਰ ਕੀਤਾ ਕਿ ਇਹ ਸਕੀਮ ਖੇਤੀਬਾੜੀ ਵਿੱਚ ਸਟਾਰਟ ਅੱਪਸ ਲਈ ਲਾਭ ਪੈਦਾ ਕਰਨ ਅਤੇ ਉਨ੍ਹਾਂ ਦੇ ਸੰਚਾਲਨ ਨੂੰ ਵਧਾਉਣ ਲਈ ਇੱਕ ਚੰਗਾ ਅਵਸਰ ਪ੍ਰਦਾਨ ਕਰਦੀ ਹੈ ਜਿਸ ਨਾਲ ਇੱਕ ਈਕੋਸਿਸਟਮ ਦਾ ਨਿਰਮਾਣ ਹੁੰਦਾ ਹੈ ਜੋ ਦੇਸ਼ ਦੇ ਹਰ ਕੋਨੇ ਵਿੱਚ ਕਿਸਾਨਾਂ ਤੱਕ ਪਹੁੰਚਦਾ ਹੈ।

 

ਪ੍ਰਧਾਨ ਮੰਤਰੀ ਨੇ ਪੀਐੱਮ-ਕਿਸਾਨ ਸਕੀਮ ਨੂੰ ਲਾਗੂ ਕਰਨ ਦੀ ਗਤੀ ’ਤੇ ਆਪਣੀ ਸੰਤੁਸ਼ਟੀ ਪ੍ਰਗਟਾਈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪ੍ਰੋਗਰਾਮ ਦਾ ਦਾਇਰਾ ਇੰਨਾ ਵੱਡਾ ਹੈ ਕਿ ਅੱਜ ਜਾਰੀ ਧਨ ਕਈ ਦੇਸ਼ਾਂ ਦੀ ਪੂਰੀ ਆਬਾਦੀ ਦੀ ਤੁਲਨਾ ਵਿੱਚ ਜ਼ਿਆਦਾ ਲੋਕਾਂ ਤੱਕ ਪਹੁੰਚ ਗਿਆ ਹੈ। ਉਨ੍ਹਾਂ ਨੇ ਰਾਜਾਂ ਨੂੰ ਲਾਗੂਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣ ਲਈ ਅਤੇ ਕਿਸਾਨਾਂ ਨੂੰ ਰਜਿਸਟ੍ਰੇਸ਼ਨ ਤੋਂ ਲੈ ਕੇ ਪੂਰੀ ਪ੍ਰਕਿਰਿਆ ਰਾਹੀਂ ਸਹਾਇਤਾ ਕਰਨ ਲਈ ਵਧਾਈ ਦਿੱਤੀ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਵੀ ਇਸ ਅਵਸਰ ’ਤੇ ਮੌਜੂਦ ਸਨ।

ਖੇਤੀਬਾੜੀ ਬੁਨਿਆਦੀ ਢਾਂਚਾ ਫੰਡ

 

ਖੇਤੀਬਾੜੀ ਬੁਨਿਆਦੀ ਢਾਂਚਾ ਫੰਡ ਵਿਆਜ ਸਬਸਿਡੀ ਅਤੇ ਕ੍ਰੈਡਿਟ ਗਰੰਟੀ ਜ਼ਰੀਏ ਫਸਲ ਉਤਪਾਦਨ ਉਪਰੰਤ ਪ੍ਰਬੰਧਨ ਸੰਰਚਨਾ ਅਤੇ ਸਮੁਦਾਇਕ ਖੇਤੀਬਾੜੀ ਸੰਪਤੀਆਂ ਲਈ ਵਿਹਾਰਕ ਪ੍ਰੋਜੈਕਟਾਂ ਵਿੱਚ ਨਿਵੇਸ਼ ਲਈ ਦਰਮਿਆਨੇ-ਲੰਬੀ ਸਮੇਂ ਲਈ ਕਰਜ਼ਾ ਵਿੱਤਪੋਸ਼ਣ ਸੁਵਿਧਾ ਹੈ। ਇਸ ਸਕੀਮ ਦੀ ਮਿਆਦ ਵਿੱਤੀ ਸਾਲ 2020 ਤੋਂ ਵਿੱਤੀ ਸਾਲ 2029 (10 ਸਾਲ) ਤੱਕ ਹੋਵੇਗੀ। ਇਸ ਸਕੀਮ ਤਹਿਤ 1 ਲੱਖ ਕਰੋੜ ਰੁਪਏ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਦੁਆਰਾ ਕਰਜ਼ੇ ਵਜੋਂ ਦਿੱਤੇ ਜਾਣਗੇ ਜਿਸ ’ਤੇ 3 ਫੀਸਦੀ ਪ੍ਰਤੀ ਸਾਲ ਕਰਜ਼ਾ ਗਰੰਟੀ ਕਵਰੇਜ਼ ਲਈ ਵਿਆਜ ਸਬਸਿਡੀ ਨਾਲ ਸੀਜੀਟੀਐੱਮਈ ਸਕੀਮ ’ਚ 2 ਕਰੋੜ ਰੁਪਏ ਤੱਕ ਦੇ ਕਰਜ਼ਿਆਂ ਲਈ ਪ੍ਰਦਾਨ ਕੀਤਾ ਜਾਵੇਗੀ। ਲਾਭਾਰਥੀਆਂ ਵਿੱਚ ਕਿਸਾਨ, ਪੀਏਸੀਐੱਸ, ਮਾਰਕਿਟਿੰਗ ਸਭਾਵਾਂ, ਐੱਫਪੀਓ’ਜ਼, ਐੱਸਐੱਚਜੀ’ਜ਼, ਸੰਯੁਕਤ ਦੇਣਦਾਰੀ ਸਮੂਹ (ਜੇਐੱਲਜੀ), ਬਹੁ-ਮੰਤਵੀ ਸਹਿਕਾਰੀ ਸਭਾਵਾਂ, ਖੇਤੀਬਾੜੀ ਉੱਦਮੀ, ਸਟਾਰਟ-ਅੱਪਸ ਅਤੇ ਕੇਂਦਰੀ/ਰਾਜ ਏਜੰਸੀਆਂ ਜਾਂ ਸਥਾਨਕ ਸੰਸਥਾ ਸਪਾਂਸਰਡ ਜਨਤਕ-ਨਿਜੀ ਭਾਈਵਾਲੀ ਦੇ ਪ੍ਰੋਜੈਕਟ ਸ਼ਾਮਲ ਹੋਣਗੇ।  

 

ਪੀਐੱਮ-ਕਿਸਾਨ

 

ਦਸੰਬਰ, 2018 ਵਿੱਚ ਸਾਰੀ ਖੇਤੀ ਜ਼ਮੀਨ ’ਤੇ ਕਿਸਾਨਾਂ (ਕੁਝ ਵਿਸ਼ੇਸ਼ ਮਿਆਰਾਂ ਤਹਿਤ) ਨੂੰ ਨਕਦ ਲਾਭ ਰਾਹੀਂ ਆਮਦਨ ਸਹਾਇਤਾ ਪ੍ਰਦਾਨ ਕਰਨ ਲਈ ਪੀਐੱਮ-ਕਿਸਾਨ ਸਕੀਮ ਸ਼ੁਰੂ ਕੀਤੀ ਗਈ ਸੀ ਤਾਕਿ ਉਹ ਆਪਣੀਆਂ ਖੇਤੀ ਜ਼ਰੂਰਤਾਂ ਨੂੰ ਪੂਰਾ ਕਰ ਸਕਣ ਅਤੇ ਆਪਣੇ ਪਰਿਵਾਰਾਂ ਦੀ ਸਹਾਇਤਾ ਕਰ ਸਕਣ। ਸਕੀਮ ਤਹਿਤ ਯੋਗ ਲਾਭਾਰਥੀ ਕਿਸਾਨਾਂ ਨੂੰ ਤਿੰਨ ਸਮਾਨ ਕਿਸ਼ਤਾਂ ਵਿੱਚ 6000 ਰੁਪਏ ਹਰ ਸਾਲ ਵਿੱਤੀ ਲਾਭ ਪ੍ਰਦਾਨ ਕੀਤਾ ਜਾਂਦਾ ਹੈ।

 

ਖੇਤੀਬਾੜੀ ਖੇਤਰ ਲਈ ਇੱਕ ਨਵੀਂ ਸਵੇਰ

 

ਇਹ ਕਦਮ ਪ੍ਰਧਾਨ ਮੰਤਰੀ ਦੇ ਮਾਰਗਦਰਸ਼ਨ ਵਿੱਚ ਭਾਰਤ ਸਰਕਾਰ ਦੁਆਰਾ ਕੀਤੇ ਗਏ ਸੁਧਾਰਾਂ ਦੀ ਲੜੀ ਵਿੱਚ ਨਵੇਂ ਕਦਮ ਹਨ। ਇਹ ਉਪਾਅ ਸਮੂਹਿਕ ਰੂਪ ਨਾਲ ਭਾਰਤ ਵਿੱਚ ਖੇਤੀਬਾੜੀ ਖੇਤਰ ਲਈ ਇੱਕ ਨਵੀਂ ਸਵੇਰ ਹਨ ਅਤੇ ਭਾਰਤ ਦੇ ਕਿਸਾਨਾਂ ਦੀ ਭਲਾਈ ਅਤੇ ਆਜੀਵਿਕਾ ਦੀ ਸਥਿਰਤਾ ਨੂੰ ਸੁਨਿਸ਼ਚਿਤ ਕਰਨ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦੇ ਹਨ।

 

***

 

ਏਐੱਮ/ਏਪੀ