ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਨਵੀਂ ਦਿੱਲੀ`ਚ ਅਜਮੇਰ ਸਰੀਫ ਸਥਿਤ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੀ ਦਰਗਾਹ `ਤੇ ਚੜ੍ਹਾਉਣ ਲਈ “ਚਾਦਰ” ਘੱਟ ਗਿਣਤੀ ਮਾਮਲੇ (ਅਜ਼ਾਦ ਚਾਰਜ) ਅਤੇ ਸੰਸਦੀ ਮਾਮਲੇ ਰਾਜ ਮੰਤਰੀ ਸ਼੍ਰੀ ਮੁਖਤਾਰ ਅਬਾਸ ਨਕਵੀ ਅਤੇ ਉੱਤਰ-ਪੂਰਬੀ ਖੇਤਰ ਦੇ ਵਿਕਾਸ (ਅਜ਼ਾਦ ਚਾਰਜ), ਪ੍ਰਧਾਨ ਮੰਤਰੀ ਦਫ਼ਤਰ,ਪ੍ਰਸੋਨਲ, ਜਨਤਕ ਸ਼ਿਕਾਇਤਾਂ ਤੇ ਪੈਨਸ਼ਨ, ਪ੍ਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਸ਼੍ਰੀ ਜਿਤੇਂਦਰ ਸਿੰਘ ਨੂੰ ਸੌਂਪੀ ।
ਸਲਾਨਾ ਉਰਸ ਮੌਕੇ ਪ੍ਰਧਾਨ ਮੰਤਰੀ ਨੇ ਖਵਾਜ਼ਾ ਮੋਇਨੂਦੀਨ ਚਿਸ਼ਤੀ ਦੇ ਸੰਸਾਰ ਭਰ ਦੇ ਸ਼ਰਧਾਲੂਆਂ ਨੂੰ ਮੁਬਾਰਕਾਂ ਦਿੱਤੀਆਂ ਅਤੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਹਨ।
ਇੱਕ ਸੰਦੇਸ਼ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ ਕਿ ਖਵਾਜ਼ਾ ਮੋਇਨੂਦੀਨ ਚਿਸ਼ਤੀ ਭਾਰਤ ਦੀਆਂ ਮਹਾਨ ਅਧਿਆਤਮਿਕ ਪਰੰਪਰਾਵਾਂ ਦਾ ਪ੍ਰਤੀਕ ਹਨ। ਉਨ੍ਹਾਂ ਕਿਹਾ ਕਿ ਗ਼ਰੀਬ ਨਵਾਜ਼ ਦੀ ਮਨੁੱਖਤਾ ਦੀ ਸੇਵਾ ਭਵਿੱਖ ਦੀਆਂ ਪੀੜ੍ਹੀਆਂ ਲਈ ਇੱਕ ਪ੍ਰੇਰਨਾ ਰਹੇਗੀ। ਉਨ੍ਹਾਂ ਅਗਾਮੀ ਉਰਸ ਦੇ ਸਫਲ ਆਯੋਜਨ ਆਪਣੀਆਂ ਸ਼ੁਭ ਇੱਛਾਵਾਂ ਦਿੱਤੀਆਂ ।
AKT/NT
PM hands over the Chaadar to be offered at Dargah of Khwaja Moinuddin Chishti, Ajmer Sharif to Ministers @naqvimukhtar & @DrJitendraSingh. pic.twitter.com/pmw3qwnt32
— PMO India (@PMOIndia) March 24, 2017