Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੰਨਿਆਕੁਮਾਰੀ ਵਿੱਚ ਵਿਕਾਸ ਪ੍ਰੋਜੈਕਟ ਲਾਂਚ ਕੀਤੇ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਦੁਰੈ ਅਤੇ ਚੇਨਈ ਦਰਮਿਆਨ ਤੇਜਸ ਐਕਸਪ੍ਰੈੱਸ ਰੇਲਗੱਡੀ ਨੂੰ ਝੰਡੀ ਦਿਖਾ ਕੇ ਰਵਾਨਾ ਕੀਤਾ । ਉਨ੍ਹਾਂ ਨੇ ਕੰਨਿਆਕੁਮਾਰੀ ਵਿੱਚ ਇੱਕ ਵਿਸ਼ਾਲ ਜਨਤਕ ਸਮਾਰੋਹ ਵਿੱਚ ਰਾਮੇਸ਼ਵਰਮ ਅਤੇ ਧਨੁਸ਼ਕੋਡੀ ਦਰਮਿਆਨ ਰੇਲ ਸੰਪਰਕ ਦੀ ਬਹਾਲੀ ਅਤੇ ਪੰਬਮ ਸੇਤੁ ਨੂੰ ਪੁਨਰ ਸਥਾਪਿਤ ਕਰਨ ਲਈ ਨੀਂਹ ਪੱਥਰ ਰੱਖਿਆ । ਪ੍ਰਧਾਨ ਮੰਤਰੀ ਨੇ ਕੁਝ ਸੜਕ ਪ੍ਰੋਜੈਕਟਾਂ ਦਾ ਉਦਘਾਟਨ ਕੀਤਾ।

ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਭਾਰਤੀ ਨੂੰ ਇਸ ਗੱਲ ਦਾ ਮਾਣ ਹੈ ਕਿ ਬਹਾਦੁਰ ਵਿੰਗ ਕਮਾਂਡਰ ਤਮਿਲਨਾਡੂ ਦੇ ਰਹਿਣ ਵਾਲੇ ਹਨ ।

ਉਨ੍ਹਾਂ ਨੇ ਕੁਝ ਦਿਨ ਪਹਿਲਾਂ ਗਾਂਧੀ ਸ਼ਾਂਤੀ ਪੁਰਸਕਾਰ ਪ੍ਰਾਪਤ ਕਰਨ ਲਈ ਵਿਵੇਕਾਨੰਦ ਕੇਂਦਰ ਨੂੰ ਵਧਾਈ ਦਿੱਤੀ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਤੇਜਸ ਐਕਸਪ੍ਰੈੱਸ ਅਤਿਆਧੁਨਿਕ ਟ੍ਰੇਨ ਹੈ ਅਤੇ ਇਹ ‘ਮੇਕ ਇਨ ਇੰਡੀਆ’ ਦਾ ਵੱਡਾ ਉਦਾਹਰਨ ਹੈ।

ਉਨ੍ਹਾਂ ਨੇ ਕਿਹਾ ਕਿ ਰਾਮੇਸ਼ਵਰਮ-ਧਨੁਸ਼ਕੋਡੀ ਰੇਲ ਲਾਈਨ 1964 ਦੀ ਆਪਦਾ ਦੇ ਬਾਅਦ ਖ਼ਰਾਬ ਹੋਈ, ਲੇਕਿਨ 50 ਤੋਂ ਅਧਿਕ ਸਾਲਾਂ ਵਿੱਚ ਵੀ ਇਸ ਲਾਈਨ ’ਤੇ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਨੇ ਕਿਹਾ ਕਿ ਦੇਰ ਆਏ ਦਰੁਸਤ ਆਏ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਪੀਐੱਮ ਕਿਸਾਨ ਸਨਮਾਨ ਨਿਧੀ ਦੇ ਹਿੱਸੇ ਵਜੋਂ 1.1 ਕਰੋੜ ਕਿਸਾਨਾਂ ਨੂੰ ਉਨ੍ਹਾਂ ਦੇ ਬੈਂਕ ਖਾਤਿਆਂ ਵਿੱਚ ਪਹਿਲੀ ਕਿਸ਼ਤ ਮਿਲ ਗਈ ਹੈ। ਉਨ੍ਹਾਂ ਕਿਹਾ ਕਿ ਪਹਿਲੀ ਫਰਵਰੀ ਨੂੰ ਐਲਾਨ ਯੋਜਨਾ ਫਰਵਰੀ ਮਹੀਨੇ ਵਿੱਚ ਹੀ ਅਸਲੀਅਤ ਬਣ ਗਈ । ਉਨ੍ਹਾਂ ਕਿਹਾ ਕਿ ਅਸੀਂ 24 ਦਿਨਾਂ ਵਿੱਚ ਯੋਜਨਾ ਨੂੰ ਪੇਸ਼ ਕਰਨ ਲਈ ਬਿਨਾ ਰੁਕੇ 24 ਘੰਟੇ ਕੰਮ ਕੀਤਾ । ਉਨ੍ਹਾਂ ਕਿਹਾ ਕਿ 10 ਸਾਲਾਂ ਵਿੱਚ ਮਿਹਨਤੀ ਕਿਸਾਨਾਂ ਨੂੰ ਲਗਭਗ 7.5 ਲੱਖ ਕਰੋੜ ਰੁਪਏ ਮਿਲੇ ਹੁੰਦੇ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕ ਸਰਕਾਰ ਤੋਂ ਇਮਾਨਦਾਰੀ, ਵਿਕਾਸ, ਪ੍ਰਗਤੀ, ਅਵਸਰ ਅਤੇ ਸੁਰੱਖਿਆ ਚਾਹੁੰਦੇ ਹਨ ।

ਪ੍ਰਧਾਨ ਮੰਤਰੀ ਨੇ ਰੱਖਿਆ ਅਤੇ ਸੁਰੱਖਿਆ ਬਾਰੇ ਕਿਹਾ ਕਿ ਭਾਰਤ ਵਰ੍ਹਿਆਂ ਤੋਂ ਆਤੰਕਵਾਦ ਦੇ ਖ਼ਤਰੇ ਨੂੰ ਸਹਿ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਵੱਡਾ ਪਰਿਵਰਤਨ ਇਹ ਆਇਆ ਹੈ ਕਿ ਭਾਰਤ ਆਤੰਕ ਦੀ ਸਥਿਤੀ ਵਿੱਚ ਅਸਹਾਇ (ਲਾਚਾਰ) ਨਹੀਂ ਰਹੇਗਾ । ਉਨ੍ਹਾਂ ਨੇ ਕਿਹਾ ਕਿ ਇਹ ਨਵਾਂ ਭਾਰਤ ਹੈ ਅਤੇ ਆਤੰਕਵਾਦੀਆਂ ਵੱਲੋਂ ਕੀਤੇ ਗਏ ਨੁਕਸਾਨ ਦਾ ਜਵਾਬ ਪੂਰੀ ਤਾਕਤ ਦੇ ਨਾਲ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੇ ਮਾਮਲੇ ਵਿੱਚ ਅਸੀਂ ਭਾਰਤੀ ਪਹਿਲਾਂ ਹਾਂ ਅਤੇ ਕੇਵਲ ਭਾਰਤੀ ਹਾਂ ।

ਪ੍ਰਧਾਨ ਮੰਤਰੀ ਨੇ ਭ੍ਰਿਸ਼ਟਾਚਾਰ ਦੇ ਵਿਰੁੱਧ ਕੇਂਦਰ ਸਰਕਾਰ ਵੱਲੋਂ ਉਠਾਏ ਗਏ ਕਦਮਾਂ ਦੀ ਵੀ ਚਰਚਾ ਕੀਤੀ ।

 

********

ਏਕੇਟੀ/ਐੱਸਐੱਚ/ਐੱਸਕੇਐੱਸ