Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕ੍ਰਿਕਟਰ ਮੁਹੰਮਦ ਸ਼ਮੀ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ


ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕ੍ਰਿਕੇਟਰ ਮੁਹੰਮਦ ਸ਼ਮੀ ਦੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕੀਤੀ।

ਇੱਕ ਐਕਸ ਪੋਸਟ ਵਿੱਚ, ਮੁਹੰਮਦ ਸ਼ਮੀ ਨੇ ਦੱਸਿਆ ਕਿ ਉਨ੍ਹਾਂ ਦੀ ਅੱਡੀ ਦੇ ਅਚਿਲਸ ਟੈਂਡਨ(achilles tendon) ਦਾ ਆਪਰੇਸ਼ਨ ਹੋਇਆ ਹੈ।

ਐਕਸ ਹੈਂਡਲ ‘ਤੇ ਮੁਹੰਮਦ ਸ਼ਮੀ ਦੇ ਪੋਸਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;

 “ਤੁਹਾਡੇ ਜਲਦੀ ਠੀਕ ਹੋਣ ਅਤੇ ਚੰਗੀ ਸਿਹਤ ਦੀ ਕਾਮਨਾ ਕਰਦਾ ਹਾਂ, @MdShami11! ਮੈਨੂੰ ਵਿਸ਼ਵਾਸ ਹੈ ਕਿ ਤੁਸੀਂ ਉਸ ਸਾਹਸ ਦੇ ਨਾਲ ਇਸ ਚੋਟ  ‘ਤੇ ਕਾਬੂ  ਪਾ ਲਓਗੇ ਜੋ ਤੁਹਾਡੇ ਵਿਅਕਤੀਤਵ ਦਾ  ਅਭਿੰਨ ਹਿੱਸਾ ਹੈ।”

 

 

***

ਡੀਐੱਸ/ਐੱਸਟੀ