ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵੀਡੀਓ ਕਾਨਫ਼ਰੰਸ ਦੇ ਜ਼ਰੀਏ ਕੋਵਿਡ–19 ਦੀ ਸਥਿਤੀ ਬਾਰੇ ਰਾਜ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਚਰਚਾ ਕੀਤੀ।
ਇਸ ਗੱਲਬਾਤ ਦੌਰਾਨ ਅਧਿਕਾਰੀਆਂ ਨੇ ਕੋਵਿਡ–19 ਦੇ ਖ਼ਿਲਾਫ਼ ਜੰਗ ਵਿੱਚ ਯੋਗ ਅਗਵਾਈ ਦੇਣ ਲਈ ਪ੍ਰਧਾਨ ਮੰਤਰੀ ਦਾ ਸ਼ੁਕਰੀਆ ਅਦਾ ਕੀਤਾ। ਅਧਿਕਾਰੀਆਂ ਨੇ ਪ੍ਰਧਾਨ ਮੰਤਰੀ ਨੂੰ ਆਪੋ–ਆਪਣੇ ਸਬੰਧਿਤ ਜ਼ਿਲ੍ਹਿਆਂ ਵਿੱਚ ਕੋਵਿਡ ਦੀ ਸਥਿਤੀ ਵਿੱਚ ਸੁਧਾਰ ਹੋਣ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਹਰ ਸਮੇਂ ਨਿਗਰਾਨੀ ਕਰਨ ਤੇ ਸਮਰੱਥਾ ਨਿਰਮਾਣ ਲਈ ਟੈਕਨੋਲੋਜੀ ਦੀ ਵਰਤੋਂ ਕਰਨ ਦੇ ਆਪਣੇ ਅਨੁਭਵ ਸਾਂਝੇ ਕੀਤੇ। ਉਨ੍ਹਾਂ ਆਪਣੇ ਜ਼ਿਲ੍ਹਿਆਂ ਵਿੱਚ ਜਨਤਾ ਦੀ ਸ਼ਮੂਲੀਅਤ ਤੇ ਜਾਗਰੂਕਤਾ ਵਧਾਉਣ ਲਈ ਚੁੱਕੇ ਕਦਮਾਂ ਬਾਰੇ ਵੀ ਜਾਣਕਾਰੀ ਦਿੱਤੀ।
ਇਸ ਮੌਕੇ ਬੋਲਦਿਆਂ ਪ੍ਰਧਾਨ ਮੰਤਰੀ ਨੇ ਹਰੇਕ ਨੂੰ ਬੇਨਤੀ ਕੀਤੀ ਕਿ ਉਹ ਇਸ ਮਹਾਮਾਰੀ ਨਾਲ ਲੜਨ ਲਈ ਮੁਕੰਮਲ ਪ੍ਰਤੀਬੱਧਤਾ ਯਕੀਨੀ ਬਣਾਉਣ। ਉਨ੍ਹਾਂ ਇਹ ਵੀ ਕਿਹਾ ਕਿ ਕੋਰੋਨਾ–ਵਾਇਰਸ ਨੇ ਸਾਰੇ ਕੰਮ ਨੂੰ ਬਹੁਤ ਜ਼ਿਆਦਾ ਤਣਾਅਪੂਰਨ ਤੇ ਚੁਣੌਤੀਆਂ ਨਾਲ ਭਰਪੂਰ ਬਣਾ ਦਿੱਤਾ ਹੈ। ਇਨ੍ਹਾਂ ਨਵੀਆਂ ਚੁਣੌਤੀਆਂ ਦੌਰਾਨ ਨਵੀਆਂ ਰਣਨੀਤੀਆਂ ਉਲੀਕਣ ਤੇ ਨਵੇਂ ਹੱਲ ਲੱਭਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਦਿਨਾਂ ਦੌਰਾਨ ਦੇਸ਼ ’ਚ ਸਰਗਰਮ ਮਾਮਲਿਆਂ ਦੀ ਗਿਣਤੀ ਘਟਣੀ ਸ਼ੁਰੂ ਹੋ ਗਈ ਹੈ। ਪਰ ਉਨ੍ਹਾਂ ਇਹ ਚੇਤਾਵਨੀ ਦਿੱਤੀ ਕਿ ਜਦੋਂ ਤੱਕ ਛੋਟੇ ਤੋਂ ਛੋਟੇ ਪੱਧਰ ਉੱਤੇ ਵੀ ਇਹ ਛੂਤ ਮੌਜੂਦ ਹੈ, ਉਦੋਂ ਤੱਕ ਇਹ ਚੁਣੌਤੀ ਬਣੀ ਰਹੇਗੀ।
ਪ੍ਰਧਾਨ ਮੰਤਰੀ ਨੇ ਇਸ ਮਹਾਮਾਰੀ ਨਾਲ ਜੂਝਣ ਵਾਲੇ ਰਾਜਾਂ ਤੇ ਜ਼ਿਲ੍ਹਾ ਅਧਿਕਾਰੀਆਂ ਦੇ ਵਿਲੱਖਣ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਫ਼ੀਲਡ ਵਿੱਚ ਕੰਮ ਕਰਦੇ ਸਮੇਂ ਉਨ੍ਹਾਂ ਦੇ ਤਜਰਬਿਆਂ ਤੇ ਸੁਝਾਵਾਂ ਨੇ ਨੀਤੀਆਂ ਨੂੰ ਵਿਵਹਾਰਕ ਤੇ ਪ੍ਰਭਾਵੀ ਬਣਾਉਣ ਵਿੱਚ ਮਦਦ ਕੀਤੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਟੀਕਾਕਰਣ ਰਣਨੀਤੀ ਨਾਲ ਰਾਜਾਂ ਤੇ ਵਿਭਿੰਨ ਸਬੰਧਿਤ ਧਿਰਾਂ ਦੇ ਸਾਰੇ ਪੱਧਰਾਂ ਦੇ ਸੁਝਾਵਾਂ ਨੂੰ ਜੋੜ ਕੇ ਅੱਗੇ ਵਧਿਆ ਜਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਸਥਾਨਕ ਅਨੁਭਵਾਂ ਦੀ ਵਰਤੋਂ ਕਰਨ ਦੀ ਲੋੜ ਅਤੇ ਇੱਕ ਦੇਸ਼ ਵਜੋਂ ਇਕਜੁੱਟਤਾ ਨਾਲ ਕੰਮ ਕਰਨ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਉਨ੍ਹਾਂ ਮਾਮਲਿਆਂ ਦੀ ਗਿਣਤੀ ਘਟਣ ਦੇ ਬਾਵਜੂਦ ਪਿੰਡਾਂ ਨੂੰ ਕੋਰੋਨਾ–ਮੁਕਤ ਰੱਖਣ ਦੇ ਸੰਦੇਸ਼ ਫੈਲਾਉਣ ਅਤੇ ਕੋਵਿਡ ਲਈ ਵਾਜਬ ਵਿਵਹਾਰ ਦੀ ਪਾਲਣਾ ਕਰਨ ਦੀ ਬੇਨਤੀ ਕੀਤੀ। ਉਨ੍ਹਾਂ ਅਧਿਕਾਰੀਆਂ ਨੂੰ ਗ੍ਰਾਮੀਣ ਤੇ ਸ਼ਹਿਰੀ ਇਲਾਕਿਆਂ ’ਚ ਸਥਾਨਕ ਜ਼ਰੂਰਤਾਂ ਮੁਤਾਬਕ ਖ਼ਾਸ ਤਰੀਕੇ ਨਾਲ ਹੀ ਆਪਣੀ ਰਣਨੀਤੀ ਉਲੀਕਣ ਅਤੇ ਗ੍ਰਾਮੀਣ ਭਾਰਤ ਨੂੰ ‘ਕੋਵਿਡ ਮੁਕਤ’ ਬਣਾਉਣ ਲਈ ਕਿਹਾ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰੇਕ ਮਹਾਮਾਰੀ ਸਾਨੂੰ ਨਿਰੰਤਰ ਨਵੀਆਂ ਖੋਜਾਂ ਅਤੇ ਮਹਾਮਾਰੀਆਂ ਨਾਲ ਨਿਪਟਣ ਲਈ ਆਪਣੇ ਤੌਰ–ਤਰੀਕੇ ਤਬਦੀਲ ਕਰਨ ਦਾ ਮਹੱਤਵ ਸਿਖਾ ਕੇ ਜਾਂਦੀ ਹੈ। ਉਨ੍ਹਾਂ ਇਸ ਨੁਕਤੇ ਉੱਤੇ ਜ਼ੋਰ ਦਿੱਤਾ ਕਿ ਇਸ ਮਹਾਮਾਰੀ ਨਾਲ ਨਿਪਟਣ ਦੀਆਂ ਵਿਧੀਆਂ ਤੇ ਰਣਨੀਤੀਆਂ ਵੀ ਬਿਲਕੁਲ ਉਵੇਂ ਹੀ ਗਤੀਸ਼ੀਲ ਹੋਣੀਆਂ ਚਾਹੀਦੀਆਂ ਹਨ, ਜਿਵੇਂ ਵਾਇਰਸ ਆਪਣਾ ਸਰੂਪ ਤੇ ਢਾਂਚਾ (ਫ਼ਾਰਮੈਟ) ਬਦਲਦਾ ਜਾ ਰਿਹਾ ਹੈ। ਉਨ੍ਹਾਂ ਵਾਇਰਸ ਵਿੱਚ ਆਉਣ ਵਾਲੀ ਤਬਦੀਲੀ ਨੌਜਵਾਨਾਂ ਤੇ ਬੱਚਿਆਂ ਲਈ ਚਿੰਤਾਜਨਕ ਹੈ। ਉਨ੍ਹਾਂ ਟੀਕਾਕਰਣ ਮੁਹਿੰਮ ਵਿੱਚ ਵਾਧਾ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ।
ਵੈਕਸੀਨ ਦੇ ਅਜਾਈਂ ਜਾਣ ਬਾਰੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਇੱਕ ਵੈਕਸੀਨ ਦੇ ਬਰਬਾਦ ਹੋਣ ਦਾ ਇਹੋ ਮਤਲਬ ਹੈ ਕਿ ਇੱਕ ਵਿਅਕਤੀ ਨੂੰ ਲੋੜੀਂਦੀ ਸੁਰੱਖਿਆ ਮੁਹੱਈਆ ਨਹੀਂ ਹੋ ਸਕੇਗੀ। ਇਸ ਲਈ ਉਨ੍ਹਾਂ ਵੈਕਸੀਨ ਖ਼ਰਾਬ ਹੋਣ ਤੋਂ ਰੋਕਣ ਦੀ ਬੇਨਤੀ ਕੀਤੀ।
ਪ੍ਰਧਾਨ ਮੰਤਰੀ ਨੇ ਜਾਨਾਂ ਬਚਾਉਣ ਦੇ ਨਾਲ–ਨਾਲ ਆਮ ਨਾਗਰਿਕਾਂ ਦੇ ਜੀਵਨ ਨੂੰ ਸੁਖਾਲਾ ਬਣਾਉਣ ਦੀ ਤਰਜੀਹ ਉੱਤੇ ਵੀ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਕਿਹਾ ਕਿ ਗ਼ਰੀਬਾਂ ਲਈ ਮੁਫ਼ਤ ਰਸਦ, ਹੋਰ ਜ਼ਰੂਰੀ ਸਪਸਲਾਈਜ਼ ਦੀਆਂ ਸਹੂਲਤਾਂ ਮੁਹੱਈਆ ਕਰਵਾਉਣੀਆਂ ਹੋਣਗੀਆਂ ਅਤੇ ਕਾਲ਼ਾਬਜ਼ਾਰੀ ਰੋਕਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਇਹ ਜੰਗ ਜਿੱਤਣ ਤੇ ਅੱਗੇ ਵਧਣ ਲਈ ਵੀ ਜ਼ਰੂਰੀ ਹਨ।
***
ਡੀਐੱਸ/ਏਕੇ
Interaction with District Officials on the COVID-19 situation.
— Narendra Modi (@narendramodi) May 20, 2021
https://t.co/k2RtKzIFHY
बीते कुछ समय से देश में एक्टिव केस कम होना शुरू हुए हैं।
— PMO India (@PMOIndia) May 20, 2021
लेकिन आपने इन डेढ़ सालों में ये अनुभव किया है कि जब तक ये संक्रमण माइनर स्केल पर भी मौजूद है, तब तक चुनौती बनी रहती है: PM @narendramodi
फील्ड में किए गए आपके कार्यों से, आपके अनुभवों और फीडबैक्स से ही practical और Effective policies बनाने में मदद मिलती है।
— PMO India (@PMOIndia) May 20, 2021
टीकाकरण की रणनीति में भी हर स्तर पर राज्यों और अनेक स्टेकहोल्डर से मिलने वाले सुझावों को शामिल करके आगे बढ़ाया जा रहा है: PM @narendramodi
पिछली महामारियां हों या फिर ये समय, हर महामारी ने हमें एक बात सिखाई है।
— PMO India (@PMOIndia) May 20, 2021
महामारी से डील करने के हमारे तौर-तरीकों में निरंतर बदलाव, निरंतर innovation बहुत ज़रूरी है।
ये वायरस mutation में, स्वरूप बदलने में माहिर है, तो हमारे तरीके और strategies भी dynamic होने चाहिए: PM
एक विषय वैक्सीन वेस्टेज का भी है।
— PMO India (@PMOIndia) May 20, 2021
एक भी वैक्सीन की वेस्टेज का मतलब है, किसी एक जीवन को जरूरी सुरक्षा कवच नहीं दे पाना।
इसलिए वैक्सीन वेस्टेज रोकना जरूरी है: PM @narendramodi
जीवन बचाने के साथ-साथ हमारी प्राथमिकता जीवन को आसान बनाए रखने की भी है।
— PMO India (@PMOIndia) May 20, 2021
गरीबों के लिए मुफ्त राशन की सुविधा हो, दूसरी आवश्यक सप्लाई हो, कालाबाज़ारी पर रोक हो, ये सब इस लड़ाई को जीतने के लिए भी जरूरी हैं, और आगे बढ़ने के लिए भी आवश्यक है: PM @narendramodi
Earlier today, had an extensive interaction with District Officers from various states. These officers are tirelessly working on the field to strengthen the fight against COVID-19. https://t.co/aSn37pCQpo
— Narendra Modi (@narendramodi) May 20, 2021