Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦੇ ਸ਼ਾਨਦਾਰ 150ਵੇਂ ਵਰ੍ਹੇਗੰਢ ਸਮਾਰੋਹ ਵਿੱਚ ਹਿੱਸਾ ਲਿਆ, ਕੋਲਕਾਤਾ ਬੰਦਰਗਾਰ ਲਈ ਬਹੁਆਯਾਮੀ ਵਿਕਾਸ ਪ੍ਰੋਜੈਕਟ ਸ਼ੁਰੂ ਕੀਤੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਲਕਾਤਾ ਪੋਰਟ ਟਰੱਸਟ ਦੀ 150ਵੀਂ ਵਰ੍ਹੇਗੰਢ ’ਤੇ ਆਯੋਜਿਤ ਸ਼ਾਨਦਾਰ ਸਮਾਰੋਹ ਵਿੱਚ ਹਿੱਸਾ ਲਿਆ।

ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦੇ 150 ਵਰ੍ਹੇ ਮਨਾਉਣ ਲਈ ਮੂਲ ਪੋਤ ਘਾਟਾਂ ਦੇ ਸਥਲ ’ਤੇ ਇੱਕ ਤਖ਼ਤੀ ਤੋਂ ਪਰਦਾ ਹਟਾਇਆ । ਸ਼੍ਰੀ ਮੋਦੀ ਨੇ ਕੋਲਕਾਤਾ ਪੋਰਟ ਟਰੱਸਟ ਦੇ 150ਵੇਂ ਵਰ੍ਹੇਗੰਢ ਸਮਾਰੋਹ ਵਿੱਚ ਸ਼ਾਮਲ ਹੋਣ ਨੂੰ ਸੁਭਾਗ ਦੀ ਗੱਲ ਦੱਸਦੇ ਹੋਏ ਇਸ ਨੂੰ ਦੇਸ਼ ਦੀ ਜਲ ਸ਼ਕਤੀ ਦਾ ਇੱਕ ਇਤਿਹਾਸਿਕ ਪ੍ਰਤੀਕ ਦੱਸਿਆ।

ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਇਹ ਬੰਦਰਗਾਹ ਭਾਰਤ ਦੇ ਵਿਦੇਸ਼ੀ ਸ਼ਾਸਨ ਤੋਂ ਆਜ਼ਾਦ ਹੋਣ ਜਿਹੇ ਦੇਸ਼ ਦੇ ਕਈ ਇਤਿਹਾਸਿਕ ਪਲਾਂ ਦੀ ਗਵਾਹ ਰਹੀ ਹੈ। ਇਸ ਬੰਦਰਗਾਹ ਨੇ ਸੱਤਿਆਗ੍ਰਹਿ ਸੇ ਸਵੱਛਾਗ੍ਰਹਿ ਤੱਕ ਦੇਸ਼ ਨੂੰ ਬਦਲਦੇ ਦੇਖਿਆ ਹੈ। ਇਸ ਬੰਦਰਗਾਹ ਨੇ ਨਾ ਕੇਵਲ ਖੇਪਾਂ, ਬਲਕਿ ਗਿਆਨ ਦੇ ਵਾਹਕ ਵੀ ਦੇਖੇ ਹਨ ਜਿਨ੍ਹਾਂ ਨੇ ਦੇਸ਼ ਅਤੇ ਦੁਨੀਆ ’ਤੇ ਆਪਣੀ ਛਾਪ ਛੱਡੀ ਹੈ। ਕੋਲਕਾਤਾ ਦੀ ਇਹ ਬੰਦਰਗਾਹ ਇੱਕ ਤਰ੍ਹਾਂ ਨਾਲ ਉਦਯੋਗਿਕ, ਅਧਿਆਤਮਿਕ ਅਤੇ ਆਤਮ ਨਿਰਭਰਤਾ ਲਈ ਭਾਰਤ ਦੀ ਆਕਾਂਖਿਆ ਦਾ ਪ੍ਰਤੀਕ ਹੈ।

ਪ੍ਰਧਾਨ ਮੰਤਰੀ ਨੇ ਪ੍ਰੋਗਰਾਮ ਦੌਰਾਨ ਪੋਰਟ ਐਂਥਮ ਵੀ ਲਾਂਚ ਕੀਤਾ । ਪ੍ਰਧਾਨ ਮੰਤਰੀ ਨੇ ਕਿਹਾ ਕਿ ਗੁਜਰਾਤ ਦੀ ਲੋਥਲ ਬੰਦਰਗਾਹ ਤੋਂ ਕੋਲਕਾਤਾ ਬੰਦਰਗਾਹ ਤੱਕ ਭਾਰਤ ਦਾ ਲੰਮਾ ਤਟੀ ਖੇਤਰ ਨਾ ਕੇਵਲ ਵਪਾਰ ਅਤੇ ਕਾਰੋਬਾਰ ਵਿੱਚ ਲਗਾ ਰਿਹਾ ਬਲਕਿ ਦੁਨੀਆ ਭਰ ਵਿੱਚ ਸੱਭਿਅਤਾ ਅਤੇ ਸੱਭਿਆਚਾਰ ਦੇ ਪ੍ਰਸਾਰ ਦਾ ਵੀ ਕੰਮ ਕਰਦਾ ਰਿਹਾ ਹੈ ।

ਪ੍ਰਧਾਨ ਮੰਤਰੀ ਨੇ ਕਿਹਾ, “ਸਾਡੀ ਸਰਕਾਰ ਮੰਨਦੀ ਹੈ ਕਿ ਸਾਡੇ ਤਟ ਵਿਕਾਸ ਦੇ ਦੁਆਰ ਹਨ । ਇਹੀ ਕਾਰਨ ਹੈ ਕਿ ਸਰਕਾਰ ਨੇ ਬੁਨਿਆਦੀ ਢਾਂਚੇ ਦੇ ਆਧੁਨਿਕੀਕਰਨ ਅਤੇ ਬੰਦਰਗਾਹਾਂ ਨੂੰ ਜੋੜਨ ਦੇ ਕੰਮ ਵਿੱਚ ਸੁਧਾਰ ਲਈ ਸਾਗਰਮਾਲਾ ਪ੍ਰੋਜੈਕਟ ਸ਼ੁਰੂ ਕੀਤਾ । ਇਸ ਯੋਜਨਾ ਦੇ ਤਹਿਤ 6 ਲੱਖ ਕਰੋੜ ਰੁਪਏ ਤੋਂ ਜ਼ਿਆਦਾ ਦੇ 3600 ਪ੍ਰੋਜੈਕਟਾਂ ਦੀ ਪਹਿਚਾਣ ਕੀਤੀ ਗਈ ਹੈ। ਇਨ੍ਹਾਂ ਵਿੱਚੋਂ 3 ਲੱਖ ਕਰੋੜ ਰੁਪਏ ਤੋਂ ਅਧਿਕ ਦੇ 200 ਤੋਂ ਅਧਿਕ ਪ੍ਰੋਜੈਕਟ ਚਲ ਰਹੇ ਹਨ ਅਤੇ ਲਗਭਗ ਇੱਕ ਸੌ ਪੰਝੀ ਪ੍ਰੋਜੈਕਟ ਮੁਕੰਮਲ ਹੋ ਚੁੱਕੇ ਹਨ । ਉਨ੍ਹਾਂ ਨੇ ਕਿਹਾ ਕਿ ਕੋਲਕਾਤਾ ਬੰਦਰਗਾਹ ਨਦੀ ਜਲਮਾਰਗਾਂ ਦੇ ਨਿਰਮਾਣ ਦੇ ਕਾਰਨ ਪੂਰਬੀ ਭਾਰਤ ਦੇ ਉਦਯੋਗਿਕ ਕੇਂਦਰਾਂ ਨਾਲ ਜੁੜੀ ਹੋਈ ਹੈ। ਇਸ ਨਾਲ ਨੇਪਾਲ, ਬੰਗਲਾਦੇਸ਼, ਭੂਟਾਨ ਅਤੇ ਮਿਆਂਮਾਰ ਜਿਹੇ ਦੇਸ਼ਾਂ ਦੇ ਨਾਲ ਵਪਾਰ ਕਰਨਾ ਅਸਾਨ ਹੋ ਗਿਆ ਹੈ।

ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਪੋਰਟ ਟਰੱਸਟ

ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦਾ ਨਾਮ ਡਾ. ਸ਼ਿਆਮਾ ਪ੍ਰਸਾਦ ਮੁਖਰਜੀ ਦੇ ਨਾਮ ’ਤੇ ਰੱਖਣ ਦਾ ਵੀ ਐਲਾਨ ਕੀਤਾ । ਉਨ੍ਹਾਂ ਨੇ ਦੱਸਿਆ ਕਿ ਬੰਗਾਲ ਦੇ ਪੁੱਤਰ ਡਾ. ਮੁਖਰਜੀ ਨੇ ਦੇਸ਼ ਵਿੱਚ ਉਦਯੋਗੀਕਰਣ ਦੀ ਨੀਂਹ ਰੱਖੀ ਅਤੇ ਚਿਤਰੰਜਨ ਲੋਕੋਮੋਟਿਵ ਫੈਕਟਰੀ, ਹਿੰਦੁਸਤਾਨ ਏਅਰਕ੍ਰਾਫਟ ਫੈਕਟਰੀ, ਸਿੰਦਰੀ ਫਰਟੇਲਾਈਜ਼ਰ ਫੈਕਟਰੀ ਅਤੇ ਦਾਮੋਦਰ ਵੈਲੀ ਕਾਰਪੋਰੇਸ਼ਨ ਜਿਹੇ ਪ੍ਰੋਜੈਕਟਾਂ ਦੇ ਵਿਕਾਸ ਵਿੱਚ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਈ । ਉਨ੍ਹਾਂ ਨੇ ਕਿਹਾ ਕਿ ਮੈਂ ਬਾਬਾਸਾਹੇਬ ਅੰਬੇਡਕਰ ਨੂੰ ਵੀ ਯਾਦ ਕਰਦਾ ਹਾਂ । ਡਾ. ਮੁਖਰਜੀ ਅਤੇ ਬਾਬਾਸਾਹੇਬ ਨੇ ਸੁਤੰਤਰਤਾ ਦੇ ਬਾਅਦ ਦੇ ਭਾਰਤ ਨੂੰ ਇੱਕ ਨਵਾਂ ਦ੍ਰਿਸ਼ਟੀਕੋਣ ਦਿੱਤਾ ।

ਕੋਲਕਾਤਾ ਪੋਰਟ ਟਰੱਸਟ ਦੇ ਪੈਨਸ਼ਨਰਾਂ ਦੀ ਭਲਾਈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੋਲਕਾਤਾ ਪੋਰਟ ਟਰੱਸਟ ਦੇ ਸੇਵਾਮੁਕਤ ਅਤੇ ਮੌਜੂਦਾ ਕਰਮਚਾਰੀਆਂ ਦੇ ਪੈਨਸ਼ਨ ਫੰਡ ਦੀ ਕਮੀ ਨੂੰ ਪੂਰਾ ਕਰਨ ਲਈ ਅੰਤਿਮ ਕਿਸ਼ਤ ਦੇ ਰੂਪ ਵਿੱਚ 501 ਕਰੋੜ ਰੁਪਏ ਦਾ ਚੈੱਕ ਵੀ ਸੌਂਪਿਆ । ਉਨ੍ਹਾਂ ਨੇ ਕੋਲਕਾਤਾ ਪੋਰਟ ਟਰੱਸਟ ਦੇ ਦੋ ਸਭ ਤੋਂ ਪੁਰਾਣੇ ਪੈਂਸ਼ਨਰਾਂ ਸ਼੍ਰੀ ਨਗੀਨਾ ਭਗਤ (105 ਸਾਲ) ਅਤੇ ਸ਼੍ਰੀ ਨਰੇਸ਼ ਚੰਦਰ ਚਕਰਵਰਤੀ (100 ਸਾਲ) ਨੂੰ ਸਨਮਾਨਿਤ ਵੀ ਕੀਤਾ ।

ਪ੍ਰਧਾਨ ਮੰਤਰੀ ਨੇ ਸੁੰਦਰਬਨ ਦੀਆਂ 200 ਆਦਿਵਾਸੀ ਵਿਦਿਆਰਥਣਾਂ ਲਈ ਹੁਨਰ ਵਿਕਾਸ ਕੇਂਦਰ ਅਤੇ ਪ੍ਰੀਤੀਲਤਾ ਛਾਤਰਾ ਆਵਾਸ ਦਾ ਉਦਘਾਟਨ ਕੀਤਾ ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਂਦਰ ਸਰਕਾਰ ਪੱਛਮੀ ਬੰਗਾਲ ਖ਼ਾਸ ਕਰ ਕੇ ਉੱਥੋਂ ਦੇ ਗ਼ਰੀਬਾਂ, ਵੰਚਿਤਾਂ ਅਤੇ ਸ਼ੋਸ਼ਿਤਾਂ ਦੇ ਵਿਕਾਸ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜਿਉਂ ਹੀ ਪੱਛਮ ਬੰਗਾਲ ਦੀ ਰਾਜ ਸਰਕਾਰ ਆਯੁਸ਼ਮਾਨ ਭਾਰਤ ਯੋਜਨਾ ਅਤੇ ਪੀਐੱਮ ਕਿਸਾਨ ਸਨਮਾਨ ਨਿਧੀ ਯੋਜਨਾ ਨੂੰ ਪ੍ਰਵਾਨਗੀ ਦੇਵੇਗੀ, ਇੱਥੋਂ ਦੇ ਲੋਕਾਂ ਨੂੰ ਵੀ ਇਨ੍ਹਾਂ ਯੋਜਨਾਵਾਂ ਦਾ ਲਾਭ ਮਿਲਣਾ ਸ਼ੁਰੂ ਹੋ ਜਾਵੇਗਾ ।

ਪ੍ਰਧਾਨ ਮੰਤਰੀ ਨੇ ਨੇਤਾ ਜੀ ਸੁਭਾਸ਼ ਡਰਾਈ ਡੌਕ ਵਿਖੇ ਕੋਚੀਨ ਕੋਲਕਾਤਾ ਜਹਾਜ਼ ਮੁਰੰਮਤ ਇਕਾਈ ਦੀ ਅੱਪਗ੍ਰੇਡਿਡ ਜਹਾਜ਼ ਮੁਰੰਮਤ ਸੁਵਿਧਾ ਦਾ ਵੀ ਉਦਘਾਟਨ ਕੀਤਾ ।

ਪ੍ਰਧਾਨ ਮੰਤਰੀ ਨੇ ਫੁੱਲ ਰੇਕ ਹੈਂਡਲਿੰਗ ਫੈਸਿਲਿਟੀ ਦਾ ਉਦਘਾਟਨ ਕੀਤਾ ਨਿਰਵਿਘਨ ਕਾਰਗੋ ਮੂਵਮੈਂਟ ਅਤੇ ਜਹਾਜ਼ਾਂ ’ਤੇ ਮਾਲ ਲੱਦਣ ਅਤੇ ਉਤਾਰਨ ਦੀ ਪ੍ਰਕਿਰਿਆ ਵਿੱਚ ਲਗਣ ਵਾਲੇ ਸਮੇਂ ਨੂੰ ਘੱਟ ਕਰਨ ਲਈ ਕੋਲਕਾਤਾ ਦੇ ਡੌਕ ਸਿਸਟਮ ਦੇ ਅਪਗ੍ਰੇਡਿਡ ਰੇਲਵੇ ਇਨਫ੍ਰਾਸਟਰਕਚਰ ਨੂੰ ਸਮਰਪਿਤ ਕੀਤਾ ।

ਪ੍ਰਧਾਨ ਮੰਤਰੀ ਨੇ ਕੋਲਕਾਤਾ ਪੋਰਟ ਟਰੱਸਟ ਦੇ ਹਲਦੀਆ ਡੌਕ ਕੰਪਲੈਕਸ ਦੇ ਬਰਥ ਨੰਬਰ 3 ਦੇ ਮਸ਼ੀਨੀਕਰਨ ਅਤੇ ਪ੍ਰਸਤਾਵਿਤ ਰਿਵਰਫਰੰਟ ਵਿਕਾਸ ਯੋਜਨਾ ਦੀ ਵੀ ਸ਼ੁਰੂਆਤ ਕੀਤੀ ।

*******

ਵੀਆਰਆਰਕੇ/ਵੀਜੇ