Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੀ ਪ੍ਰਥਮ ਮਹਿਲਾ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੀ ਪ੍ਰਥਮ ਮਹਿਲਾ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੀ ਪ੍ਰਥਮ ਮਹਿਲਾ ਨਾਲ ਮੁਲਾਕਾਤ ਕੀਤੀ

ਪ੍ਰਧਾਨ ਮੰਤਰੀ ਨੇ ਕੋਰੀਆ ਗਣਰਾਜ ਦੀ ਪ੍ਰਥਮ ਮਹਿਲਾ ਨਾਲ ਮੁਲਾਕਾਤ ਕੀਤੀ


ਪ੍ਰਧਾਨ ਮੰਤਰੀ, ਨਰੇਂਦਰ ਮੋਦੀ ਨੇ ਅੱਜ ਕੋਰੀਆ ਗਣਰਾਜ ਦੀ ਪ੍ਰਥਮ ਮਹਿਲਾ ਮਾਣਯੋਗ ਸ਼੍ਰੀਮਤੀ ਕਿਮ-ਜੁੰਗ-ਸੂਕ (Kim Jung-sook) ਨਾਲ ਮੁਲਾਕਾਤ ਕੀਤੀ

 

ਪ੍ਰਥਮ ਮਹਿਲਾ ਕਿਮ ਇਸ ਵੇਲੇ ਪ੍ਰਧਾਨ ਮੰਤਰੀ ਮੋਦੀ ਦੇ ਸੱਦੇ ਉੱਤੇ ਭਾਰਤ ਦੇ ਦੌਰੇ ਤੇ ਹਨ ਉਹ ਉੱਤਰ ਪ੍ਰਦੇਸ਼ ਸਰਕਾਰ ਵੱਲੋਂ ਆਯੋਜਿਤ ਕੀਤੇ ਜਾ ਰਹੇ ਦੀਪੋਤਸਵ ਸਮਾਰੋਹ ਵਿੱਚ ਮੁੱਖ ਮਹਿਮਾਨ ਹੋਣਗੇ ਅਤੇ ਅਯੁੱਧਿਆ ਵਿੱਚ 6 ਨਵੰਬਰ, 2018 ਨੂੰ ਮਹਾਰਾਣੀ ਸੂਰੀਰਤਨਾ (ਹੇਓ-ਹਵਾਂਗ-ਓਕ) ਦੀ ਬਣਨ ਵਾਲੀ ਨਵੀਂ ਯਾਦਗਾਰ ਦੇ ਭੂਮੀ ਪੂਜਨ ਸਮਾਰੋਹ ਵਿੱਚ ਵੀ ਮੁੱਖ ਮਹਿਮਾਨ ਹੋਣਗੇ ਅਯੁੱਧਿਆ ਅਤੇ ਕੋਰੀਆ ਦਾ ਡੂੰਘਾ ਇਤਿਹਾਸਕ ਸਬੰਧ, ਅਯੁੱਧਿਆ ਦੀ ਪ੍ਰਸਿੱਧ ਸ਼ਹਿਜ਼ਾਦੀ ਸੂਰੀਰਤਨਾ ਰਾਹੀਂ ਬਣਿਆ, ਜੋ ਕਿ 48 ਸੀਈ ਵਿੱਚ ਕੋਰੀਆ ਗਏ ਸਨ ਅਤੇ ਉੱਥੇ ਕੋਰੀਅਨ ਬਾਦਸ਼ਾਹ ਸੂਰੋ (Korean King Suro) ਨਾਲ ਵਿਆਹ ਰਚਾਇਆ ਸੀ

 

ਅੱਜ ਆਪਣੀ ਮੀਟਿੰਗ ਵਿੱਚ ਪ੍ਰਧਾਨ ਮੰਤਰੀ ਅਤੇ ਪ੍ਰਥਮ ਮਹਿਲਾ ਕਿਮ ਨੇ ਭਾਰਤ ਅਤੇ ਕੋਰੀਆ ਦਰਮਿਆਨ ਡੂੰਘੇ ਸੱਭਿਆਚਾਰਕ ਅਤੇ ਰੂਹਾਨੀ ਸੰਪਰਕਾਂ ਬਾਰੇ ਚਰਚਾ ਕੀਤੀ ਅਤੇ ਲੋਕਾਂ ਤੋਂ ਲੋਕਾਂ ਦਰਮਿਆਨ ਵਟਾਂਦਰੇ ਨੂੰ ਉਤਸ਼ਾਹਿਤ ਕਰਨ ਲਈ ਵਿਚਾਰ ਸਾਂਝੇ ਕੀਤੇ

 

ਪ੍ਰਥਮ ਮਹਿਲਾ ਕਿਮ ਨੇ ਪ੍ਰਧਾਨ ਮੰਤਰੀ ਨੂੰ ਸਿਓਲ ਸ਼ਾਂਤੀ ਪੁਰਸਕਾਰ ਮਿਲਣ ਉੱਤੇ ਵਧਾਈ ਦਿੱਤੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਸਨਮਾਨ ਸੱਚੇ ਤੌਰ ਤੇ ਭਾਰਤ ਦੇ ਲੋਕਾਂ ਦਾ ਸਨਮਾਨ ਹੈ

 

ਪ੍ਰਧਾਨ ਮੰਤਰੀ ਨੇ ਜੁਲਾਈ, 2018 ਵਿੱਚ ਰਾਸ਼ਟਰਪਤੀ ਮੂਨ ਜੇ-ਇਨ ( Moon Jae-in) ਦੇ ਸਫ਼ਲ ਭਾਰਤ ਦੌਰੇ ਦਾ ਜ਼ਿਕਰ ਕੀਤਾ, ਜਿਸ ਨੇ ਭਾਰਤ-ਕੋਰੀਆ ਗਣਰਾਜ ਦੀ ਵਿਸ਼ੇਸ਼ ਰਣਨੀਤਕ ਭਾਈਵਾਲੀ ਨੂੰ ਨਵੀਂ ਗਤੀ ਪ੍ਰਦਾਨ ਕੀਤੀ

 

ਏਕੇਟੀ /ਐੱਸਐੱਚ /ਬੀਐੱਮ