ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੋਚੀ ਵਿੱਚ ਲਗਭਗ 4500 ਕਰੋੜ ਰੁਪਏ ਦੇ ਕੋਚੀ ਮੈਟਰੋ ਅਤੇ ਭਾਰਤੀ ਰੇਲਵੇ ਦੇ ਵੱਖ-ਵੱਖ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਅਤੇ ਰਾਸ਼ਟਰ ਨੂੰ ਸਮਰਪਿਤ ਕੀਤਾ। ਅੱਜ ਇਸ ਤੋਂ ਪਹਿਲਾਂ, ਪ੍ਰਧਾਨ ਮੰਤਰੀ ਨੇ ਕੋਚੀ ਦੇ ਕਾਲਾਡੀ ਪਿੰਡ ਵਿਖੇ ਸ਼੍ਰੀ ਆਦਿ ਸ਼ੰਕਰ ਜਨਮ ਭੂਮੀ ਕਸ਼ੇਤ੍ਰਮ ਦਾ ਦੌਰਾ ਕੀਤਾ।
ਇਕੱਠ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੇਰਲ ਦਾ ਹਰ ਕੋਣਾ ਓਣਮ ਦੇ ਪਵਿੱਤਰ ਤਿਉਹਾਰ ਦੀ ਖੁਸ਼ੀ ਨਾਲ ਭਰਿਆ ਹੋਇਆ ਹੈ। ਉਨ੍ਹਾਂ ਨੇ ਇਨ੍ਹਾਂ ਪ੍ਰੋਜੈਕਟਾਂ ਲਈ ਸਾਰਿਆਂ ਨੂੰ ਵਧਾਈ ਦਿੱਤੀ ਜੋ ਜੀਵਨ ਦੀ ਸੌਖ ਅਤੇ ਕਾਰੋਬਾਰ ਕਰਨ ਦੀ ਸੌਖ ਨੂੰ ਵਧਾਉਂਦੇ ਹਨ। ਪ੍ਰਧਾਨ ਮੰਤਰੀ ਨੇ ਕਿਹਾ, “ਇਸ ਸ਼ੁਭ ਮੌਕੇ ‘ਤੇ, ਕੇਰਲ ਨੂੰ 4600 ਕਰੋੜ ਰੁਪਏ ਤੋਂ ਵੱਧ ਦੇ ਕਨੈਕਟੀਵਿਟੀ ਪ੍ਰੋਜੈਕਟਾਂ ਦਾ ਤੋਹਫ਼ਾ ਦਿੱਤਾ ਗਿਆ ਹੈ।”
ਆਜ਼ਾਦੀ ਕਾ ਅੰਮ੍ਰਿਤ ਕਾਲ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀਆਂ ਨੇ ਆਉਣ ਵਾਲੇ 25 ਸਾਲਾਂ ਵਿੱਚ ਇੱਕ ਵਿਕਸਿਤ ਭਾਰਤ ਬਣਾਉਣ ਲਈ ਇੱਕ ਵਿਸ਼ਾਲ ਸੰਕਲਪ ਲਿਆ ਹੈ। ਉਨ੍ਹਾਂ ਅੱਗੇ ਕਿਹਾ,”ਵਿਕਸਿਤ ਭਾਰਤ ਦੀ ਇਸ ਰੂਪ–ਰੇਖਾ ਵਿੱਚ ਆਧੁਨਿਕ ਬੁਨਿਆਦੀ ਢਾਂਚੇ ਦੀ ਵੱਡੀ ਭੂਮਿਕਾ ਹੈ।” ਪ੍ਰਧਾਨ ਮੰਤਰੀ ਨੇ ਯਾਦ ਕੀਤਾ ਕਿ 2017 ਵਿੱਚ ਉਨ੍ਹਾਂ ਨੂੰ ਕੋਚੀ ਮੈਟਰੋ ਦਾ ਉਦਘਾਟਨ ਕਰਨ ਦਾ ਮਾਣ ਹਾਸਲ ਹੋਇਆ ਸੀ। ਅੱਜ ਕੋਚੀ ਮੈਟਰੋ ਦੇ ਪਹਿਲੇ ਪੜਾਅ ਦੇ ਐਕਸਟੈਂਸ਼ਨ ਦਾ ਉਦਘਾਟਨ ਕੀਤਾ ਜਾ ਰਿਹਾ ਹੈ ਅਤੇ ਕੋਚੀ ਮੈਟਰੋ ਦੇ ਦੂਸਰੇ ਪੜਾਅ ਦਾ ਨੀਂਹ ਪੱਥਰ ਵੀ ਰੱਖਿਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਚੀ ਮੈਟਰੋ ਦਾ ਦੂਸਰਾ ਪੜਾਅ ਨੌਜਵਾਨਾਂ ਅਤੇ ਪੇਸ਼ੇਵਰਾਂ ਲਈ ਵਰਦਾਨ ਸਾਬਤ ਹੋਣ ਜਾ ਰਿਹਾ ਹੈ। ਪ੍ਰਧਾਨ ਮੰਤਰੀ ਨੇ ਕਿਹਾ, “ਜਦੋਂ ਟ੍ਰਾਂਸਪੋਰਟ ਅਤੇ ਸ਼ਹਿਰੀ ਵਿਕਾਸ ਦੀ ਗੱਲ ਆਉਂਦੀ ਹੈ ਤਾਂ ਪੂਰੇ ਦੇਸ਼ ਵਿੱਚ ਪ੍ਰੇਰਣਾ ਦੀ ਅਗਵਾਈ ਵਾਲਾ ਵਿਕਾਸ ਹੋ ਰਿਹਾ ਹੈ।”
ਕੋਚੀ ਵਿੱਚ ਯੂਨੀਫਾਇਡ ਮੈਟਰੋਪੌਲੀਟਨ ਟ੍ਰਾਂਸਪੋਰਟ ਅਥਾਰਿਟੀ ਦੇ ਲਾਗੂ ਹੋਣ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਥਾਰਿਟੀ ਟ੍ਰਾਂਸਪੋਰਟ ਦੇ ਸਾਰੇ ਢੰਗਾਂ ਜਿਵੇਂ ਕਿ ਮੈਟਰੋ, ਬੱਸ, ਜਲ ਮਾਰਗ ਆਦਿ ਨੂੰ ਜੋੜਨ ਲਈ ਕੰਮ ਕਰੇਗੀ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ,‘‘ਕੋਚੀ ਨੂੰ ਤਿੰਨ ਸਿੱਧੇ ਲਾਭ ਹੋਣਗੇ। ਇਸ ਨਾਲ ਸ਼ਹਿਰ ਦੇ ਲੋਕਾਂ ਦੇ ਸਫ਼ਰ ਦੇ ਸਮੇਂ ਵਿੱਚ ਕਮੀ ਆਵੇਗੀ, ਸੜਕਾਂ ‘ਤੇ ਆਵਾਜਾਈ ਘਟੇਗੀ ਅਤੇ ਸ਼ਹਿਰ ਵਿੱਚ ਪ੍ਰਦੂਸ਼ਣ ਵੀ ਘਟੇਗਾ। ਵਾਤਾਵਰਣ ਦੀ ਰੱਖਿਆ ਲਈ ਭਾਰਤ ਨੇ ਸ਼ੁੱਧ ਜ਼ੀਰੋ ਪ੍ਰਦੂਸ਼ਣ ਦਾ ਵੱਡਾ ਸੰਕਲਪ ਲਿਆ ਹੈ, ਇਹ ਉਸ ਵਿੱਚ ਵੀ ਮਦਦ ਕਰੇਗਾ। ਇਹ ਕਾਰਬਨ ਫੁੱਟਪ੍ਰਿੰਟ ਨੂੰ ਘਟਾ ਦੇਵੇਗਾ।”
ਪ੍ਰਧਾਨ ਮੰਤਰੀ ਨੇ ਦੁਹਰਾਇਆ ਕਿ ਪਿਛਲੇ ਅੱਠ ਸਾਲਾਂ ਵਿੱਚ, ਕੇਂਦਰ ਸਰਕਾਰ ਨੇ ਮੈਟਰੋ ਨੂੰ ਸ਼ਹਿਰੀ ਟ੍ਰਾਂਸਪੋਰਟ ਦਾ ਸਭ ਤੋਂ ਪ੍ਰਮੁੱਖ ਸਾਧਨ ਬਣਾਉਣ ਲਈ ਲਗਾਤਾਰ ਕੰਮ ਕੀਤਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਨੇ ਮੈਟਰੋ ਦਾ ਵਿਸਥਾਰ ਰਾਜ ਦੇ ਹੋਰ ਵੱਡੇ ਸ਼ਹਿਰਾਂ ਤੱਕ ਕੀਤਾ ਹੈ, ਅਤੇ ਇਹ ਸਿਰਫ਼ ਰਾਜਧਾਨੀ ਤੱਕ ਸੀਮਿਤ ਨਹੀਂ ਹੈ। ਪ੍ਰਧਾਨ ਮੰਤਰੀ ਨੇ ਟਿੱਪਣੀ ਕੀਤੀ ਕਿ ਸਾਡੇ ਦੇਸ਼ ਵਿੱਚ ਪਹਿਲੀ ਮੈਟਰੋ ਲਗਭਗ 40 ਸਾਲ ਪਹਿਲਾਂ ਚਲੀ ਸੀ ਅਤੇ ਅਗਲੇ 30 ਸਾਲਾਂ ਵਿੱਚ ਸਿਰਫ਼ 250 ਕਿਲੋਮੀਟਰ ਦੇ ਮੈਟਰੋ ਰੂਟ ਹੀ ਜੋੜੇ ਗਏ ਸਨ। ਪਿਛਲੇ 8 ਸਾਲਾਂ ‘ਚ ਕੀਤੇ ਗਏ ਕੰਮਾਂ ‘ਤੇ ਜ਼ੋਰ ਦਿੰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ‘ਚ 500 ਕਿਲੋਮੀਟਰ ਤੋਂ ਜ਼ਿਆਦਾ ਮੈਟਰੋ ਰੂਟਾਂ ਦਾ ਨੀਂਹ ਪੱਥਰ ਰੱਖਿਆ ਗਿਆ ਹੈ ਅਤੇ 1000 ਕਿਲੋਮੀਟਰ ਤੋਂ ਜ਼ਿਆਦਾ ਦੇ ਨਵੇਂ ਰੂਟ ‘ਤੇ ਕੰਮ ਤੇਜ਼ੀ ਨਾਲ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਅਸੀਂ ਭਾਰਤੀ ਰੇਲਵੇ ਨੂੰ ਪੂਰੀ ਤਰ੍ਹਾਂ ਬਦਲ ਰਹੇ ਹਾਂ। ਅੱਜ, ਦੇਸ਼ ਵਿੱਚ ਰੇਲਵੇ ਸਟੇਸ਼ਨਾਂ ਨੂੰ ਵੀ ਹਵਾਈ ਅੱਡਿਆਂ ਵਾਂਗ ਵਿਕਸਿਤ ਕੀਤਾ ਜਾ ਰਿਹਾ ਹੈ।”
ਲੱਖਾਂ ਸ਼ਰਧਾਲੂਆਂ ਦੀ ਚਿਰੋਕਣੀ ਮੰਗ ‘ਤੇ ਟਿੱਪਣੀ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਦੇਸ਼ ਅਤੇ ਦੁਨੀਆ ਭਰ ਦੇ ਸਬਰੀਮਾਲਾ ਦੇ ਸ਼ਰਧਾਲੂਆਂ ਲਈ ਖੁਸ਼ੀ ਦਾ ਮੌਕਾ ਹੈ ਜੋ ਮੰਦਰ ਦੇ ਦਰਸ਼ਨ ਕਰਨ ਦੀ ਇੱਛਾ ਰੱਖਦੇ ਹਨ। ਪ੍ਰਧਾਨ ਮੰਤਰੀ ਨੇ ਅੱਗੇ ਕਿਹਾ, “ਏਤੂਮਨੂਰ-ਚਿੰਗਵਨਮ-ਕੋਟਾਯਮ ਟ੍ਰੈਕ ਨੂੰ ਦੁੱਗਣਾ ਕਰਨ ਨਾਲ ਭਗਵਾਨ ਅਯੱਪਾ ਦੇ ਦਰਸ਼ਨਾਂ ਦੀ ਬਹੁਤ ਸਹੂਲਤ ਮਿਲੇਗੀ।”
ਕੇਰਲ ਵਿੱਚ ਚਲ ਰਹੇ ਕੰਮ ਨੂੰ ਉਜਾਗਰ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ 1 ਲੱਖ ਕਰੋੜ ਰੁਪਏ ਦੇ ਵੱਖ-ਵੱਖ ਬੁਨਿਆਦੀ ਢਾਂਚਾ ਪ੍ਰੋਜੈਕਟ ਹੋ ਰਹੇ ਹਨ ਜਿਵੇਂ ਕਿ ਅਸੀਂ ਬੋਲਦੇ ਹਾਂ। ਪ੍ਰਧਾਨ ਮੰਤਰੀ ਨੇ ਕਿਹਾ,“ਖੇਤੀਬਾੜੀ ਤੋਂ ਉਦਯੋਗਾਂ ਤੱਕ, ਇਹ ਆਧੁਨਿਕ ਬੁਨਿਆਦੀ ਢਾਂਚਾ ਕੇਰਲ ਵਿੱਚ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰੇਗਾ। ਕੇਂਦਰ ਸਰਕਾਰ ਕੇਰਲ ਦੀ ਕਨੈਕਟੀਵਿਟੀ ‘ਤੇ ਬਹੁਤ ਜ਼ੋਰ ਦੇ ਰਹੀ ਹੈ। ਸਾਡੀ ਸਰਕਾਰ ਐੱਨਐੱਚ 66, ਜਿਸ ਨੂੰ ਕੇਰਲ ਦੀ ਜੀਵਨ–ਰੇਖਾ ਕਿਹਾ ਜਾਂਦਾ ਹੈ, ਨੂੰ ਵੀ 6 ਲੇਨਾਂ ਵਿੱਚ ਬਦਲ ਰਹੀ ਹੈ। ਇਸ ‘ਤੇ 55 ਹਜ਼ਾਰ ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾ ਰਹੇ ਹਨ।”
ਫ਼ਾਇਦੇ ਉਜਾਗਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਅਤੇ ਵਪਾਰ ਆਧੁਨਿਕ ਅਤੇ ਬਿਹਤਰ ਸੰਪਰਕ ਦਾ ਵੱਧ ਤੋਂ ਵੱਧ ਲਾਭ ਉਠਾਉਂਦੇ ਹਨ। ਟੂਰਿਜ਼ਮ ਇੱਕ ਅਜਿਹਾ ਉਦਯੋਗ ਹੈ, ਜਿਸ ਵਿੱਚ ਗ਼ਰੀਬ, ਮੱਧ ਵਰਗ, ਪਿੰਡ, ਸ਼ਹਿਰ, ਹਰ ਕੋਈ ਜੁੜਦਾ ਹੈ, ਹਰ ਕੋਈ ਕਮਾਉਂਦਾ ਹੈ। ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ,”ਅੰਮ੍ਰਿਤ ਕਾਲ ਵਿੱਚ ਟੂਰਿਜ਼ਮ ਦਾ ਵਿਕਾਸ ਦੇਸ਼ ਦੇ ਵਿਕਾਸ ਵਿੱਚ ਬਹੁਤ ਮਦਦ ਕਰੇਗਾ।”
ਕੇਂਦਰ ਸਰਕਾਰ ਦੀ ਭੂਮਿਕਾ ਨੂੰ ਉਜਾਗਰ ਕਰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ ਕਿ ਟੂਰਿਜ਼ਮ ਖੇਤਰ ਵਿੱਚ ਉੱਦਮਤਾ ਲਈ ਕਈ ਤਰ੍ਹਾਂ ਦੇ ਪ੍ਰੋਤਸਾਹਨ ਦਿੱਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੁਦਰਾ ਸਕੀਮ 10 ਲੱਖ ਰੁਪਏ ਤੱਕ ਦੇ ਕਰਜ਼ੇ ਦੇ ਨਾਲ ਲੋੜਵੰਦਾਂ ਦੀ ਮਦਦ ਕਰ ਰਹੀ ਹੈ ਅਤੇ ਉਹ ਵੀ ਬਿਨਾਂ ਕਿਸੇ ਗਰੰਟੀ ਦੇ। ਪ੍ਰਧਾਨ ਮੰਤਰੀ ਨੇ ਕਿਹਾ,”ਕੇਰਲ ਵਿੱਚ ਇਸ ਯੋਜਨਾ ਤਹਿਤ, ਲੱਖਾਂ ਛੋਟੇ ਉੱਦਮੀਆਂ ਨੂੰ ਮਦਦ ਲਈ 70 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਿੱਤੇ ਗਏ ਹਨ।”
ਕੇਰਲ ਦੀ ਵਿਸ਼ੇਸ਼ਤਾ ‘ਤੇ ਟਿੱਪਣੀ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਲੋਕਾਂ ਦੀ ਦੇਖਭਾਲ ਅਤੇ ਚਿੰਤਾ ਸਮਾਜ ਦੇ ਜੀਵਨ ਦਾ ਹਿੱਸਾ ਹੈ। ਉਨ੍ਹਾਂ ਕਿਹਾ,“ਕੁਝ ਦਿਨ ਪਹਿਲਾਂ ਮੈਨੂੰ ਹਰਿਆਣਾ ਵਿੱਚ ਮਾਂ ਅੰਮ੍ਰਿਤਾਨੰਦਮਯੀ ਜੀ ਦੇ ਅੰਮ੍ਰਿਤਾ ਹਸਪਤਾਲ ਦਾ ਉਦਘਾਟਨ ਕਰਨ ਦਾ ਮੌਕਾ ਮਿਲਿਆ। ਮੈਨੂੰ ਅੰਮ੍ਰਿਤਾਨੰਦਮਯੀ ਅੰਮਾ ਦਾ ਅਸ਼ੀਰਵਾਦ ਪ੍ਰਾਪਤ ਹੋਇਆ ਜੋ ਦਇਆ ਨਾਲ ਭਰਪੂਰ ਹੈ। ਅੱਜ ਮੈਂ ਕੇਰਲ ਦੀ ਧਰਤੀ ਤੋਂ ਇੱਕ ਵਾਰ ਫਿਰ ਧੰਨਵਾਦ ਪ੍ਰਗਟ ਕਰਦਾ ਹਾਂ।”
ਪ੍ਰਧਾਨ ਮੰਤਰੀ ਨੇ ਸਬਕਾ ਸਾਥ, ਸਬਕਾ ਵਿਕਾਸ, ਸਬਕਾ ਵਿਸ਼ਵਾਸ ਔਰ ਸਬਕਾ ਪ੍ਰਯਾਸ ਦੇ ਮੂਲ ਮੰਤਰ ‘ਤੇ ਜ਼ੋਰ ਦਿੰਦਿਆਂ ਆਪਣੇ ਸੰਬੋਧਨ ਦੀ ਸਮਾਪਤੀ ਕੀਤੀ ਅਤੇ ਕਿਹਾ ਕਿ ਸਰਕਾਰ ਇਨ੍ਹਾਂ ਸਿਧਾਂਤਾਂ ਦੇ ਅਧਾਰ ‘ਤੇ ਦੇਸ਼ ਦਾ ਵਿਕਾਸ ਕਰ ਰਹੀ ਹੈ। ਪ੍ਰਧਾਨ ਮੰਤਰੀ ਨੇ ਅੰਮ੍ਰਿਤ ਕਾਲ ਵਿੱਚ ਵਿਕਸਿਤ ਭਾਰਤ ਦੇ ਮਾਰਗ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ।
ਕੇਰਲ ਦੇ ਮੁੱਖ ਮੰਤਰੀ, ਸ਼੍ਰੀ ਪਿਨਾਰਾਈ ਵਿਜਯਨ, ਕੇਰਲ ਦੇ ਰਾਜਪਾਲ, ਸ਼੍ਰੀ ਆਰਿਫ ਮੁਹੰਮਦ ਖਾਨ, ਕੇਂਦਰੀ ਵਿਦੇਸ਼ ਰਾਜ ਮੰਤਰੀ ਸ਼੍ਰੀ ਵੀ ਮੁਰਲੀਧਰਨ, ਰਾਜ ਮੰਤਰੀ ਸ਼੍ਰੀ ਪੀ ਰਾਜੀਵ ਅਤੇ ਐਡਵੋਕੇਟ ਐਂਥਨੀ ਰਾਜੂ, ਸੰਸਦ ਮੈਂਬਰ ਸ਼੍ਰੀ ਹਿਬੀ ਈਡਨ, ਅਤੇ ਇਸ ਮੌਕੇ ਕੋਚੀ ਨਿਗਮ ਦੇ ਮੇਅਰ ਐਡਵੋਕੇਟ ਐੱਮ ਅਨਿਲ ਕੁਮਾਰ ਵੀ ਮੌਜੂਦ ਸਨ।
ਪ੍ਰੋਜੈਕਟਾਂ ਦੇ ਵੇਰਵੇ
ਪ੍ਰਧਾਨ ਮੰਤਰੀ ਨੇ ਪੇੱਟਾ ਤੋਂ ਐੱਸਐੱਨ ਜੰਕਸ਼ਨ ਤੱਕ ਕੋਚੀ ਮੈਟਰੋ ਰੇਲ ਪ੍ਰੋਜੈਕਟ ਦੇ ਪਹਿਲੇ ਪੜਾਅ ਦੇ ਵਿਸਥਾਰ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਦੀ ਕੁੱਲ ਲਾਗਤ 700 ਕਰੋੜ ਰੁਪਏ ਤੋਂ ਵੱਧ ਹੈ। ਕੋਚੀ ਮੈਟਰੋ ਰੇਲ ਪ੍ਰੋਜੈਕਟ ਦੇਸ਼ ਦੇ ਸਭ ਤੋਂ ਟਿਕਾਊ ਮੈਟਰੋ ਪ੍ਰੋਜੈਕਟਾਂ ਵਿੱਚੋਂ ਇੱਕ ਹੋਵੇਗਾ ਜਿਸਦੀ ਲਗਭਗ 55% ਊਰਜਾ ਜ਼ਰੂਰਤਾਂ ਸੌਰ ਊਰਜਾ ਤੋਂ ਪੂਰੀਆਂ ਕੀਤੀਆਂ ਜਾਣਗੀਆਂ। ਪ੍ਰਧਾਨ ਮੰਤਰੀ ਨੇ ਜੇਐੱਲਐੱਨ ਸਟੇਡੀਅਮ ਤੋਂ ਇਨਫੋਪਾਰਕ ਤੱਕ ਕੋਚੀ ਮੈਟਰੋ ਰੇਲ ਪ੍ਰੋਜੈਕਟ ਦੇ ਪੜਾਅ -2 ਦਾ ਨੀਂਹ ਪੱਥਰ ਰੱਖਿਆ, ਜਿਸ ਦੀ ਲੰਬਾਈ 11.2 ਕਿਲੋਮੀਟਰ ਹੈ ਅਤੇ 11 ਸਟੇਸ਼ਨਾਂ ਨੂੰ ਕਵਰ ਕੀਤਾ ਗਿਆ ਹੈ। ਇਸ ਪ੍ਰੋਜੈਕਟ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 1,950 ਕਰੋੜ ਰੁਪਏ ਹੈ। ਕੋਚੀ ਮੈਟਰੋ ਰੇਲ ਪ੍ਰੋਜੈਕਟ ਦੇ ਪ੍ਰਸਤਾਵਿਤ ਪੜਾਅ II ਕੌਰੀਡੋਰ ਦਾ ਉਦੇਸ਼ ਕੋਚੀ ਸ਼ਹਿਰ ਦੀਆਂ ਵਧਦੀਆਂ ਆਵਾਜਾਈ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਹੈ ਅਤੇ ਇਸ ਦੀ ਯੋਜਨਾ ਇਸ ਤਰੀਕੇ ਨਾਲ ਬਣਾਈ ਗਈ ਹੈ ਕਿ ਇਹ ਜ਼ਿਲ੍ਹਾ ਹੈੱਡਕੁਆਰਟਰ, ਵਿਸ਼ੇਸ਼ ਆਰਥਿਕ ਜ਼ੋਨ ਅਤੇ ਸ਼ਹਿਰ ਦੇ ਆਈਟੀ ਹੱਬ ਨੂੰ ਮੌਜੂਦਾ ਮੈਟਰੋ ਨਾਲ ਜੋੜਦਾ ਹੈ। ਰੇਲ ਨੈੱਟਵਰਕ. ਪੂਰਾ ਹੋਣ ‘ਤੇ, ਸੰਯੁਕਤ ਫੇਜ਼ I ਅਤੇ ਫੇਜ਼ II ਮੈਟਰੋ ਨੈੱਟਵਰਕ ਸ਼ਹਿਰ ਦੇ ਪ੍ਰਮੁੱਖ ਰਿਹਾਇਸ਼ੀ ਅਤੇ ਵਪਾਰਕ ਹੱਬਾਂ ਨੂੰ ਰੇਲਵੇ ਸਟੇਸ਼ਨਾਂ ਅਤੇ ਬੱਸ ਸਟੈਂਡਾਂ ਜਿਹੇ ਪ੍ਰਮੁੱਖ ਆਵਾਜਾਈ ਹੱਬਾਂ ਨਾਲ ਜੋੜ ਦੇਵੇਗਾ, ਇਸ ਤਰ੍ਹਾਂ ਮਲਟੀ-ਮਾਡਲ ਏਕੀਕਰਣ ਅਤੇ ਆਖਰੀ-ਮੀਲ ਕਨੈਕਟੀਵਿਟੀ ਦੇ ਸੰਕਲਪ ਨੂੰ ਹੋਰ ਮਜ਼ਬੂਤ ਕਰੇਗਾ।
ਪ੍ਰਧਾਨ ਮੰਤਰੀ ਨੇ ਲਗਭਗ 750 ਕਰੋੜ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਏ ਕੁਰੁਪੰਥਾਰਾ-ਕੋਟਾਯਮ-ਚਿੰਗਵਨਮ ਰੇਲ ਸੈਕਸ਼ਨ ਦੇ ਦੋਹਰੇਕਰਨ ਦਾ ਕੰਮ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ। ਇਸਦੇ ਨਾਲ, ਤਿਰੂਵਨੰਤਪੁਰਮ ਤੋਂ ਮੰਗਲੁਰੂ ਤੱਕ ਦੀ ਪੂਰੀ ਪੱਟੀ ਹਰ ਤਰ੍ਹਾਂ ਦੁੱਗਣੀ ਹੋ ਗਈ ਹੈ, ਜਿਸ ਤੋਂ ਤੇਜ਼ ਤੇ ਸਹਿਜ ਸੰਪਰਕ ਯਕੀਨੀ ਹੁੰਦਾ ਹੈ। ਮਹੱਤਵਪੂਰਨ ਗੱਲ ਇਹ ਹੈ ਕਿ ਸਬਰੀਮਾਲਾ ਭਗਵਾਨ ਅਯੱਪਾ ਤੀਰਥ ਲਈ ਜਾਣ ਵਾਲੇ ਲੱਖਾਂ ਸ਼ਰਧਾਲੂ ਡਬਲ ਸੈਕਸ਼ਨ ਵਿਚ ਕੋਟਾਯਮ ਜਾਂ ਚੇਂਗਨੂਰ ਰੇਲਵੇ ਸਟੇਸ਼ਨ ‘ਤੇ ਸੁਵਿਧਾਜਨਕ ਤੌਰ ‘ਤੇ ਉਤਰ ਸਕਦੇ ਹਨ ਅਤੇ ਸੜਕ ਦੁਆਰਾ ਪੰਬਾ ਲਈ ਜਾ ਸਕਦੇ ਹਨ। ਪ੍ਰਧਾਨ ਮੰਤਰੀ ਨੇ ਕੋਲਮ-ਪੁਨਾਲੂਰ ਵਿਚਕਾਰ ਨਵੇਂ ਇਲੈਕਟ੍ਰੀਫਾਈਡ ਰੇਲ ਸੈਕਸ਼ਨ ਨੂੰ ਵੀ ਰਾਸ਼ਟਰ ਨੂੰ ਸਮਰਪਿਤ ਕੀਤਾ।
ਪ੍ਰਧਾਨ ਮੰਤਰੀ ਨੇ ਕੇਰਲ ਵਿੱਚ ਤਿੰਨ ਰੇਲਵੇ ਸਟੇਸ਼ਨਾਂ – ਏਰਣਾਕੁਲਮ ਜੰਕਸ਼ਨ, ਏਰਣਾਕੁਲਮ ਟਾਊਨ ਅਤੇ ਕੋਲਮ ਦੇ ਪੁਨਰ ਵਿਕਾਸ ਲਈ ਨੀਂਹ ਪੱਥਰ ਵੀ ਰੱਖਿਆ। ਇਨ੍ਹਾਂ ਸਟੇਸ਼ਨਾਂ ਦੇ ਪੁਨਰ ਵਿਕਾਸ ਪ੍ਰੋਜੈਕਟਾਂ ਦੀ ਕੁੱਲ ਅਨੁਮਾਨਿਤ ਲਾਗਤ ਲਗਭਗ 1050 ਕਰੋੜ ਰੁਪਏ ਹੈ। ਇਹ ਰੇਲਵੇ ਸਟੇਸ਼ਨ ਅਤਿ-ਆਧੁਨਿਕ ਸੁਵਿਧਾਵਾਂ ਅਤੇ ਵਿਸ਼ਵ ਪੱਧਰੀ ਸੁਵਿਧਾਵਾਂ ਜਿਵੇਂ ਸਮਰਪਿਤ ਆਗਮਨ/ਰਵਾਨਗੀ ਕੌਰੀਡੋਰ, ਸਕਾਈਵਾਕ, ਸੋਲਰ ਪੈਨਲ, ਸੀਵਰੇਜ ਟ੍ਰੀਟਮੈਂਟ ਪਲਾਂਟ, ਊਰਜਾ-ਕੁਸ਼ਲ ਰੋਸ਼ਨੀ, ਰੇਨ-ਵਾਟਰ ਹਾਰਵੈਸਟਿੰਗ ਅਤੇ ਇੰਟਰਮੋਡਲ ਟ੍ਰਾਂਸਪੋਰਟ ਸੁਵਿਧਾਵਾਂ ਨਾਲ ਲੈਸ ਹੋਣਗੇ।
https://twitter.com/narendramodi/status/1565333363379974147
https://twitter.com/PMOIndia/status/1565333896149213184
https://twitter.com/PMOIndia/status/1565334131575504906
https://twitter.com/PMOIndia/status/1565335854952120320
https://twitter.com/PMOIndia/status/1565336199556124673
https://twitter.com/PMOIndia/status/1565336378921353216
https://twitter.com/PMOIndia/status/1565337992826605569
https://twitter.com/PMOIndia/status/1565338462613807107
https://twitter.com/PMOIndia/status/1565338458494992387
*****
ਡੀਐੱਸ/ਟੀਐੱਸ
Launch of metro and railway related projects are a proud moment for the people of Kerala. https://t.co/ET7JFLUVgc
— Narendra Modi (@narendramodi) September 1, 2022
आज केरला का कोना-कोना ओणम के पावन उत्सव की खुशियों से सराबोर है।
— PMO India (@PMOIndia) September 1, 2022
उत्साह के इस अवसर पर केरला को कनेक्टिविटी से जुड़ी 4600 करोड़ रुपए से अधिक की परियोजनाओं का उपहार मिला है: PM @narendramodi
हम भारतवासियों ने, आज़ादी के अमृतकाल यानि आने वाले 25 साल में विकसित भारत के निर्माण का विराट संकल्प लिया है।
— PMO India (@PMOIndia) September 1, 2022
विकसित भारत के इस रोडमैप में आधुनिक इंफ्रास्ट्रक्चर का बहुत बड़ा रोल है: PM @narendramodi
बीते आठ वर्षों में केंद्र सरकार ने मेट्रो को अर्बन ट्रांसपोर्ट का सबसे प्रमुख साधन बनाने के लिए लगातार काम किया है।
— PMO India (@PMOIndia) September 1, 2022
केंद्र सरकार ने मेट्रो को राजधानी से निकालकर, राज्य के दूसरे बड़े शहरों में भी विस्तार दिया है: PM @narendramodi
हमारे देश में पहली मेट्रो करीब-करीब 40 साल पहले चली थी। उसके बाद के 30 साल में देश में 250 कि.मी. से भी कम मेट्रो नेटवर्क तैयार हो पाया था।
— PMO India (@PMOIndia) September 1, 2022
बीते 8 वर्षों में देश में मेट्रो का 500 कि.मी. से ज्यादा का नया रूट तैयार हुआ है, 1000 कि.मी. से अधिक के मेट्रो रूट पर पर काम चल रहा है: PM
हम भारतीय रेल को पूरी तरह से ट्रांसफॉर्म कर रहे हैं।
— PMO India (@PMOIndia) September 1, 2022
आज देश में रेलवे स्टेशनों को भी एयरपोर्ट्स की तरह डवलप किया जा रहा है: PM @narendramodi
आधुनिक और बेहतर कनेक्टिविटी का सबसे अधिक लाभ टूरिज्म और ट्रेड को मिलता है।
— PMO India (@PMOIndia) September 1, 2022
टूरिज्म ऐसी इंडस्ट्री है, जिसमें गरीब हो, मिडिल क्लास हो, गांव हो, शहर हो, सभी जुड़ते हैं, सभी कमाते हैं।
आजादी के अमृतकाल में टूरिज्म का विकास, देश के विकास को बड़ी मदद करेगा: PM @narendramodi
केरला की विशेषता ये है कि यहां care और concern समाज जीवन का हिस्सा है।
— PMO India (@PMOIndia) September 1, 2022
कुछ दिन पहले ही मुझे हरियाणा में मां अमृतानंदमयी जी के अमृता अस्पताल के उद्घाटन का अवसर मिला: PM @narendramodi
करुणा से भरी हई अमृतानंदमयी अम्मा का आशीर्वाद पाकर मैं भी धन्य हो गया।
— PMO India (@PMOIndia) September 1, 2022
मैं आज केरला की धरती से उनका फिर एक बार आभार व्यक्त करता हूं: PM @narendramodi
Today is a special day for Kochi…the city’s connectivity has been further enhanced. pic.twitter.com/l1ePZAZafN
— Narendra Modi (@narendramodi) September 1, 2022
India’s rapidly expanding Metro landscape across urban centres will make you proud. pic.twitter.com/yXc0s9AvCQ
— Narendra Modi (@narendramodi) September 1, 2022
With better connectivity comes more tourists and greater economic opportunities. pic.twitter.com/c9PCc5TjJB
— Narendra Modi (@narendramodi) September 1, 2022
ഇന്ന് കൊച്ചിക്ക് ഒരു പ്രത്യേക ദിവസമാണ്... നഗരത്തിന്റെ കണക്റ്റിവിറ്റി കൂടുതൽ മെച്ചപ്പെടുത്തി. pic.twitter.com/cEm2Y12KSK
— Narendra Modi (@narendramodi) September 1, 2022