Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੇਰਲ ਦਾ ਦੌਰਾ ਕੀਤਾ, ਰਾਹਤ ਅਤੇ ਬਚਾਅ ਕਾਰਜਾਂ ਦੀ ਸਮੀਖਿਆ ਕੀਤੀ


ਪ੍ਰਧਾਨ ਮੰਤਰੀ ਨੇ ਰਾਜ ਵਿੱਚ  ਆਏ ਹੜ੍ਹ ਤੋਂ ਪੈਦਾ ਸਥਿਤੀ  ਦੀ ਸਮੀਖਿਆ ਲਈ ਕੇਰਲ ਦਾ ਦੌਰਾ ਕੀਤਾ ਇੱਕ ਸਮੀਖਿਆ ਮੀਟਿੰਗ ਤੋਂ ਬਾਅਦ, ਮੌਸਮ ਦੇ ਹਾਲਾਤ ਅਨੁਸਾਰ , ਉਨ੍ਹਾਂ ਨੇ ਰਾਜ ਦੇ ਹੜ੍ਹ ਪ੍ਰਭਾਵਿਤ ਕੁਝ ਖੇਤਰਾਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦੀ ਸਮੀਖਿਆ ਕੀਤੀ ਹਵਾਈ ਸਰਵੇਖਣ ਦੌਰਾਨ ਪ੍ਰਧਾਨ ਮੰਤਰੀ ਨਾਲ ਰਾਜ ਦੇ ਰਾਜਪਾਲ , ਮੁੱਖ ਮੰਤਰੀ ਅਤੇ ਕੇਂਦਰੀ ਸੈਰ ਸਪਾਟਾ ਰਾਜ ਮੰਤਰੀ ਸ਼੍ਰੀ ਕੇ ਜੇ ਅਲਫੌਂਸ ਵੀ ਸਨ

 

ਪ੍ਰਧਾਨ ਮੰਤਰੀ ਨੇ ਹੜ੍ਹਾਂ ਕਾਰਨ ਹੋਈਆਂ ਬੇਵਕਤੀ ਮੌਤਾਂ, ਜਾਨੀ ਅਤੇ ਜਾਇਦਾਦ ਦੇ ਹੋਏ ਨੁਕਸਾਨ ਉੱਤੇ ਦੁਖ ਪ੍ਰਗਟਾਇਆ

 

ਪ੍ਰਧਾਨ ਮੰਤਰੀ ਨੇ ਰਾਜ ਦੇ ਮੁੱਖ ਮੰਤਰੀ ਸ੍ਰੀ ਪਿਨਾਰਾਏ ਵਿਜਯਨ ਅਤੇ ਰਾਜ ਸਰਕਾਰ ਦੇ ਅਧਿਕਾਰੀਆਂ  ਨਾਲ ਇੱਕ ਮੀਟਿੰਗ ਕਰਕੇ ਹੜ੍ਹਾਂ ਨਾਲ ਪੈਦਾ ਹੋਈ ਸਥਿਤੀ ਦਾ ਜਾਇਜ਼ਾ ਲਿਆ

 

ਸਮੀਖਿਆ ਮੀਟਿੰਗ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਰਾਜ ਲਈ 500 ਕਰੋੜ ਰੁਪਏੇ ਦੀ ਆਰਥਿਕ ਸਹਾਇਤਾ ਦਾ ਐਲਾਨ ਕੀਤਾ ਇਹ ਗ੍ਰਹਿ ਮੰਤਰੀ ਵੱਲੋਂ 12 ਅਗਸਤ 2018 ਨੂੰ ਐਲਾਨੀ 100 ਕਰੋੜ ਰੁਪਏ ਦੀ ਸਹਾਇਤਾ ਤੋਂ ਵੱਖ ਹੈ ਉਨ੍ਹਾਂ ਨੇ ਰਾਜ ਸਰਕਾਰ ਨੂੰ ਭਰੋਸਾ ਵੀ ਦਿਵਾਇਆ ਕਿ ਰਾਜ ਸਰਕਾਰ ਵੱਲੋਂ ਮੰਗੀ ਗਈ ਰਾਹਤ ਸਮੱਗਰੀ ਜਿਵੇਂ ਕਿ ਅਨਾਜ ਅਤੇ ਦਵਾਈਆਂ ਆਦਿ ਵੀ ਮੁਹੱਈਆ ਕਰਵਾਈਆਂ  ਜਾਣਗੀਆਂ

 

ਪ੍ਰਧਾਨ ਮੰਤਰੀ ਨੇ ਮ੍ਰਿਤਕਾਂ ਦੇ ਨਜ਼ਦੀਕੀ ਰਿਸ਼ਤੇਦਾਰਾਂ ਨੂੰ 2 ਲੱਖ ਰੁਪਏੇ ਪ੍ਰਤੀ ਵਿਅਕਤੀ ਅਤੇ ਗੰਭੀਰ ਤੌਰ ‘ਤੇ ਜ਼ਖਮੀਆਂ ਨੂੰ 50 ਹਜ਼ਾਰ ਰੁਪਏ ਦੀ ਸਹਾਇਤਾ ਗਰਾਂਟ ਵਜੋਂ ਪ੍ਰਧਾਨ ਮੰਤਰੀ ਰਿਲੀਫ ਫੰਡ (ਪੀਐੱਮਐੱਨਆਰਐੱਫ) ਵਿੱਚੋਂ ਦੇਣ ਦਾ ਐਲਾਨ ਕੀਤਾ

 

ਪ੍ਰਧਾਨ ਮੰਤਰੀ ਨੇ ਬੀਮਾ ਕੰਪਨੀਆਂ ਨੂੰ ਵਿਸ਼ੇਸ਼ ਕੈਂਪ ਆਯੋਜਿਤ ਕਰਕੇ ਨੁਕਸਾਨ ਦਾ ਜਾਇਜ਼ਾ ਲੈਣ ਅਤੇ ਸਮਾਜਕ ਸੁਰੱਖਿਆ ਯੋਜਨਾਵਾਂ ਤਹਿਤ ਪ੍ਰਭਾਵਿਤ ਪਰਿਵਾਰਾਂ ਅਤੇ ਲਾਭਾਰਥੀਆਂ ਨੂੰ ਮਿੱਥੀ ਮਿਆਦ ਅੰਦਰ ਮੁਆਵਜ਼ਾ ਦੇਣ ਦੇ ਹੁਕਮ ਦਿੱਤੇ ਉਨ੍ਹਾਂ ਨੇ ਫਸਲ ਬੀਮਾ ਯੋਜਨਾ ਤਹਿਤ ਕਿਸਾਨਾਂ ਦੇ ਦਾਅਵਿਆਂ ਦੇ ਜਲਦੀ ਨਿਪਟਾਰੇ ਦੇ ਹੁਕਮ ਜਾਰੀ ਕੀਤੇ

 

ਪ੍ਰਧਾਨ ਮੰਤਰੀ ਨੇ ਰਾਸ਼ਟਰੀ ਰਾਜ ਮਾਰਗ ਅਥਾਰਟੀ (ਐੱਨਐੱਚਏਆਈ) ਨੂੰ ਹੜ੍ਹਾਂ ਨਾਲ ਨੁਕਸਾਨੇ ਗਏ ਰਾਸ਼ਟਰੀ ਰਾਜਮਾਰਗਾਂ ਦੀ ਪਹਿਲ ਦੇ ਅਧਾਰ ‘ਤੇ ਮੁਰੰਮਤ ਕਰਨ ਦੀ ਹਿਦਾਇਤ ਦਿੱਤੀ ਕੇਂਦਰੀ ਜਨਤਕ ਖੇਤਰ ਦੇ ਅਦਾਰਿਆਂ ਜਿਵੇਂ ਐੱਨਟੀਪੀਸੀ ਅਤੇ ਪੀਜੀਸੀਆਈਐੱਲ  ਨੂੰ ਵੀ ਹਿਦਾਇਤ ਦਿੱਤੀ ਗਈ ਹੈ ਕਿ ਬਿਜਲੀ ਦੀਆਂ ਲਾਈਨਾਂ ਦੀ ਮੁਰੰਮਤ ਲਈ ਰਾਜ ਸਰਕਾਰ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਨ ਲਈ ਤਿਆਰ ਰਹਿਣ

 

ਜਿਨ੍ਹਾਂ ਪਿੰਡ ਵਾਸੀਆਂ ਦੇ ਕੱਚੇ ਮਕਾਨ ਇਨ੍ਹਾਂ ਤਬਾਹਕੁੰਨ ਹੜ੍ਹਾਂ ਵਿੱਚ ਨਸ਼ਟ ਹੋ ਗਏ ਹਨ ਉਨ੍ਹਾਂ ਨੂੰ ਪਹਿਲ ਦੇ ਅਧਾਰ ਉੱਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ (ਗ੍ਰਾਮੀਣ) ਤਹਿਤ ਮਕਾਨ ਮੁਹੱਈਆ ਕਰਵਾਏ ਜਾਣਗੇ, ਭਾਵੇਂ ਪੀਐੱਮਏਵਾਈ-ਜੀ ਦੀ ਸਥਾਈ ਉਡੀਕ ਸੂਚੀ ਵਿੱਚ ਉਨ੍ਹਾਂ ਦੇ ਨਾਮ ਕਿਸੇ ਵੀ ਨੰਬਰ ਉੱਤੇ ਹੋਣ

 

ਮਹਾਤਮਾ ਗਾਂਧੀ ਰਾਸ਼ਟਰੀ ਗ੍ਰਾਮੀਣ ਰੋਜ਼ਗਾਰ ਗਰੰਟੀ ਯੋਜਨਾ ਤਹਿਤ 2018-19 ਦੇ ਕਿਰਤ ਬਜਟ ਵਿੱਚ 5.5 ਕਰੋੜ ਮਨੁੱਖੀ ਕਾਰਜ ਦਿਵਸਾਂ ਦੀ ਪ੍ਰਵਾਨਗੀ ਵੀ ਦਿੱਤੀ ਗਈ ਹੈ ਰਾਜ ਸਰਕਾਰ ਵੱਲੋਂ ਇਸ ਵਿੱਚ ਵਾਧੇ ਲਈ ਕੀਤੀ ਜਾਣ ਵਾਲੀ ਕਿਸੇ ਵੀ ਬੇਨਤੀ ਉੱਤੇ ਵਿਚਾਰ ਕੀਤਾ ਜਾਵੇਗਾ

 

ਏਕੀਕ੍ਰਿਤ  ਬਾਗਬਾਨੀ ਵਿਕਾਸ ਮਿਸ਼ਨ ਤਹਿਤ ਕਿਸਾਨਾਂ ਨੂੰ ਉਨ੍ਹਾਂ ਬਾਗਬਾਨੀ ਫਸਲਾਂ ਨੂੰ ਦੁਬਾਰਾ ਬੀਜਣ ਲਈ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ ਜਿਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ

 

ਕੇਂਦਰ ਸਰਕਾਰ ਕੇਰਲ ਵਿੱਚ ਹੜ੍ਹਾਂ ਦੀ ਸਥਿਤੀ ਉੱਤੇ ਲਗਾਤਾਰ ਨੇੜਿਓਂ ਨਜ਼ਰ ਰੱਖ ਰਹੀ ਹੈ ਰਾਜ ਸਰਕਾਰ ਨੂੰ ਇਸ ਸੰਕਟ ਨਾਲ ਨਜਿੱਠਣ ਲਈ ਹਰ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ ਪ੍ਰਧਾਨ ਮੰਤਰੀ ਹੜ੍ਹਾਂ ਤੋਂ ਪੈਦਾ ਹੋਏ ਹਾਲਾਤ ਬਾਰੇ ਮੁੱਖ ਮੰਤਰੀ ਨਾਲ ਲਗਾਤਾਰ ਸੰਪਰਕ ਵਿੱਚ ਹਨ

 

ਪ੍ਰਧਾਨ ਮੰਤਰੀ ਦੀ ਹਿਦਾਇਤ ਉੱਤੇ 21 ਜੁਲਾਈ, 2018 ਨੂੰ ਗ੍ਰਹਿ ਰਾਜ ਮੰਤਰੀ ਸ਼੍ਰੀ ਕਿਰੇਨ ਰਿਜਿਜੂ ਨੇ ਸ਼੍ਰੀ ਕੇ ਜੇ ਅਲਫੌਂਸ (ਰਾਜ ਮੰਤਰੀ ਸੁਤੰਤਰ ਚਾਰਜ) ਅਤੇ ਇੱਕ ਉੱਚ ਪੱਧਰੀ ਕੇਂਦਰੀ ਟੋਲੀ ਨਾਲ ਹੜ੍ਹ ਪ੍ਰਭਾਵਿਤ ਅਲਪੁੱਝਾ ਅਤੇ ਕੋਟਾਯਮ (Alappuzha and Kottayam) ਜ਼ਿਲ੍ਹਿਆਂ ਦਾ ਦੌਰਾ ਕਰਕੇ ਹੜ੍ਹਾਂ ਦੀ ਸਥਿਤੀ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਅਤੇ ਪ੍ਰਭਾਵਿਤ ਲੋਕਾਂ ਨਾਲ ਮੁਲਾਕਾਤ ਕੀਤੀ ਸੀ

 

ਅਗਸਤ 12, 2018 ਨੂੰ ਕੇਂਦਰ ਗ੍ਰਹਿ ਮੰਤਰੀ ਸ਼੍ਰੀ ਰਾਜਨਾਥ ਸਿੰਘ ਨੇ ਸੈਰ ਸਪਾਟਾ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਕੇ ਜੇ ਅਲਫੌਂਸ ਅਤੇ ਸੀਨੀਅਰ ਅਧਿਕਾਰੀਆਂ ਨਾਲ ਕੇਰਲ ਦੇ ਹੜ੍ਹ ਪ੍ਰਭਾਵਿਤ ਖੇਤਰਾਂ ਦਾ ਦੌਰਾ ਅਤੇ ਹਵਾਈ ਸਰਵੇਖਣ ਕੀਤਾ ਸੀ ਅਤੇ ਰਾਜ ਦੇ ਮੁੱਖ ਮੰਤਰੀ, ਹੋਰ ਮੰਤਰੀਆਂ ਅਤੇ ਅਧਿਕਾਰੀਆਂ ਨਾਲ ਕੇਂਦਰ ਅਤੇ ਰਾਜ ਸਰਕਾਰ ਵੱਲੋਂ ਚਲਾਏ  ਜਾ ਰਹੇ ਖੋਜ, ਬਚਾਅ ਅਤੇ ਰਾਹਤ ਕਾਰਜਾਂ ਦੀ ਸਮੀਖਿਆ ਕੀਤੀ ਗ੍ਰਹਿ ਮੰਤਰੀ ਨੇ ਐੱਨਡੀਆਰਐੱਫ ਤੋਂ 100 ਕਰੋੜ ਰੁਪਏ ਦੀ ਰਕਮ ਪੇਸ਼ਗੀ ਜਾਰੀ ਕਰਨ ਦੇ ਵੀ ਹੁਕਮ ਦਿੱਤੇ

 

ਇੰਟਰ-ਮਿਨਿਸਟਰੀ ਸੈਂਟਰ ਟੀਮ (ਆਈਐੱਮਸੀਟੀ) ਨੇ ਰਾਜ ਸਰਕਾਰ ਵੱਲੋਂ 21 ਜੁਲਾਈ, 2018 ਨੂੰ ਦਿੱਤੇ ਗਏ ਇੱਕ ਮੈਮੋਰੰਡਮ ਦੇ ਅਧਾਰ ਉੱਤੇ 7 ਤੋਂ 12 ਅਗਸਤ, 2018 ਦੌਰਾਨ ਰਾਜ ਦੇ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਕੇ ਨੁਕਸਾਨ ਦਾ ਜਾਇਜ਼ਾ ਲਿਆ ਸੀ

 

ਐੱਨਡੀਆਰਐੱਫ ਦੀਆਂ 57 ਟੀਮਾਂਜਿਨ੍ਹਾਂ ਵਿੱਚ 1,300 ਕਰਮਚਾਰੀ ਅਤੇ 435 ਕਿਸ਼ਤੀਆਂ ਸ਼ਾਮਲ ਹਨ, ਖੋਜ ਅਤੇ ਬਚਾਅ ਕਾਰਜਾਂ ਵਿੱਚ ਲੱਗੀਆਂ ਹੋਈਆਂ ਹਨ ਬੀਐੱਸਐੱਫ, ਸੀਆਈਐੱਸਐੱਫ, ਆਰਏਐੱਫ ਦੀਆਂ 5 ਕੰਪਨੀਆਂ ਨੂੰ ਰਾਜ ਵਿੱਚ ਰਾਹਤ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ

 

ਥਲ ਸੈਨਾ, ਹਵਾਈ ਸੈਨਾ, ਜਲ ਸੈਨਾ ਅਤੇ ਤੱਟ ਰੱਖਿਅਕ ਬਲ ਨੂੰ ਵੀ ਰਾਜ ਵਿੱਚ ਖੋਜ ਅਤੇ ਬਚਾਅ ਕਾਰਜਾਂ ਲਈ ਤਾਇਨਾਤ ਕੀਤਾ ਗਿਆ ਹੈ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਕੁੱਲ ਮਿਲਾ ਕੇ 38 ਹੈਲੀਕਾਪਟਰਾਂ ਨੂੰ ਲਗਾਇਆ ਗਿਆ ਹੈ ਇਸ ਤੋਂ ਇਲਾਵਾ 20 ਹਵਾਈ ਜਹਾਜ਼ਾਂ ਨੂੰ ਵੀ ਸਮਾਨ ਦੀ ਢੁਆਈ ਲਈ ਵਰਤਿਆ ਜਾ ਰਿਹਾ ਹੈ ਥਲ ਸੈਨਾ ਨੇ ਇੰਜੀਨੀਅਰਿੰਗ ਟਾਸਕ ਫੋਰਸ (ਈਟੀਐੱਫ) ਦੇ 10 ਕਾਲਮ ਅਤੇ 10 ਟੀਮਾਂ ਜਿਨ੍ਹਾਂ ਵਿੱਚ 790 ਟ੍ਰੇਂਡ ਵਿਅਕਤੀ ਸ਼ਾਮਲ ਹਨ, ਤਾਇਨਾਤ ਕੀਤੇ ਹਨ ਜਲ ਸੈਨਾ ਨੇ 82 ਟੀਮਾਂ ਮੁਹੱਈਆ ਕਰਵਾਈਆਂ ਹਨ ਤੱਟ ਰੱਖਿਅਕ ਬਲ ਨੇ 42 ਟੀਮਾਂ, 2 ਹੈਲੀਕਾਪਟਰ ਅਤੇ 2 ਸਮੁੰਦਰੀ ਜਹਾਜ਼ ਮੁਹੱਈਆ ਕਰਵਾਏ ਹਨ

 

ਅਗਸਤ 9, ਤੋਂ ਐੱਨਡੀਆਰਐੱਫ, ਥਲ ਸੈਨਾ ਅਤੇ ਜਲ ਸੈਨਾ ਨੇ ਕੁੱਲ ਮਿਲਾ ਕੇ 6,714 ਲੋਕਾਂ ਨੂੰ ਬਚਾਇਆ ਜਾਂ ਕੱਢਿਆ ਹੈ ਅਤੇ 891 ਵਿਅਕਤੀਆਂ ਨੂੰ ਡਾਕਟਰੀ ਸਹਾਇਤਾ ਮੁਹੱਈਆ ਕਰਵਾਈ ਹੈ

 

ਪ੍ਰਧਾਨ ਮੰਤਰੀ ਨੇ ਇਸ ਬੇਮਿਸਾਲ ਸੰਕਟ ਨਾਲ ਨਜਿੱਠਣ ਲਈ ਰਾਜ ਸਰਕਾਰ ਵੱਲੋਂ ਕੀਤੇ ਜਾ ਰਹੇ ਯਤਨਾਂ ਦੀ ਪ੍ਰਸ਼ੰਸਾ ਕੀਤੀ ਹੈ ਉਨ੍ਹਾਂ ਕਿਹਾ ਕਿ ਜੋ ਲੋਕ ਅਜੇ ਵੀ ਪਾਣੀ ਵਿੱਚ ਫਸੇ ਹੋਏ ਹਨ, ਉਨ੍ਹਾਂ ਨੂੰ ਬਚਾਉਣਾ ਸਭ ਤੋਂ ਵੱਡੀ ਪਹਿਲ ਹੈ ਅਤੇ ਭਾਰਤ ਸਰਕਾਰ ਇਸ ਕੰਮ ਵਿੱਚ ਰਾਜ ਸਰਕਾਰ ਦੀ ਹਰ ਸੰਭਵ ਮਦਦ ਕਰਦੀ ਰਹੇਗੀ

 

*****

 

ਏਕੇਟੀ/ਵੀਜੇ/ਵੀਕੇ