Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ, ‘‘ਆਪਣੇ ਮਹੱਤਵਪੂਰਨ ਸਹਿਯੋਗੀ ਅਤੇ ਮਿੱਤਰ, ਸ਼੍ਰੀ ਅਨੰਤ ਕੁਮਾਰ ਦੇ ਅਕਾਲ ਚਲਾਣੇ ‘ਤੇ ਅਤਿਅੰਤ ਦੁਖੀ ਹਾਂ। ਉਹ ਅਜਿਹੇ ਮਹੱਤਵਪੂਰਨ ਨੇਤਾ ਸਨ ਜਿਨ੍ਹਾਂ ਨੇ ਯੁਵਾ ਅਵਸਥਾ ਵਿੱਚ ਹੀ ਜਨਤਕ ਜੀਵਨ ਵਿੱਚ ਪ੍ਰਵੇਸ਼ ਕੀਤਾ ਅਤੇ ਅਤਿ ਦੀ ਲਗਨ ਅਤੇ ਦਇਆ ਭਾਵ ਨਾਲ ਸਮਾਜ ਦੀ ਸੇਵਾ ਕਰਦੇ ਰਹੇ। ਉਨ੍ਹਾਂ ਨੂੰ ਉਨ੍ਹਾਂ ਦੇ ਚੰਗੇ ਕਾਰਜ ਲਈ ਹਮੇਸ਼ਾ ਯਾਦ ਰੱਖਿਆ ਜਾਵੇਗਾ।

ਮੈਂ ਉਨ੍ਹਾਂ ਦੀ ਪਤਨੀ , ਡਾ. ਤੇਜਸਵਿਨੀ ਜੀ ਨਾਲ ਗੱਲ ਕੀਤੀ ਅਤੇ ਸ਼੍ਰੀ ਅਨੰਤ ਕੁਮਾਰ ਜੀ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟ ਕੀਤਾ। ਦੁਖ ਅਤੇ ਉਦਾਸੀ ਦੀ ਇਸ ਘੜੀ ਵਿੱਚ ਮੇਰੀਆਂ ਸੰਵੇਦਨਾਵਾਂ ਉਨ੍ਹਾਂ ਦੇ ਪੂਰੇ ਪਰਿਵਾਰ, ਮਿੱਤਰਾਂ ਅਤੇ ਸਮਰਥਕਾਂ ਦੇ ਨਾਲ ਹਨ। ਓਮ ਸ਼ਾਂਤੀ।’’

***

ਏਕੇਟੀ/ਏਪੀ