Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੁਸ਼ੀਨਗਰ ਵਿਖੇ ਮਹਾਪਰਿਨਿਰਵਾਣ ਸਤੂਪ ਵਿਖੇ ਪ੍ਰਾਰਥਨਾ ਕੀਤੀ

ਪ੍ਰਧਾਨ ਮੰਤਰੀ ਨੇ ਕੁਸ਼ੀਨਗਰ ਵਿਖੇ ਮਹਾਪਰਿਨਿਰਵਾਣ ਸਤੂਪ ਵਿਖੇ ਪ੍ਰਾਰਥਨਾ ਕੀਤੀ


ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਬੁੱਧ ਪੂਰਣਿਮਾ ਦੇ ਅਵਸਰ ਤੇ ਉੱਤਰ ਪ੍ਰਦੇਸ਼ ਦੇ ਕੁਸ਼ੀਨਗਰ ਵਿਖੇ ਮਹਾਪਰਿਨਿਰਵਾਣ ਸਤੂਪ ਵਿਖੇ ਪ੍ਰਾਰਥਨਾ ਕੀਤੀ। ਇਸ ਤੋਂ ਪਹਿਲਾਂ ਅੱਜ ਪ੍ਰਧਾਨ ਮੰਤਰੀ ਨੇ ਭਗਵਾਨ ਬੁੱਧ ਦੇ ਜਨਮ ਅਸਥਾਨ ਲੁੰਬਿਨੀਨੇਪਾਲ ਦਾ ਦੌਰਾ ਕੀਤਾ ਅਤੇ ਮਾਇਆ ਦੇਵੀ ਮੰਦਰ ਵਿੱਚ ਪੂਜਾ ਅਰਚਨਾ ਕੀਤੀ। ਉਹ ਨੇਪਾਲ ਦੇ ਪ੍ਰਧਾਨ ਮੰਤਰੀ ਮਾਣਯੋਗ ਸ਼ੇਰ ਬਹਾਦੁਰ ਦੇਉਬਾਨੇ ਲੁੰਬਿਨੀ ਮੱਠ ਦੇ ਖੇਤਰ ਵਿੱਚ ਬੋਧੀ ਸੱਭਿਆਚਾਕ ਅਤੇ ਵਿਰਾਸਤ ਲਈ ਇੰਡੀਆ ਇੰਟਰਨੈਸ਼ਨਲ ਸੈਂਟਰ ਦੀ ਉਸਾਰੀ ਲਈ ਸ਼ਿਲਾਨਯਾਸ ਸਮਾਰੋਹ ਕੀਤਾ। ਸ਼੍ਰੀ ਮੋਦੀ ਨੇ ਨੇਪਾਲ ਦੇ ਪ੍ਰਧਾਨ ਮੰਤਰੀ ਦੇ ਨਾਲ ਲੁੰਬਿਨੀ ਵਿਖੇ ਅੰਤਰਰਾਸ਼ਟਰੀ ਕਨਵੈਨਸ਼ਨ ਸੈਂਟਰ ਅਤੇ ਮੈਡੀਟੇਸ਼ਨ ਹਾਲ ਵਿੱਚ 2566ਵੇਂ ਬੁੱਧ ਜਯੰਤੀ ਸਮਾਰੋਹ ਵਿੱਚ ਵੀ ਸ਼ਿਰਕਤ ਕੀਤੀ।

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਸਰਕਾਰ ਕੁਸ਼ੀਨਗਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਯਤਨ ਕਰ ਰਹੀ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

ਕੁਸ਼ੀਨਗਰ ਵਿੱਚ ਮਹਾਪਰਿਨਿਰਵਾਣ ਸਤੂਪ ਵਿੱਚ ਪ੍ਰਾਰਥਨਾ ਕੀਤੀ। ਸਾਡੀ ਸਰਕਾਰ ਕੁਸ਼ੀਨਗਰ ਵਿੱਚ ਬੁਨਿਆਦੀ ਢਾਂਚੇ ਨੂੰ ਹੁਲਾਰਾ ਦੇਣ ਲਈ ਕਈ ਉਪਰਾਲੇ ਕਰ ਰਹੀ ਹੈ ਤਾਂ ਜੋ ਵੱਧ ਤੋਂ ਵੱਧ ਸੈਲਾਨੀ ਅਤੇ ਸ਼ਰਧਾਲੂ ਇੱਥੇ ਆ ਸਕਣ।

 

 

 

 **********

ਡੀਐੱਸ