ਕੁਵੈਤ ਦੀ ਯਾਤਰਾ ਦੇ ਆਪਣੇ ਪਹਿਲੇ ਪ੍ਰੋਗਰਾਮ ਵਿੱਚ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਕੁਵੈਤ ਦੇ ਮੀਨਾ ਅਬਦੁੱਲ੍ਹਾ ਖੇਤਰ ਵਿੱਚ ਇੱਕ ਲੇਬਰ ਕੈਂਪ ਦਾ ਦੌਰਾ ਕੀਤਾ, ਜਿਸ ਵਿੱਚ ਲਗਭਗ 1500 ਭਾਰਤੀ ਨਾਗਰਿਕ ਕੰਮ ਕਰਦੇ ਹਨ। ਪ੍ਰਧਾਨ ਮੰਤਰੀ ਨੇ ਇੱਥੇ ਭਾਰਤ ਦੇ ਵਿਭਿੰਨ ਰਾਜਾਂ ਤੋਂ ਆਏ ਭਾਰਤੀ ਵਰਕਰਾਂ ਦੇ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦਾ ਹਾਲਚਾਲ ਪੁੱਛਿਆ।
ਲੇਬਰ ਕੈਂਪ ਦਾ ਇਹ ਦੌਰਾ ਪ੍ਰਧਾਨ ਮੰਤਰੀ ਦੁਆਰਾ ਵਿਦੇਸ਼ਾਂ ਵਿੱਚ ਭਾਰਤੀ ਵਰਕਰਾਂ ਦੇ ਕਲਿਆਣ ਨੂੰ ਦਿੱਤੇ ਜਾਣ ਵਾਲੇ ਮਹੱਤਵ ਦਾ ਪ੍ਰਤੀਕ ਹੈ। ਪਿਛਲੇ ਕੁਝ ਵਰ੍ਹਿਆਂ ਵਿੱਚ ਸਰਕਾਰ ਨੇ ਵਿਦੇਸ਼ਾਂ ਵਿੱਚ ਭਾਰਤੀ ਵਰਕਰਾਂ ਦੇ ਕਲਿਆਣ ਦੇ ਲਈ ਈ-ਮਾਇਗ੍ਰੇਟ ਪੋਰਟਲ, ਮਦਦ ਪੋਰਟਲ (E-Migrate portal, MADAD portal) ਅਤੇ ਪ੍ਰਵਾਸੀ ਭਾਰਤੀਯ ਬੀਮਾ ਯੋਜਨਾ ਨੂੰ ਉੱਨਤ ਕਰਨ (upgraded Pravasi Bharatiya Bima Yojana) ਜਿਹੀਆਂ ਕਈ ਟੈਕਨੋਲੋਜੀ-ਅਧਾਰਿਤ ਪਹਿਲਾਂ ਕੀਤੀਆਂ ਹਨ।
***
ਐੱਮਜੇਪੀਐੱਸ/ਐੱਸਆਰ