Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕੁਮੁਦਿਨੀ ਲਾਖੀਆ (Kumudini Lakhia) ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕੁਮੁਦਿਨੀ ਲਾਖੀਆ  (Kumudini Lakhia)ਦੇ ਦੇਹਾਂਤ ‘ਤੇ ਸੋਗ ਪ੍ਰਗਟ ਕੀਤਾ। ਉਨ੍ਹਾਂ ਨੇ ਉਨ੍ਹਾਂ ਨੂੰ ਇੱਕ ਉਤਕ੍ਰਿਸ਼ਟ ਸੱਭਿਆਚਾਰਕ ਪ੍ਰਤੀਕ ਦੱਸਿਆ, ਜਿਨ੍ਹਾਂ ਦਾ ਕਥਕ ਅਤੇ ਇੰਡੀਅਨ ਕਲਾਸੀਕਲ ਡਾਂਸਾਂ ਦੇ ਪ੍ਰਤੀ ਜਨੂੰਨ ਉਨ੍ਹਾਂ ਦੇ ਜ਼ਿਕਰਯੋਗ ਕਾਰਜਾਂ ਵਿੱਚ ਝਲਕਦਾ ਸੀ।

ਉਨ੍ਹਾਂ ਨੇ ਐਕਸ (X) ‘ਤੇ ਇੱਕ ਪੋਸਟ ਵਿੱਚ ਲਿਖਿਆ:

“ਕੁਮੁਦਿਨੀ ਲਾਖੀਆ ਜੀ ਦੇ ਦੇਹਾਂਤ ਤੋਂ ਬਹੁਤ ਦੁਖ ਹੋਇਆ। ਉਨ੍ਹਾਂ ਨੇ ਇੱਕ ਉਤਕ੍ਰਿਸ਼ਟ ਸੱਭਿਆਚਾਰਕ ਪ੍ਰਤੀਕ ਵਜੋਂ ਆਪਣੀ ਪਹਿਚਾਣ ਬਣਾਈ। ਕਥਕ ਅਤੇ ਇੰਡੀਅਨ ਕਲਾਸੀਕਲ ਡਾਂਸਾਂ ਦੇ ਪ੍ਰਤੀ ਉਨ੍ਹਾਂ ਦਾ ਜਨੂੰਨ ਪਿਛਲੇ ਕਈ ਵਰ੍ਹਿਆਂ ਵਿੱਚ ਉਨ੍ਹਾਂ ਦੇ ਜ਼ਿਕਰਯੋਗ ਕਾਰਜਾਂ ਵਿੱਚ ਝਲਕਦਾ ਸੀ। ਇੱਕ ਸੱਚੀ ਮੋਹਰੀ ਹੋਣ ਦੇ ਨਾਲ-ਨਾਲ ਉਨ੍ਹਾਂ ਨੇ ਨ੍ਰਿਤਕਾਂ ਦੀਆਂ ਕਈ ਪੀੜ੍ਹੀਆਂ ਨੂੰ ਵੀ ਸਵਾਰੀਆ। ਉਨ੍ਹਾਂ ਦੇ ਯੋਗਦਾਨ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਉਨ੍ਹਾਂ ਦੇ ਪਰਿਵਾਰ, ਵਿਦਿਆਰਥੀਆਂ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾ। ਓਮ ਸ਼ਾਂਤੀ।”

  

************

ਐੱਮਜੇਪੀਐੱਸ/ਐੱਸਆਰ