ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਲਮਿੰਗਟਨ, ਡੇਲਾਵੇਅਰ ਵਿੱਚ ਕੁਆਡ ਲੀਡਰਮ ਸਮਿਟ ਦੇ ਮੌਕੇ ‘ਤੇ ਰਾਸ਼ਟਰਪਤੀ ਜੋਸੇਫ ਆਰ ਬਾਇਡੇਨ ਜੂਨੀਅਰ ਦੁਆਰਾ ਆਯੋਜਿਤ ਕੁਆਡ ਕੈਂਸਰ ਮੂਨਸ਼ੌਟ ਸਮਾਗਮ ਵਿੱਚ ਹਿੱਸਾ ਲਿਆ।
ਇਸ ਅਵਸਰ ‘ਤੇ ਬੋਲਦੇ ਹੋਏ, ਪ੍ਰਧਾਨ ਮੰਤਰੀ ਨੇ ਗ੍ਰੀਵਾ ਦੇ ਕੈਂਸਰ ਨੂੰ ਰੋਕਣ, ਉਸ ਦਾ ਪਤਾ ਲਗਾਉਣ ਅਤੇ ਇਲਾਜ ਕਰਨ ਦੇ ਉਦੇਸ਼ ਨਾਲ ਰਾਸ਼ਟਰਪਤੀ ਬਾਇਡਨ ਦੀ ਇਸ ਵਿਚਾਰਸ਼ੀਲ ਪਹਿਲ ਦੀ ਬੇਹਦ ਸਰਾਹਨਾ ਕੀਤੀ। ਉਨ੍ਹਾਂ ਨੇ ਕਿਹਾ ਕਿ ਇਹ ਪ੍ਰੋਗਰਾਮ ਹਿੰਦ-ਪ੍ਰਸ਼ਾਂਤ ਦੇਸ਼ਾਂ ਵਿੱਚ ਲੋਕਾਂ ਨੂੰ ਕਿਫਾਇਤੀ, ਸੁਲਭ ਅਤੇ ਗੁਣਵੱਤਾਪੂਰਨ ਸਹਿਤ ਸਬੰਧੀ ਦੇਖਭਾਲ ਪ੍ਰਦਾਨ ਕਰਨ ਵਿੱਚ ਬਹੁਤ ਮਦਦ ਕਰੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਵੀ ਆਪਣੇ ਦੇਸ਼ ਵਿੱਚ ਵੱਡੇ ਪੈਮਾਨੇ ‘ਤੇ ਗ੍ਰੀਵਾ ਦੇ ਕੈਂਸਰ ਦੀ ਜਾਂਚ ਦਾ ਪ੍ਰੋਗਰਾਮ ਚਲਾ ਰਿਹਾ ਹੈ। ਸਿਹਤ ਸੁਰੱਖਿਆ ਦੀ ਦਿਸ਼ਾ ਵਿੱਚ ਭਾਰਤ ਦੇ ਯਤਨਾਂ ਬਾਰੇ ਗੱਲ ਕਰਦੇ ਹੋਏ, ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਕੀਤਾ ਕਿ ਦੇਸ਼ ਨੇ ਗ੍ਰੀਵਾ ਦੇ ਕੈਂਸਰ ਦਾ ਟੀਕਾ ਵਿਕਸਿਤ ਕਰ ਲਿਆ ਹੈ ਅਤੇ ਇਸ ਬਿਮਾਰੀ ਦੇ ਏਆਈ ਅਧਾਰਿਤ ਇਲਾਜ ਪ੍ਰੋਟੋਕੌਲ ਦੀ ਦਿਸ਼ਾ ਵਿੱਚ ਕੰਮ ਕਰ ਰਿਹਾ ਹੈ।
ਕੈਂਸਰ ਮੂਨਸ਼ੌਟ ਪਹਿਲ ਵਿੱਚ ਭਾਰਤ ਦੇ ਯੋਗਦਾਨ ਦੇ ਰੂਪ ਵਿੱਚ, ਪ੍ਰਧਾਨ ਮੰਤਰੀ ਨੇ ਭਾਰਤ ਦੇ ‘ਵਨ ਵਰਲਡ, ਵਨ ਹੈਲਥ’ ਦੇ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕੈਂਸਰ ਟੈਸਟਿੰਗ, ਜਾਂਚ ਅਤੇ ਨਿਦਾਨ ਦੇ ਲਈ 7.5 ਮਿਲੀਅਨ ਅਮਰੀਕੀ ਡਾਲਰ ਦੇ ਅਨੁਦਾਨ ਪ੍ਰਦਾਨ ਕਰਨ ਦਾ ਐਲਾਨ ਕੀਤਾ। ਪ੍ਰਧਾਨ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਭਾਰਤ ਹਿੰਦ-ਪ੍ਰਸ਼ਾਂਤ ਖੇਤਰ ਵਿੱਚ ਕੈਂਸਰ ਦੀ ਰੋਕਥਾਮ ਦੇ ਲਈ ਰੇਡੀਓਥੈਰੇਪੀ ਇਲਾਜ ਅਤੇ ਸਮਰੱਥਾ ਨਿਰਮਾਣ ਵਿੱਚ ਸਹਾਇਤਾ ਪ੍ਰਦਾਨ ਕਰੇਗਾ। ਉਨ੍ਹਾਂ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਕਿ ਗਾਵੀ ਅਤੇ ਕੁਆਡ ਪ੍ਰੋਗਰਾਮਾਂ ਦੇ ਤਹਿਤ ਭਾਰਤ ਤੋਂ ਟੀਕੇ ਦੀ 40 ਮਿਲੀਅਨ ਖੁਰਾਕ ਦੀ ਸਪਲਾਈ ਨਾਲ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਨੂੰ ਲਾਭ ਹੋਵੇਗਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਦੋਂ ਕੁਆਡ ਕਾਰਜ ਕਰਦਾ ਹੈ, ਤਾਂ ਇਹ ਕੇਵਲ ਰਾਸ਼ਟਰਾਂ ਦੇ ਲਈ ਹੀ ਨਹੀਂ ਹੁੰਦਾ ਹੈ ਬਲਕਿ ਇਹ ਲੋਕਾਂ ਦੇ ਲਈ ਹੁੰਦਾ ਹੈ ਅਤੇ ਇਹੀ ਇਸ ਦੇ ਮਾਨਵ-ਕੇਂਦ੍ਰਿਤ ਦ੍ਰਿਸ਼ਟੀਕੋਣ ਦਾ ਅਸਲੀ ਸਾਰ ਹੈ।
ਭਾਰਤ ਡਿਜੀਟਲ ਸਿਹਤ ਨਾਲ ਸਬੰਧਿਤ ਵਿਸ਼ਵ ਸਿਹਤ ਸੰਗਠਨ ਦੀ ਆਲਮੀ ਪਹਿਲ ਵਿੱਚ ਆਪਣੇ 10 ਮਿਲੀਅਨ ਅਮਰੀਕੀ ਡਾਲਰ ਦੇ ਯੋਗਦਾਨ ਦੇ ਮਾਧਿਅਮ ਨਾਲ ਕੈਂਸਰ ਦੀ ਜਾਂਚ, ਦੇਖਭਾਲ ਅਤੇ ਨਿਰੰਤਰਤਾ ਦੇ ਲਈ ਡੀਪੀਆਈ ‘ਤੇ ਹਿੰਦ-ਪ੍ਰਸ਼ਾਂਤ ਖੇਤਰ ਦੇ ਇੱਛੁਕ ਦੇਸ਼ਾਂ ਨੂੰ ਤਕਨੀਕੀ ਸਹਾਇਤਾ ਵੀ ਪ੍ਰਦਾਨ ਕਰੇਗਾ।
ਕੈਂਸਰ ਮੂਨਸ਼ੌਟ ਪਹਿਲ ਦੇ ਮਾਧਿਅਮ ਨਾਲ, ਕੁਆਡ ਨੇਤਾਵਾਂ ਨੇ ਹਿੰਦ-ਪ੍ਰਸ਼ਾਂਤ ਖੇਤਰ ਦੇ ਦੇਸ਼ਾਂ ਵਿੱਚ ਗ੍ਰੀਵਾ ਦੇ ਕੈਂਸਰ ਦੀ ਦੇਖਭਾਲ ਅਤੇ ਉਸ ਦੇ ਇਲਾਜ ਨਾਲ ਜੁੜੇ ਈਕੋਸਿਸਟਮ ਵਿੱਚ ਅੰਤਰਾਲ ਨੂੰ ਪੱਟਣ ਦੇ ਲਈ ਮਿਲ ਕੇ ਕੰਮ ਕਰਨ ਦੀ ਪ੍ਰਤੀਬੱਧਤਾ ਜਤਾਈ। ਇਸ ਅਵਸਰ ‘ਤੇ ਇੱਕ ‘ਜੌਇੰਟ ਕੈਂਸਰ ਮੂਨਸ਼ੌਟ ਫੈਕਟ ਸ਼ੀਟ’ ਜਾਰੀ ਕੀਤੀ ਗਈ।
**********
ਐੱਮਜੇਪੀਐੱਸ/ਐੱਸਟੀ
India fully supports this initiative. Let’s collectively work to strengthen the fight against cancer! https://t.co/54oxFoPSl9
— Narendra Modi (@narendramodi) September 22, 2024