Search

ਪੀਐੱਮਇੰਡੀਆਪੀਐੱਮਇੰਡੀਆ

ਨਿਊਜ਼ ਅੱਪਡੇਟ

ਇਹ ਸਮੱਗਰੀ ਪੀ.ਆਈ.ਬੀ. ਤੋਂ ਆਪਣੇ-ਆਪ ਪੁੱਜੀ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ 10% ਰਿਜ਼ਰਵੇਸ਼ਨ ਬਿਲ ਇੱਕ ਇਤਿਹਾਸਕ ਕਦਮ ਹੈ ਜੋ ਗ਼ਰੀਬਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ 10% ਰਿਜ਼ਰਵੇਸ਼ਨ ਬਿਲ ਇੱਕ ਇਤਿਹਾਸਕ ਕਦਮ ਹੈ ਜੋ ਗ਼ਰੀਬਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ 10% ਰਿਜ਼ਰਵੇਸ਼ਨ ਬਿਲ ਇੱਕ ਇਤਿਹਾਸਕ ਕਦਮ ਹੈ ਜੋ ਗ਼ਰੀਬਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ 10% ਰਿਜ਼ਰਵੇਸ਼ਨ ਬਿਲ ਇੱਕ ਇਤਿਹਾਸਕ ਕਦਮ ਹੈ ਜੋ ਗ਼ਰੀਬਾਂ ਲਈ ਸਰਕਾਰ ਦੀ ਪ੍ਰਤੀਬੱਧਤਾ ਨੂੰ ਦਰਸਾਉਂਦਾ ਹੈ


 

 

ਪ੍ਰਧਾਨ ਮੰਤਰੀ ਨੇ ਕਿਹਾ ਕਿ ਜਨਰਲ ਕੈਟੇਗਰੀ ਦੇ ਗ਼ਰੀਬਾਂ ਲਈ 10% ਰਿਜ਼ਰਵੇਸ਼ਨ ਉਪਲੱਬਧ ਕਰਵਾਉਣ ਲਈ ਸੰਵਿਧਾਨ ਸੋਧ ਬਿਲ, ਗ਼ਰੀਬਾਂ ਦੀ ਤਰੱਕੀ ਲਈ ਇੱਕ ਇਤਿਹਾਸਕ ਕਦਮ ਹੈ ਜੋ ਸਬਕਾ ਸਾਥ -ਸਬਕਾ ਵਿਕਾਸ ਲਈ ਸਰਕਾਰ ਦੀ ਪ੍ਰਤੀਬੱਧਤਾ ਦਰਸਾਉਂਦਾ ਹੈ। ਮਹਾਰਾਸ਼ਟਰ ਦੇ ਸੋਲਾਪੁਰ ਵਿੱਚ ਇੱਕ ਜਨ ਸਭਾ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਲੋਕ ਸਭਾ ਵੱਲੋਂ ਇਸ ਬਿਲ ਦਾ ਪਾਸ ਹੋਣਾ ਉਨ੍ਹਾਂ ਲੋਕਾਂ ਨੂੰ ਮਜ਼ਬੂਤ ਜਵਾਬ ਹੈ ਜੋ ਇਸ ਸਬੰਧ ਵਿੱਚ ਝੂਠ ਫੈਲਾ ਰਹੇ ਹਨ। ਉਨ੍ਹਾਂ ਨੇ ਇਹ ਉਮੀਦ ਪ੍ਰਗਟਾਈ ਕਿ ਇਹ ਬਿਲ ਰਾਜ ਸਭਾ ਵਿੱਚ ਪਾਸ ਹੋ ਜਾਵੇਗਾ। ਪ੍ਰਧਾਨ ਮੰਤਰੀ ਨੇ ਕਿਹਾ, ਅਸੀਂ ਕੱਲ੍ਹ ਲੋਕ ਸਭਾ ਵਿੱਚ ਜਨਰਲ ਕੈਟੇਗਰੀ ਦੇ ਆਰਥਕ ਤੌਰ ਤੇ ਕਮਜ਼ੋਰ ਵਰਗਾਂ ਲਈ 10% ਰਿਜ਼ਰਵੇਸ਼ਨ ਉਪਲੱਬਧ ਕਰਵਾਉਣ ਲਈ ਇੱਕ ਇਤਿਹਾਸਕ ਬਿਲ ਪਾਸ ਕੀਤਾ ਹੈ। ਇਹ ਸਬਕਾ ਸਾਥ- ਸਬਕਾ ਵਿਕਾਸ ਦੇ ਸਾਡੇ ਸੰਕਲਪ ਨੂੰ ਮਜ਼ਬੂਤ ਬਣਾਉਂਦਾ ਹੈ

ਨਾਗਰਿਕਤਾ ਸੋਧ ਬਿਲ ਬਾਰੇ ਪ੍ਰਧਾਨ ਮੰਤਰੀ ਨੇ ਅਸਾਮ ਅਤੇ ਉੱਤਰ-ਪੂਰਬ ਦੇ ਲੋਕਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੇ ਅਧਿਕਾਰਾਂ ਅਤੇ ਮੌਕਿਆਂ ਦੀ ਰੱਖਿਆ ਕੀਤੀ ਜਾਵੇਗੀ। ਉਨ੍ਹਾਂ ਕਿਹਾ, ਇਸ ਬਿਲ ਨੇ ਪਾਕਿਸਤਾਨ, ਬੰਗਲਾਦੇਸ਼ ਅਤੇ ਅਫ਼ਗ਼ਾਨਿਸਤਾਨ ਵਿੱਚ ਰਹਿਣ ਵਾਲੇ ਭਾਰਤ ਮਾਂ ਦੇ ਬੇਟਿਆਂ ਅਤੇ ਬੇਟੀਆਂ ਨੂੰ ਭਾਰਤੀ ਨਾਗਰਿਕਤਾ ਦੇਣ ਦਾ ਮਾਰਗ ਸਾਫ ਕੀਤਾ ਹੈ। ਇਤਿਹਾਸ ਦੇ ਉਤਾਰ-ਚੜ੍ਹਾਅ  ਦੇਖਣ ਤੋਂ ਬਾਅਦ ਸਾਡੇ ਇਹ ਭਾਈ ਅਤੇ ਭੈਣ ਭਾਰਤ ਦਾ ਇੱਕ ਅੰਗ ਬਣਨਾ ਚਾਹੁੰਦੇ ਹਨ

ਪ੍ਰਧਾਨ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਅਤੇ ਵਿਚੋਲਿਆਂ ਦੇ ਖ਼ਿਲਾਫ਼ ਸਰਕਾਰ ਦਾ ਅਭਿਆਨ ਉਨ੍ਹਾਂ ਦੇ ਖ਼ਿਲਾਫ਼ ਦੋਸ਼ ਲਗਾਉਣ ਦੇ ਬਾਵਜੂਦ ਲਗਾਤਾਰ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਉਹ ਇਸ ਦੇਸ਼ ਦੀ ਜਨਤਾ ਦੇ ਅਸ਼ੀਰਵਾਦ ਅਤੇ ਸਮਰਥਨ ਨਾਲ ਭ੍ਰਿਸ਼ਟਾਚਾਰ ਅਤੇ ਵਿਚੋਲਿਆਂ ਦੇ ਖ਼ਿਲਾਫ਼ ਲੜਨ ਵਿੱਚ ਸਾਹਸਪੂਰਵਕ ਆਪਣਾ ਕਰਤੱਵ ਨਿਭਾ ਰਹੇ ਹਨ।

ਪ੍ਰਧਾਨ ਮੰਤਰੀ, ਅਨੇਕ ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ ਅਤੇ ਨੀਂਹ ਪੱਥਰ ਰੱਖਣ ਤੋਂ ਬਾਅਦ ਜਨ ਸਭਾ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਨੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ 30,000 ਮਕਾਨਾਂ ਦੇ ਨਿਰਮਾਣ ਦਾ ਵੀ ਨੀਂਹ ਪੱਥਰ ਰੱਖਿਆ। ਇਸ ਨਾਲ ਰੱਦੀ ਚੁਗਣ ਵਾਲਿਆਂ, ਰਿਕਸ਼ਾ ਚਾਲਕਾਂ, ਬੀੜੀ ਮਜ਼ਦੂਰਾਂ ਜਿਹੇ ਗ਼ਰੀਬਾਂ ਅਤੇ ਬੇਘਰ ਲੋਕਾਂ ਨੂੰ ਲਾਭ ਹੋਵੇਗਾਇਸ ਪ੍ਰੋਜੈਕਟ ਦੀ ਲਾਗਤ 1811.33 ਕਰੋੜ ਰੁਪਏ ਹੈ। ਉਨ੍ਹਾਂ ਕਿਹਾ, ਅੱਜ ਅਸੀਂ ਗ਼ਰੀਬ, ਮਜ਼ਦੂਰਾਂ ਦੇ ਪਰਿਵਾਰਾਂ ਲਈ 30,000 ਘਰਾਂ ਦੇ ਪ੍ਰੋਜੈਕਟ ਦਾ ਉਦਘਾਟਨ ਕੀਤਾ ਹੈ। ਇਸ ਪ੍ਰੋਜੈਕਟ ਦੇ ਫੈਕਟਰੀਆਂ ਵਿੱਚ ਕੰਮ ਕਰਨ ਵਾਲੇ, ਰਿਕਸ਼ਾ ਚਲਾਉਣ ਵਾਲੇ ਅਤੇ ਆਟੋ ਚਾਲਕ ਆਦਿ ਲਾਭਾਰਥੀ ਹੋਣਗੇ। ਮੈਂ ਤੁਹਾਨੂੰ ਭਰੋਸਾ ਦਿੰਦਾ ਹਾਂ ਕਿ ਬਹੁਤ ਜਲਦੀ ਤੁਹਾਡੇ ਹੱਥ ਵਿੱਚ ਤੁਹਾਡੇ ਘਰਾਂ ਦੀਆਂ ਚਾਬੀਆਂ ਹੋਣਗੀਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੱਧ ਵਰਗ ਦੇ ਪਰਿਵਾਰਾਂ ਲਈ ਸਸਤੇ ਮਕਾਨ ਬਣਾਉਣ ਦੇ ਵੀ ਯਤਨ ਕੀਤੇ ਗਏ ਹਨ। ਹੁਣ ਉਹ 20 ਸਾਲ ਦੀ ਮਿਆਦ ਦੇ ਆਵਾਸ ਕਰਜ਼ਿਆਂ ਤੇ 6 ਲੱਖ ਰੁਪਏ ਤੱਕ ਦੀ ਬੱਚਤ ਕਰ ਸਕਦੇ ਹਨ। ਇਹ ਅਰਾਮ ਨਾਲ ਰਹਿਣ ਲਈ ਸਰਕਾਰ ਰਾਹੀਂ ਕੀਤੇ ਗਏ ਯਤਨਾਂ ਨੂੰ ਦਰਸਾਉਂਦਾ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਉਨ੍ਹਾਂ ਦੀ ਪ੍ਰਤੀਬੱਧਤਾ ਹੈ ਕਿ ਉਹ ਉਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਕਰਨਗੇ, ਜਿਨ੍ਹਾਂ ਦਾ ਉਨ੍ਹਾਂ ਨੇ ਪਹਿਲਾਂ ਨੀਂਹ ਪੱਥਰ ਰੱਖਿਆ ਹੈਪ੍ਰਧਾਨ ਮੰਤਰੀ ਨੇ ਨਵੇਂ ਰਾਸ਼ਟਰੀ ਰਾਜਮਾਰਗ-52 ਦੀ 98.717 ਕਿਲੋਮੀਟਰ ਲੰਬੀ ਸੜਕ, ਰਾਸ਼ਟਰ ਨੂੰ ਸਮਰਪਿਤ ਕੀਤੀ। ਇਸ ਸੜਕ ਨਾਲ ਸੋਲਾਪੁਰ ਦੀ ਮਰਾਠਵਾੜਾ ਖੇਤਰ ਦੇ ਨਾਲ ਕਨੈਕਟੀਵਿਟੀ ਬਿਹਤਰ ਹੋਵੇਗੀ। ਸੋਲਾਪੁਰ-ਤੁਲਜਾਪੁਰ-ਉਸਮਾਨਾਬਾਦ, ਰਾਸ਼ਟਰੀ ਰਾਜਮਾਰਗ-52 ਚਾਰ ਲੇਨ ਵਾਲੀ ਸੜਕ ਹੈ। ਇਸ ਦੀ ਅਨੁਮਾਨਿਤ ਲਾਗਤ 972.50 ਕਰੋੜ ਰੁਪਏ ਹੈ। ਪ੍ਰਧਾਨ ਮੰਤਰੀ ਨੇ 2014 ਵਿੱਚ ਇਸ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ ਸੀ। ਰਾਸ਼ਟਰੀ ਰਾਜਮਾਰਗ-52 ਵਿੱਚ ਦੋ ਵੱਡੇ ਅਤੇ 17 ਛੋਟੇ ਪੁਲ਼ ਹਨ। ਇਸ ਵਿੱਚ ਸੁਰੱਖਿਆ ਵਿਸ਼ੇਸ਼ਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਵਿੱਚ 4 ਵਾਹਨ ਅਤੇ 10 ਪੈਦਲ ਅੰਡਰਪਾਸ ਬਣਾਏ ਗਏ ਹਨ। ਇਸ ਦੇ ਇਲਾਵਾ ਤੁਲਜਾਪੁਰ ਵਿੱਚ 3.4 ਕਿਲੋਮੀਟਰ ਦਾ ਬਾਈਪਾਸ ਬਣਾਇਆ ਗਿਆ ਹੈ, ਜੋ ਸ਼ਹਿਰ ਦੀ ਭੀੜ ਘਟਾਵੇਗਾ

ਬਿਹਤਰ ਕਨੈਕਟੀਵਿਟੀ ਅਤੇ ਜੀਵਨ ਨੂੰ ਅਸਾਨ ਬਣਾਉਣ ਲਈ ਰਾਜਮਾਰਗਾਂ ਦੇ ਵਿਸਤਾਰ ਪ੍ਰਤੀ ਸਰਕਾਰ ਦੇ ਵਿਜ਼ਨ ਨੂੰ ਰੇਖਾਂਕਿਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ਪਿਛਲੇ ਚਾਰ ਸਾਲਾਂ ਦੌਰਾਨ ਲਗਭਗ 40,000 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗਾਂ ਦਾ ਨਿਰਮਾਣ ਹੋਇਆ ਹੈ। ਇਸ ਦੀ ਲਾਗਤ ਲਗਭਗ 5.5 ਲੱਖ ਕਰੋੜ ਰੁਪਏ ਹੈ। ਲਗਭਗ 52,000 ਕਿਲੋਮੀਟਰ ਦੇ ਰਾਸ਼ਟਰੀ ਰਾਜਮਾਰਗ, ਨਿਰਮਾਣ ਅਧੀਨ ਹਨ

ਖੇਤਰ ਵਿੱਚ ਰੇਲ ਕਨੈਕਟੀਵਿਟੀ ਨੂੰ ਬਿਹਤਰ ਬਣਾਉਣ ਦਾ ਐਲਾਨ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਨੇ ਸੋਲਾਪੁਰ-ਉਸਮਾਨਾਬਾਦ ਵਾਇਆ ਤੁਲਜਾਪੁਰ ਰੇਲ ਲਾਈਨ ਨੂੰ ਪ੍ਰਵਾਨਗੀ ਦਿੱਤੀ ਹੈ। ਇਸ ਦੀ ਅਨੁਮਾਨਿਤ ਲਾਗਤ 1000 ਕਰੋੜ ਰੁਪਏ ਹੈ। ਉਨ੍ਹਾਂ ਨੇ ਕਿਹਾ ਕਿ ਉਡਾਨ ਯੋਜਨਾ ਤਹਿਤ ਸੋਲਾਪੁਰ ਤੋਂ ਖੇਤਰੀ ਹਵਾਈ ਕਨੈਕਟੀਵਿਟੀ ਲਈ ਉਡਾਨਾਂ ਸ਼ੁਰੂ ਕੀਤੀਆਂ ਜਾਣਗੀਆਂ।

ਸਵੱਛ ਭਾਰਤ ਅਤੇ ਸਵਸਥ ਭਾਰਤ ਵਿਜ਼ਨ ਤਹਿਤ ਪ੍ਰਧਾਨ ਮੰਤਰੀ ਨੇ ਸੋਲਾਪੁਰ ਵਿੱਚ ਭੂਮੀਗਤ ਸੀਵਰ ਪ੍ਰਣਾਲੀ ਅਤੇ ਤਿੰਨ ਸੀਵਰ ਟ੍ਰੀਟਮੈਂਟ ਪਲਾਂਟ ਰਾਸ਼ਟਰ ਨੂੰ ਸਮਰਪਿਤ ਕੀਤੇ। ਇਨ੍ਹਾਂ ਨਾਲ ਸ਼ਹਿਰ ਦੀ ਸੀਵਰ ਕਵਰੇਜ ਵਧੇਗੀ ਅਤੇ ਸਵੱਛਤਾ ਬਿਹਤਰ ਹੋਵੇਗੀ।

ਪ੍ਰਧਾਨ ਮੰਤਰੀ ਨੇ ਜਲ ਸਪਲਾਈ ਅਤੇ ਸੀਵਰ ਪ੍ਰਣਾਲੀ ਨਾਲ ਜੁੜੇ ਇੱਕ ਸੰਯੁਕਤ ਪ੍ਰੋਜੈਕਟ ਦਾ ਨੀਂਹ ਪੱਥਰ ਰੱਖਿਆ। ਇਹ ਪ੍ਰੋਜੈਕਟ ਸੋਲਾਪੁਰ ਸਮਾਰਟ ਸਿਟੀ ਦੇ ਖੇਤਰ ਅਧਾਰਤ ਵਿਕਾਸ ਦਾ ਹਿੱਸਾ ਹੈ। ਉਜਾਨੀ ਡੈਮ ਨਾਲ ਸੋਲਾਪੁਰ ਸ਼ਹਿਰ ਦੀ ਪੇਅਜਲ ਸਪਲਾਈ ਵਿਵਸਥਾ ਨੂੰ ਬਿਹਤਰ ਬਣਾਉਣਾ ਅਤੇ ਅਮਰੁਤ ਮਿਸ਼ਨ ਤਹਿਤ ਭੂਮੀਗਤ ਸੀਵਰ ਪ੍ਰਣਾਲੀ ਦਾ ਨਿਰਮਾਣ ਇਸ ਪ੍ਰੋਜੈਕਟ ਦੇ ਪ੍ਰਮੁੱਖ ਹਿੱਸੇ ਹਨ।

ਆਸ਼ਾ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਨਾਲ ਸੜਕ ਅਤੇ ਟਰਾਂਸਪੋਰਟ ਕਨੈਕਟੀਵਿਟੀ, ਜਲ ਸਪਲਾਈ, ਸਵੱਛਤਾ ਆਦਿ ਬਿਹਤਰ ਹੋਵੇਗੀ ਅਤੇ ਸੋਲਾਪੁਰ ਤੇ ਇਸ ਦੇ ਆਸ-ਪਾਸ ਦੇ ਖੇਤਰਾਂ ਦੇ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਾਪਤ ਹੋਣਗੇ।

*****

 

ਏਕੇਟੀ/ਪੀਏ/ਵੀਜੇ